Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ

ਪ੍ਰਧਾਨ ਮੰਤਰੀ ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਗੁਜਰਾਤ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ।

ਉਨ੍ਹਾਂ ਨੇ ਯੂਨੀਵਰਸਿਟੀ ਅਤੇ ਇਸ ਦੇ ਵਿਦਿਆਰਥੀਆਂ ਨੂੰ ਮਾਰਗ ਦਰਸ਼ਕ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਇੱਕ ਅਜਿਹਾ ਵਿਸ਼ਾ ਚੁਣਨ ਦੀ ਸ਼ਲਾਘਾ ਦੀ ਜੋ ਪਰੰਪਰਿਕ ਤੌਰ ‘ਤੇ  ਗ਼ੈਰ- ਪਰੰਪਰਾਗਤ ਵਿਸ਼ਾ ਸਮਝਿਆ ਜਾਂਦਾ ਹੈ।  ਲੇਕਿਨ ਅੱਜ ਦੇ ਯੁੱਗ ਵਿੱਚ ਇਸ ਵਿਸ਼ੇ ਦਾ ਕਾਫ਼ੀ ਜ਼ਿਆਦਾ ਮਹੱਤਵ ਹੈ।  ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਤਮਵਿਸ਼ਵਾਸ ਅਤੇ ਦ੍ਰਿੜ੍ਹਤਾ  ਦੇ ਇਨ੍ਹਾਂ ਗੁਣਾਂ ਤੋਂ ਵਿਦਿਆਰਥੀਆਂ ਨੂੰ ਲਾਭ ਮਿਲੇਗਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਜ਼ਬੂਤ ਫੋਰੈਂਸਿਕ ਵਿਗਿਆਨ ਵਿਵਸਥਾ ਹੋਣ ਨਾਲ ਨਾਗਰਿਕ ਸੁਰੱਖਿਆ ਸੁਨਿਸ਼ਚਿਤ ਕਰਨ ਅਤੇ ਅਪਰਾਧ ‘ਤੇ ਕਾਬੂ ਪਾਉਣ ਲਈ ਉਸੇ ਤਰ੍ਹਾਂ ਮਦਦ ਮਿਲਦੀ ਹੈ ਜਿਸ ਤਰ੍ਹਾਂ ਕਾਰਗਰ ਪੁਲਿਸ ਬਲ ਅਤੇ ਕਾਰਗਰ ਨਿਆਂਪਾਲਿਕਾ ਤੋਂ ਸਹਾਇਤਾ ਮਿਲਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਅਕਤੀ ਲਈ ਇਹ ਡਰ ਹੋਣਾ ਮਹੱਤਵਪੂਰਨ ਹੈ ਕਿ ਅਪਰਾਧ ਕਰਨ ‘ਤੇ ਉਹ ਫੜਿਆ ਜਾ ਸਕਦਾ ਹੈ ।  ਇੱਥੇ ਫੋਰੈਂਸਿਕ ਵਿਗਿਆਨ ਦਾ ਮਹੱਤਵ ਵਧ ਜਾਂਦਾ ਹੈ ।

ਉਨ੍ਹਾਂ ਨੇ ਅਪਰਾਧਿਕ ਜਾਂਚ ਅਤੇ ਨਿਆਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਮਾਨਵ ਸੰਸਾਧਨ ਪੂਲ ਬਣਾਉਣ ਲਈ ਗੁਜਰਾਤ ਫੋਰੈਂਸਿਕ ਸਾਇੰਸਿਜ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਯੂਨੀਵਰਸਿਟੀ  ਸਿਖਲਾਈ ਅਤੇ ਸਿੱਖਿਆ  ਰਾਹੀਂ ਗਲੋਬਲ ਸੁਰੱਖਿਆ ਵਿੱਚ ਨਿਰਣਾਇਕ ਭੂਮਿਕਾ ਨਿਭਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਸਾਈਬਰ ਅਪਰਾਧ ਦੀ ਚੁਣੌਤੀ ਅਤੇ ਫੋਰੈਂਸਿਕ ਅਤੇ ਸਾਈਬਰ ਫੋਰੈਂਸਿਕ ਪ੍ਰਯੋਗਸ਼ਾਲਾ ਨੂੰ ਮਜ਼ਬੂਤ ਬਣਾਉਣ ਦੀ ਚਰਚਾ ਕੀਤੀ ।  ਉਨ੍ਹਾਂ ਬੀਮਾ ਉਦਯੋਗ ਵਿੱਚ ਵੀ ਫੋਰੈਂਸਿਕ ਸਾਇੰਸਿਜ਼  ਦੇ ਮਹੱਤਵ  ਦਾ ਉਲੇਖ ਕੀਤਾ।  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵ ਤਬਦੀਲੀ  ਦੇ ਕੇਂਦਰ ਵਿੱਚ ਰਹਿਣ ਨੂੰ ਕਿਹਾ।

ਉਨ੍ਹਾਂ ਨੇ ਫੋਰੈਂਸਿਕ ਮਾਹਿਰਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਉਦੇਸ਼ ਨਾਲ ਨਿਆਂਇਕ ਪ੍ਰਣਾਲੀ ਨੂੰ ਮਦਦ ਦੇਣ ਲਈ ਡੀਐੱਨਏ ਪ੍ਰੋਫਾਈਲਿੰਗ ਦੀ ਵਰਤੋਂ ਕਰਨ ਦੀ ਤਾਕੀਦ ਕੀਤੀ।  ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਔਰਤਾਂ  ਦੇ ਨਾਲ ਹੋਣ ਵਾਲੇ ਅਪਰਾਧਾਂ ਸਹਿਤ ਘਿਰਣਾਯੋਗ ਅਪਰਾਧਾਂ ਨੂੰ ਰੋਕਣ ਵਿੱਚ ਸਫ਼ਲ ਹੋਵਾਂਗੇ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵ ਨੂੰ ਬਿਹਤਰ ਬਣਾਉਣ ਲਈ ਪ੍ਰਗਤੀਸ਼ੀਲ ਤਬਦੀਲੀ ਕਰਨ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ।

 

****

ਏਕੇਟੀ/ਵੀਜੇ/ਐੱਸਕੇ