ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 22 ਅਕਤੂਬਰ 2017 ਨੂੰ ਗੁਜਰਾਤ ਦੌਰੇ ‘ਤੇ ਜਾਣਗੇ ।
ਪ੍ਰਧਾਨ ਮੰਤਰੀ ਕੱਲ੍ਹ ਘੋਘਾ ਵਿੱਚ ਇਕ ਜਨ ਸਭਾ ਦੌਰਾਨ ਘੋਘਾ ਤੋਂ ਦਹੇਜ ਤੱਕ ਦੀ ਰੋ-ਰੋ(Roll on-Roll off) ਫੈਰੀ ਸੇਵਾ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ।ਇਸ ਫੈਰੀ ਸੇਵਾ ਨਾਲ ਸੌਰਾਸ਼ਟਰ ਵਿਚਲੇ ਘੋਘਾ ਅਤੇ ਦੱਖਣੀ ਗੁਜਰਾਤ ਦੇ ਦਹੇਜ ਦਰਮਿਆਨ ਯਾਤਰਾ ਦਾ ਸਮਾਂ 7-8 ਘੰਟਿਆਂ ਤੋਂ ਘਟ ਕੇ ਇੱਕ ਘੰਟੇ ਤੋਂ ਥੋਡ਼੍ਹਾ ਜਿਹਾ ਜ਼ਿਆਦਾ ਰਹਿ ਜਾਵੇਗਾ। ਜਦੋਂ ਇਹ ਸੇਵਾ ਪੂਰੀ ਤਰ੍ਹਾਂ ਨਾਲ ਸ਼ੁਰੂ ਹੋਵੇਗੀ ਤਾਂ ਇਹ ਵਾਹਨਾਂ ਨੂੰ ਵੀ ਲੈ ਕੇ ਜਾਣ ਦੇ ਸਮਰੱਥ ਹੋ ਜਾਵੇਗੀ। ਐਤਵਾਰ ਨੂੰ,ਪ੍ਰਧਾਨ ਮੰਤਰੀ ਇਸ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ,ਜਿਹੜੀ ਕਿ ਇੱਕ ਯਾਤਰੀ ਸੇਵਾ ਹੈ। ਪ੍ਰਧਾਨ ਮੰਤਰੀ ਘੋਘਾ ਤੋਂ ਦਹੇਜ ਤੱਕ ਫੈਰੀ ਰਾਹੀਂ ਪਲੇਠੀ ਯਾਤਰਾ ਵੀ ਕਰਨਗੇ। ਪ੍ਰਧਾਨ ਮੰਤਰੀ ਯਾਤਰਾ ਤੋਂ ਬਾਅਦ ਦਹੇਜ ਵਿੱਚ ਇੱਕ ਰੈਲੀ ਨੂੰ ਵੀ ਸੰਬੋਧਨ ਕਰਨਗੇ।
ਇਸ ਉਪਰੰਤ ਉਹ ਇੱਕ ਜਨ ਸਭਾ ਵਿੱਚ ਸ਼੍ਰੀ ਭਾਵਨਗਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ ਦੇ ਸਰਬਉੱਤਮ ਪਸ਼ੂ ਖੁਰਾਕ ਪਲਾਂਟ ਦਾ ਉਦਘਾਟਨ ਵੀ ਕਰਨਗੇ।
ਦਹੇਜ ਤੋਂ ਬਾਅਦ ਪ੍ਰਧਾਨ ਮੰਤਰੀ ਵੜੋਦਰਾ ਲਈ ਰਵਾਨਾ ਹੋਣਗੇ। ਵੜੋਦਰਾ ਵਿੱਚ ਓਹ ਵੜੋਦਰਾ ਸਿਟੀ ਕਮਾਂਡ ਕੰਟਰੋਲ ਸੈਂਟਰ, ਵਗੋਧੀਆ (Waghodiya) ਖੇਤਰੀ ਜਲ ਸਪਲਾਈ ਪ੍ਰੋਜੈਕਟ ਅਤੇ ਵੜੋਦਰਾ ਵਿੱਚ ਬੈਂਕ ਆਵ੍ ਬਡ਼ੌਦਾ ਦੇ ਨਵੇਂ ਮੁੱਖ ਦਫ਼ਤਰ ਦੀ ਇਮਾਰਤ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪ੍ਰਧਾਨ ਮੰਤਰੀ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ (ਸ਼ਹਿਰੀ ਅਤੇ ਗ੍ਰਾਮੀਣ) ਮਕਾਨਾਂ ਦੀਆਂ ਚਾਬੀਆਂ ਵੀ ਤਕਸੀਮ ਕਰਨਗੇ।ਉਹ ਇੰਟੀਗ੍ਰੇਟਡ ਟਰਾਂਸਪੋਰਟ ਹੱਬ,ਖੇਤਰੀ ਜਲ ਸਪਲਾਈ ਸਕੀਮਾਂ, ਰਿਹਾਇਸ਼ੀ ਪ੍ਰੋਜੈਕਟਾਂ ਅਤੇ ਫਲਾਈਓਵਰ ਸਮੇਤ ਕਈ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।ਉਹ ਮੁੰਦਰਾ ਤੋਂ ਦਿੱਲੀ ਤੱਕ ਪੈਟਰੋਲੀਅਮ ਉਤਪਾਦ ਸਮਰੱਥਾ ਵਧਾਉਣ ਵਾਲੀ ਪਾਈਪਲਾਈਨ ਅਤੇ ਵੜੋਦਰਾ ਵਿੱਚ ਐੱਚ ਪੀ ਸੀ ਐੱਲ (HPCL) ਦੇ ਗ੍ਰੀਨਫੀਲਡ ਮਾਰਕੀਟਿੰਗ ਟਰਮੀਨਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ।
***********
AKT/AK
Ghogha-Dahej Ferry Service will boost connectivity and infrastructure in Gujarat. pic.twitter.com/Hed5BoaT9V
— Narendra Modi (@narendramodi) October 21, 2017