Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਨੌਜਵਾਨ ਇਨੋਵੇਟਰਾਂ ਅਤੇ ਸਟਾਰਟ-ਅੱਪ ਉੱਦਮੀਆਂ ਨਾਲ ਸੰਵਾਦ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਨੌਵਜਾਨ ਇਨੋਵੇਟਰਾਂ ਅਤੇ ਸਟਾਰਟ-ਅੱਪ ਉੱਦਮੀਆਂ ਨਾਲ ਇੱਕ ਸੰਵਾਦ ਵਿੱਚ ਹਿੱਸਾ ਲੈਣਗੇ।
ਪ੍ਰਧਾਨ ਮੰਤਰੀ ਨੇ ਕਿਹਾ, “ਕੱਲ੍ਹ ਸਵੇਰੇ 9.30 ਵਜੇ ਸਟਾਰਟ-ਅੱਪ ਅਤੇ ਇਨੋਵੇਸ਼ਨ ਦੀ ਦੁਨੀਆ ਦੇ ਨੌਜਵਾਨਾਂ ਨਾਲ ਰੋਮਾਂਚਕ ਸੰਵਾਦ ਵਿੱਚ ਹਿੱਸਾ ਲੈਣਗੇ। ਇਹ ਸੰਵਾਦ ਉਨ੍ਹਾਂ ਮੋਹਰੀ ਨੌਜਵਾਨ ਇਨੋਵੇਟਰਾਂ ਦੀ ਸਿੱਧੀ ਗੱਲ ਸੁਣਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਜਿਨ੍ਹਾਂ ਨੇ ਸਟਾਰਟ-ਅੱਪ ਉੱਦਮੀਆਂ ਵਜੋਂ ਸ੍ਰੇਸ਼ਠ ਕੰਮ ਕੀਤਾ ਹੈ।

ਭਾਰਤ ਸਟਾਰਟ-ਅੱਪ ਅਤੇ ਇਨੋਵੇਸ਼ਨ ਲਈ ਇੱਕ ਹੱਬ ਵਜੋਂ ਉੱਭਰਿਆ ਹੈ। ਭਾਰਤੀ ਨੌਜਵਾਨਾਂ ਨੇ ਆਪਣੀ ਭੱਵਿਖਮਈ ਅਤੇ ਨਵੀਂ ਸੋਚ ਸਦਕਾ ਆਪਣਾ ਨਾਮ ਕਮਾਇਆ ਹੈ। ਕੱਲ੍ਹ ਦੇ ਸੰਵਾਦ ਵਿੱਚ ਮੋਹਰੀ ਪ੍ਰਫੁੱਲਤ ਕਰਨ ਵਾਲੇ ਸੈਂਟਰਾਂ ਅਤੇ ਟਿੰਕਰਿੰਗ ਲੈਬਜ਼ ਦੇ ਨੌਜਵਾਨ ਉੱਦਮੀ ਵੀ ਹਿੱਸਾ ਲੈਣਗੇ।

ਮੈਂ ਆਪਣੇ ਨੌਜਵਾਨਾਂ ਦੋਸਤਾਂ ਨੂੰ ਕੱਲ੍ਹ ਦੇ ਸੰਵਾਦ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ `ਤੇ ਤਾਕੀਦ ਕਰਦਾ ਹਾਂ। ਸਿੱਖਣ, ਵਿਕਾਸ ਕਰਨ ਅਤੇ ਪ੍ਰੇਰਿਤ ਹੋਣ ਦਾ ਸ਼ਾਨਦਾਰ ਤਰੀਕਾ ਹੈ। ਤੁਸੀਂ ‘ਨਰੇਂਦਰ ਮੋਦੀ ਮੋਬਾਈਲ ਐਪ’ ਜਾਂ @DDNewsLive. ਰਾਹੀਂ ਇਸ ਸੰਵਾਦ ਨਾਲ ਜੁੜ ਸਕਦੇ ਹੋ। ਜੇ ਤੁਹਾਡਾ ਕੋਈ ਵਿਚਾਰ ਜਾਂ ਸੁਝਾਅ ਹੈ, ਇਸ ਨੂੰ ਸੋਸ਼ਲ ਮੀਡੀਆ ਜ਼ਰੂਰ ਸ਼ੇਅਰ ਕਰੋ।”

******