ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ 15 ਜਨਪਥ, ਦਿੱਲੀ ਵਿਖੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦਾ ਉਦਘਾਟਨ ਕਰਨਗੇ। ਉਹ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਫਾਰ ਸੋਸ਼ਿਓ-ਇਕਨੌਮਿਕ ਟਰਾਂਸਫਾਰਮੇਸ਼ਨ (ਡੀਏਆਈਸੀਐੱਸਈਟੀ) ਦੀ ਵੀ ਸ਼ੁਰੂਆਤ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ, “ਕੱਲ ਸਵੇਰੇ 11 ਵਜੇ, ਮੈਂ ਦਿੱਲੀ ਦੇ 15 ਜਨਪਥ ਵਿਖੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦਾ ਉਦਘਾਟਨ ਕਰਾਂਗਾ। ਇਹ ਮੌਕਾ ਹੋਰ ਵੀ ਖਾਸ ਹੈ ਕਿਉਂਕਿ ਇਸ ਕੇਂਦਰ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਵੀ ਮੈਨੂੰ ਮਿਲਿਆ ਸੀ। ਸਾਡੀ ਰਾਸ਼ਟਰੀ ਰਾਜਧਾਨੀ ਦੇ ਦਿਲ ਵਿੱਚ, ਇਹ ਡਾ. ਅੰਬੇਡਕਰ ਨੂੰ ਇੱਕ ਢੁਕਵੀ ਸ਼ਰਧਾਂਜਲੀ ਹੈ।
ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਬੋਧੀ ਅਤੇ ਅਜੋਕੇ ਆਰਕੀਟੈਕਚਰ ਦਾ ਸੁਮੇਲ ਹੈ। ਇਸ ਵਿੱਚ ਸੈਮੀਨਾਰ ਦੇ ਨਾਲ-ਨਾਲ ਕਾਨਫਰੰਸ ਹਾਲ ਵੀ ਸ਼ਾਮਲ ਹਨ। ਇਸ ਵਿੱਚ ਤਿੰਨ ਆਡੀਟੋਰੀਅਮ ਅਤੇ ਭਰਪੂਰ ਡਿਜੀਟਲ ਭੰਡਾਰ ਵਾਲੀ ਇੱਕ ਵਿਆਪਕ ਲਾਇਬ੍ਰੇਰੀ ਹੈ।
ਕਲ੍ਹ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਫਾਰ ਸੋਸ਼ਿਓ-ਇਕਨੌਮਿਕ ਟਰਾਂਸਫਾਰਮੇਸ਼ਨ (ਡੀਏਆਈਸੀਐੱਸਈਟੀ) ਲਾਂਚ ਕੀਤਾ ਜਾਵੇਗਾ। ਇਹ ਸੰਸਥਾ ਮਹੱਤਵਪੂਰਨ ਮੁੱਦਿਆਂ ‘ਤੇ ਰਾਹ ਦਿਖਾਵੇਗਾ ਅਤੇ ਵਧੇਰੇ ਵਿਚਾਰ-ਵਟਾਂਦਰੇ ਦੇ ਨਾਲ-ਨਾਲ ਨੌਜਵਾਨਾਂ ਵਿੱਚ ਖੋਜ ਤੇ ਅਸਲੀ ਸੋਚ ਨੂੰ ਉਤਸ਼ਾਹਿਤ ਕਰੇਗਾ । ”
*****
AKT/SH
At 11 AM tomorrow, I will inaugurate the Dr. Ambedkar International Centre at 15 Janpath, Delhi. This occasion is even more special as I had the opportunity to lay the foundation stone for this centre. In the heart of our national capital, it is a fitting tribute to Dr. Ambedkar. pic.twitter.com/WvXHaVqT3f
— Narendra Modi (@narendramodi) December 6, 2017
The Dr. Ambedkar International Centre is a fusion of Buddhist and present day architecture. It includes seminar as well as conference halls. There are three auditoriums and an extensive library with a rich digital repository. pic.twitter.com/LjZeowlkXV
— Narendra Modi (@narendramodi) December 6, 2017
Tomorrow the Dr. Ambedkar International Centre For Socio-Economic Transformation (DAICSET) will be launched. This institution will show the way and further discussions on vital issues as well as encourage research, original thinking among the youth.
— Narendra Modi (@narendramodi) December 6, 2017