Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਕੱਲ੍ਹ ਅਸਾਮ ਦਾ ਦੌਰਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਅਸਾਮ ਜਾਣਗੇ । ਪ੍ਰਧਾਨ ਮੰਤਰੀ  ਤਿਨਸੁਕੀਆ ਜ਼ਿਲ੍ਹੇ  ਚ ਬ੍ਰਹਮਪੁਤਰ ਨਦੀ ਉੱਤੇ ਢੋਲਾ-ਸਾਦੀਆ ਪੁਲ  ਦਾ ਉਦਘਾਟਨ ਕਰਨਗੇ । ਪ੍ਰਧਾਨ ਮੰਤਰੀ ਦੋ ਮੁੱਖ ਵਿਕਾਸ ਪ੍ਰੋਜੈਕਟਾਂ ਏਮਸ(AIIMS), ਗੁਹਾਟੀ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ(IARI), ਗੋਗਾਮੁਖ ਦਾ ਨੀਂਹ ਪੱਥਰ ਵੀ ਰੱਖਣਗੇ । ਸ਼ਾਮ ਨੂੰ, ਪ੍ਰਧਾਨ ਮੰਤਰੀ  ਖਾਨਾਪਾਰਾ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ ।  ਪ੍ਰਧਾਨ ਮੰਤਰੀ ਨੇ ਟਵੀਟਸ ਦੇ ਮਾਧਿਅਮ ਨਾਲ ਆਪਣੇ ਅਸਾਮ ਵਿਚਲੇ ਰੁਝਾਨਾਂ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਅਸਾਮ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ  ਦੇ ਸ਼ੁਭ ਮੌਕੇ ਦਾ ਬੜੀ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ ।

 

ਵੱਖ ਵੱਖ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਮੈਂ ਕਲ੍ਹ ਅਸਾਮ ਵਿੱਚ ਹੋਵਾਂਗਾ । ਮੈਂ ਅਸਾਮ ਦੇ ਲੋਕਾਂ ਨਾਲ ਗੱਲਬਾਤ ਕਰਨ ਦੇ ਸੁਅਵਸਰ ਦਾ ਬੜੀ ਤੀਬਰਤਾ ਨਾਲ ਇੰਤਜ਼ਾਰ ਕਰ ਰਿਹਾ ਹਾਂ । ਮੈਂ ਉੱਥੇ ਦੋ ਮੁੱਖ ਪ੍ਰੋਜੈਕਟਾਂ ਏਮਸ(AIIMS), ਗੁਹਾਟੀ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ(IARI), ਗੋਗਾਮੁਖ ਦਾ ਨੀਂਹ ਪੱਥਰ ਰੱਖਾਗਾਂ ।  ਇਹ ਦੋਵੇਂ ਪ੍ਰੋਜੈਕਟ ਅਸਾਮ ਅਤੇ ਉੱਤਰ ਪੂਰਵ ਦੇ ਵਿਕਾਸ ਵਿੱਚ ਤੇਜੀ ਲਿਆਉਣਗੇ । ਢੋਲਾਸਾਦੀਆ ਪੁਲ ਦਾ ਕੱਲ੍ਹ ਉਦਘਾਟਨ ਕੀਤਾ ਜਾਵੇਗਾ । ਇਹ ਸਾਡੇ ਮੁਲਕ ਦੇ ਬੁਨਿਆਦੀ ਢਾਂਚੇ ਨਾਲ ਸਬੰਧਤ ਬਹੁਤ ਹੀ ਮਹੱਤਵਪੂਰਣ ਪ੍ਰੋਜੈਕਟ ਹਨ ।  ਸ਼ਾਮ ਨੁੰ  ਮੈਂ ਖਾਨਾਪਾਰਾ ਵਿਖੇ ਇੱਕ ਜਨਤਕ  ਮੀਟਿੰਗ ਨੂੰ ਸੰਬੋਧਨ ਕਰਾਂਗਾ । ਤੁਸੀਂ ਆਪਣੇ ਮੋਬਾਈਲ ਤੇ ਵੇਖ ਸਕਦੇ ਹੋ http://nm4.in/dnldapp ”, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ।

 

 AKT/NT