ਪੀਐੱਮਇੰਡੀਆ
ਚੀਨ ਗਣਰਾਜ ਦੇ ਰਾਸ਼ਟਰਪਤੀ ਦੇ ਸੱਦੇ ਉੱਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਚੀਨ ਦੇ ਫੁਜਿਆਨ ਸੂਬੇ ਦੇ ਜ਼ਿਆਮਿਨ (Xiamen in China’s Fujian province) ਵਿਚ 9ਵੇਂ ਬ੍ਰਿਕਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ 3-5 ਸਤੰਬਰ, 2017 ਤੱਕ ਉੱਥੇ ਜਾਣਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ 5-7 ਸਤੰਬਰ, 2017 ਨੂੰ ਮਿਆਂਮਾਰ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਯੂ ਹਤਿਨ ਕਵਾ (U Htin Kyaw)ਦੇ ਸੱਦੇ ਉੱਤੇ ਉਹ ਉਥੇ ਜਾਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਮਿਆਂਮਾਰ ਦਾ ਪਹਿਲਾ ਦੁਵੱਲਾ ਸਰਕਾਰੀ ਦੌਰਾ ਹੋਵੇਗਾ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਸੂਬਾਈ ਕੌਂਸਲਰ ਡਾ ਔਂਗ ਸਾਨ ਸੂ ਕੀ (Daw Aung San Suu Kyi) ਨਾਲ ਆਪਸੀ ਹਿੱਤ ਦੇ ਮਾਮਲਿਆਂ ਉੱਤੇ ਵਿਚਾਰ ਵਟਾਂਦਰਾ ਕਰਨਗੇ। ਉਹ ਰਾਸ਼ਟਰਪਤੀ ਯੂ ਹਤਿਨ ਕਵਾ (U Htin Kyaw)ਨਾਲ ਵੀ ਮੁਲਾਕਾਤ ਕਰਨਗੇ। ਰਾਜਧਾਨੀ ਸ਼ਹਿਰ ਨਾ ਪਈ ਤਾਅ (Nay Pyi Taw)ਵਿਚ ਉਨ੍ਹਾਂ ਦੇ ਰੁਝੇਵਿਆਂ ਤੋਂ ਇਲਾਵਾ ਉਹ ਯੰਗੂਨ (Yangon )ਅਤੇ ਬਗਨ (Bagan) ਵੀ ਜਾਣਗੇ।
AKT/SH