ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਗੁਜਰਾਤ ਵਿੱਚ ਸਨ।
ਉਹ ਸਵੇਰੇ ਗਾਂਧੀਨਗਰ ਵਿਖੇ ਆਪਣੀ ਮਾਂ ਹੀਰਾ ਬਾ ਤੋਂ ਅਸ਼ੀਰਵਾਦ ਲੈਣ ਪੁੱਜੇ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਵੱਡੀ ਸੰਖਿਆ ਵਿੱਚ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਟੈਲੀਫੋਨ ‘ਤੇ ਵਧਾਈਆਂ ਦਿੱਤੀਆਂ।
ਭਾਰਤ ਦੇ ਚੀਫ ਜਸਟਿਸ ਸ਼੍ਰੀ ਟੀ.ਐੱਸ. ਠਾਕੁਰ ਜੋ ਅੱਜ ਪਹਿਲਾਂ ਹੀ ਗਾਂਧੀਨਗਰ ਵਿੱਚ ਸਨ, ਉਹ ਪ੍ਰਧਾਨ ਮੰਤਰੀ ਨੂੰ ਜਨਮ ਦਿਨ ‘ਤੇ ਵਧਾਈ ਦੇਣ ਲਈ ਰਾਜ ਭਵਨ ਪਹੁੰਚੇ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਅਤੇ ਨਰੇਂਦਰ ਮੋਦੀ ਐਪ ਜ਼ਰੀਏ ਸਮਾਜ ਦੇ ਹਰ ਤਬਕੇ ਤੋਂ ਵਧਾਈਆਂ ਸਵੀਕਾਰ ਕੀਤੀਆਂ।
ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਦਹੌਦ ਵਿੱਚ ਲਿਮਖੇੜਾ ਵਿਖੇ ਆਦਿਵਾਸੀਆਂ ਦੀ ਭਲਾਈ ਲਈ ਕਈ ਸਕੀਮਾਂ ਦਾ ਉਦਘਾਟਨ ਕਰਨ ਤੋਂ ਬਾਅਦ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਪਾਣੀ ਦੀ ਸਪਲਾਈ ਵੱਡੀ ਚੁਣੌਤੀ ਹੈ ਪਰ ਇਸ ਚੁਣੌਤੀ ‘ਤੇ ਸਫ਼ਲਤਾਪੂਰਬਕ ਕਾਬੂ ਪਾ ਲਿਆ ਗਿਆ ਹੈ।
ਗ਼ਰੀਬਾਂ ਅਤੇ ਹਾਸ਼ੀਏ ਵਾਲੇ ਲੋਕਾਂ ਦੀ ਭਲਾਈ ਲਈ ਇਸ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਮੰਤਰ ਅੱਜ ਹਰ ਤਰਫ਼ ਗੂੰਜ ਰਿਹਾ ਹੈ।
ਪ੍ਰਧਾਨ ਮੰਤਰੀ ਨਵਸਾਰੀ ਵਿਖੇ ਦਿਵਯਾਂਗਾਂ ਨੂੰ ਸਹਾਇਕ ਉਪਕਰਣ ਵੰਡਣ ਲਈ ਕਰਵਾਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਪ੍ਰੋਗਰਾਮ ਰਾਹੀਂ ਅੱਜ ਵੱਡੇ ਪੱਧਰ ‘ਤੇ ਸਥਾਪਤ ਕੀਤੇ ਗਏ ਰਿਕਾਰਡਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਉਪਲੱਬਧੀ ਲਈ ਨਵਸਾਰੀ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਸਾਰੀ ਪਹਿਲਾਂ ਪੜ੍ਹਾਈ ਵਿੱਚ ਦਿਲਚਸਪੀ ਲਈ ਜਾਣਿਆ ਜਾਂਦਾ ਸੀ ਅਤੇ ਅੱਜ ਇਸਨੇ ਦਿਵਯਾਂਗਾਂ ਪ੍ਰਤੀ ਭਲਾਈ ਦਿਖਾਕੇ ਆਪਣੇ ਆਪ ਨੂੰ ਪ੍ਰਤਿਸ਼ਠਿਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਚਲਤਾ ਹੈ’ ਵਰਗੇ ਵਾਕਾਂਸ਼ ਦਾ ਹੁਣ ਸਮਾਂ ਨਹੀਂ ਹੈ , ਵਿਸ਼ਵ ਨੂੰ ਭਾਰਤ ਤੋਂ ਉਮੀਦਾਂ ਹਨ ਅਤੇ ਅਸੀਂ ਇਹ ਮੌਕਾ ਗਵਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪਹੁੰਚਯੋਗ ਭਾਰਤ ਮੁਹਿੰਮ (Accessible India Campaign) ਦਾ ਉਦੇਸ਼ ਉਨ੍ਹਾਂ ਖੇਤਰਾਂ ‘ਤੇ ਧਿਆਨ ਦੇਣਾ ਹੈ ਜਿਨ੍ਹਾਂ ‘ਤੇ ਪਹਿਲਾਂ ਅਸੀਂ ਜ਼ਿਆਦਾ ਧਿਆਨ ਨਹੀਂ ਦਿੱਤਾ ।
***
मां की ममता, मां का आशीर्वाद जीवन जीने की जड़ी-बूटी होता है। pic.twitter.com/JeEnDrVevU
— Narendra Modi (@narendramodi) September 17, 2016
Met CJI Shri Thakur. I thank him for his kind wishes. pic.twitter.com/1ElNIgoP1m
— Narendra Modi (@narendramodi) September 17, 2016