Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਰਾਜਧਾਨੀ ਵਿੱਚ ਖੇਲੋ ਇੰਡੀਆ ਸਕੂਲ ਖੇਡਾਂ ਲਾਂਚ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 31 ਜਨਵਰੀ, 2018 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿਖੇ ਪਹਿਲੀਆਂ ਖੇਲੋ ਇੰਡੀਆ ਸਕੂਲ ਖੇਡਾਂ ਲਾਂਚ ਕਰਨਗੇ।

 

ਖੇਲੋ ਇੰਡੀਆ ਪ੍ਰੋਗਰਾਮ ਦੀ ਸ਼ੁਰੂਆਤ ਮੁੱਢਲੇ ਪੱਧਰ ਉੱਤੇ ਖੇਡਾਂ ਦੇ ਸੱਭਿਆਚਾਰ ਨੂੰ ਭਾਰਤ ਭਰ ਵਿੱਚ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ ਤਾਂਕਿ ਇੱਥੇ ਖੇਡਾਂ ਦਾ ਇੱਕ  ਮਜ਼ਬੂਤ ਢਾਂਚਾ ਤਿਆਰ ਹੋ  ਸਕੇ ਅਤੇ ਭਾਰਤ ਇੱਕ  ਮਹਾਨ  ਖੇਡ ਦੇਸ਼ ਵਜੋਂ ਉੱਭਰ   ਸਕੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੁਪਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਲੋ ਇੰਡੀਆ ਵਲੋਂ ਸਕੂਲਾਂ ਦੇ ਬੱਚਿਆਂ ਵਿੱਚ ਵੱਖ ਵੱਖ ਖੇਡਾਂ ਪ੍ਰਤੀ ਦਿਲਚਸਪੀ ਦਾ ਪਤਾ ਲਗਾ ਕੇ ਉਨ੍ਹਾਂ ਨੇ ਭਵਿੱਖ ਦੇ ਖੇਡ ਚੈਂਪੀਅਨ ਵਜੋਂ  ਤਿਆਰ  ਕੀਤਾ ਜਾਵੇਗਾ।

 

ਇੱਕ  ਉੱਚ ਅਧਿਕਾਰ ਪ੍ਰਾਪਤ ਕਮੇਟੀ ਪ੍ਰਾਥਮਿਕਤਾਵਾਂ ਵਾਲੀਆਂ ਵੱਖ-ਵੱਖ ਖੇਡਾਂ ਲਈ ਬੱਚਿਆਂ ਦੀ ਚੋਣ ਕਰੇਗੀ ਅਤੇ ਚੁਣੇ ਹੋਏ ਬੱਚਿਆਂ ਨੂੰ 8 ਸਾਲ ਤੱਕ ਲਈ 5 ਲੱਖ ਰੁਪਏ ਪ੍ਰਤੀ ਸਾਲ ਦੀ ਮਾਲੀ ਮਦਦ ਦਿੱਤੀ ਜਾਵੇਗੀ।

 

ਖੇਲੋ ਇੰਡੀਆ ਸਕੂਲ ਖੇਡਾਂ ਨਵੀਂ ਦਿੱਲੀ ਵਿਖੇ 31 ਜਨਵਰੀ ਤੋਂ 8 ਫਰਵਰੀ ਤੱਕ ਕਰਵਾਈਆਂ ਜਾ  ਰਹੀਆਂ ਹਨ। ਅੰਡਰ-17 ਖਿਡਾਰੀਆਂ  ਨੂੰ 16 ਖੇਡਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ।  ਇਹ ਖੇਡਾਂ ਹਨ-ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ,ਬੌਕਸਿੰਗ , ਫੁਟਬਾਲ, ਜਿਮਨਾਸਟਿਕਸ, ਹਾਕੀ, ਜੂਡੋ, ਕਬੱਡੀ, ਖੋ-ਖੋ, ਸ਼ੂਟਿੰਗ, ਤੈਰਾਕੀ, ਵਾਲੀਬਾਲ, ਵੇਟਲਿਫਟਿੰਗ ਅਤੇ ਕੁਸ਼ਤੀ । ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਨੌਜਵਾਨ ਖਿਡਾਰੀਆਂ ਦੀ ਖੇਡ ਮੁਹਾਰਤ ਸਾਹਮਣੇ ਆਵੇਗੀ ਅਤੇ ਨਾਲ ਹੀ ਭਾਰਤ ਦੀ ਖੇਡ ਸਮਰੱਥਾ ਦਾ ਪਤਾ ਲੱਗੇਗਾ। ਖੇਲੋ ਇੰਡੀਆ ਸਕੂਲ ਖੇਡਾਂ ਵਿੱਚ 199 ਗੋਲਡ, 199 ਸਿਲਵਰ ਅਤੇ 275 ਕਾਂਸੀ ਮੈਡਲ ਦਾਅ ਉੱਤੇ ਲੱਗਣਗੇ । ਦੇਸ਼ ਦੇ ਅੰਡਰ-17 ਗਰੁੱਪ ਦੇ ਚਮਕਦੇ ਸਿਤਾਰੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

 

 ***

 

ਏਕੇਟੀ/ ਐੱਸਐੱਚ