Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦਾ ਪਹਿਲਾ ਫੈਸਲਾ ਭਾਰਤ ਦੀ ਸੁਰੱਖਿਆ ਕਰਨ ਵਾਲਿਆਂ ਨੂੰ ਸਮਰਪਿਤ


ਭਾਰਤ ਦੀ ਸੁਰੱਖਿਆ, ਹਿਫਾਜਤ ਅਤੇ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦੀ ਖੁਸ਼ਹਾਲੀ ਨਾਲ ਸਬੰਧਤ ਆਪਣੇ ਵਿਜ਼ਨ ਦੇ ਅਨੁਰੂਪ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣਾ ਅਹੁਦਾ ਸੰਭਾਲਣ ‘ਤੇ ਸਭ ਤੋਂ ਪਹਿਲਾ ਆਪਣਾ ਫੈਸਲਾ ਨੈਸ਼ਨਲ ਡਿਫੈਂਸ ਫੰਡ ਤਹਿਤ ‘ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ’ ਵਿੱਚ ਇੱਕ ਪ੍ਰਮੁੱਖ ਬਦਲਾਅ ਨੂੰ ਪ੍ਰਵਾਨਗੀ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਹੇਠ ਲਿਖੇ ਬਦਲਾਅ ਪ੍ਰਵਾਨ ਕੀਤੇ ਹਨ:

1. ਲੜਕਿਆਂ ਲਈ ਸਕਾਲਰਸ਼ਿਪ ਦੀ ਰਕਮ 2000 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਜਦਕਿ ਲੜਕੀਆਂ ਲਈ ਇਹ ਰਕਮ 2250 ਰੁਪਏ ਪ੍ਰਤੀ ਮਹੀਨੇ ਤੋਂ ਵਧਾ ਕੇ 3000 ਰੁਪਏ ਮਹੀਨਾ ਕਰ ਦਿੱਤੀ ਗਈ ਹੈ।

2. ਇਸ ਸਕਾਲਰਸ਼ਿਪ ਸਕੀਮ ਦੇ ਦਾਇਰੇ ਵਿੱਚ ਹੁਣ ਅਜਿਹੇ ਸਟੇਟ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਨੂੰ ਵੀ ਲਿਆਂਦਾ ਗਿਆ ਹੈ, ਜੋ ਆਤੰਕੀ/ਨਕਸਲ ਹਮਲਿਆਂ ਦੌਰਾਨ ਸ਼ਹੀਦ ਹੋ ਗਏ ਹਨ/ਸਨ। ਸਟੇਟ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਲਈ ਨਵੇਂ ਸਕਾਲਰਸ਼ਿਪਾਂ ਦਾ ਕੋਟਾ ਇੱਕ ਸਾਲ ਵਿੱਚ 500 ਹੋਵੇਗਾ। ਇਸ ਸਬੰਧ ਵਿੱਚ ਗ੍ਰਿਹ ਮੰਤਰਾਲਾ ਨੋਡਲ ਮੰਤਰਾਲਾ ਹੋਵੇਗਾ।

***

ਏਕੇਟੀ/ਐੱਸਐੱਚ/ਏਕੇ