Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਪਹਿਲੀ ਸੈਮੀ ਹਾਈ ਸਪੀਡ ਟ੍ਰੇਨ “ਵੰਦੇ ਭਾਰਤ ਐਕਸਪ੍ਰੈੱਸ” ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ


ਭਾਰਤੀ ਰੇਲਵੇ ਦਾ ਮੇਕ ਇਨ ਇੰਡੀਆ ਪ੍ਰਯਤਨ ਸੈਮੀ ਹਾਈ ਸਪੀਡ ਟ੍ਰੇਨ “ਵੰਦੇ ਭਾਰਤ ਐਕਸਪ੍ਰੈੱਸ” ਦੇ ਰੂਪ ਵਿੱਚ ਸਾਕਾਰ ਹੋਇਆ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਇਸ ਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਇਸ ਅਵਸਰ ’ਤੇ ਰੇਲ ਗੱਡੀ ਵਿੱਚ ਯਾਤਰੀ ਸੁਵਿਧਾਵਾਂ ਦਾ ਜਾਇਜ਼ਾ ਲੈਣਗੇ ਅਤੇ ਉੱਥੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਨਗੇ। ਇਹ ਗੱਡੀ ਨਵੀਂ ਦਿੱਲੀ ਤੋਂ ਕਾਨਪੁਰ ਅਤੇ ਇਲਾਹਾਬਾਦ ਹੁੰਦੇ ਹੋਏ ਵਾਰਾਣਸੀ ਜਾਵੇਗੀ।

ਵੰਦੇ ਭਾਰਤ ਐਕਸਪ੍ਰੈੱਸ ਦੇ ਪਹਿਲੇ ਸਫ਼ਰ ’ਤੇ ਕੇਂਦਰੀ ਰੇਲ ਅਤੇ ਕੋਲਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਇਸ ਵਿੱਚ ਯਾਤਰਾ ਕਰਨ ਵਾਲੇ ਅਧਿਕਾਰੀਆਂ ਅਤੇ ਮੀਡੀਆ ਕਰਮੀਆਂ ਦੇ ਦਲ ਦੀ ਅਗਵਾਈ ਕਰਨਗੇ। ਇਹ ਗੱਡੀ ਰਸਤੇ ਵਿੱਚ ਕਾਨਪੁਰ ਅਤੇ ਇਲਾਹਾਬਾਦ ਵਿੱਚ ਰੁਕੇਗੀ ਜਿੱਥੇ ਪਤਵੰਤੇ ਅਤੇ ਆਮ ਨਾਗਰਿਕ ਇਸ ਦੇ ਸੁਆਗਤ ਵਿੱਚ ਮੌਜੂਦ ਰਹਿਣਗੇ।

ਵੰਦੇ ਭਾਰਤ ਐਕਸਪ੍ਰੈੱਸ 160 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਤੇਜ਼ ਰਫ਼ਤਾਰ ਨਾਲ ਚਲ ਸਕਦੀ ਹੈ। ਇਸ ਵਿੱਚ ਯਾਤਰੀਆਂ ਲਈ ਸ਼ਤਾਬਦੀ ਰੇਲ ਗੱਡੀ ਦੀ ਤਰ੍ਹਾਂ ਵੱਖ-ਵੱਖ ਸ਼੍ਰੇਣੀਆਂ ਬਣਾਈਆਂ ਗਈਆਂ ਹਨ ਲੇਕਿਨ ਯਾਤਰੀ ਸੁਵਿਧਾਵਾਂ ਉਸ ਤੋਂ ਬਿਹਤਰ ਹਨ।
ਸੋਮਵਾਰ ਅਤੇ ਵੀਰਵਾਰ ਨੂੰ ਛੱਡਕੇ ਹੋਰ ਸਾਰੇ ਦਿਨ ਚਲਣ ਵਾਲੀ ਇਹ ਗੱਡੀ ਦਿੱਲੀ ਅਤੇ ਵਾਰਾਣਸੀ ਦਰਮਿਆਨ ਦੀ ਦੂਰੀ ਮਹਿਜ 8 ਘੰਟੇ ਵਿੱਚ ਪੂਰੀ ਕਰ ਲਵੇਗੀ।

ਇਸ ਦੇ ਸਾਰੇ ਡੱਬਿਆਂ ਵਿੱਚ ਆਟੋਮੈਟਿਕ ਦਰਵਾਜ਼ੇ, ਜੀਪੀਐੱਸ ਅਧਾਰਤ ਆਡੀਓ-ਵੀਡੀਓ ਯਾਤਰੀ ਸੂਚਨਾ ਪ੍ਰਣਾਲੀ, ਮਨੋਰੰਜਨ ਲਈ ਵਾਈ-ਫਾਈ ਸੇਵਾ ਅਤੇ ਅਰਾਮਦਾਇਕ ਸੀਟਾਂ ਲਗਾਈਆਂ ਗਈਆਂ ਹਨ। ਗੱਡੀ ਦੇ ਸਾਰੇ ਪਖਾਨੇ ਬਾਇਓ-ਵੈਕਿਊਮ ਪ੍ਰਣਾਲੀ ਨਾਲ ਬਣੇ ਹੋਏ ਹਨ। ਡੱਬਿਆਂ ਵਿੱਚ ਦੋ ਤਰ੍ਹਾਂ ਦੀ ਪ੍ਰਕਾਸ਼ ਸੁਵਿਧਾ ਦਿੱਤੀ ਗਈ ਹੈ, ਜੋ ਡੱਬੇ ਵਿੱਚ ਸਾਰਿਆਂ ਲਈ ਆਮ ਪ੍ਰਕਾਸ਼ ਦੀ ਸੁਵਿਧਾ ਅਤੇ ਹਰ ਸੀਟ ’ਤੇ ਅਲੱਗ ਪ੍ਰਕਾਸ਼ ਦੀ ਵਿਵਸਥਾ ਦੇ ਰੂਪ ਵਿੱਚ ਹਨ। ਸਾਰਿਆਂ ਡੱਬਿਆਂ ਵਿੱਚ ਗਰਮਾ-ਗਰਮ ਖਾਣਾ ਅਤੇ ਠੰਢਾ ਪੇਅ ਪਦਾਰਥ ਪਰੋਸਣ ਲਈ ਪੈਂਟਰੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ। ਯਾਤਰੀਆਂ ਦੇ ਅਤਿਰਿਕਤ ਅਰਾਮ ਜ਼ਿਆਦਾ ਲਈ ਡੱਬਿਆਂ ਵਿੱਚ ਗਰਮੀ ਅਤੇ ਸ਼ੋਰ ਤੋਂ ਬਚਾਅ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।

ਵੰਦੇ ਭਾਰਤ ਐਕਸਪ੍ਰੈੱਸ ਵਿੱਚ 16 ਏਅਰ ਕੰਡੀਸ਼ਨਡ ਡੱਬੇ ਹਨ ਜਿਨ੍ਹਾਂ ਵਿੱਚ 2 ਐਜੀਕਿਊਟਿਵ ਸ਼੍ਰੇਣੀ ਦੇ ਹਨ। ਗੱਡੀ ਦੀ ਕੁੱਲ ਯਾਤਰੀ ਸਮਰੱਥਾ 1128 ਹੈ। ਚਾਲਕ ਡੱਬੇ ਸਮੇਤ ਪਰੰਪਰਾਗਤ ਸ਼ਤਾਵਾਦੀ ਦੇ ਡੱਬਿਆਂ ਦੀ ਓਨੀ ਹੀ ਸੰਖਿਆ ਨਾਲੋ ਇਹ ਸਮਰੱਥਾ ਕਿਤੇ ਜ਼ਿਆਦਾ ਹੈ, ਇਸ ਦਾ ਕਾਰਨ ਹੈ ਕਿ ਸਾਰਿਆਂ ਡੱਬਿਆਂ ਵਿੱਚ ਬਿਜਲੀ ਦੇ ਉਪਕਰਨ, ਸੀਟਾਂ ਅਤੇ ਡੱਬਿਆਂ ਦੇ ਹੇਠਾਂ ਲਗਾਏ ਗਏ ਹਨ।

ਕਾਰਬਨ ਫੁੱਟਪ੍ਰਿੰਟ ਰੋਕਣ ਲਈ ਰੇਲ ਗੱਡੀ ਵਿੱਚ ਰੀ-ਜੈਨੇਰੇਟਿਵ ਬ੍ਰੇਕ ਪ੍ਰਣਾਲੀ ਲਗਾਈ ਗਈ ਹੈ ਜਿਸ ਵਿੱਚ 30% ਇਲੈਕਟ੍ਰਿਕ ਊਰਜਾ ਦੀ ਬੱਚਤ ਹੋਵੇਗੀ।

ਸਪੀਡ, ਸੁਰੱਖਿਆ ਅਤੇ ਸਰਵਿਸ ਇਸ ਗੱਡੀ ਦੀ ਪਹਿਚਾਣ ਹਨ। ਗੱਡੀ ਦੇ ਡੱਬਿਆਂ ਦੀ ਡਿਜਾਈਨਿੰਗ ਅਤੇ ਨਿਰਮਾਣ ਮਹਿਜ 18 ਮਹੀਨਿਆਂ ਵਿੱਚ ਚੇਨਈ ਦੀ ਏਕੀਕ੍ਰਿਤ ਰੇਲ ਕੋਚ ਫੈਕਟਰੀ ਵਿੱਚ ਕੀਤਾ ਗਿਆ ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮੇਕ ਇਨ ਇੰਡੀਆ ਵਿਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਗੱਡੀ ਦੇ ਜ਼ਿਆਦਾਤਰ ਹਿੱਸਿਆਂ ਦਾ ਡਿਜ਼ਾਈਨ ਤੇ ਨਿਰਮਾਣ ਦੇਸ਼ ਵਿੱਚ ਹੀ ਕੀਤਾ ਗਿਆ ਹੈ। ਘੱਟ ਤੋਂ ਘੱਟ ਖਰਚ ਵਿੱਚ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਸਾਰ ਯਾਤਰੀ ਸੁਵਿਧਾਵਾਂ ਅਤੇ ਸੁਰੱਖਿਆ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਇਹ ਗੱਡੀ ਗਲੋਬਲ ਰੇਲ ਕਾਰੋਬਾਰ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀ ਹੈ।

******

ਏਕੇਟੀ/ਪੀਏ/ਐੱਸਐੱਚ