Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਜੰਮੂ ਵਿੱਚ

ਪ੍ਰਧਾਨ ਮੰਤਰੀ ਜੰਮੂ ਵਿੱਚ

ਪ੍ਰਧਾਨ ਮੰਤਰੀ ਜੰਮੂ ਵਿੱਚ


 

ਜੰਮੂ ਕਸ਼ਮੀਰ ਖੇਤਰ ਵਿੱਚ ਨਵੇਂ ਬਿਜਲੀ ਪ੍ਰੋਜੈਕਟ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਗੇ: ਪ੍ਰਧਾਨ ਮੰਤਰੀ

ਅੱਜ ਜੰਮੂ ਖੇਤਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ ਗਿਆ

 

ਜੰਮੂ-ਕਸ਼ਮੀਰ ਦੇ ਆਪਣੇ ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਦਾ ਦੌਰਾ ਕੀਤਾ ਉਨ੍ਹਾਂ ਨੇ ਰਾਜ ਵਿੱਚ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕਰਨ ਲਈ ਕਈ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ ਪ੍ਰਧਾਨ ਮੰਤਰੀ ਅੱਜ ਲੇਹ, ਜੰਮੂ ਅਤੇ ਸ੍ਰੀਨਗਰ ਦੇ ਇੱਕ-ਦਿਨਾ ਦੌਰੇ ਤੇ ਸਨ

 

ਜੰਮੂ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਵਿਜੈਪੁਰ, ਸਾਂਬਾ ਵਿੱਚ ਏਮਸ ਦਾ ਨੀਂਹ ਪੱਥਰ ਰੱਖਿਆ ਸ਼੍ਰੀ ਮੋਦੀ ਨੇ ਕਿਹਾ ਕਿ ਏਮਸ ਦੀ ਸਥਾਪਨਾ ਨਾਲ ਲੋਕਾਂ ਨੂੰ ਬਿਹਤਰ ਕੁਆਲਟੀ ਦੀ ਸਿਹਤ ਸੰਭਾਲ ਹਾਸਲ ਹੋਵੇਗੀ ਅਤੇ ਖੇਤਰ ਵਿੱਚ ਸਿਹਤ ਸੰਭਾਲ ਪ੍ਰੋਫੈਸ਼ਨਲਾਂ ਦੀ ਕਮੀ ਦੂਰ ਹੋ ਸਕੇਗੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਜਲਦੀ ਹੀ ਇੱਕ 500 ਸੀਟਾਂ ਦਾ ਸਰਕਾਰੀ ਮੈਡੀਕਲ ਕਾਲਜ ਰਾਜ ਵਿੱਚ ਕਾਇਮ ਕੀਤਾ ਜਾਵੇਗਾ

 

ਅੱਜ ਕਠੂਆ ਵਿਖੇ ਯੂਨੀਵਰਸਿਟੀ ਇੰਸਟੀਟਿਊਟ ਆਵ੍ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੁਸ਼ੀ ਨਾਲ ਆਸ ਪ੍ਰਗਟਾਈ ਕਿ ਜੰਮੂ ਖੇਤਰ ਦੇ ਨੌਜਵਾਨਾਂ ਨੂੰ 10% ਈਡਬਲਿਊਐੱਸ (ਆਰਥਿਕ ਤੌਰ ਤੇ ਕਮਜ਼ੋਰ ਵਰਗ) ਕੋਟੇ ਦਾ ਲਾਭ ਹਾਸਲ ਹੋਵੇਗਾ

 

ਉਨ੍ਹਾਂ ਨੇ ਜੰਮੂ ਵਿੱਚ ਭਾਰਤੀ ਜਨ ਸੰਚਾਰ ਸੰਸਥਾਨ ਦੇ ਉੱਤਰੀ ਰੀਜਨਲ ਸੈਂਟਰ ਕੈਂਪਸ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਇਹ ਕੈਂਪਸ ਜੰਮੂ ਵਿੱਚ ਅਕਾਦਮਿਕ ਸਾਲ 2012-13 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਇਹ ਉਸ ਵੇਲੇ ਤੋਂ ਹੀ ਆਰਜ਼ੀ ਇਮਾਰਤ ਵਿੱਚ ਕੰਮ ਕਰ ਰਿਹਾ ਸੀ

 

ਪ੍ਰਧਾਨ ਮੰਤਰੀ ਨੇ 624 ਮੈਗਾਵਾਟ ਦੇ ਕਿਰੂ ਪਣ-ਬਿਜਲੀ ਪ੍ਰੋਜੈਕਟ ਅਤੇ 850 ਮੈਗਾਵਾਟ ਦੇ ਰੈਟਲ ਪਣ-ਬਿਜਲੀ ਪ੍ਰੋਜੈਕਟ ਦਾ ਜੰਮੂ ਦੇ ਕਿਸ਼ਤਵਾੜ ਵਿੱਚ ਨੀਂਹ ਪੱਥਰ ਰੱਖਿਆ ਉਨ੍ਹਾਂ ਕਿਹਾ, ”ਖੇਤਰ ਵਿੱਚ ਨਵੇਂ ਬਿਜਲੀ ਪ੍ਰੋਜੈਕਟ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਗੇਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਜੰਮੂ ਕਸ਼ਮੀਰ ਵਿੱਚ ਸੌਭਾਗਯ ਸਕੀਮਤਹਿਤ ਮਕਾਨਾਂ ਦਾ 100% ਬਿਜਲੀਕਰਨ ਹੋ ਗਿਆ ਹੈ

 

ਪ੍ਰਧਾਨ ਮੰਤਰੀ ਨੇ ਕਸ਼ਮੀਰੀ ਪ੍ਰਵਾਸੀ ਕਰਮਚਾਰੀਆਂ ਲਈ ਕਸ਼ਮੀਰ ਘਾਟੀ ਵਿੱਚ ਆਰਜ਼ੀ ਰਿਹਾਇਸ਼ਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਉਨ੍ਹਾਂ ਐਲਾਨ ਕੀਤਾ ਕਿ ਉੱਜੜੇ ਕਸ਼ਮੀਰੀਆਂ  ਨੂੰ 3000 ਅਸਾਮੀਆਂ ਉੱਤੇ ਮੁੜ ਤਾਇਨਾਤ ਕਰਨ ਲਈ ਕੰਮ ਤੇਜ਼ੀ ਨਾਲ ਜਾਰੀ ਹੈ ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਹਾਲਤਾਂ ਨੂੰ ਨਹੀਂ ਭੁੱਲੇਗਾ ਜਿਨ੍ਹਾਂ ਵਿੱਚ ਪੰਡਿਤਾਂ ਨੂੰ ਕਸ਼ਮੀਰ ਵਿੱਚੋਂ ਆਪਣੇ ਘਰ ਛੱਡ ਕੇ ਜਾਣਾ ਪਿਆ ਸੀਉਨ੍ਹਾਂ ਹੋਰ ਕਿਹਾ ਕਿ ਦੇਸ਼ ਨੂੰ ਉਨ੍ਹਾਂ ਲੋਕਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਕਿ ਗੁਆਂਢੀ ਦੇਸ਼ਾਂ ਵਿੱਚ ਸਤਾਇਆ ਜਾ ਰਿਹਾ ਹੈ 

 

ਪ੍ਰਧਾਨ ਮੰਤਰੀ ਨੇ ਦਰਿਆ ਦੇਵਿਕਾ ਅਤੇ ਤਵੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਇੱਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਇਹ ਨੀਂਹ ਪੱਥਰ ਰਾਸ਼ਟਰੀ ਦਰਿਆ ਸੰਭਾਲ ਯੋਜਨਾ (ਐੱਨਆਰਸੀਪੀ) ਤਹਿਤ ਰੱਖਿਆ ਗਿਆ ਇਹ ਪ੍ਰੋਜੈਕਟ ਮਾਰਚ, 2021 ਤੱਕ ਪੂਰਾ ਹੋਣ ਦੀ ਉਮੀਦ ਹੈ

 

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਡੇ ਨੌਜਵਾਨਾਂ ਦੀ ਸੁਰੱਖਿਆ ਲਈ ਸਰਹੱਦ ਦੇ ਨਾਲ-ਨਾਲ 14000 ਬੰਕਰ ਬਣਾਏ ਗਏ ਹਨ ਉਨ੍ਹਾਂ ਕਿਹਾ ਜਦਕਿ ਪਿਛਲੀ ਸਰਕਾਰ ਨੇ ਵੰਨ ਰੈਂਕ ਵੰਨ ਪੈਨਸ਼ਨ (ਓਆਰਓਪੀ) ਲਈ 500 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਕੇ ਅੱਖਾਂ ਵਿੱਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਇਸ ਲਈ 35,000 ਕਰੋੜ ਰੁਪਏ ਜਾਰੀ ਕੀਤੇ ਹਨ ਜੇ ਪਿਛਲੇ ਸ਼ਾਸਕ ਸਰਗਰਮ ਹੁੰਦੇ ਤਾਂ ਕਰਤਾਰਪੁਰ ਸਾਹਿਬ ਭਾਰਤ ਦਾ ਇੱਕ ਹਿੱਸਾ ਹੁੰਦਾ

 

ਜੰਮੂ ਦੇ ਅੱਜ ਦੇ ਦੌਰੇ ਦੀ ਇੱਕ ਹੋਰ ਖਾਸੀਅਤ ਇਹ ਰਹੀ ਹੈ ਕਿ ਪ੍ਰਧਾਨ ਮੰਤਰੀ ਨੇ ਸਜਵਾਲ ਵਿਖੇ ਦਰਿਆ ਚਨਾਬ ਉੱਤੇ 1640 ਮੀਟਰ ਡਬਲ ਲੇਨ ਪੁਲ਼ ਦਾ ਨੀਂਹ ਪੱਥਰ ਰੱਖਿਆ ਇਹ ਪੁਲ਼ ਸਜਵਾਲ ਅਤੇ ਇੰਦਰੀ ਪੱਟੀਆਂ ਦੇ ਇਲਾਕੇ ਲਈ ਇੱਕ ਬਦਲਵਾਂ ਰਾਹ ਪ੍ਰਦਾਨ ਕਰੇਗਾ ਅਤੇ ਇਸ ਨਾਲ ਦੋਹਾਂ ਇਲਾਕਿਆਂ ਦਰਮਿਆਨ 47 ਕਿਲੋਮੀਟਰ ਦਾ ਰਸਤਾ ਘਟਕੇ 5 ਕਿਲੋਮੀਟਰ ਰਹਿ ਜਾਵੇਗਾ ਇਸ  ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਵਿੱਚ ਸੰਪਰਕ ਨੂੰ ਸੁਧਾਰਨ ਲਈ 40,000 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ

                    ****

 

ਏਕੇਟੀ /ਏਕੇ