Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਵਾਰਾਣਸੀ ਵਿੱਚ ਰਿੰਗ ਰੋਡ ਅਤੇ ਬਾਬਤਪੁਰ ਏਅਰਪੋਰਟ ਰੋਡ ਦਾ ਉਦਘਾਟਨ ਕਰਨਗੇ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਸੋਮਵਾਰ 12 ਨਵੰਬਰ,  2018 ਨੂੰ ਵਾਰਾਣਸੀ ਵਿੱਚ ਦੋ ਮਹੱਤਵਪੂਰਨ ਰਾਸ਼ਟਰੀ ਰਾਜਮਾਰਗ ਰਾਸ਼ਟਰ ਨੂੰ ਸਮਰਪਿਤ ਕਰਨਗੇ ।  ਇਨ੍ਹਾਂ ਦੀ ਕੁੱਲ ਲੰਬਾਈ 34 ਕਿਲੋਮੀਟਰ ਹੈ ਅਤੇ ਇਨ੍ਹਾਂ ਦੇ ਨਿਰਮਾਣ ‘ਤੇ 1571.95 ਕਰੋਡ਼ ਰੁਪਏ ਖਰਚ ਕੀਤੇ ਗਏ ਹਨ ।  ਉੱਤਰ ਪ੍ਰਦੇਸ਼  ਦੇ ਰਾਜਪਾਲ ਸ਼੍ਰੀ ਰਾਮ ਨਾਇਕ ,  ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ,  ਜਹਾਜ਼ਰਾਨੀ ,  ਜਲ ਸੰਸਾਧਨ ,  ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਮੰਤਰੀ,  ਸ਼੍ਰੀ ਨਿਤਿਨ ਗਡਕਰੀ ਅਤੇ ਉੱਤਰ ਪ੍ਰਦੇਸ਼  ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਨ੍ਹਾਂ  ਦੇ  ਨਾਲ ਹੋਣਗੇ ।  ਉੱਤਰ ਪ੍ਰਦੇਸ਼  ਦੇ ਵਾਰਾਣਸੀ ਵਿੱਚ ਹਰਦੁਆ ਵਿੱਚ ਰਿੰਗ ਰੋਡ ਤਿਰਾਹਾ ‘ਤੇ ਦੁਪਹਿਰ ਬਾਅਦ ਸਮਾਰੋਹ ਆਯੋਜਿਤ ਹੋਵੇਗਾ ।

ਵਾਰਾਣਸੀ ਰਿੰਗ ਰੋਡ  ਦੇ ਪਹਿਲੇ ਪੜਾਅ ਵਿੱਚ 759.36 ਕਰੋਡ਼ ਰੁਪਏ ਦੀ ਲਾਗਤ ਨਾਲ 16.55 ਕਿਲੋਮੀਟਰ ਲੰਬੇ ਮਾਰਗ ਦਾ ਨਿਰਮਾਣ ਪੂਰਾ ਕੀਤਾ ਗਿਆ ਹੈ ,  ਜਦੋਂ ਕਿ 812.59 ਕਰੋਡ਼ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ-56 ‘ਤੇ ਬਾਬਤਪੁਰ – ਵਾਰਾਣਸੀ ਰਾਜਮਾਰਗ ਨੂੰ ਚਾਰ ਲੇਨ ਬਣਾਉਣ  ਦੇ ਨਾਲ ਹੀ 17.25 ਕਿਲੋਮੀਟਰ ਮਾਰਗ ਦਾ ਨਿਰਮਾਣ ਕੀਤਾ ਗਿਆ ਹੈ ।

ਬਤਪੁਰ ਹਵਾਈ ਅੱਡਾ ਰਾਜਮਾਰਗ ਵਾਰਾਣਸੀ ਨੂੰ ਹਵਾਈ ਅੱਡੇ ਨਾਲ ਜੋੜੇਗਾ ਅਤੇ ਜੌਨਪੁਰ ,  ਸੁਲਤਾਨਪੁਰ ਅਤੇ ਲਖਨਊ ਤੱਕ ਜਾਵੇਗਾ ।  ਇਸ ਰਾਜਮਾਰਗ ‘ਤੇ ਹਰਦੁਆ ਵਿੱਚ ਇੱਕ ਫਲਾਈਓਵਰ ਅਤੇ ਤਰਨਾ ਵਿੱਚ ਆਰਓਬੀ  ਦੇ ਨਿਰਮਾਣ ਨਾਲ ਵਾਰਾਣਸੀ ਤੋਂ ਹਵਾਈ ਅੱਡੇ ਤੱਕ ਦੀ ਯਾਤਰਾ ਵਿੱਚ ਲਗਣ ਵਾਲੇ ਸਮੇਂ ਵਿੱਚ ਕਮੀ ਆਵੇਗੀ ।  ਇਸ ਨਾਲ ਵਾਰਾਣਸੀ  ਦੇ ਲੋਕਾਂ ,  ਸੈਲਾਨੀਆਂ ਅਤੇ ਹੋਰ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ ।

ਰਿੰਗ ਰੋਡ ‘ਤੇ ਦੋ ਆਰਓਬੀ ਅਤੇ ਇੱਕ ਫਲਾਈਓਵਰ  ਦੇ ਨਿਰਮਾਣ ਨਾਲ ਰਾਸ਼ਟਰੀ ਰਾਜਮਾਰਗ 56  (ਲਖਨਊ  –  ਵਾਰਾਣਸੀ )  ,  ਰਾਸ਼ਟਰੀ ਰਾਜਮਾਰਗ 233  ( ਆਜ਼ਮਗੜ੍ਹ  –  ਵਾਰਾਣਸੀ )  ,  ਰਾਸ਼ਟਰੀ ਰਾਜਮਾਰਗ 29  ( ਗੋਰਖਪੁਰ  –  ਵਾਰਾਣਸੀ )  ਅਤੇ ਅਯੁੱਧਿਆ  –  ਵਾਰਾਣਸੀ ਰਾਜਮਾਰਗਾਂ  ਦੀ ਟ੍ਰੈਫਿਕ ਨੂੰ ਵਾਰਾਣਸੀ ਸ਼ਹਿਰ ਬਾਈਪਾਸ ਕਰਨ ਲਈ ਇੱਕ ਰਸਤਾ ਉਪਲੱਬਧ ਹੋਵੇਗਾ ।  ਇਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਭੀੜ ਵੀ ਘੱਟ ਹੋ ਜਾਵੇਗੀ ਅਤੇ ਯਾਤਾਯਾਤ ਸਮੇਂ,  ਈਂਧਣ ਉਪਯੋਗ ਅਤੇ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ ।  ਇਹ ਰਿੰਗ ਰੋਡ ਬੁੱਧ ਤੀਰਥ ਯਾਤਰਾ  ਦੇ ਪ੍ਰਮੁੱਖ ਸਥਾਨ ਸਾਰਨਾਥ ਤੱਕ ਜਾਣ ਲਈ ਜ਼ਿਆਦਾ ਅਸਾਨ ਅਤੇ ਸੁਵਿਧਾਜਨਕ ਰਸਤਾ ਉਪਲੱਬਧ ਕਰਾਵੇਗੀ ।

ਇਨ੍ਹਾਂ ਪ੍ਰੋਜੈਕਟਾਂ ਤੋਂ ਰੋਜ਼ਗਾਰ  ਦੇ ਜ਼ਿਆਦਾ ਮੌਕੇ ਉਪਲੱਬਧ ਹੋਣਗੇ ।  ਲਘੂ ਅਤੇ ਦਰਮਿਆਨੇ ਉਦਯੋਗਾਂ ਦੇ ਵਿਕਾਸ ਨਾਲ ਇਸ ਖੇਤਰ ਵਿੱਚ ਆਰਥਕ ਪ੍ਰਗਤੀ ਨੂੰ ਹੁਲਾਰਾ ਮਿਲੇਗਾ ।  ਫਿਲਹਾਲ ਵਾਰਾਣਸੀ ਨੂੰ ਪੂਰਬੀ ਉੱਤਰ ਪ੍ਰਦੇਸ਼  ਦੇ ਹੋਰ ਸਥਾਨਾਂ ਨਾਲ ਜੋੜਨ ਲਈ 63,885 ਕਰੋਡ਼ ਰੁਪਏ ਦੀ ਲਾਗਤ ਦੇ ਕੁੱਲ 2833 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਨਿਰਮਾਣਅਧੀਨ ਹਨ ।

 

ਇਨ੍ਹਾਂ ਵਿੱਚੋਂ 1143 ਕਿਲੋਮੀਟਰ ਲੰਬੇ ਪੰਦਰਾਂ ਸੜਕ ਪ੍ਰੋਜੈਕਟ  ਨਿਰਮਾਣ ਦੇ ਵੱਖ-ਵੱਖ ਪੜਾਵਾਂ ਵਿੱਚ ਹਨ ।  ਇਨ੍ਹਾਂ ਵਿੱਚ ਵਾਰਾਣਸੀ – ਜੌਨਪੁਰ ,  ਵਾਰਾਣਸੀ-ਸੁਲਤਾਨਪੁਰ,  ਸੁਲਤਾਨਪੁਰ-ਲਖਨਊ,  ਵਾਰਾਣਸੀ ਘਾਘਰਾ ਬ੍ਰਿਜ ,  ਵਾਰਾਣਸੀ – ਆਜ਼ਮਗੜ੍ਹ ਸ਼ਾਮਲ ਹਨ ।  ਇਨ੍ਹਾਂ ‘ਤੇ 3,0227 ਕਰੋਡ਼ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ ।  ਇਸ ਦੇ ਇਲਾਵਾ,  8,265 ਕਰੋਡ਼ ਰੁਪਏ ਦੀ ਲਾਗਤ ਵਾਲੇ 235 ਕਿਲੋਮੀਟਰ ਲੰਬੇ ਸੱਤ ਟੀਚਾਗਤ ਪ੍ਰੋਜੈਕਟ ਵੀ ਹਨ ।  25,323 ਕਰੋਡ਼ ਰੁਪਏ ਦੀ ਲਾਗਤ ਨਾਲ 1455 ਕਿਲੋਮੀਟਰ ਲੰਬੀਆਂ ਸੜਕਾਂ  ਦੇ ਨਿਰਮਾਣ ਲਈ 20 ਪ੍ਰੋਜੈਕਟ ਡੀਪੀਆਰ ਪੜਾਅ ਵਿੱਚ ਹਨ ।  ਇਸ ਤਰ੍ਹਾਂ ਵਾਰਾਣਸੀ ਖੇਤਰ ਵਿੱਚ 63,885 ਕਰੋਡ਼ ਰੁਪਏ ਦੀ ਲਾਗਤ ਨਾਲ 2833 ਕਿਲੋਮੀਟਰ ਸੜਕਾਂ ਨਿਰਮਾਣਅਧੀਨ ਹਨ ।

ਪ੍ਰਧਾਨ ਮੰਤਰੀ ਉਸੇ ਦਿਨ ਵਾਰਾਣਸੀ ਵਿੱਚ ਗੰਗਾ ਨਦੀ ‘ਤੇ ਇਨਲੈਂਡ ਵਾਟਰਵੇਜ਼ ਟਰਮੀਨਲ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ।  ਭਾਰਤੀ ਇਨਲੈਂਡ ਵਾਟਰਵੇਜ਼ ਅਥਾਰਟੀ ਦੇ ਵਿਸ਼ਵ ਬੈਂਕ ਤੋਂ ਸਹਾਇਤਾ ਪ੍ਰਾਪਤ ਜਲਮਾਰਗ ਵਿਕਾਸ ਪ੍ਰੋਜੈਕਟਾਂ ਦੇ ਹਿੱਸੇ  ਦੇ ਰੂਪ ਵਿੱਚ ਐੱਨਡਬਲਿਊ  – 1  ( ਨਦੀ ਗੰਗਾ )  ‘ਤੇ ਨਿਰਮਿਤ ਹੋਣ ਵਾਲੇ ਚਾਰ ਮਲਟੀ – ਮੋਡਲ ਟਰਮੀਨਲਾਂ ਵਿੱਚ ਇਹ ਪਹਿਲਾ ਟਰਮੀਨਲ ਹੈ ।  ਹੋਰ ਤਿੰਨ ਟਰਮੀਨਲ ਸਾਹਿਬਗੰਜ ,  ਹਲਦੀਆ ਅਤੇ ਗਾਜ਼ੀਪੁਰ ਵਿੱਚ ਨਿਰਮਾਣਅਧੀਨ ਹਨ ।  ਇਸ ਪ੍ਰੋਜੈਕਟ ਨਾਲ ਗੰਗਾ ਨਦੀ ‘ਤੇ 1500-2,000 ਡੀਡਬਲਿਊਟੀ ਦੀ ਸਮਰੱਥਾ ਵਾਲੇ ਜਹਾਜ਼ਾਂ ਨੂੰ ਕਮਰਸ਼ੀਅਲ ਨੇਵੀਗੇਸ਼ਨ ਦੀ ਸਮਰੱਥਾ ਉਪਲੱਬਧ ਹੋਵੇਗੀ ।

ਪ੍ਰਧਾਨ ਮੰਤਰੀ ਇਨਲੈਂਡ ਵਾਟਰਵੇਜ਼ ਜਹਾਜ ‘ਤੇ ਭੇਜੇ ਜਾਣ ਵਾਲੇ ਦੇਸ਼ ਦੇ ਪਹਿਲੇ ਕੰਟੇਨਰ ਮਾਲ  (ਸੁਤੰਤਰਤਾ ਦੇ ਬਾਅਦ)  ਨੂੰ ਵੀ ਪ੍ਰਾਪਤ ਕਰਨਗੇ  ਫੂਡ ਐਂਡ ਬੀਵਰੇਜ਼ ਕੰਪਨੀ ਪੈਪਸੀਕੋ ਦੇ ਮਾਲ ਨਾਲ ਲੱਦਿਆ ਇਹ ਕੰਟੇਨਰ ਅਕਤੂਬਰ  ਦੇ ਆਖਰੀ ਹਫ਼ਤੇ ਵਿੱਚ ਕੋਲਕਾਤਾ ਤੋਂ ਚਲਿਆ ਹੈ ।

***

ਏਕੇਟੀ/ਏਪੀ