Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਕੇਦਾਰਨਾਥ, ਉੱਤਰਾਖੰਡ ਵਿਖੇ ਕੇਦਾਰਪੁਰੀ ਪੁਨਰ ਨਿਰਮਾਣ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਕੇ ਸਮਾਗਮ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਦਾ ਕੇਦਾਰਨਾਥ, ਉੱਤਰਾਖੰਡ ਵਿਖੇ ਕੇਦਾਰਪੁਰੀ ਪੁਨਰ ਨਿਰਮਾਣ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਕੇ ਸਮਾਗਮ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਦਾ ਕੇਦਾਰਨਾਥ, ਉੱਤਰਾਖੰਡ ਵਿਖੇ ਕੇਦਾਰਪੁਰੀ ਪੁਨਰ ਨਿਰਮਾਣ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਕੇ ਸਮਾਗਮ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਦਾ ਕੇਦਾਰਨਾਥ, ਉੱਤਰਾਖੰਡ ਵਿਖੇ ਕੇਦਾਰਪੁਰੀ ਪੁਨਰ ਨਿਰਮਾਣ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਕੇ ਸਮਾਗਮ ਮੌਕੇ ਕੀਤੇ ਸੰਬੋਧਨ ਦਾ ਮੂਲ ਪਾਠ


ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ, ਜੈ ਜੈ ਕੇਦਾਰ।

ਦੇਵਭੂਮੀ ਉੱਤਰਾਖੰਡ ਦਾ ਸਾਰੇ ਭਾਈ ਭੈਣਾਂ ਨੂੰ ਮੇਰਾ ਸਾਦਰ ਨਮਸਕਾਰ। ਬਾਬਾ ਕੇਦਾਰ ਕੋ ਆਸ਼ੀਰਵਾਦ ਸਬੁ ਪਰ ਬਨਿਓ ਰਹੋ, ਇਨਹੀਂ ਕਾਮਨਾ ਛੈ। (बाबा केदार को आशीर्वाद सबु पर बनियो रहो, इन्हीਂ कामना छै)

ਕੱਲ੍ਹ ਹੀ ਦੇਸ਼ ਅਤੇ ਦੁਨੀਆ ਵਿੱਚ ਦੀਵਾਲੀ ਦਾ ਪਾਵਨ ਪਰਵ ਮਨਾਇਆ ਗਿਆ। ਇਸ ਦੀਵਾਲੀ ਦੇ ਪਾਵਨ ਪਰਵ ਨਮਿੱਤ ਦੇਸ਼ ਅਤੇ ਦੁਨੀਆ ਵਿੱਚ ਫੈਲੇ ਹੋਏ ਸਾਡੇ ਸਾਰੇ ਭਾਈ ਭੈਣਾਂ ਨੂੰ ਕੇਦਾਰਨਾਥ ਦੀ ਇਸ ਪਵਿੱਤਰ ਧਰਤੀ ਤੋਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਗੁਜਰਾਤ ਵਰਗੇ ਕੁਝ ਰਾਜ ਹਨ, ਜਿੱਥੇ ਅੱਜ ਨਵਾਂ ਸਾਲ ਸ਼ੁਰੂ ਹੁੰਦਾ ਹੈ। ਨੂਤਨ ਵਰਸ਼ ਅਭਿਨੰਦਨ, ਸਾਲ ਮੁਬਾਰਕ। ਵਿਸ਼ਵ ਭਰ ਵਿੱਚ ਫੈਲੇ ਹੋਏ ਉਹ ਸਾਰੇ ਪਰਿਵਾਰ ਜੋ ਅੱਜ ਨੂਤਨ ਸਾਲ ਦੀ ਸ਼ੁਰੂਆਤ ਕਰਦੇ ਹਨ, ਉਨ੍ਹਾਂ ਨੂੰ ਆਪਣੀ ਤਰਫ਼ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਨੂਤਨ ਵਰਸ਼ ਅਭਿਨੰਦਨ, ਨਵਾਂ ਸਾਲ ਮੁਬਾਰਕ। ਫਿਰ ਇੱਕ ਵਾਰ ਬਾਬਾ ਨੇ ਮੈਨੂੰ ਬੁਲਾਇਆ ਹੈ। ਫਿਰ ਇੱਕ ਵਾਰ ਖਿੱਚਦਾ ਹੋਇਆ ਆਇਆ ਬਾਬਾ ਦੇ ਚਰਨਾਂ ਵਿੱਚ। ਅੱਜ ਫਿਰ ਪੁਰਾਣੇ ਲੋਕ ਮਿਲ ਗਏ ਮੈਨੂੰ। ਉਨ੍ਹਾਂ ਨੇ ਜੋ ਕੁਝ ਮੇਰੇ ਵਿਸ਼ੇ ਵਿੱਚ ਸੁਣਿਆ ਹੋਏਗਾ, ਉਹ ਅੱਜ ਮੈਨੂੰ ਮੁੜ ਯਾਦ ਕਰਾ ਰਹੇ ਸਨ।

ਕਦੇ ਇਹ ਗਰੁੜ ਚੱਟੀ ਜਿੱਥੇ ਜੀਵਨ ਦੇ ਮਹੱਤਵਪੂਰਨ ਸਾਲ ਬਿਤਾਉਣ ਦਾ ਮੈਨੂੰ ਸੁਭਾਗ ਮਿਲਿਆ ਸੀ। ਉਹ ਪਲ ਸਨ ਜਦੋਂ ਇਸ ਮਿੱਟੀ ਵਿੱਚ ਰਮ ਗਿਆ ਸੀ ਮੈਂ। ਪਰ ਸ਼ਾਇਦ ਬਾਬਾ ਦੀ ਇੱਛਾ ਨਹੀਂ ਸੀ ਕਿ ਮੈਂ ਉਨ੍ਹਾਂ ਦੇ ਚਰਨਾਂ ਵਿੱਚ ਜੀਵਨ ਬਿਤਾਵਾਂ ਅਤੇ ਬਾਬਾ ਨੇ ਮੈਨੂੰ ਇੱਥੋਂ ਵਾਪਸ ਭੇਜ ਦਿੱਤਾ। ਅਤੇ ਸ਼ਾਇਦ ਬਾਬਾ ਨੇ ਤੈਅ ਕੀਤਾ ਹੋਏਗਾ ਇੱਕ ਬਾਬਾ ਕੀ, ਸਵਾ ਸੌ ਕਰੋੜ ਬਾਬੇ ਹਨ ਦੇਸ਼ ਵਿੱਚ, ਮੈਂ ਕਦੇ ਉਨ੍ਹਾਂ ਦੀ ਸੇਵਾ ਕਰਾਂ। ਅਤੇ ਸਾਡੇ ਇੱਥੇ ਤਾਂ ਕਿਹਾ ਗਿਆ ਹੈ- ਜਨ ਸੇਵਾ ਹੀ ਪ੍ਰਭੂ ਸੇਵਾ ਹੈ। ਅਤੇ ਇਸ ਲਈ ਅੱਜ ਮੇਰੇ ਲਈ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸੇਵਾ, ਇਹੀ ਬਾਬਾ ਦੀ ਸੇਵਾ ਹੈ। ਇਹੀ ਬਦਰੀ ਵਿਸ਼ਾਲ ਦੀ ਸੇਵਾ ਹੈ, ਇਹੀ ਮੰਦਾਕਿਨੀ ਦੀ ਸੇਵਾ ਹੈ, ਇਹੀ ਗੰਗਾ ਮਾਂ ਦੀ ਸੇਵਾ ਹੈ। ਅਤੇ ਇਸ ਲਈ ਅੱਜ ਫਿਰ ਇੱਕ ਵਾਰ ਇੱਥੋਂ ਸੰਕਲਪਬੱਧ ਹੋ ਕੇ, ਇੱਥੋਂ ਨਵੀਂ ਊਰਜਾ ਨੂੰ ਪ੍ਰਾਪਤ ਕਰਕੇ ਭੋਲੇ ਬਾਬਾ ਤੋਂ ਆਸ਼ੀਰਵਾਦ ਲੈ ਕੇ ਪੂਰਨ ਪਵਿੱਤਰ ਮਨ ਨਾਲ ਦ੍ਰਿੜ੍ਹ ਸੰਕਲਪ ਨਾਲ 2022 ‘ਭਾਰਤ ਦੀ ਅਜ਼ਾਦੀ ਦੇ 75 ਸਾਲ’ ਹਰ ਹਿੰਦੁਸਤਾਨੀ ਦਾ ਸੰਕਲਪ, ਹਰ ਹਿੰਦੁਸਤਾਨੀ ਦੇ ਦਿਲ ਵਿੱਚ ਦੁਨੀਆ ਵਿੱਚ ਹਿੰਦੁਸਤਾਨ ਨੂੰ ਸਿਖਰ ‘ਤੇ ਪਹੁੰਚਾਉਣ ਦਾ ਇਰਾਦਾ, ਬਾਬਾ ਦੇ ਆਸ਼ੀਰਵਾਦ ਨਾਲ ਹਰ ਹਿੰਦੁਸਤਾਨੀ ਵਿੱਚ ਉਹ ਚੇਤਨਾ ਜਾਗੇਗੀ। ਹਰ ਹਿੰਦੁਸਤਾਨੀ ਉਸ ਸੰਕਲਪ ਨੂੰ ਪਾਰ ਕਰਨ ਲਈ ਜੀ ਜਾਨ ਨਾਲ ਜੁਟੇਗਾ।

ਇਸ ਸੰਕਲਪ ਨਾਲ ਮੈਂ ਸਭ ਤੋਂ ਪਹਿਲਾਂ ਇਸ ਪਵਿੱਤਰ ਧਰਤੀ ‘ਤੇ ਕੁਦਰਤੀ ਆਫ਼ਤ ਦੇ ਜੋ ਸ਼ਿਕਾਰ ਹੋਏ, ਦੇਸ਼ ਦੇ ਹਰ ਰਾਜ ਵਿੱਚੋਂ ਕਿਸੇ ਨਾ ਕਿਸੇ ਨੇ ਆਪਣੀ ਦੇਹ ਇੱਥੇ ਛੱਡ ਦਿੱਤੀ ਅਤੇ ਬਾਬਾ ਦੀ ਧਰਤੀ ਵਿੱਚ ਉਹ ਰਮ ਗਏ। ਉਨ੍ਹਾਂ ਸਾਰੀਆਂ ਆਤਮਾਵਾਂ ਨੂੰ ਅੱਜ ਮੈਂ ਆਦਰਪੂਰਬਕ ਸ਼ਰਧਾਂਜਲੀ ਦਿੰਦਾ ਹਾਂ। ਦੇਸ਼ ਦੇ ਸਾਰੇ ਰਾਜਾਂ ਦੇ ਉਹ ਲੋਕ ਸਨ। ਅਤੇ ਉਸ ਸਮੇਂ ਮੇਰੀ ਸੁਭਾਵਿਕ ਸੰਵੇਦਨਸ਼ੀਲਤਾ ਸੀ। ਮੈਂ ਵੈਸੇ ਤਾਂ ਇੱਕ ਰਾਜ ਦਾ ਮੁੱਖ ਮੰਤਰੀ ਸੀ, ਕਿਸੇ ਦੂਜੇ ਰਾਜ ਵਿੱਚ ਕਬਜ਼ਾ (encroachment) ਕਰਨ ਦਾ ਨਾ ਮੈਨੂੰ ਹੱਕ ਹੈ, ਨਾ ਮੈਂ ਅਜਿਹਾ ਕਦੇ ਸੋਚ ਵੀ ਸਕਦਾ ਹਾਂ, ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਸੀ। ਚੰਗਾ ਕੀਤਾ, ਬੁਰਾ ਕੀਤਾ ਇਹ ਤਾਂ ਇਤਿਹਾਸ ਤੈਅ ਕਰੇਗਾ। ਪਰ ਉਨ੍ਹਾਂ ਪੀੜਤਾਂ ਲਈ ਪਹੁੰਚ ਜਾਣਾ, ਆਪਣੇ ਮਨ ਨੂੰ ਮੈਂ ਰੋਕ ਨਹੀਂ ਸਕਿਆ ਸੀ। ਮੈਂ ਚਲਾ ਆਇਆ ਸੀ।

ਅਤੇ ਉਸ ਸਮੇਂ ਮੈਂ ਉਸ ਸਮੇਂ ਦੀ ਸਰਕਾਰ ਨੂੰ ਪ੍ਰਾਰਥਨਾ ਕੀਤੀ ਕਿ ਤੁਸੀਂ ਗੁਜਰਾਤ ਸਰਕਾਰ ਅਤੇ ਸਰਕਾਰ ਨੂੰ ਕੇਦਾਰਨਾਥ ਦੇ ਪੁਨਰਨਿਰਮਾਣ ਦਾ ਕੰਮ ਦੇ ਦਿਓ, ਜਿਵੇਂ ਦੇਸ਼ ਵਾਸੀਆਂ ਦਾ ਸੁਪਨਾ ਹੋਏਗਾ ਮੈਂ ਪੂਰਾ ਕਰਾਂਗਾ। ਜਦੋਂ ਕਮਰੇ ਵਿੱਚ ਅਸੀਂ ਬੈਠੇ ਸਨ ਤਾਂ ਮੁੱਖ ਮੰਤਰੀ ਸਹਿਮਤ ਹੋ ਗਏ। ਸਾਰੇ ਅਫ਼ਸਰ ਸਹਿਮਤ ਹੋ ਗਏ, ਉਨ੍ਹਾਂ ਨੇ ਕਿਹਾ ਚੰਗਾ ਹੈ, ਮੋਦੀ ਜੀ ਜੇਕਰ ਗੁਜਰਾਤ ਜ਼ਿੰਮੇਵਾਰੀ ਲੈਂਦਾ ਹੈ ਅਤੇ ਮੈਂ ਖੁਸ਼ੀ ਵਿੱਚ ਆ ਕੇ, ਬਾਹਰ ਨਿਕਲ ਕੇ ਮੀਡੀਆ ਦੇ ਸਾਹਮਣੇ ਵੀ ਆਪਣਾ ਸੰਕਲਪ ਪ੍ਰਗਟ ਕੀਤਾ ਸੀ। ਅਚਾਨਕ ਟੀਵੀ ‘ਤੇ ਖ਼ਬਰ ਆ ਗਈ ਕਿ ਮੋਦੀ ਹੁਣ ਕੇਦਾਰਨਾਥ ਦੇ ਪੁਨਰਨਿਰਮਾਣ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਤਾਂ ਪਤਾ ਨਹੀਂ ਦਿੱਲੀ ਵਿੱਚ ਤੁਫਾਨ ਮਚ ਗਿਆ। ਉਨ੍ਹਾਂ ਨੂੰ ਲੱਗ ਰਿਹਾ ਹੈ ਇਹ ਗੁਜਰਾਤ ਦਾ ਮੁੱਖ ਮੰਤਰੀ ਜੇਕਰ ਕੇਦਾਰਨਾਥ ਵੀ ਪਹੁੰਚ ਜਾਏਗਾ, ਇੱਕ ਘੰਟੇ ਦੇ ਅੰਦਰ ਅਜਿਹਾ ਤੁਫਾਨ ਖੜ੍ਹਾ ਹੋ ਗਿਆ ਕਿ ਰਾਜ ਸਰਕਾਰ ‘ਤੇ ਦਬਾਅ ਆਇਆ ਅਤੇ ਰਾਜ ਸਰਕਾਰ ਨੂੰ ਵਾਧੂ ਰੂਪ ਨਾਲ ਐਲਾਨ ਕਰਨਾ ਪਿਆ ਕਿ ਸਾਨੂੰ ਗੁਜਰਾਤ ਦੀ ਮਦਦ ਦੀ ਜ਼ਰੂਰਤ ਨਹੀਂ ਹੈ, ਅਸੀਂ ਕਰ ਲਵਾਂਗੇ। ਠੀਕ ਹੈ ਜੀ, ਜਦੋਂ ਦਿੱਲੀ ਵਿੱਚ ਬੈਠੇ ਹੋਏ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਤਾਂ ਮੈਂ ਕਿਉਂ ਕਿਸੇ ਨੂੰ ਪ੍ਰੇਸ਼ਾਨ ਕਰਾਂ? ਮੈਂ ਹਟ ਗਿਆ, ਪਰ ਸ਼ਾਇਦ ਬਾਬਾ ਨੇ ਹੀ ਤੈਅ ਕੀਤਾ ਸੀ, ਇਹ ਕੰਮ ਇਸ ਬਾਬਾ ਦੇ ਬੇਟੇ ਦੇ ਹੱਥ ਤੋਂ ਹੀ ਹੋਣਾ ਸੀ।

ਅਤੇ ਜਦੋਂ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ, ਉੱਤਰਾਖੰਡ ਦੇ ਲੋਕਾਂ ਨੇ ਭਰਪੂਰ ਸਮਰਥਨ ਕੀਤਾ, ਤਾਂ ਮੇਰਾ ਵਿਸ਼ਵਾਸ ਪੱਕਾ ਹੋ ਗਿਆ ਕਿ ਬਾਬਾ ਨੇ ਤੈਅ ਕਰ ਲਿਆ ਹੈ ਕਿ ਇਹ ਕੰਮ ਮੈਨੂੰ ਕਰਨਾ ਹੀ ਪਏਗਾ ਅਤੇ ਇਸ ਲਈ ਕਪਾਟ ਖੁੱਲ੍ਹਦੇ ਸਮੇਂ ਮੈਂ ਆਇਆ ਸੀ, ਮਨ ਵਿੱਚ ਕੁਝ ਸੰਕਲਪ ਕਰਕੇ ਗਿਆ ਸੀ ਅਤੇ ਕਪਾਟ ਬੰਦ ਹੋਣ ਤੋਂ ਪਹਿਲਾਂ ਇੱਥੇ ਪਹੁੰਚ ਗਿਆ ਹਾਂ ਅਤੇ ਬਾਬਾ ਦੇ ਸ਼੍ਰੀਚਰਨਾਂ ਵਿੱਚ ਫਿਰ ਤੋਂ ਇੱਕ ਵਾਰ ਨਿਵੇਦਨ ਕਰਦਾ ਹਾਂ ਕਿ ਕੇਦਾਰਨਾਥ ਦੀ ਭੂਮੀ ਨੂੰ ਅਨੁਕੂਲ ਅਜਿਹਾ ਵਿਸ਼ਾਲ ਪੁਨਰਨਿਰਮਾਣ ਕਰਨ ਦਾ ਅੱਜ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਸਮਾਂ ਸੀਮਾ ਵਿੱਚ ਤੀਰਥ ਖੇਤਰ ਕਿਵੇਂ ਹੋਣਾ ਚਾਹੀਦਾ ਹੈ,ਇੱਥੋਂ ਦੇ ਪੁਰੋਹਿਤਾਂ ਲਈ ਵਿਵਸਥਾ ਕਿਵੇਂ ਹੋਣੀ ਚਾਹੀਦੀ ਹੈ, ਪੰਡਿਤਾਂ ਲਈ ਸਾਰੀਆਂ ਲੋੜਾਂ ਦਾ ਧਿਆਨ ਕਿਵੇਂ ਰੱਖਿਆ ਜਾਵੇ, ਉਨ੍ਹਾਂ ਨੇ ਜੋ ਮੁਸੀਬਤਾਂ ਝੱਲੀਆਂ ਹਨ, ਉਸ ਵਿੱਚ ਵੀ ਚੰਗੀ ਸ਼ਾਨਦਾਰ ਜ਼ਿੰਦਗੀ ਉਨ੍ਹਾਂ ਨੂੰ ਮਿਲੇ, ਇਸ ਲਈ ਕਿਵੇਂ ਦਾ ਪ੍ਰਬੰਧ ਕੀਤਾ ਜਾਏ।, ਇਸ ਨੂੰ ਕੇਂਦਰ ਬਿੰਦੂ ਰੱਖਦੇ ਹੋਏ ਇਸ ਦੇ ਵਿਕਾਸ ਦੇ ਪੁਨਰਨਿਰਮਾਣ ਦੀ ਯੋਜਨਾ-ਖਾਕਾ ਤਿਆਰ ਹੈ। ਲਗਾਤਾਰ ਮੈਂ ਖੁਦ ਮੀਟਿੰਗਾਂ ਕਰਦਾ ਰਿਹਾ, ਹਰ ਚੀਜ਼ ਨੂੰ ਦੇਖਦਾ ਰਿਹਾ, ਡਿਜ਼ਾਇਨ (design) ਕੀ ਹੋਏਗਾ। ਆਰਕੀਟੈਕਚਰ (architecture) ਕੀ ਹੋਏਗਾ? ਸਾਡੇ ਜੋ ਧਾਰਮਿਕ ਆਰਕੀਟੈਕਚਰ (architecture) ਹੁੰਦਾ ਹੈ, ਮੰਦਰਾਂ ਦਾ ਆਰਕੀਟੈਕਚਰ (architecture) ਉਹ ਸਾਰੇ ਵਿਧੀ ਵਿਧਾਨਾਂ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪੁਨਰਨਿਰਮਾਣ ਕਿਵੇਂ ਹੋਏਗਾ? ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੇ ਵਿਕਾਸ ਦਾ ਚਿੱਤਰ ਖਾਕਾ ਤਿਆਰ ਕੀਤਾ ਗਿਆ।

ਹੁਣ ਪੁਰੋਹਿਤਾਂ ਨੂੰ ਜੋ ਮਕਾਨ ਮਿਲਣਗੇ, ਇੱਕ ਪ੍ਰਕਾਰ ਨਾਲ ਥ੍ਰੀ-ਇਨ-ਵਨ (three-in-one) ਹੋਣਗੇ। ਹੇਠ ਜੋ ਯਾਤਰੀ ਆਉਣਗੇ, ਉਨ੍ਹਾਂ ਦੀ ਸੇਵਾ ਲਈ ਜੋ ਪ੍ਰਬੰਧ ਕਰਨਾ ਚਾਹੀਦਾ ਹੈ, ਉਸ ਲਈ ਸਾਰਾ ਪ੍ਰਬੰਧ ਰਹੇਗਾ। ਉੱਪਰ ਦੀਆਂ ਮੰਜ਼ਿਲਾਂ ‘ਤੇ ਉਹ ਖੁਦ ਰਹਿਣਗੇ ਅਤੇ ਉਸ ਦੇ ਮੰਜ਼ਿਲਾਂ ‘ਤੇ ਜੋ ਪੁਰੋਹਿਤ ਹਨ, ਉਨ੍ਹਾਂ ਦੇ ਜੋ ਜਜਮਾਨ ਆਉਂਦੇ ਹਨ, ਉਨ੍ਹਾਂ ਦੇ ਇੱਥੇ ਜੋ ਮਹਿਮਾਨ ਆਉਂਦੇ ਹਨ, ਉਨ੍ਹਾਂ ਲਈ ਵੀ ਰਹਿਣ ਦਾ ਪ੍ਰਬੰਧ ਹੋਏਗਾ। 24 ਘੰਟੇ ਬਿਜਲੀ ਹੋਏਗੀ, ਪਾਣੀ ਹੋਏਗਾ, ਸਵੱਛਤਾ ਦਾ ਪੂਰਾ ਪ੍ਰਬੰਧ ਹੋਏਗਾ ਅਤੇ ਇਸ ਪੂਰੀ ਸੜਕ ਨੂੰ ਬਹੁਤ ਚੌੜਾ ਕਰ ਦਿੱਤਾ ਜਾਏਗਾ ਅਤੇ ਉਸ ਤੋਂ ਬਾਅਦ ਪੁਰੋਹਿਤਾਂ ਲਈ ਅਲੱਗ ਤੋਂ ਵਿਵਸਥਾ ਖੜ੍ਹੀ ਕੀਤੀ ਜਾਏਗੀ।

ਬਹੁਤ ਵੱਡੀ ਸੰਖਿਆ ਵਿੱਚ ਯਾਤਰੀਆਂ ਨੂੰ ਆਉਣ ਤੋਂ ਬਾਅਦ ਕੁਝ ਉਨ੍ਹਾਂ ਨੂੰ ਪੂਜਾ ਪ੍ਰਸ਼ਾਦ ਲੈਣਾ ਹੈ, ਕੁਝ ਇੱਥੋਂ ਤੀਰਥ ਦੀਆਂ ਚੀਜ਼ਾਂ ਲੈਣੀਆਂ ਹਨ, ਉਹ ਸਭ ਪ੍ਰਬੰਧ ਮਿਲ ਜਾਏਗਾ, ਉਸ ਦੀ ਵਿਵਸਥਾ ਰੱਖਾਂਗੇ। ਪੋਸਟ ਆਫਿਸ ਹੋਵੇ, ਬੈਂਕ ਹੋਵੇ, ਟੈਲੀਫੋਨ ਲਈ ਵਿਵਸਥਾ ਹੋਵੇ, ਕੰਪਿਊਟਰ ਦੀ ਵਰਤੋਂ ਕਰਨ ਲਈ ਵਿਵਸਥਾਵਾਂ, ਉਹ ਸਾਰ ਪ੍ਰਬੰਧ ਰਹੇਗਾ।

ਇੱਥੇ ਅੱਜ ਇੱਕ ਪ੍ਰਕਾਰ ਨਾਲ ਪੰਜ ਪ੍ਰੋਜੈਕਟਾਂ ਦੀ ਸ਼ੁਰੂਆਤ ਹੋ ਰਹੀ ਹੈ। ਇੱਕ ਜਿਵੇਂ ਮੈਂ ਕਿਹਾ, ਇਸ ਪੂਰੇ ਮਾਰਗ ਦਾ ਚੌੜਾਕਰਨ, ਆਰਸੀਸੀ (RCC ) ਨਾਲ ਬਣਾਇਆ ਜਾਏਗਾ ਅਤੇ ਸਾਰੀਆਂ ਆਧੁਨਿਕ ਵਿਵਸਥਾਵਾਂ ਨਾਲ ਜੁੜਿਆ ਹੋਇਆ ਹੋਏਗਾ। ਜਿਵੇਂ ਹੀ ਯਾਤਰੀ ਚਲਣਾ ਸ਼ੁਰੂ ਕਰੇਗਾ, ਜਿਸ ਪਹਿਰ ਵਿੱਚ ਉਹ ਆਇਆ ਹੋਏਗਾ, ਉਸੀ ਪਹਿਰ ਦਾ ਮੰਦ ਸਵਰ ਮੰਦਾਕਿਨੀ ਦੇ ਤਟ ਨਾਲ ਉਹ ਸੰਗੀਤ ਨੂੰ ਵੀ ਸੁਣਦਾ ਹੋਏਗਾ, ਭਗਤੀਮਈ ਹੁੰਦਾ ਹੋਇਆ ਉਹ ਇੱਧਰ ਦੀ ਤਰਫ਼ ਚਲ ਦੇਏਗਾ।

ਮੰਦਾਕਿਨੀ ਦੇ ਘਾਟ ਦਾ ਵੀ ਕੰਧ ਬਣਾਉਣ (retaining wall ) ਦਾ ਨਿਰਮਾਣ ਕਾਰਜ, ਉਹ ਵੀ। ਇੱਕ ਪ੍ਰਕਾਰ ਨਾਲ ਲੋਕ ਜੋ ਯਾਤਰੀ ਆਉਣ, ਉਨ੍ਹਾਂ ਨੂੰ ਜਾ ਕੇ ਬੈਠਣ ਦੀ ਸਬੰਧਿਤ ਸੁਵਿਧਾ ਹੋਵੇ। ਕਲ ਕਲ ਵਹਿੰਦੀ ਨਦੀ ਦੇ ਸਵਰ ਨੂੰ ਸੁਣ ਸਕਣ, ਅਜਿਹਾ ਪ੍ਰਬੰਧ ਹੋਵੇ। ਜਿਵੇਂ ਮੈਂ ਕਿਹਾ ਹੈ ਪਹੁੰਚ ਸੜਕ (approach road) ਵਿਸ਼ਾਲ ਬਣਾਉਣ ਵਾਲੀ ਪਹੁੰਚ ਸੜਕ (approach road) ਬਣੇਗੀ। ਉਸ ਦੀ ਲਾਇਟਿੰਗ ਦੀ ਵਿਵਸਥਾ ਵੀ ਉਸ ਪ੍ਰਕਾਰ ਹੀ ਰਹੇਗੀ ਜਿਵੇਂ ਮੰਦਾਕਿਨੀ ਦੇ ਕੋਲ ਕੰਧ ਬਣੇਗੀ (retaining wall) ਅਤੇ ਘਾਟ ਦਾ ਨਿਰਮਾਣ ਹੋਏਗਾ ਕਿਉਂਕਿ ਦੋਨੋਂ ਤਰਫ਼ ਜਲ ਸ਼ਕਤੀ ਦਾ ਅਨੁਭਵ ਹੁੰਦਾ ਹੈ, ਜਲ ਸਰੋਤ ਦਾ ਅਨੁਭਵ ਹੁੰਦਾ ਹੈ। ਤਾਂ ਇੱਕ ਤਰਫ਼ ਮਾਂ ਸਰਸਵਤੀ, ਉਸ ਦੀ ਕੰਧ ਬਣਾਈ (retaining wall) ਅਤੇ ਉਸ ਦੇ ਵੀ ਘਾਟ ਦਾ ਨਿਰਮਾਣ ਇਸ ਨੂੰ ਕੀਤਾ ਜਾਏਗਾ। ਅਤੇ ਇਸ ਦੇ ਪਿੱਛੇ ਵੀ ਕਾਫ਼ੀ ਧਨ ਲਗਾਇਆ ਜਾਏਗਾ।
ਅਤੇ ਇੱਕ ਜੋ ਸ਼ਰਧਾ ਦਾ ਵਿਸ਼ਾ ਰਿਹਾ ਹੈ, ਢਾਈ ਹਜ਼ਾਰ ਸਾਲ ਪਹਿਲਾਂ ਕਰੇਲ ਦੀ ਕਾਗੜੀ ਵਿੱਚ ਪੈਦਾ ਹੋਇਆ ਇੱਕ ਬਾਲਕ ਸੱਤ ਸਾਲ ਦੀ ਉਮਰ ਵਿੱਚ ਘਰ ਛੱਡ ਕੇ ਨਿਕਲ ਜਾਂਦਾ ਹੈ। ਹਿਮਾਚਲ, ਕਸ਼ਮੀਰ ਤੋਂ ਕੰਨਿਆਕੁਮਾਰੀ ਮਾਂ ਭਾਰਤੀ ਦਾ ਦੌਰਾ ਕਰਦਾ ਹੈ। ਹਰ ਭੂ-ਭਾਗ ਦੀ ਮਿੱਟੀ ਨੂੰ ਆਪਣੇ ਭਾਲ ‘ਤੇ ਲਗਾਉਂਦਾ ਹੋਇਆ, ਤਿਲਕ ਕਰਦਾ ਹੋਇਆ ਇਸ ਕੇਦਾਰ ‘ਤੇ ਪਹੁੰਚਦਾ ਹੈ ਅਤੇ ਆਖਿਰੀ ਜੀਵਨ ਨੂੰ ਵੀ ਇੱਥੇ ਹੀ ਸਮਾਹਿਤ ਕਰ ਦਿੰਦਾ ਹੈ। ਜਿਸ ਆਦਿ ਸ਼ੰਕਰਾਚਾਰਿਆ ਲਈ ਇੱਕ ਪੂਰੀ ਚਿੰਤਨਧਾਰਾ ਭਾਰਤ ਵਿੱਚ ਸੈਂਕੜੇ ਸਾਲਾਂ ਤੱਕ ਪ੍ਰੇਰਣਾ ਦਿੰਦੀ ਰਹੀ, ਪ੍ਰਭਾਵਿਤ ਕਰਦੀ ਰਹੀ, ਉੁਸ ਦਾ ਇੱਕ ਸਮਾਧੀ ਸਥਾਨ, ਉਹ ਵੀ ਇਸ ਹਾਦਸੇ ਵਿੱਚ ਨਸ਼ਟ ਹੋ ਗਿਆ। ਉਸ ਦੀ ਡਿਜ਼ਾਇਨ ‘ਤੇ ਅਜੇ ਕੰਮ ਚਲ ਰਿਹਾ ਹੈ। ਮੈਂ ਸ਼ਰਧਾ ਅਤੇ ਆਰਕੀਟੈਕਚਰ (architecture) ਨੂੰ ਸੱਦਾ ਦਿੰਦਾ ਹਾਂ ਕਿ ਅਜਿਹਾ ਵਿਸ਼ਾਲ ਦਿਵਿਆ ਆਦਿ ਸ਼ੰਕਰ ਨੂੰ ਉਹ ਸਥਾਨ ਬਣੇ, ਉਨ੍ਹਾਂ ਦਾ ਸਮਾਧੀ ਸਥਾਨ ਬਣੇ, ਅਤੇ ਉਹ ਵੀ ਅਜਿਹਾ ਬਣੇ ਕਿ ਆਦਿਸ਼ੰਕਰ ਦਾ ਸਥਾਨ ਕੇਦਾਰ ਤੋਂ ਥੋੜ੍ਹਾ ਜਿਹਾ ਵੀ ਅਲੱਗ ਹੋਇਆ, ਅਜਿਹਾ ਅਨੁਭਵ ਨਾ ਕਰੇ। ਪਰ ਯਾਤਰੀ ਨੂੰ ਆਦਿਸ਼ੰਕਰ ਦੇ ਕੋਲ ਜਾਂਦੇ ਹੀ ਉਸ ਮਹਾਨ ਤਪੱਸਿਆ ਦੀ ਪਰੰਪਰਾ ਨਾਲ ਇੱਕ ਅਧਿਆਤਮਕ ਚੇਤਨਾ ਦੀ ਅਨੁਭੂਤੀ ਹੋਵੇ, ਉਸ ਪ੍ਰਕਾਰ ਦੀ ਇੱਕ ਰਚਨਾ ਹੋਵੇ, ਉਸ ਦਿਸ਼ਾ ਵਿੱਚ ਕੰਮ ਚਲ ਰਿਹਾ ਹੈ। ਅੱਜ ਉਸ ਦਾ ਵੀ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।
ਮੈਂ ਜਾਣਦਾ ਹਾਂ ਖਰਚਾ ਹੋਏਗਾ, ਪਰ ਮੇਰਾ ਪੂਰਾ ਵਿਸ਼ਵਾਸ ਹੈ, ਜੇਕਰ ਇੱਕ ਵਾਰ ਹਿੰਦੁਸਤਾਨ ਦੇ ਯਾਤਰੀ ਸ਼ਰਧਾ ਦੇ ਭਾਅ ਨਾਲ ਤੈਅ ਕਰਨ ਤਾਂ ਜਿਸ ਪ੍ਰਕਾਰ ਦਾ ਪੁਨਰਨਿਰਮਾਣ ਕਰਨਾ ਹੈ, ਉਸ ਪ੍ਰਕਾਰ ਦਾ ਪੁਨਰਨਿਰਮਾਣ ਕਰਨ ਵਿੱਚ ਧਨ ਦੀ ਇਹ ਦੇਸ਼ ਕਦੇ ਕਮੀ ਨਹੀਂ ਰੱਖੇਗਾ। ਅਤੇ ਮੈਂ ਦੇਸ਼ ਦੀਆਂ ਸਰਕਾਰਾਂ ਨੂੰ ਵੀ ਇਸ ਵਿੱਚ ਸਹਿਭਾਗੀ ਹੋਣ ਲਈ ਸੱਦਾ ਦਿਆਂਗਾ। ਮੈਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (corporate social responsibility ) ਲਈ ਵੀ, ਉਦਯੋਗ ਜਗਤ ਦੇ ਲੋਕਾਂ ਨੂੰ ਵੀ, ਵਪਾਰ ਜਗਤ ਦੇ ਲੋਕਾਂ ਨੂੰ ਵੀ ਇਸ ਵਿੱਚ ਹੱਥ ਵਟਾਉਣ ਲਈ ਸੱਦਾ ਦੇਵਾਂਗਾ।

ਮੈਂ ਜੇਐੱਸਡਬਲਿਊ (JSW ) ਦਾ ਆਭਾਰੀ ਹਾਂ, ਉਨ੍ਹਾਂ ਨੇ ਪਰੰਪਰਾਗਤ ਕੰਮ ਲਈ ਜ਼ਿੰਮੇਵਾਰੀ ਉਠਾਉਣੀ ਤੈਅ ਕਰ ਲਈ ਹੈ। ਪਰ ਜੋ ਮੇਰੇ ਦਿਮਾਗ ਵਿੱਚ ਅਤੇ ਸੁਪਨੇ ਆਉਂਦੇ ਹੀ ਜਾਂਦੇ ਹਨ, ਨਵੀਆਂ ਨਵੀਆਂ ਚੀਜ਼ਾਂ ਜੁੜਦੀਆਂ ਜਾਂਦੀਆਂ ਹਨ, ਅਤੇ ਇਸ ਲਈ ਹੋਰ ਵੀ ਸੀਐੱਸਆਰ (CSR) ਲਈ ਲੋਕਾਂ ਲਈ ਮੈਂ ਬੇਨਤੀ ਕਰਾਂਗਾ।

ਜਦੋਂ ਇੰਨਾ ਸਾਰਾ ਧਨ ਇੱਥੇ ਲੱਗੇਗਾ, ਇੰਨਾ ਸਾਰਾ ਬੁਨਿਆਦੀ ਢਾਂਚੇ (infrastructure) ਦਾ ਕੰਮ ਹੋਏਗਾ, ਉਸ ਵਿੱਚ ਵਾਤਾਵਰਣ ਦੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਏਗਾ। ਇੱਥੋਂ ਦੀ ਰੁਚੀ, ਪ੍ਰਕਿਰਤੀ, ਪ੍ਰਵਿਰਤੀ ਦੇ ਅਨੁਸਾਰ ਹੀ ਇਸ ਦਾ ਪੁਨਰਨਿਰਮਾਣ ਕੀਤਾ ਜਾਏਗਾ। ਉਸ ਵਿੱਚ ਆਧੁਨਿਕਤਾ ਹੋਏਗੀ, ਪਰ ਉਸ ਦੀ ਆਤਮਾ ਉਹੀ ਹੋਏਗੀ ਜੋ ਸਦੀਆਂ ਤੋਂ ਕੇਦਾਰ ਦੀ ਧਰਤੀ ਨੇ ਆਪਣੇ ਅੰਦਰ ਸੰਜੋਈ ਰੱਖੀ ਹੋਈ ਹੈ, ਅਜਿਹਾ ਪੁਨਰਨਿਰਮਾਣ ਕਰਨ ਦੀ ਦਿਸ਼ਾ ਵਿੱਚ ਇਸ ਦਾ ਕੰਮ ਹੋਏਗਾ।

ਮੈਂ ਜਦੋਂ ਆਇਆ ਸੀ ਇੱਥੇ ਕਪਾਟ ਖੁੱਲ੍ਹਣ ਦੇ ਸਮੇਂ ‘ਤੇ, ਇਸ ਦੇ ਪਿੱਛੇ ਮੇਰੇ ਮਨ ਵਿੱਚ ਇੱਕ ਇਰਾਦਾ ਬੈਠਿਆ ਕਿ ਮੈਂ ਦੇਸ਼ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਉਸ ਹਾਦਸੇ ਦੀ ਛਾਇਆ ਤੋਂ ਅਸੀਂ ਬਾਹਰ ਨਿਕਲੀਏ। ਕਦੇ ਘਰ ਤੋਂ ਨਿਕਲਣ ਤੋਂ ਪਹਿਲਾਂ ਸੋਚਦੇ ਹਾਂ ਕਿ ਪਤਾ ਨਹੀਂ ਉੱਥੇ ਹੁਣ ਵਿਵਸਥਾਵਾਂ ਬਣੀਆਂ ਹਨ ਕਿ ਨਹੀਂ ਬਣੀਆਂ ਹਨ। ਜਾ ਸਕਾਂਗੇ ਕਿ ਨਹੀਂ ਜਾ ਸਕਾਂਗੇ। ਇਸ ਲਈ ਯਾਤਰੀਆਂ ਦੀ ਸੰਖਿਆ ਘੱਟ ਹੋ ਗਈ ਸੀ, ਪਰ ਮੈਨੂੰ ਖੁਸ਼ੀ ਹੈ ਇਸ ਵਾਰ ਕਰੀਬ ਸਾਢੇ ਚਾਰ ਲੱਖ ਤੋਂ ਜ਼ਿਆਦਾ ਯਾਤਰੀ ਇੰਨੇ ਘੱਟ ਸਮੇਂ ਵਿੱਚ ਬਾਬਾ ਦੇ ਚਰਨਾਂ ਵਿੱਚ ਆਏ। ਫਿਰ ਤੋਂ ਇੱਕ ਵਾਰ ਇੱਥੇ ਯਾਤਰਾ ਵਿੱਚ ਪੁਨਰ ਪ੍ਰਾਣ ਸੰਚਿਤ ਹੋ ਗਿਆ ਹੈ। ਅਤੇ ਇਸ ਲਈ ਅਗਲੇ ਸਾਲ ਦਸ ਲੱਖ ਤੋਂ ਘੱਟ ਨਹੀਂ ਹੋਏਗਾ, ਲਿਖ ਕੇ ਰੱਖਿਓ। ਕਿਉਂਕਿ ਲੋਕਾਂ ਨੂੰ ਵਿਸ਼ਵਾਸ ਬਣ ਗਿਆ, ਸੰਦੇਸ਼ ਪਹੁੰਚ ਗਿਆ, ਟੀਵੀ ‘ਤੇ ਸਾਰੇ ਦੇਸ਼ ਨੇ ਦੇਖਿਆ ਅਤੇ ਅੱਜ ਦੇ ਇਸ ਪ੍ਰੋਗਰਾਮ ਨਾਲ ਫਿਰ ਤੋਂ ਇੱਕ ਵਾਰ ਸੰਦੇਸ਼ ਪਹੁੰਚ ਜਾਏਗਾ ਕਿ ਹੁਣ ਕਪਾਟ ਖੁੱਲ੍ਹਣਗੇ, ਫਿਰ ਤੋਂ ਜਦੋਂ ਯਾਤਰਾ ਸ਼ੁਰੂ ਹੋਏਗੀ, ਉਸੀ ਤਾਕਤ ਨਾਲ ਫਿਰ ਤੋਂ ਇੱਕ ਵਾਰ ਯਾਤਰਾਵਾਂ ਦਾ ਹਜੂਮ ਚਲ ਪਏਗਾ। ਫਿਰ ਇੱਕ ਵਾਰ ਉੱਤਰਾਖੰਡ ਜੋ ਸਾਡੀ ਦੇਵਭੂਮੀ ਹੈ, ਉੱਤਰਾਖੰਡ ਜੋ ਸਾਡੀ ਵੀਰਭੂਮੀ ਹੈ, ਉੱਤਰਾਖੰਡ ਜੋ ਮੇਰੀਆਂ ਵੀਰ ਮਾਵਾਂ ਦੀ ਸ਼ਰਧਾ ਪ੍ਰਗਟ ਕਰਨ ਲਈ ਇਸ ਤੋਂ ਵਧੀਆ ਥਾਂ ਨਹੀਂ ਹੋ ਸਕਦੀ।

ਸਾਡੇ ਆਪਣੇ ਦੇਸ਼ ਦੇ ਹਿਮਾਲਿਆ ਦੀਆਂ ਵੱਡੀਆਂ ਵਿਸ਼ੇਸ਼ਤਾਵਾਂ ਸਨ। ਵਿਕਾਸ ਲਈ ਇੰਨੀਆਂ ਸੰਭਾਵਨਾਵਾਂ ਅਤੇ ਹਿਮਾਲਿਆ ਦੇ ਹਰ ਭੂ-ਭਾਗ ਵਿੱਚ ਉਸ ਦੀ ਇੱਕ ਅਲੱਗ ਚੇਤਨਾ ਹੈ। ਜੇਕਰ ਸ਼੍ਰੀਨਗਰ ਵਿੱਚ ਜਾਈਏ, ਹਿਮਾਲਿਆ ਦੇ ਇਲਾਕੇ ਵਿੱਚ ਤਾਂ ਇੱਕ ਅਨੁਭੂਤੀ ਹੁੰਦੀ ਹੈ, ਮਾਤਾ ਵੈਸ਼ਣੋ ਦੇਵੀ ਅਤੇ ਅਮਰਨਾਥ ਜਾਈਏ ਤਾਂ ਦੂਜੀ ਅਨੁਭੂਤੀ ਹੁੰਦੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਉਹੀ ਹਿਮਾਲਿਆ, ਸ਼ਿਮਲਾ, ਕੁੱਲੂ, ਮਨਾਲੀ ਚਲੇ ਜਾਈਏ ਇੱਕ ਅਨੁਭੂਤੀ ਹੁੰਦੀ ਹੈ, ਪਰ ਉਸੀ ਹਿਮਾਲਿਆ ਦੀ ਗੋਦ ਵਿੱਚ ਉੱਤਰਾਖੰਡ ਦੀ ਧਰਤੀ ‘ਤੇ ਆਉਂਦੇ ਹਾਂ ਤਾਂ ਇੱਕ ਦਿਵਿਆ ਚੇਤਨਾ ਦੀ ਅਨੁਭੂਤੀ ਹੁੰਦੀ ਹੈ। ਉਹੀ ਹਿਮਾਲਿਆ ਦਾਰਜੀਲਿੰਗ ਵਿੱਚ ਜਾਈਏ ਤਾਂ ਇੱਕ ਅਨੁਭੂਤੀ ਹੁੰਦੀ ਹੈ, ਸਿੱਕਮ ਵਿੱਚ ਚਲੇ ਜਾਈਏ ਤਾਂ ਇੱਕ ਦੂਜੀ ਅਨੁਭੂਤੀ ਹੁੰਦੀ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਇੱਕ ਹੀ ਹਿਮਾਲਿਆ ਉਹ ਹੀ ਹਵਾ, ਉਹ ਹੀ ਪਹਾੜ, ਉਹ ਹੀ ਬਰਫ਼, ਪਰ ਅਲੱਗ ਅਲੱਗ ਭੂ ਭਾਗ ‘ਤੇ ਅਲੱਗ ਅਲੱਗ ਚੇਤਨਾ ਦੀ ਅਨੁਭੂਤੀ ਹੁੰਦੀ ਹੈ।

ਮੈਂ ਹਿਮਾਲਿਆ ਦੀ ਗੋਦ ਵਿੱਚ ਬਹੁਤ ਭਟਕਿਆ ਹੋਇਆ ਇਨਸਾਨ ਹਾਂ। ਮੈਂ ਹਰ ਇਲਾਕੇ ਦੀ ਚੇਤਨਾ ਨੂੰ ਅਲੱਗ ਤੋਂ ਮਹਿਸੂਸ ਕੀਤਾ ਹੋਇਆ ਹੈ। ਅਤੇ ਇਸ ਲਈ ਮੈਂ ਇਸ ਨੂੰ ਤੁਹਾਡੀ ਜ਼ੁਬਾਨ ਵਿੱਚ ਇਸ ਲਈ ਦੱਸ ਸਕ ਰਿਹਾ ਹਾਂ। ਮੈਂ ਨਹੀਂ ਜਾਣਦਾ ਹਾਂ ਵਿਗਿਆਨਕ ਪ੍ਰਯੋਗਸ਼ਾਲਾ (laboratory) ਵਿੱਚ ਕਿਸ ਦੇ ਕਿਸ ਤਰਾਜੂ ਨਾਲ ਤੋਲਿਆ ਜਾ ਸਕਦਾ ਹੈ, ਪਰ ਮੈਂ ਜਿਸ ਤਰ੍ਹਾਂ ਨਾਲ ਹਿਮਾਲਿਆ ਨੂੰ ਅਨੁਭਵ ਕੀਤਾ ਹੈ, ਉਹ ਹਿਮਾਲਿਆ ਦੁਨੀਆ ਲਈ ਜੇਕਰ ਕਿਸੇ ਨੂੰ ਇੱਥੋਂ ਦੀ ਵਣ ਸੰਪਤੀ ਵਿੱਚ ਰੁਚੀ ਹੈ ਤਾਂ ਜੀਵਨਭਰ ਖੋਜ ਕਰਨ ਲਈ ਵਿਸ਼ਾਲ ਖੇਤਰ ਖੁੱਲ੍ਹਾ ਪਿਆ ਹੈ। ਕਿਸੇ ਨੂੰ ਸਾਹਸ (adventure) ਵਿੱਚ ਰੁਚੀ ਹੈ ਤਾਂ ਪੂਰਾ ਹਿਮਾਲਿਆ ਦੁਨੀਆ ਦੇ ਹਰ ਸਾਹਸੀ (adventurist) ਨੂੰ ਸੱਦਾ ਦਿੰਦਾ ਹੈ। ਕਿਸੇ ਨੂੰ ਇੱਥੋਂ ਦੇ ਜਲ ਸੰਸਾਧਨ ਵਿੱਚ ਰੁਚੀ ਹੈ, ਦੁਨੀਆ ਦੇ ਹਰ ਜਲ ਸੰਸਾਧਨ ਵਿੱਚ ਦਿਲਚਸਪੀ (interest) ਰੱਖਣ ਵਾਲੇ ਲੋਕਾਂ ਨੂੰ ਸੱਦਾ ਦਿੰਦਾ ਹੈ। ਜਿਸ ਨੂੰ ਇੱਥੋਂ ਦੀਆਂ ਜੜ੍ਹੀਆਂ ਬੂਟੀਆਂ ਵਿੱਚ ਰੁਚੀ ਹੈ, ਹਰਬਲ ਮੈਡੀਸਨ (herbal medicine) ਵਿੱਚ ਰੁਚੀ ਹੈ, , ਹਿਮਾਲਿਆ ਦੀ, ਹਿਮਾਚਲ ਦੀ ਹਰ ਗੋਦ ਵਿੱਚ ਅਜਿਹੀ ਪ੍ਰਕਿਰਤੀ ਪਲੀ ਹੋਈ ਹੈ ਕਿ ਉਹ ਇੱਕ ਨਵੀਂ ਚੇਤਨਾ ਦਾ ਅਨੁਭਵ ਕਰਾ ਸਕਦੀ ਹੈ ਅਤੇ ਹਰਬਲ ਮੈਡੀਸਨ (herbal medicine) ਦੀ ਵਰਤੋਂ (use) ਹੈ ਜੋ ਇੱਥੋਂ ਦੇ ਪਿੰਡ ਦੇ ਲੋਕ ਜਾਣਦੇ ਹਨ, ਮੈਂ ਦੇਖਿਆ ਹੈ ਜੇਕਰ ਬਿੱਛੂ, ਵਨਸਪਤੀ ਡੰਗ ਮਾਰ ਦੇ, ਗਲਤੀ ਨਾਲ ਕੱਟ ਜਾਏ ਤਾਂ ਪਿੰਡ ਦਾ ਆਦਮੀ ਆ ਕੇ ਤੁਰੰਤ ਦੱਸਦਾ ਹੈ ਅਰੇ ਰੋ ਨਾ, ਇਹ ਦੂਜੇ ਵਾਲੀ ਜੜ੍ਹਾਂ ਬੂਟੀ ਹੈ, ਇੱਥਰ ਲਗਾ ਦਿਓ, ਠੀਕ ਹੋ ਜਾਏਗਾ। ਪੱਤੀ ਲਗਾ ਦਿੰਦਾ ਹੈ, ਠੀਕ ਹੋ ਜਾਂਦਾ ਹੈ। ਅਤੇ ਦੋਨੋਂ ਨਾਲ ਨਾਲ ਹੁੰਦੀਆਂ ਹਨ। ਕੀ ਪਰਮਾਤਮਾ ਨੇ ਵਿਵਸਥਾ ਕੀਤੀ ਹੈ। ਅਤੇ ਇਸ ਲਈ ਇਸ ਦੇ ਅੰਦਰ ਜਿੰਨਾ ਜਾਓ ਅਤੇ ਇਸ ਲਈ ਦੇਹਰਾਦੂਨ ਦੇ ਅੰਦਰ ਇਹ ਸਾਡੀ ਜੋ ਕੁਦਰਤੀ ਸੰਪਤੀ ਹੈ ਭਾਰਤ ਸਰਕਾਰ ਨੇ ਉਸ ਦੀ ਹਿਮਾਲਿਆ ਸੰਪਤੀ ਲਈ ਖੋਜ (research ) ਦੇ ਲਈ ਇੱਕ ਬਹੁਤ ਵੱਡਾ ਕੰਮ ਸ਼ੁਰੂ ਕੀਤਾ ਹੈ ਜੋ ਅੱਗੇ ਚਲਣ ਵਾਲਿਆਂ ਵਿੱਚ ਬਹੁਤ ਵੱਡਾ ਹੋਣ ਵਾਲਾ ਹੈ।

ਸਾਡੇ ਹਿਮਾਲਿਆ ਦੀ ਗੋਦ ਵਿੱਚ ਜੈਵਿਕ ਖੇਤੀ (organic farming) ਪੂਰੇ ਵਿਸ਼ਵ ਲਈ ਇੱਕ ਬਹੁਤ ਵੱਡੀ ਸੰਭਾਵਨਾ ਵਾਲੀ ਥਾਂ ਮੈਂ ਦੇਖਦਾ ਹਾਂ। ਸਿੱਕਮ ਛੋਟਾ ਜਿਹਾ ਪ੍ਰਦੇਸ਼ ਹੈ। 6-7 ਲੱਖ ਦੀ ਅਬਾਦੀ ਹੈ, ਪਰ 12-15 ਲੱਖ ਸੈਲਾਨੀ ਆਉਂਦੇ ਹਨ ਅਤੇ ਉੱਥੇ ਜਾਣ-ਆਉਣ ਦੇ ਰਸਤਿਆਂ ਦੀ ਵੀ ਕਠਿਨਾਈ ਹੈ, ਹਵਾਈ ਅੱਡਾ ਵੀ ਨਹੀਂ ਹੈ। ਹੁਣ ਮੈਂ ਬਣਾ ਰਿਹਾ ਹਾਂ, ਬਣ ਜਾਏਗਾ, ਕੁਝ ਸਮੇਂ ਵਿੱਚ। ਉਸ ਦੇ ਬਾਵਜੂਦ ਵੀ ਇੰਨੀ ਸੰਖਿਆ ਵਿੱਚ ਸੈਲਾਨੀ (tourist) ਆਉਂਦੇ ਹਨ। ਸਿੱਕਮ ਨੇ ਪੂਰਾ ਰਾਜ ਜੈਵਿਕ ਬਣਾਇਆ ਹੈ।

10-12 ਸਾਲ ਤੱਕ ਲਗਾਤਾਰ ਅੰਤਰਰਾਸ਼ਟਰੀ ਮਾਪਦੰਡਾਂ ਦੇ ਸਾਧਨਾਂ ਨੇ ਕੰਮ ਕੀਤਾ। ਸਾਰੇ ਹਿਮਾਲਿਆ ਦੇ ਗੋਦ ਵਿੱਚ ਕੈਮੀਕਲ ਖਾਦਾਂ (fertilizer) ਤੋਂ ਮੁਕਤੀ, ਸਾਰੇ ਹਿਮਾਲਿਅਨ ਰਾਜਾਂ ਵਿੱਚ ਦਵਾਈਆਂ ਤੋਂ ਛੁੱਟੀ-ਵਨਸਪਤੀ ਦੀਆਂ ਦਵਾਈਆਂ, ਖੇਤ ਦੇ ਅੰਦਰ ਦਵਾਈਆਂ ਦਾ ਛਿੜਕਾਅ ਬੰਦ। ਜੇਕਰ 10-12 ਸਾਲ ਸਬਰ ਨਾਲ ਕੰਮ ਕਰੀਏ ਤਾਂ ਜਿਸ ਸਾਡੀ ਪੈਦਾਵਾਰ ਨਾਲ ਇੱਕ ਰੁਪਇਆ ਮਿਲਦਾ ਹੈ, ਦੁਨੀਆ ਤੁਹਾਨੂੰ ਇੱਕ ਡਾਲਰ ਦੇਣ ਲਈ ਤਿਆਰ ਹੋ ਜਾਏਗੀ, ਇਹ ਜੈਵਿਕ ਖੇਤੀ (organic farming) ਦੀ ਤਾਕਤ ਹੁੰਦੀ ਹੈ।

ਮੈਂ ਉੱਤਰਾਖੰਡ ਨੂੰ ਸੱਦਾ ਦਿੰਦਾ ਹਾਂ। ਉੱਤਰਾਖੰਡ ਦੀ ਸਰਕਾਰ ਨੂੰ ਬੇਨਤੀ ਕਰਦਾ ਹਾਂ, ਮੈਂ ਉੱਤਰਾਖੰਡ ਦੇ ਅਫ਼ਸਰਾਂ ਨੂੰ ਬੇਨਤੀ ਕਰਦਾ ਹਾਂ ਕਿ ਬੀੜਾ ਚੁੱਕੋ। ਉੱਤਰਾਖੰਡ ਨੂੰ ਜੈਵਿਕ ਰਾਜ (organic state) ਬਣਾਉਣ ਦਾ ਸੁਪਨਾ ਲੈ ਕੇ ਚਲੋ, 2022 ਦਾ ਟੀਚਾ ਹੋਵੇ, ਅਤੇ ਹੁਣ ਤੋਂ ਕੰਮ ਵਿੱਚ ਲੱਗੋ। ਪ੍ਰਮਾਣਿਤ (Certify) ਕਰਨ ਵਿੱਚ ਸ਼ਾਇਦ ਦਸ ਸਾਲ ਲੱਗ ਜਾਣਗੇ, ਉਸ ਦੇ ਨਿਯਮ ਹੁੰਦੇ ਹਨ, ਪਰ ਜੇਕਰ ਇੱਕ ਵਾਰ ਤੈਅ ਕਰ ਲਈਏ, ਜਿਵੇਂ ਜਨ ਜਾਗ੍ਰਿਤੀ ਲਿਆਵਾਂਗੇ, ਚੀਜ਼ਾਂ ਬਦਲਣਗੀਆਂ। ਤੁਸੀਂ ਕਲਪਨਾ ਕਰ ਸਕਦੇ ਹੋ। ਅੱਜ ਪੂਰੀ ਦੁਨੀਆ ਸਮੁੱਚੀ ਸਿਹਤ ਸੰਭਾਲ (holistic health care) ਦੀ ਤਰਫ਼ ਚਲ ਰਹੀ ਹੈ, ਅਤੇ ਤਾਂ ਜਾ ਕੇ ਕੈਮੀਕਲ ਦੀ ਦੁਨੀਆ ਤੋਂ ਦੂਰ ਸਾਡੇ ਖੇਤ ਉਤਪਾਦਨ ਨੂੰ ਲੈ ਜਾਣਗੇ ਤਾਂ ਅਸੀਂ ਮਨੁੱਖੀ ਜਾਤੀ ਦੀ ਕਿੰਨੀ ਵੱਡੀ ਸੇਵਾ ਕਰਾਂਗੇ। ਹਿਮਾਲਿਆ ਦੀ ਇਹ ਤਾਕਤ, ਇਸ ਨੂੰ ਵੀ ਅੱਗੇ ਵਧਾਉਣਾ ਹੈ।

ਸੈਰ ਸਪਾਟੇ (Tourism) ਲਈ ਬਹੁਤ ਸੰਭਾਵਨਾਵਾਂ ਹਨ। ਇਸ ਦੀ ਅਧਿਆਤਮਕ ਮਜ਼ਬੂਤੀ ਨੂੰ ਜ਼ਰਾ ਜਿੰਨੀ ਵੀ ਖਰੋਚ ਨਹੀਂ ਆਉਣੀ ਚਾਹੀਦੀ। ਅਤੇ ਉਸ ਦੇ ਨਾਲ ਸੈਰ ਸਪਾਟੇ (Tourism) ਨੂੰ ਵਿਕਸਤ (develop) ਕੀਤਾ ਜਾ ਸਕਦਾ ਹੈ। ਨਵੇਂ ਨਵੇਂ ਖੇਤਰ ਵਿਕਸਿਤ ਕੀਤੇ ਜਾ ਸਕਦੇ ਹਨ। ਪ੍ਰਕਿਰਤੀ ਦੀ ਵੀ ਰੱਖਿਆ ਹੋਵੇ, ਵਾਤਾਵਰਣ ਦੀ ਵੀ ਰੱਖਿਆ ਹੋਵੇ ਅਤੇ ਪਰਮਾਤਮਾ ਦੇ ਪ੍ਰਤੀ ਸ਼ਰਧਾ ਦਾ ਭਾਵ ਵੀ ਬਣਿਆ ਰਹੇ।
ਸਾਡੇ ਇੱਥੇ ਪਹਾੜਾਂ ਵਿੱਚ ਕਹਾਵਤ ਬਹੁਤ ਪੁਰਾਣੀ ਹੈ। ਪਹਾੜ ਦਾ ਇੱਕ ਸੁਭਾਅ ਹੁੰਦਾ ਹੈ। ਪਹਾੜ ਦੀ ਜਵਾਨੀ ਅਤੇ ਪਹਾੜ ਦਾ ਪਾਣੀ ਕਦੇ ਪਹਾੜ ਤੋਂ ਘੱਟ ਨਹੀਂ ਹੁੰਦਾ ਹੈ। ਅਸੀਂ ਬੀੜਾ ਚੁੱਕਿਆ ਹੈ ਇਹ ਕਹਾਵਤ ਬਦਲਣ ਦਾ। ਪਹਾੜ ਦੀ ਜਵਾਨੀ ਪਹਾੜ ਦੇ ਕੰਮ ਆਉਣੀ ਚਾਹੀਦੀ ਹੈ ਅਤੇ ਪਹਾੜ ਦਾ ਪਾਣੀ ਵੀ ਪਹਾੜ ਦੇ ਕੰਮ ਆਉਣਾ ਚਾਹੀਦਾ ਹੈ। ਉਸੀ ਪਾਣੀ ਤੋਂ ਬਿਜਲੀ ਪੈਦਾ ਹੋਣੀ ਚਾਹੀਦੀ ਹੈ। ਉਸੀ ਪਾਣੀ ‘ਤੇ ਸਾਹਸੀ ਸੈਰ ਸਪਾਟਾ (adventure tourism ) ਚਲਣਾ ਚਾਹੀਦਾ ਹੈ। ਉਸ ਪਾਣੀ ‘ਤੇ ਜਲ ਖੇਡਾਂ (water sports) ਚਲਣੀਆਂ ਚਾਹੀਦੀਆਂ ਹਨ। ਉਸੀ ਪਾਣੀ ‘ਤੇ ਸੈਰ ਸਪਾਟੇ (tourism) ਦੇ ਨਵੇਂ ਨਵੇਂ ਖੇਤਰ ਵਿਕਸਤ ਹੋਣੇ ਚਾਹੀਦੇ ਹਨ ਅਤੇ ਦੁਨੀਆ ਭਰ ਦੀ ਜਵਾਨੀ ਨੂੰ ਸੱਦਾ ਦੇਣ ਦੀ ਤਾਕਤ ਉਸ ਪਾਣੀ ਵਿੱਚ ਹੋਵੇ ਅਤੇ ਪਾਣੀ ਜੋ ਕਦੇ ਪਹਾੜ ਦੇ ਕੰਮ ਨਹੀਂ ਆਉਂਦਾ ਸੀ, ਉਹ ਪਾਣੀ ਪਹਾੜ ਦੇ ਲਈ ਕੰਮ ਆ ਜਾਏ। ਜੋ ਜਵਾਨੀ ਪਹਾੜ ਤੋਂ ਉੱਤਰ ਕੇ ਹੇਠ ਮੈਦਾਨੀ ਖੇਤਰਾਂ ਵਿੱਚ ਚਲੀ ਜਾਂਦੀ ਹੈ। ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਅਸੀਂ ਪਹਾੜਾਂ ਵਿੱਚ ਉਹ ਤਾਕਤ ਪੈਦਾ ਕਰੀਏ ਤਾਂ ਕਿ ਸਾਡੀ ਜਵਾਨੀ ਨੂੰ ਕਦੇ ਪਹਾੜ ਛੱਡਣ ਦੀ ਨੌਬਤ ਨਾ ਆਏ। ਪਹਾੜ ਦੀ ਜਵਾਨੀ ਪਹਾੜ ਦੇ ਕੰਮ ਆ ਜਾਏ, ਇਹ ਕੰਮ ਕਰਨ ਦੀ ਦਿਸ਼ਾ ਵਿੱਚ ਇੱਕ ਤੋਂ ਬਾਅਦ ਇੱਕ ਕਦਮ ਭਾਰਤ ਸਰਕਾਰ ਉਠਾ ਰਹੀ ਹੈ।

ਉੱਤਰਾਖੰਡ ਦੀ ਸਰਕਾਰ ਵੀ ਇੰਨੇ ਘੱਟ ਸਮੇਂ ਵਿੱਚ, ਇੰਨੇ ਮਹੱਤਵਪੂਰਨ ਫੈਸਲੇ ਲਈ, ਇੰਨੀ ਮਹੱਤਵਪੂਰਨ ਪਹਿਲ (initiative) ਲਈ ਅਤੇ ਉਸੀ ਦਾ ਨਤੀਜਾ ਹੈ ਕਿ ਅੱਜ ਵਿਕਾਸ ਇੱਕ ਨਵੀਂਆਂ ਉੱਚਾਈਆਂ ਦੀ ਤਰਫ਼ ਅੱਗੇ ਵਧ ਰਿਹਾ ਹੈ। ਇੱਕ ਨਵਾਂ ਆਤਮਵਿਸ਼ਵਾਸ ਪੈਦਾ ਹੋ ਰਿਹਾ ਹੈ
ਉੱਤਰਾਖੰਡ ਦੇ ਕੋਲ ਬਹੁਤ ਤਾਕਤ ਹੈ। ਇੱਥੇ ਅਨੁਸ਼ਾਸਨ (discipline), ਇੱਥੋਂ ਦੀਆਂ ਰਗਾਂ ਵਿੱਚ ਹੈ। ਕੋਈ ਪਰਿਵਾਰ ਅਜਿਹਾ ਨਹੀਂ ਹੈ ਕਿ ਜਿਸ ਪਰਿਵਾਰ ਵਿੱਚ ਕੋਈ ਫੌਜੀ ਨਾ ਹੋਇਆ ਹੋਵੇ। ਕੋਈ ਪਿੰਡ ਅਜਿਹਾ ਨਹੀਂ ਹੈ ਜਿੱਥੇ 250-300 ਸੇਵਾ ਮੁਕਤ ਫੌਜੀ ਨਾ ਹੋਣ ਅਤੇ ਜਿੱਥੇ ਫੌਜੀ ਇੰਨੀ ਸੰਖਿਆ ਵਿੱਚ ਹੋਣ, ਉੱਥੇ ਅਨੁਸ਼ਾਸਨ (discipline) ਕਾਬਿਲੇ ਤਾਰੀਫ਼ ਹੁੰਦਾ ਹੈ।

ਯਾਤਰੀਆਂ ਲਈ ਇਹ ਅਨੁਸ਼ਾਸਨ (discipline) ਇੱਕ ਬਹੁਤ ਵੱਡੀ ਤਾਕਤ ਹੈ। ਸੈਲਾਨੀਆਂ ਲਈ ਇਹ ਅਨੁਸ਼ਾਸਨ (discipline) ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ। ਇਸ ਨੂੰ ਸਾਨੂੰ ਜਾਣੂ ਕਰਾਉਣਾ ਚਾਹੀਦਾ ਹੈ। ਇਸ ਲਈ ਸਾਨੂੰ ਯੋਜਨਾ ਬਣਾਉਣੀ ਚਾਹੀਦੀ ਹੈ। ਸੇਵਾ ਮੁਕਤ ਸਾਡੇ ਫੌਜੀਆਂ ਨੂੰ ਉਨ੍ਹਾਂ ਦੇ ਇਸ ਅਨੁਭਵ ਦਾ ਉਪਯੋਗ ਕਰਦੇ ਹੋਏ, ਸੈਲਾਨੀਆਂ ਵਿੱਚ ਇੱਕ ਨਵਾਂ ਬਿਜਨਸ ਪੈਦਾ ਕਰਨ ਲਈ ਸਾਨੂੰ ਇੱਕ ਅਜਿਹੀ ਵਿਵਸਥਾ ਦੀ ਰਚਨਾ ਕਰਨੀ ਚਾਹੀਦੀ ਹੈ ਜੋ ਸਾਡੇ ਦੂਜਿਆਂ ਲਈ ਇੱਕ ਬਹੁਤ ਵੱਡੀ ਤਾਕਤ ਬਣ ਸਕਦੀ ਹੈ। ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਅਤੇ ਉਨ੍ਹਾਂ ਨੂੰ ਸੰਭਾਵਨਾਵਾਂ ਨੂੰ ਲੈ ਕੇ ਉੱਤਰਾਖੰਡ ਦਾ ਵਿਕਾਸ, ਉੱਤਰਾਖੰਡ ਦੇਸ਼ ਲਈ ਸਭ ਤੋਂ ਵੱਡਾ ਆਕਰਸ਼ਣ ਦਾ ਕੇਂਦਰ ਬਣੇ, ਸਭ ਤੋਂ ਚਹੇਤਾ ਸੈਰ ਸਪਾਟਾ ਸਥਾਨ (tourist destination) ਬਣੇ, ਸੈਲਾਨੀ (tourist) ਲਈ ਤਾਂ ਉੱਤਰਾਖੰਡ, ਯਾਤਰੀ ਲਈ ਤਾਂ ਉੱਤਰਾਖੰਡ, ਸਾਹਸ (adventure) ਲਈ ਤਾਂ ਉੱਤਰਾਖੰਡ, ਉੱਤਮ ਪ੍ਰਕਿਰਤੀ ਲਈ, ਪ੍ਰਕਿਰਤੀ ਦੀ ਗੋਦ ਵਿੱਚ ਰਹਿਣ ਵਾਲਿਆਂ ਦੀ ਇੱਛਾ ਲਈ ਉੱਤਰਾਖੰਡ, ਸੋਧ, ਖੋਜ ਕਰਨ ਵਾਲਿਆਂ ਲਈ ਉੱਤਰਾਖੰਡ।

ਇਹ ਤਾਕਤ ਜਿਸ ਧਰਤੀ ਵਿੱਚ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਆਓ ਅੱਜ ਦੀਵਾਲੀ ਦੇ ਇਨ੍ਹਾਂ ਦਿਨਾਂ ਵਿੱਚ ਅਤੇ ਇੱਕ ਪ੍ਰਕਾਰ ਨਾਲ ਨਵੇਂ ਸਾਲ ਦੀ ਸ਼ੁਰੂਆਤ ਵਿੱਚ, ਸਾਡੇ ਇੱਥੇ ਪੂਰਾ ਹਿੰਦੁਸਤਾਨ ਦੀਵਾਲੀ ਦੇ ਦਿਨ ਪੁਰਾਣੇ ਵਹੀਖਾਤੇ ਪੂਰੇ ਕਰਦਾ ਹੈ ਅਤੇ ਨਵਾਂ ਵਹੀਖਾਤਾ ਸ਼ੁਰੂ ਹੁੰਦਾ ਹੈ। ਅੱਜ ਇੱਕ ਵਿਕਾਸ ਦਾ ਨਵਾਂ ਵਹੀਖਾਤਾ ਸ਼ੁਰੂ ਹੋ ਰਿਹਾ ਹੈ। ਉਸ ਨਵੇਂ ਵਹੀਖਾਤੇ ਨਾਲ ਅਸੀਂ ਵਿਕਾਸ ਦੀ ਗਾਥਾ ਸ਼ੁਰੂ ਕਰ ਰਹੇ ਹਾਂ। ਨਵੀਆਂ ਉਚਾਈਆਂ ‘ਤੇ ਲੈ ਜਾਣ ਲਈ ਅੱਗੇ ਵਧਾਂਗੇ। ਮੈਂ ਅੱਜ ਵੀ ਕਈ ਹੋਰ ਸੁਝਾਅ ਦਿੱਤੇ ਹਨ। ਰਾਜ ਸਰਕਾਰ ਇਸ ਨੂੰ ਦੁਬਾਰਾ ਦੇਖੇਗੀ। ਫਿਰ ਇੱਕ ਵਾਰ ਇੱਕ ਅੱਧੇ ਮਹੀਨੇ ਵਿੱਚ ਮੈਂ ਦੁਬਾਰਾ ਮਿਲਾਂਗਾ। ਜਿਨ੍ਹਾਂ ਚੀਜ਼ਾਂ ਨੂੰ ਮੇਰੇ ਮਨ ਵਿੱਚ ਹੋਰ ਵੀ ਇਸ ਇਲਾਕੇ ਵਿੱਚ ਕਰਨ ਦੇ ਇਰਾਦੇ ਹਨ, ਉਨ੍ਹਾਂ ‘ਤੇ ਵੀ ਬਲ ਦੇਵਾਂਗਾ। ਪਰ ਸਭ ਦੀ ਜ਼ਿੰਮੇਵਾਰੀ ਹੈ ਵਾਤਾਵਰਣ ਦੀ ਰਾਖੀ ਕਰਨੀ। ਸਾਡੀ ਸਭ ਦੀ ਜ਼ਿੰਮੇਵਾਰੀ ਹੈ ਪ੍ਰਕਿਰਤੀ ਦੀ ਰਾਖੀ ਕਰਨੀ। ਜੇਕਰ ਅਸੀਂ ਵਾਤਾਵਰਣ ਦੀ ਰਾਖੀ ਕਰਾਂਗੇ, ਵਾਤਾਵਰਣ ਸਾਡੀ ਰਾਖੀ ਕਰੇਗਾ, ਇਹ ਮੈਂ ਗਰੰਟੀ ਦਿੰਦਾ ਹਾਂ। ਜੇਕਰ ਅਸੀਂ ਪ੍ਰਕਿਰਤੀ ਦੀ ਰਾਖੀ ਕਰਾਂਗੇ, ਪ੍ਰਕਿਰਤੀ ਸਾਡੀ ਰਾਖੀ ਕਰੇਗੀ, ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ।

ਸਦੀਆਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਕੁਦਰਤ ਦੀ ਰਾਖੀ ਹੋਈ ਹੈ, ਜਿੱਥੇ-ਜਿੱਥੇ ਰਾਖੀ ਹੋਈ ਹੈ, ਉੱਥੇ ਕੁਦਰਤ ਦੀ ਤਰਫ਼ ਤੋਂ ਕੋਈ ਕਠਿਨਾਈ ਨਹੀਂ ਆਈ ਹੈ। ਜਿੱਥੇ-ਜਿੱਥੇ ਵਾਤਾਵਰਣ ਦੀ ਰਾਖੀ ਹੋਈ ਹੈ, ਵਾਤਾਵਰਣ ਨੂੰ ਕਦੇ ਕੋਈ ਕਠਿਨਾਈ ਨਹੀਂ ਆਈ ਹੈ। ਅਤੇ ਇਹ ਉਹ ਧਰਤੀ ਹੈ ਜਿੱਥੋਂ ਸਾਨੂੰ ਲੋਕਾਂ ਨੂੰ ਉਹ ਸ਼ਕਤੀ ਦੇ ਸਕਦੇ ਹਾਂ।

ਅਸੀਂ ਇੱਕ ਬੀੜਾ ਚੁੱਕਿਆ ਹੈ, ਲੱਕੜੀ ਦੇ ਚੁੱਲ੍ਹਾ ਤੋਂ ਲੋਕਾਂ ਨੂੰ ਮੁਕਤੀ ਦਿਵਾ ਕੇ ਜੰਗਲਾਂ ਨੂੰ ਕੱਟਣ ਤੋਂ ਬੰਦ ਕਰਨ ਲਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਨਾਲ ਗਰੀਬ ਤੋਂ ਗਰੀਬ ਪਰਿਵਾਰ ਵਿੱਚ ਗੈਸ ਦਾ ਚੁੱਲ੍ਹਾ ਪਹੁੰਚਾਇਆ, ਗੈਸ ਦਾ ਸਿਲੰਡਰ ਪਹੁੰਚਾਇਆ। ਵਾਤਾਵਰਣ ਦੀ ਰਾਖੀ ਦਾ ਵੱਡਾ ਅਭਿਆਨ ਹੈ। ਉੱਤਰਾਖੰਡ ਅਤੇ ਭਾਰਤ ਸਰਕਾਰ ਨੇ ਮਿਲ ਕੇ ਉੱਤਰਾਖੰਡ ਵਿੱਚ ਇਸ ਕੰਮ ਨੂੰ ਬਹੁਤ ਵੱਡੀ ਸੰਖਿਆ ਵਿੱਚ ਅੱਗੇ ਪਹੁੰਚਾਇਆ ਹੈ।
ਹੁਣ ਦੂਜਾ ਬੀੜਾ ਚੁੱਕਿਆ ਹੈ। ਹਿੰਦੁਸਤਾਨ ਵਿੱਚ ਅੱਜ ਚਾਰ ਕਰੋੜ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਘਰ ਵਿੱਚ ਬਿਜਲੀ ਦਾ ਲਾਟੂ ਨਹੀਂ ਹੈ। ਅੱਜ ਵੀ 18ਵੀਂ, 19ਵੀਂ ਸਦੀ ਵਿੱਚ ਜਿਊਣ ਲਈ ਮਜਬੂਰ ਹਨ। ਇਹ 21ਵੀਂ ਸਦੀ ਹੈ, ਗਰੀਬ ਤੋਂ ਗਰੀਬ ਪਰਿਵਾਰ ਵਿੱਚ ਵੀ ਬਿਜਲੀ ਦਾ ਲਾਟੂ ਜਲਣਾ ਚਾਹੀਦਾ ਹੈ ਕਿ ਨਹੀਂ ਜਲਣਾ ਚਾਹੀਦਾ? ਗਰੀਬ ਪਰਿਵਾਰ ਦੇ ਵੀ ਰਾਤ ਨੂੰ ਬੱਚੇ ਪੜ੍ਹਦੇ ਹਨ ਤਾਂ ਬਿਜਲੀ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ। ਗਰੀਬ ਨੂੰ ਵੀ ਜੇਕਰ ਆਟਾ ਚੱਕੀ ‘ਤੇ ਪਿਸਵਾਉਣਾ ਹੈ, ਕਣਕ ਆਪਣੀ ਪਿਸਵਾਉਣੀ ਹੈ, ਅਨਾਜ ਪਿਸਵਾਉਣਾ ਹੈ, ਉਸ ਨੂੰ 10 ਕਿਲੋਮੀਟਰ ਜਾਣਾ ਪਏ, ਉਸ ਦੀ ਬਜਾਏ ਆਪਣੇ ਹੀ ਪਿੰਡ ਵਿੱਚ ਚੱਕੀ ਹੋਵੇ ਬਿਜਲੀ ਨਾਲ ਚਲਣ ਵਾਲੀ ਚੱਕੀ ਹੋਵੇ, ਉਸ ਦਾ ਕਣਕ ਪੀਸਣ ਦਾ ਕੰਮ, ਬਾਜਰਾ ਪੀਸਣ ਦਾ ਕੰਮ ਹੋਏਗਾ ਕਿ ਨਹੀਂ ਹੋਏਗਾ? ਗਰੀਬ ਦੀ ਜ਼ਿੰਦਗੀ ਨੂੰ ਬਦਲਣ ਲਈ ਪ੍ਰਧਾਨ ਮੰਤਰੀ ਸੌਭਾਗਿਆ ਯੋਜਨਾ ਨਾਲ ਚਾਰ ਕਰੋੜ ਪਰਿਵਾਰਾਂ ਵਿੱਚ ਘਰ ਦੇ ਅੰਦਰ ਕੁਨੈਕਸ਼ਨ (connection) ਦੇਣ ਦਾ ਮੈਂ ਬੀੜਾ ਚੁੱਕਿਆ ਹੈ। ਉੱਤਰਾਖੰਡ ਵਿੱਚ ਵੀ ਅਜੇ ਵੀ ਹਜ਼ਾਰਾਂ ਪਰਿਵਾਰ ਹਨ ਜਿਨ੍ਹਾਂ ਦੇ ਮੈਨੂੰ ਬਿਜਲੀ ਪਹੁੰਚਾਉਣੀ ਹੈ।

ਮੈਂ ਉੱਤਰਾਖੰਡ ਸਰਕਾਰ ਨੂੰ ਸੱਦਾ ਦਿੰਦਾ ਹਾਂ, ਭਾਰਤ ਸਰਕਾਰ ਦੇ ਇਸ ਅਭਿਆਸ ਨੂੰ ਤੁਸੀਂ ਉਠਾ ਲਓ। ਅਤੇ ਰਾਜਾਂ-ਰਾਜਾਂ ਦੇ ਵਿਚਕਾਰ ਮੁਕਾਬਲਾ ਹੋਵੇ, ਕਿਹੜਾ ਰਾਜ ਸਭ ਤੋਂ ਪਹਿਲਾਂ ਸੌਭਾਗਿਆ ਯੋਜਨਾ ਨੂੰ ਪੂਰਾ ਕਰਦਾ ਹੈ? ਕਿਹੜਾ ਰਾਜ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਪਹੁੰਚਾਉਂਦਾ ਹੈ? ਕਿਹੜਾ ਰਾਜ ਸਭ ਤੋਂ ਜ਼ਿਆਦਾ ਸੈਰ ਸਪਾਟੇ (tourism) ਨੂੰ ਅੱਗੇ ਵਧਾਉਂਦਾ ਹੈ? ਆਉਣ ਵਾਲੇ ਸਮੇਂ ਲਈ ਜੋ ਵਿਕਾਸ ਦੇ ਖੇਤਰ ਹਨ, ਉਸ ਲਈ ਰਾਜਾਂ-ਰਾਜਾਂ ਦੇ ਵਿਚਕਾਰ ਇੱਕ ਤੰਦਰੁਸਤ ਮੁਕਾਬਲਾ ਹੋਵੇ। ਮੈਂ ਸਾਰੇ ਹਿਮਾਲਿਅਨ ਰਾਜਾਂ ਨੂੰ ਮੁਕਾਬਲੇ ਲਈ ਸੱਦਾ ਦਿੰਦਾ ਹਾਂ। ਮੈਂ ਦੇਸ਼ ਦੇ ਸਾਰੇ ਰਾਜਾਂ ਨੂੰ ਸੱਦਾ ਦਿੰਦਾ ਹਾਂ। ਆਓ ਇੱਕ ਰਾਜ ਦੂਜੇ ਰਾਜ ਨਾਲ ਤੰਦਰੁਸਤ ਮੁਕਾਬਲਾ ਕਰੇ। ਤੰਦਰੁਸਤ ਮੁਕਾਬਲਾ (Healthy competition ) ਕਰੇ ਅਤੇ ਵਿਕਾਸ ਦੀਆਂ ਨਵੀਆਂ ਉਚਾਈਆਂ ਵਿੱਚ ਅੱਗੇ ਲੈ ਜਾਏ।

ਮੈਨੂੰ ਉੱਤਰਾਖੰਡ ਨੂੰ ਇਸ ਗੱਲ ਲਈ ਵਧਾਈ ਦੇਣੀ ਹੈ-ਪਖਾਨੇ, ਖੁੱਲ੍ਹੇ ਵਿੱਚ ਮਲ ਤਿਆਗ ਤੋਂ ਮੁਕਤੀ, ਪਿਛਲੇ ਦਿਨਾਂ ਵਿੱਚ ਮੈਨੂੰ ਦੱਸਿਆ ਗਿਆ ਕਿ ਉੱਤਰਾਖੰਡ ਨੇ ਗਾ੍ਰਮੀਣ ਖੇਤਰਾਂ ਵਿੱਚ ਪਖਾਨਿਆਂ ਦਾ ਕੰਮ ਪੂਰਾ ਕਰ ਦਿੱਤਾ ਹੈ। ਹੁਣ ਪਿੰਡ ਵਿੱਚ ਕਿਸੇ ਨੂੰ ਵੀ ਖੁੱਲ੍ਹੇ ਵਿੱਚ ਮਲ ਤਿਆਗਣਾ ਨਹੀਂ ਪੈ ਰਿਹਾ ਹੈ। ਸ਼ਹਿਰਾਂ ਵਿੱਚ ਕੰਮ ਚਲ ਰਿਹਾ ਹੈ। ਕੁਝ ਹੀ ਸਮੇਂ ਵਿੱਚ ਸ਼ਹਿਰ ਸਮੇਤ ਪੂਰਾ ਉੱਤਰਾਖੰਡ ਖੁੱਲ੍ਹੇ ਵਿੱਚ ਮਲ ਤਿਆਗ ਤੋਂ ਮੁਕਤ ਹੋਣ ਲਈ ਤਿਆਰੀ ਕਰ ਰਿਹਾ ਹੈ।

ਹੁਣ ਤੱਕ ਕੰਮ ਵਿੱਚ ਜੋ ਤੁਸੀਂ ਗਤੀ ਦਿੱਤੀ ਹੈ, ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਲੇਕਿਨ ਮੇਰੀ ਤਾਕੀਦ ਰਹੇਗੀ ਕਿ ਇਸ ਨੂੰ ਇੱਕ ਮਿਸ਼ਨ ਮੋਡ (mission mode) ਵਿੱਚ ਚਲਾਇਆ ਜਾਏ। ਨਗਰਾਂ ਵਿੱਚ ਵੀ ਕਿਸੇ ਨੂੰ ਖੁੱਲ੍ਹੇ ਵਿੱਚ ਮਲ ਤਿਆਗਣ ਦੀ ਮਜ਼ਬੂਰੀ ਨਾ ਹੋਵੇ।

ਕੁਝ ਦਿਨ ਪਹਿਲਾਂ ਮੈਂ ਉੱਤਰ ਪ੍ਰਦੇਸ਼ ਗਿਆ ਸੀ। ਉੱਤਰ ਪ੍ਰਦੇਸ਼ ਵਿੱਚ ਵੱਡਾ ਬੀੜਾ ਚੁੱਕਿਆ ਯੋਗੀ ਜੀ ਦੀ ਸਰਕਾਰ ਨੇ। ਅਤੇ ਉਨ੍ਹਾਂ ਨੇ ਹੁਣ ਪਖਾਨਿਆਂ ਦਾ ਨਾਂ ਹੀ ਬਦਲ ਦਿੱਤਾ ਹੈ। ਹੁਣ ਉਹ ਪਖਾਨਿਆਂ ਨੂੰ ਪਖਾਨੇ ਨਹੀਂ ਕਹਿੰਦੇ। ਪਖਾਨਿਆਂ ਨੂੰ ਸੰਡਾਸ ਨਹੀਂ ਕਹਿੰਦੇ। ਉਨ੍ਹਾਂ ਨੇ ਪਖਾਨਿਆਂ ਲਈ ਨਾਮ ਰੱਖ ਦਿੱਤਾ ਹੈ ਇੱਜ਼ਤਘਰ।

ਮੈਂ ਸਮਝਦਾ ਹਾਂ ਜੋ ਮਾਵਾਂ ਭੈਣਾਂ ਨੂੰ ਖੁੱਲ੍ਹੇ ਵਿੱਚ ਮਲ ਤਿਆਗਣ ਜਾਣਾ ਪੈਂਦਾ ਹੈ ਉਹ ਇਸ ਗੱਲ ਨੂੰ ਭਲੀਭਾਂਤ ਸਮਝਦੀਆਂ ਹਨ ਕਿ ਇੱਜ਼ਤਘਰ ਦਾ ਮਤਲਬ ਕੀ ਹੁੰਦਾ ਹੈ। ਅਸੀਂ ਵੀ ਇਸ ਇੱਜ਼ਤਘਰ ਦਾ ਅਭਿਆਨ ਚਲਾਈਏ। ਮਾਵਾਂ ਭੈਣਾਂ ਨੂੰ ਇੱਜ਼ਤ ਦੇਣ ਲਈ ਪਖਾਨੇ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸੁਵਿਧਾ ਹੁੰਦੀ ਹੈ। ਉਨ੍ਹਾਂ ਦੀ ਸਿਹਤ ਲਈ ਵੀ ਬਹੁਤ ਸੁਵਿਧਾ ਹੁੰਦੀ ਹੈ, ਅਤੇ ਅਜੇ ਯੂਨੀਸੈਫ ਨੇ ਸਰਵੇ ਕੀਤਾ ਹੈ। ਹਿੰਦੁਸਤਾਨ ਦੇ ਦਸ ਹਜ਼ਾਰ ਘਰਾਂ ਵਿੱਚ ਪਖਾਨੇ ਨਹੀਂ ਸਨ, ਉਹ ਜੋ ਪਿੰਡ ਪਖਾਨੇ ਦੇ ਸਬੰਧ ਵਿੱਚ ਜਾਗਰੂਕ ਸਨ ਉਹ ਅਤੇ ਜੋ ਪਿੰਡ ਪਖਾਨੇ ਦੇ ਸਬੰਧ ਵਿੱਚ ਜਾਗਰੂਕ ਨਹੀਂ ਸਨ ਉਹ, ਉਨ੍ਹਾਂ ਸਭ ਦਾ ਉਨ੍ਹਾਂ ਨੇ ਅਧਿਐਨ ਕੀਤਾ ਹੈ ਯੂਨੀਸੈਫ ਨੇ। ਸੰਯੁਕਤ ਰਾਸ਼ਟਰ (United Nations ) ਦੀ ਇਹ ਸੰਸਥਾ ਹੈ ਅਤੇ ਉਨ੍ਹਾਂ ਨੇ ਦੇਖਿਆ ਕਿ ਪਖਾਨੇ ਨਾ ਹੋਣ ਕਾਰਨ ਵੱਖ ਵੱਖ ਪ੍ਰਕਾਰ ਦੀਆਂ ਬਿਮਾਰੀਆਂ ਜੋ ਘਰ ਵਿੱਚ ਆਉਂਦੀਆਂ ਹਨ ਅਤੇ ਬਿਮਾਰੀ ਦੇ ਕਾਰਨ ਬੱਚਾ ਬਿਮਾਰ ਹੋਵੇ ਤਾਂ ਮਾਂ ਉਸ ਵਿੱਚ ਰੁੱਝ ਜਾਂਦੀ ਹੈ, ਬਾਪ ਰੁੱਝ ਜਾਂਦਾ ਹੈ, ਬੱਚਾ ਸਕੂਲ ਨਹੀਂ ਜਾਂਦਾ ਹੈ। ਰੋਜ਼ੀ ਰੋਟੀ ਕਮਾਉਣ ਲਈ ਪਿਤਾ ਨਹੀਂ ਜਾ ਪਾਉਂਦਾ ਹੈ। ਮਾਂ ਬਿਮਾਰ ਹੋ ਗਈ ਤਾਂ ਪੂਰਾ ਘਰ ਬਿਮਾਰ ਹੋ ਜਾਂਦਾ ਹੈ। ਘਰ ਵਿੱਚ ਕਮਾਉਣ ਵਾਲਾ ਜੇਕਰ ਬਿਮਾਰ ਹੋ ਗਿਆ ਤਾਂ ਆਮਦਨ ਬੰਦ ਹੋ ਜਾਂਦੀ ਹੈ, ਪੂਰਾ ਪਰਿਵਾਰ ਭੁੱਖਾ ਮਰ ਜਾਂਦਾ ਹੈ, ਅਤੇ ਇਹ ਸਭ ਦੇਖ ਕੇ ਉਨ੍ਹਾਂ ਨੇ ਸਰਵੇ ਕੀਤਾ ਕਿ ਪਖਾਨੇ ਜੇਕਰ ਨਹੀਂ ਹਨ ਤਾਂ ਬਿਮਾਰੀ ਦਾ ਜੋ ਖਰਚ ਹੁੰਦਾ ਹੈ ਅਤੇ ਪਖਾਨਾ ਬਣ ਜਾਂਦਾ ਹੈ ਤਾਂ ਯੂਨੀਸੈਫ ਵਾਲਿਆਂ ਨੇ ਸਰਵੇ ਕਰਕੇ ਕੱਢਿਆ ਹੈ ਕਿ ਗਰੀਬ ਪਰਿਵਾਰ ਦਾ ਬਿਮਾਰੀ ਦੇ ਪਿੱਛੇ 50 ਹਜ਼ਾਰ ਰੁਪਏ ਦਾ ਜੋ ਖਰਚ ਬਚ ਜਾਂਦਾ ਹੈ, ਤੁਸੀਂ ਸੋਚੋ ਜੇਕਰ ਇੱਕ ਪਰਿਵਾਰ ਦਾ ਸਾਲ ਦਾ 50 ਹਜ਼ਾਰ ਰੁਪਇਆ ਬਚ ਜਾਂਦਾ ਹੈ, ਉਸ ਪਰਿਵਾਰ ਦੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਤਾਕਤ ਆ ਜਾਏਗੀ।

ਇੱਕ ਪਖਾਨਾ ਜ਼ਿੰਦਗੀ ਬਦਲ ਸਕਦਾ ਹੈ ਅਤੇ ਇਸ ਲਈ ਪੂਰੇ ਦੇਸ਼ ਵਿੱਚ ਜਿੰਨੀ ਸ਼ਰਧਾ ਨਾਲ ਬਾਬਾ ਕੇਦਾਰਨਾਥ ਦੇ ਧਾਮ ਦਾ ਨਿਰਮਾਣ ਕਰਦਾ ਹੈ, ਉਸ ਸ਼ਰਧਾ ਨਾਲ ਮੈਨੂੰ ਹਿੰਦੁਸਤਾਨ ਦੇ ਗਰੀਬਾਂ ਲਈ ਪਖਾਨੇ ਬਣਾਉਣ ਦਾ ਅਭਿਆਨ ਵੀ ਚਲਾਉਣਾ ਹੈ। ਮੇਰਾ ਦੇਸ਼ ਵੀ ਅੱਗੇ ਵਧੇਗਾ। ਉਸ ਭਾਵ ਨੂੰ ਲੈ ਕੇ ਅਸੀਂ ਅੱਗੇ ਚਲੀਏ।

ਮੈਂ ਫਿਰ ਇੱਕ ਵਾਰ ਉੱਤਰਾਖੰਡ ਦੀ ਸਰਕਾਰ ਨੂੰ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਅਤੇ ਦੇਸ਼ ਭਰ ਦੇ ਚਾਰ ਧਾਮ ਯਾਤਰਾ ‘ਤੇ ਜਾਣ ਵਾਲੇ ਲੋਕ, ਜਿਨ੍ਹਾਂ ਨੂੰ ਪਤਾ ਹੈ ਅਸੀਂ 12 ਹਜ਼ਾਰ ਕਰੋੜ ਦੇ ਚਾਰ ਧਾਮ ਨੂੰ ਜੋੜਨ ਵਾਲੀ ਨਵੀਂ ਸੜਕ (road) ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਆਧੁਨਿਕ ਸੰਪਰਕ (connectivity) ਦੀ ਵਿਵਸਥਾ ਸ਼ੁਰੂ ਕਰ ਦਿੱਤੀ ਹੈ।

ਹੁਣ ਇਹ ਕੇਦਾਰਨਾਥ ਇਸ ਪ੍ਰਕਾਰ ਨਾਲ ਬਣੇਗਾ। ਮੇਰਾ ਕੇਦਾਰਨਾਥ ਵਿਸ਼ਾਲ, ਦਿਵਿਆ ਹੋਏਗਾ। ਪ੍ਰੇਰਨਾ ਲਈ ਉੱਤਮ ਸਥਾਨ ਬਣੇਗਾ। ਇਹ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਸ਼ਰਧਾ ਦਾ ਕੇਂਦਰ ਬਣ ਰਿਹਾ ਹੈ। ਹਰ ਬੱਚੇ ਦਾ ਇਰਾਦਾ ਰਹਿੰਦਾ ਹੈ ਬਜ਼ੁਰਗ ਮਾਂ ਬਾਪ ਨੂੰ ਕਦੇ ਨਾ ਕਦੇ ਚਾਰ ਧਾਮ ਦੀ ਯਾਤਰ ਕਰਾਉਂਗਾ।

ਅੱਜ ਇਹ ਸਰਕਾਰ ਉਹ ਕੰਮ ਕਰ ਰਹੀ ਹੈ ਜੋ ਸਵਾ ਸੌ ਕਰੋੜ ਦੇਸ਼ ਵਾਸੀਆਂ ਦਾ ਸੁਪਨਾ ਹੈ, ਉਸ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੰਮ ਉੱਤਰਾਖੰਡ ਦੀ ਧਰਤੀ ‘ਤੇ ਹੋ ਰਿਹਾ ਹੈ, ਪਰ ਕੰਮ ਹਿੰਦੁਸਤਾਨ ਦੇ ਜਨ ਜਨ ਲਈ ਹੋ ਰਿਹਾ ਹੈ। ਉਸ ਕੰਮ ਨੂੰ ਤੁਹਾਡੇ ਸਾਹਮਣੇ ਸ਼ੁਰੂ ਕਰਦੇ ਹੋਏ ਜੀਵਨ ਵਿੱਚ ਇੱਕ ਬੇਹੱਦ ਦੈਵੀ ਸੰਤੋਸ਼ ਦੀ ਅਨੁਭੂਤੀ ਕਰਦਾ ਹਾਂ।

ਮੇਰੀਆਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ, ਫਿਰ ਇੱਕ ਵਾਰ ਭੋਲੇ ਬਾਬਾ ਨੂੰ ਵੰਦਨ ਕਰਦਾ ਹਾਂ। ਫਿਰ ਇੱਕ ਵਾਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਮੇਰੇ ਨਾਲ ਦੋਨੋ ਮੁੱਠੀਆਂ ਬੰਦ ਕਰਕੇ ਪੂਰੀ ਤਾਕਤ ਨਾਲ ਬੋਲੋ-

ਜੈ ਜੈ ਬਾਬਾ ਭੋਲੇ, ਜੈ ਜੈ ਬਾਬਾ ਭੋਲੇ

ਜੈ ਜੈ ਬਾਬਾ ਭੋਲੇ, ਜੈ ਜੈ ਬਾਬਾ ਭੋਲੇ

ਬਹੁਤ ਧੰਨਵਾਦ।

***

ਅਤੁਲ ਤਿਵਾਰੀ / ਹਿਮਾਂਸ਼ੂ ਸਿੰਘ / ਨਿਰਮਲ ਸ਼ਰਮਾ