ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 29 ਜੂਨ,2017 ਤੋਂ 30 ਜੂਨ,2017 ਤੱਕ ਗੁਜਰਾਤ ਆਉਣਗੇ।
ਆਪਣੇ ਟਵਿੱਟਰ ਅਕਾਊਂਟ ਦੀ ਇਕ ਟਵੀਟ ਲੜੀ `ਚ ਪ੍ਰਧਾਨ ਮੰਤਰੀ ਨੇ ਕਿਹਾ:
ਕੱਲ ਤੋਂ ਸ਼ੁਰੂ ਹੋਣ ਜਾ ਰਹੀ ਦੋ ਦਿਨ ਦੀ ਯਾਤਰਾ `ਚ ਮੈਂ ਗੁਜਰਾਤ ਹੋਵਾਂਗਾ। ਮੈਂ ਅਹਿਮਦਾਬਾਦ, ਰਾਜਕੋਟ, ਮੋਡਾਸਾ ਅਤੇ ਗਾਂਧੀਨਗਰ ਦੇ ਪ੍ਰੋਗਰਾਮਾਂ `ਚ ਸ਼ਾਮਲ ਹੋਵਾਂਗਾ।
ਮੇਰੇ ਪਹਿਲੇ ਦੋ ਪ੍ਰੋਗਰਾਮ ਸਾਬਰਮਤੀ `ਚ ਹੋਣਗੇ। ਮੈਂ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਰੋਹਾਂ `ਚ ਹਿੱਸਾ ਲੈਣ ਦੀ ਉਮੀਦ ਕਰ ਰਿਹਾ ਹਾਂ । ਸਾਬਰਮਤੀ ਆਸ਼ਰਮ `ਚ ਹੋਣ ਵਾਲਾ ਦੂਜਾ ਪ੍ਰੋਗਰਾਮ ਮਹਾਤਮਾ ਗਾਂਧੀ ਦੇ ਗੁਰੂ, ਸ਼੍ਰੀਮਦ ਰਾਜਚੰਦਰ ਜੀ ਦੀ 150 ਵੀ ਜਨਮ ਵਰ੍ਹੇਗੰਢ ਨਾਲ ਸਬੰਧਿਤ ਹੈ।
ਮੈਂ ਫਿਰ ਰਾਜਕੋਟ ਦੀ ਯਾਤਰਾ ਕਰਾਂਗਾ, ਜਿੱਥੇ ਮੈਂ ਸਮਾਜਿਕ ਅਧਿਕਾਰਤਾ ਸ਼ਿਵੀਰ `ਚ ਸ਼ਾਮਲ ਹੋਵਾਂਗਾ `ਤੇ ਆਪਣੀਆਂ ਦੀਵਿਆਂਗ ਭੈਣਾਂ ਅਤੇ ਭਰਾਵਾਂ ਨਾਲ ਗੱਲਬਾਤ ਕਰਾਂਗਾ।
ਮੈਂ ਅਜੀ ਡੈਮ ਵਿਖੇ ਹੋਣ ਵਾਲੇ ਇਕ ਪ੍ਰੋਗਰਾਮ `ਚ ਹਿੱਸਾ ਲਵਾਂਗਾ, ਜਿੱਥੇ ਸਿੰਚਾਈ ਨਾਲ ਸਬੰਧਿਤ ਪਹਿਲਕਦਮੀਆਂ ਹੋਣਗੀਆਂ ਜੋ ਰਾਸ਼ਟਰ ਨੂੰ ਸਮਰਪਿਤ ਕੀਤੀਆ ਜਾਣਗੀਆਂ।
30 ਜੂਨ ਦੀ ਸਵੇਰ ਨੂੰ ਮੋਡਾਸਾ ਵਿਖੇ ਵਟਰਕ, ਮਜ਼ੂਮ ਅਤੇ ਮੇਸਵੋ ਡੈਮਾਂ `ਤੇ ਆਧਾਰਿਤ ਪਾਣੀ ਸਪਲਾਈ ਸਕੀਮਾਂ ਦਾ ਸਮਰਪਣ ਹੋਵੇਗਾ।
ਭਾਰਤ ਸਰਕਾਰ ਕੱਪੜਾ ਸੈਕਟਰ ਦੀ ਸਹਾਇਤਾ ਲਈ ਕਈ ਪਹਿਲਕਦਮੀਆਂ ਕਰ ਰਹੀ ਹੈ, ਜੋ ਕਿ ਕਈ ਭਾਰਤੀਆਂ ਲਈ ਰੁਜ਼ਗਾਰ ਦਾ ਇੱਕ ਸਰੋਤ ਹੈ। 30 ਜੂਨ ਦੀ ਸ਼ਾਮ ਨੂੰ ਮੈਂ ਏਕੀਕ੍ਰਿਤ ਖੇਡਾਂ ਅਤੇ ਮਨੋਰੰਜਨ “ਅਰੀਨਾ ਪ੍ਰੋਜੈਕਟ” ਦਾ ਉਦਘਾਟਨ ਕਰਾਂਗਾ।
Will be in Gujarat for a two day visit starting tomorrow. I will join programmes in Ahmedabad, Rajkot, Modasa and Gandhinagar.
— Narendra Modi (@narendramodi) June 28, 2017