ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ – 29.10.2017 ਨੂੰ ਕਰਨਾਟਕ ਦਾ ਦੌਰਾ ਕਰਨਗੇ । ਦਿਨ ਵਿੱਚ ਉਹ ਤਿੰਨ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ ।
ਉਹ ਰਾਜ ਦਾ ਦੌਰਾ ਧਰਮਸਥਲ ਵਿਖੇ ਮੰਜੂਨਾਥ ਸਵਾਮੀ ਮੰਦਰ (Shri Manjunatha Swamy Temple at Dharmasthala) ਵਿੱਚ ਮੱਥਾ ਟੇਕਣ ਤੋਂ ਸ਼ੁਰੂ ਕਰਨਗੇ । ਉਹ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ ਅਤੇ ਉਜੀਰੇ(Ujire) ਦੇ ਸ਼੍ਰੀ ਕਸ਼ੇਤਰ ਧਰਮਸਥਲ ਗ੍ਰਾਮੀਣ ਵਿਕਾਸ ਪ੍ਰੋਜੈਕਟ ਵਿਖੇ ਲਾਭਪਾਤਰੀਆਂ ਨੂੰ ਰੁਪੇ ਕਾਰਡ ਵੰਡਣਗੇ । ਇਸ ਨਾਲ ਸਵੈ ਸਹਾਇਤਾ ਸਮੂਹਾਂ ਨੂੰ ਕੈਸ਼ ਤੋਂ ਬਗੈਰ ਡਿਜੀਟਲ ਟਰਾਂਜੈਕਸ਼ਨ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ ।
ਪ੍ਰਧਾਨ ਮੰਤਰੀ ਫਿਰ ਬੰਗਲੁਰੂ ਜਾਣਗੇ ਜਿੱਥੇ ਉਹ ਦਸ਼ਮਾਹ ਸੌਂਦਰਯ ਲਹਿਰੀ ਪਾਰਾਯੋਨਤਸਵ ਮਹਾਸਰਮਾਪਾਨੇ (Dashamah Soundarya Lahari Parayanotsava Mahasarmapane) ਵਿਖੇ ਲੋਕਾਂ ਕੇ ਇਕੱਠ ਨੂੰ ਸੰਬੋਧਨ ਕਰਨਗੇ । ਸੌਂਦਰਯ ਲਹਿਰੀ (Soundarya Lahari) ਸਲੋਕਾਂ ਦਾ ਸੰਗ੍ਰਹਿ ਹੈ ਜੋ ਆਦਿ ਸ਼ੰਕਰਾਚਾਰੀਆ ਵੱਲੋਂ ਸੰਕਲਿਤ ਹੈ । ਇਹ ਪ੍ਰੋਗਰਾਮ ਇਨ੍ਹਾਂ ਸਲੋਕਾਂ ਨੂੰ ਲੋਕਾਂ ਵੱਲੋਂ ਇੱਕ ਸੁਰ ਵਿੱਚ ਉਚਾਰਣ ਲਈ ਆਯੋਜਿਤ ਕੀਤਾ ਗਿਆ ਹੈ ।
ਬਾਅਦ ਵਿੱਚ, ਬਿਦਰ ਵਿਖੇ ਪ੍ਰਧਾਨ ਮੰਤਰੀ ਬਿਦਰ-ਕਲਬੁਰਗੀ (Bidar – Kalaburagi) ਨਵੀਂ ਰੇਲਵੇ ਲਾਈਨ ਦਾ ਉਦਘਾਟਨ ਕਰਨਗੇ । ਉਹ ਇੱਕ ਜਨਤਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ ।
****
ਏਕੇਟੀ/ਏਕੇ