Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਵਿਸ਼ਵ ਟਿਕਾਊ ਵਿਕਾਸ ਸਿਖ਼ਰ ਸੰਮੇਲਨ, 2018 ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਸ਼ੁਕਰਵਾਰ, 16 ਫਰਵਰੀ ਨੂੰ ਰਾਜਧਾਨੀ ਵਿੱਚ ਵਿਗਿਆਨ ਭਵਨ ਵਿਖੇ ਵਿਸ਼ਵ ਟਿਕਾਊ ਵਿਕਾਸ ਸਿਖ਼ਰ ਸੰਮੇਲਨ (ਡਬਲਿਊਐੱਸਡੀਐੱਸ 2018) ਦੇ 2018 ਐਡੀਸ਼ਨ ਦਾ ਉਦਘਾਟਨ ਕਰਨਗੇ। ਡਬਲਿਊਐੱਸਡੀਐੱਸ 2018, ਦ ਅਨਰਜੀ ਐਂਡ ਰਿਸੋਰਸਿਜ਼ ਇੰਸਟੀਟਿਊਟ (ਟੇਰੀ TERI) ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਦਾ ਮਕਸਦ ਟਿਕਾਊ ਵਿਕਾਸ, ਊਰਜਾ ਅਤੇ ਵਾਤਾਵਰਣ ਖੇਤਰਾਂ ਦੇ ਗਲੋਬਲ ਲੀਡਰਾਂ ਅਤੇ ਵਿਚਾਰਕਾਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣਾ ਹੈ।

ਇਸ ਸਿਖ਼ਰ ਸੰਮੇਲਨ ਵਿੱਚ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਡਾ ਹਰਸ਼ ਵਰਧਨ, ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ, ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ, ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਸ਼੍ਰੀ ਜਯੰਤ ਸਿਨਹਾ ਅਤੇ ਪ੍ਰਮੁੱਖ ਰਾਜਨੀਤਕ ਅਤੇ ਕਾਰਪੋਰੇਟ ਲੀਡਰਾਂ ਸਮੇਤ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਤਸ਼ਰੀਫ਼ ਲਿਆਉਣਗੀਆਂ।

ਸਿਖ਼ਰ ਸੰਮੇਲਨ ਦਾ ਇਸ ਸਾਲ ਦਾ ਥੀਮ ਹੈ “ਲਚਕੀਲੇ ਗ੍ਰਹਿ ਲਈ ਭਾਈਵਾਲੀਆਂ (Partnerships for a Resilient Planet)” ਡਬਲਿਊਐੱਸਡੀਐੱਸ 2018 ਦਾ ਮਕਸਦ ਜਲਵਾਯੂ ਪਰਿਵਰਤਨ ਦੇ ਕਾਰਨ ਵਿਕਾਸਸ਼ੀਲ ਅਰਥਵਿਵਸਥਾਵਾਂ ਨੂੰ ਜੋ ਅਤਿ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦੇ ਸਮਾਧਾਨ ਲਈ ਕਾਰਵਾਈ ਦੀ ਰੂਪ-ਰੇਖਾ ਤਿਆਰ ਕਰਨਾ ਹੈ। ਸਿਖ਼ਰ ਸੰਮੇਲਨ ਵਿੱਚ ਜ਼ਮੀਨੀ ਅਧੋਗਤੀ ਨਾਲ ਨਜਿੱਠਣਾ, ਪ੍ਰਭਾਵਸ਼ਾਲੀ ਕੂੜ੍ਹਾ ਪ੍ਰਬੰਧਨ ਵਿਧੀਆਂ, ਹਵਾ ਪ੍ਰਦੂਸ਼ਣ ਦੀ ਰੋਕਥਾਮ, ਸੰਸਾਧਨ ਅਤੇ ਊਰਜਾ ਦਕਸ਼ਤਾ ‘ਚ ਵਾਧਾ ਅਤੇ ਜਲਵਾਯੂ ਪਰਿਵਰਤਨ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵਿੱਤ ਸਬੰਧੀ ਤਰੀਕਿਆਂ ਦੀ ਸਿਰਜਣਾ ਕਰਨ ਸਮੇਤ ਕਈ ਪ੍ਰਕਾਰ ਦੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਡਬਲਿਊਐੱਸਡੀਐੱਸ (WSDS 2018) ਵਿਖੇ ਹੋਣ ਵਾਲੀ ‘ਗਰੀਨੋਵੇਸ਼ਨ ਪ੍ਰਦਰਸ਼ਨੀ’ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਨਵੀਨ ਤਕਨੀਕੀ ਪ੍ਰਗਤੀਆਂ ਦਾ ਪ੍ਰਦਰਸ਼ਨ ਕਰੇਗੀ।

ਦੁਨੀਆ ਭਰ ਦੇ ਨੀਤੀ ਘਾੜਿਆਂ, ਖੋਜਕਾਰਾਂ, ਵਿਚਾਰਕਾਂ, ਡਿਪਲੋਮੈਟਸ ਅਤੇ ਕਾਰਪੋਰੇਟਸ ਸਮੇਤ 2000 ਡੈਲੀਗੇਟਸ ਤੋਂ ਅਧਿਕ ਦੇ ਇਸ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਦ ਅਨਰਜੀ ਐਂਡ ਰਿਸੋਰਸਿਜ਼ ਇੰਸਟੀਟਿਊਟ (ਟੇਰੀ TERI)  ਨਵੀਂ ਦਿੱਲੀ ਵਿੱਚ ਫਰਵਰੀ 15,16 ਅਤੇ 17 ਨੂੰ ਹੋਣ ਵਾਲੇ ਵਿਸ਼ਵ ਟਿਕਾਊ ਵਿਕਾਸ ਸਿਖ਼ਰ ਸੰਮੇਲਨ (WSDS 2018) ਦੇ 218 ਐਡੀਸ਼ਨ ਦੀ ਮੇਜ਼ਬਾਨੀ ਕਰ ਰਹੀ ਹੈ।

                                        ****

ਏਕੇਟੀ/ਐੱਚਐੱਸ