Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਗੁਜਰਾਤ ਦੌਰਾ ਅੱਜ : ਮੰਗਲਵਾਰ ਨੂੰ ਗਾਂਧੀਨਗਰ ਵਿਖੇ ਹੋਣ ਵਾਲੀਆਂ ਅਫਰੀਕਨ ਵਿਕਾਸ ਬੈਂਕ ਦੀ ਸਲਾਨਾ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ ਤੇ ਰਹਿਣਗੇ । ਪ੍ਰਧਾਨ ਮੰਤਰੀ ਅੱਜ ਕੱਛ ਦੇ ਅਲੱਗ ਅਲੱਗ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ । ਮੰਗਲਵਾਰ, 23 ਮਈ ਨੂੰ ਪ੍ਰਧਾਨ ਮੰਤਰੀ ਅਫਰੀਕਨ ਵਿਕਾਸ ਬੈਂਕ ਦੀ ਗਾਂਧੀਨਗਰ ਵਿਖੇ ਹੋਣ ਵਾਲੀ ਸਲਾਨਾ ਮੀਟਿੰਗਾਂ ਵਿੱਚ ਭਾਗ ਲੈਣਗੇ ।

ਕੱਲ੍ਹ ਇੱਕ ਟਵੀਟ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਆਪਣੇ ਗੁਜਰਾਤ ਦੇ ਦੋ ਦਿਨਾ ਦੌਰੇ ਦਾ ਵਿਸਥਾਰ ਸਹਿਤ ਐਲਾਨ ਕੀਤਾ ।
“ਕੱਲ੍ਹ ਮੈਂ ਗੁਜਰਾਤ ਦਾ ਦੋ ਦਿਨਾ ਦੌਰਾ ਪ੍ਰਾਰੰਭ ਕਰਾਂਗਾ ਜਿਸ ਦੌਰਾਨ ਮੈਂ ਕੱਛ ਅਤੇ ਗਾਂਧੀਨਗਰ ਵਿਖੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਹਿੱਸਾ ਲਵਾਂਗਾ ।
ਮੈਂ ਕਾਂਡਲਾ ਪੋਰਟ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਾਂਗਾ ਤੇ ਨੀਂਹ ਪੱਥਰ ਰੱਖਾਂਗਾ ਅਤੇ ਗਾਂਧੀਧਾਮ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਵੀ ਕਰਾਂਗਾ ।

ਭਚਾਉ ਵਿਖੇ ਇੱਕ ਪੰਪਿੰਗ ਸਟੇਸ਼ਨ ਦਾ ਉਦਘਾਟਨ ਕੀਤਾ ਜਾਵੇਗਾ ਅਤੇ ਮੈਂ ਇਕ ਜਨਤਕ ਮੀਟਿੰਗ ਵਿੱਚ ਭਾਗ ਲਵਾਂਗਾ । ਤੁਸੀਂ ਆਪਣੇ ਮੋਬਾਈਲ ਤੇ ਵੇਖ ਸਕਦੇ ਹੋ http://nm4.in/dnldapp

ਕੱਛ ਦੀ ਮੇਰੇ ਦਿਲ ਵਿੱਚ ਇੱਕ ਖਾਸ ਜਗ੍ਹਾ ਹੈ । ਇਸ ਨੂੰ ਅਦਭੁੱਤ ਅਤੇ ਮਜ਼ਬੂਤ ਮਾਨਸਿਕਤਾ ਵਾਲੇ ਲੋਕ ਵਰਦਾਨ ਵਜੋਂ ਪ੍ਰਾਪਤ ਹਨ ।
2001 ਦੇ ਭੁਚਾਲ ਕਾਰਨ ਅਕਾਲਪਨਿਕ ਤਬਾਹੀ ਦਾ ਸ਼ਿਕਾਰ ਰਿਹਾ ਕੱਛ, ਅੱਜ ਭਾਰਤ ਦੇ ਅਤਿ ਤੇਜੀ ਨਾਲ ਵਿਕਸਤ ਹੋ ਰਹੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ ।

ਮੰਗਲਵਾਰ, ਮੈਂ the@AfDB_Group ਏ.ਐੱਫ.ਡੀ.ਬੀ. ਗਰੁੱਪ ਦੀ ਮੀਟਿੰਗ ਦੇ ਉਦਘਾਟਨੀ ਸਮਾਰੋਹ ਵਿੱਚ ਭਾਗ ਲੈਣ ਲਈ ਗਾਂਧੀਨਗਰ ਵਿੱਚ ਹੋਵਾਂਗਾ ।

ਏ.ਐਫ.ਡੀ.ਬੀ. ਗਰੁੱਪ ਨੇ ਸਲਾਨਾ ਮੀਟਿੰਗ ਲਈ ਬਹੁਤ ਹੀ ਢੁਕਵਾਂ ਵਿਸ਼ਾ ਚੁਣਿਆ ਹੈ । ‘ਅਫਰੀਕਾ ਵਿਖੇ ਖੇਤੀ-ਬਾੜੀ ਨੂੰ ਧਨ-ਸਿਰਜਣਾ ਵਿੱਚ ਰੂਪਾਂਤਰ/ਤਬਦੀਲ ਕਰਨਾ । ’

ਏ.ਐਫ.ਡੀ.ਬੀ. ਗਰੁੱਪ ਦੀ ਮੀਟਿੰਗ ਤੋਂ ਇਲਾਵਾ ਮੈ ਕੁਝ ਵਿਲੱਖਣ ਪ੍ਰਤੀਨਿਧਾਂ ਨੂੰ ਮਿਲਾਂਗਾ ਜੋ ਏ.ਐਫ.ਡੀ.ਬੀ ਏ.ਐੱਮ 2017 (#AfDBAM2017.”) ਵਿੱਚ ਭਾਗ ਲੈਣਗੇ । ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ।

AKT/NT