ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਮੇਘਾਲਿਆ ਅਤੇ ਮਿਜ਼ੋਰਮ ਦੇ ਦੌਰੇ `ਤੇ ਜਾਣਗੇ ਜਿੱਥੇ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ”ਦਿਲਕਸ਼ ਅਤੇ ਜੋਸ਼ੀਲਾ ਉੱਤਰ ਪੂਰਬ ਬੁਲਾ ਰਿਹਾ ਹੈ! ਮਿਜ਼ੋਰਮ ਅਤੇ ਮੇਘਾਲਿਆ ਦੇ ਕੱਲ ਦੇ ਦੌਰੇ ਦੀ ਉਡੀਕ ਹੈ ਜਿਥੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਹੈ। ਇਹ ਪ੍ਰੋਜੈਕਟ ਉੱਤਰ ਪੂਰਬ ਦੀ ਵਿਕਾਸ ਦੀ ਯਾਤਰਾ ਨੂੰ ਹੋਰ ਅੱਗੇ ਵਧਾਉਣਗੇ।
ਇਹ ਮੇਰਾ ਸੁਭਾਗ ਹੈ ਕਿ ਮੈਂ ਕੱਲ ਟਿਊਰੀਅਲ ਹਾਈਡ੍ਰੋ ਪਾਵਰ ਪ੍ਰੋਜੈਕਟ ਆਈਜ਼ੋਲ ਵਿੱਚ ਦੇਸ਼ ਨੂੰ ਸਮਰਪਿਤ ਕਰਾਂਗਾ। ਇਸ ਪ੍ਰੋਜੈਕਟ ਦਾ ਮੁਕੰਮਲ ਹੋਣਾ ਮਿਜ਼ੋਰਮ ਦੇ ਲੋਕਾਂ ਲਈ ਇੱਕ ਵਰਦਾਨ ਹੈ।
ਆਪਣੀ ਯੁਵਾ ਸ਼ਕਤੀ ਨੂੰ ਨਵੇਂ ਖੰਭ ਦਿੰਦੇ ਹੋਏ ਡੋਨੀਅਰ ਨੇ ਸੌ ਕਰੋੜ ਰੁਪਏ ਦਾ ਉੱਤਰ ਪੂਰਬ ਵੈਂਚਰ ਕੈਪੀਟਲ ਫੰਡ ਕਾਇਮ ਕੀਤਾ ਹੈ। ਕੱਲ੍ਹ ਮੈਂ ਇਸ ਫੰਡ ਵਿੱਚੋਂ ਉੱਦਮੀਆਂ ਨੂੰ ਚੈੱਕ ਵੰਡਾਂਗਾ। ਉੱਤਰ ਪੂਰਬ ਦੇ ਨੌਜਵਾਨਾਂ ਵਿੱਚ ਉੱਦਮਤਾ ਦੀ ਭਾਵਨਾ ਨਾਲ ਇਸ ਖੇਤਰ ਦਾ ਸਸ਼ਕਤੀਕਰਨ ਹੋਵੇਗਾ।
ਸ਼ਿਲਾਂਗ ਵਿੱਚ ਮੈਂ ਸ਼ਿਲਾਂਗ-ਨੌਂਗਸਟੌਇਨ-ਰੌਗਜਿੰਗ-ਤੁਰਾ ਰੋਡ ਦਾ ਉਦਘਾਟਨ ਕਰਾਂਗਾ। ਇਹ ਪ੍ਰਾਜੈਕਟ ਕੁਨੈਕਟੀਵਿਟੀ ਨੂੰ ਵਧਾਏਗਾ ਅਤੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਵੇਗਾ। ਮੈਂ ਇਕ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਾਂਗਾ।
ਅਸੀਂ ਉੱਤਰ ਪੂਰਬ ਵਿੱਚ ਵਿਸ਼ਾਲ ਸਮਰੱਥਾ ਦੇਖਦੇ ਹਾਂ ਅਤੇ ਖੇਤਰ ਦੇ ਸਮੁੱਚੇ ਵਿਕਾਸ ਲਈ ਸਭ ਕੁਝ ਕਰਨ ਲਈ ਵਚਨਬੱਧ ਹਾਂ।”
AKT/NT/SH
The enchanting and effervescent Northeast calls! Looking forward to visiting Mizoram and Meghalaya tomorrow, where various development projects will be inaugurated. These projects will add impetus to the development journey of the Northeast.
— Narendra Modi (@narendramodi) December 15, 2017
It is my privilege to be dedicating the Tuirial Hydropower Project to the nation at tomorrow’s programme in Aizawl. The completion of this project is a boon for the people of Mizoram.
— Narendra Modi (@narendramodi) December 15, 2017