Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਐੱਨ.ਸੀ.ਸੀ. ਰੈਲੀ ਨਵੀਂ ਦਿੱਲੀ ‘ਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਦੀ ਐੱਨ.ਸੀ.ਸੀ. ਰੈਲੀ ਨਵੀਂ ਦਿੱਲੀ ‘ਚ  ਪ੍ਰਧਾਨ ਮੰਤਰੀ ਦੇ  ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਦੀ ਐੱਨ.ਸੀ.ਸੀ. ਰੈਲੀ ਨਵੀਂ ਦਿੱਲੀ ‘ਚ  ਪ੍ਰਧਾਨ ਮੰਤਰੀ ਦੇ  ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਦੀ ਐੱਨ.ਸੀ.ਸੀ. ਰੈਲੀ ਨਵੀਂ ਦਿੱਲੀ ‘ਚ  ਪ੍ਰਧਾਨ ਮੰਤਰੀ ਦੇ  ਸੰਬੋਧਨ ਦਾ ਮੂਲ-ਪਾਠ


ਦੇਸ਼ ਦੇ ਕੋਣੇ-ਕੋਣੇ ਤੋਂ ਆਏ ਹੋਏ ਸਾਰੇ ਨੌਜਵਾਨ ਸਾਥੀਓ,

ਗਣਤੰਤਰ ਦੇ ਪਵਿੱਤਰ ਤਿਉਹਾਰ ਉੱਤੇ ਦੇਸ਼ ਦੇ ਕੋਣੇ-ਕੋਣੇ ਤੋਂ ਆਏ ਹੋਏ NCC ਦੇ Cadets ਨੇ ਲੋਕਤੰਤਰ ਪ੍ਰਤੀ ਆਪਣੀ ਸ਼ਰਧਾ, ਭਾਰਤ ਦੀ ਏਕਤਾ ਪ੍ਰਤੀ ਸਾਡੀ ਪ੍ਰਤੀਬੱਧਤਾ, ਵਿਭਿੰਨਤਾ ਵਿੱਚ ਏਕਤਾ ਦੀ ਸਮਰੱਥਾ ਦਾ ਅਹਿਸਾਸ, ਦੇਸ਼ ਅਤੇ ਦੁਨੀਆ ਨੇ ਤੁਹਾਡੇ ਮਾਧਿਅਮ ਰਾਹੀਂ ਮਹਿਸੂਸ ਕੀਤੀ ਹੈ। ਮੈਂ ਤੁਹਾਨੂੰ ਸਭ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਭਾਰਤ ਦੇ ਉੱਤਮ ਨਾਗਰਿਕ ਦੇ ਨਾਤੇ, ਆਉਣ ਵਾਲੇ ਸਮੇਂ ‘ਚ ਵੀ ਤੁਸੀਂ ਆਪਣੇ ਵਿਅਕਤੀਗਤ ਜੀਵਨ ਵਿੱਚ ਵੀ, ਆਮ ਜੀਵਨ ਵਿੱਚ ਵੀ, ਰਾਸ਼ਟਰ ਜੀਵਨ ਵਿੱਚ ਵੀ ਅਤੇ ਮਨੁੱਖਤਾ ਦੇ ਉੱਚ ਆਦਰਸ਼ਾਂ ਪ੍ਰਤੀ ਵੀ ਉਹੋ ਜਿਹੀ ਪ੍ਰਤੀਬੱਧਤਾ, ਉਹੋ ਜਿਹੀ ਸਮਰਪਣ ਦੀ ਮਿਸਾਲ ਕਾਇਮ ਕਰਦੇ ਰਹੋਗੇ, ਜੋ ਭਾਰਤ ਦੀ ਵਿਸ਼ਵ ਵਿੱਚ ਇੱਕ ਅਨੋਖੀ ਪਛਾਣ ਬਣਾਉਣ ਦਾ ਕਾਰਨ ਬਣ ਸਕਦੀ ਹੈ।

NCC ਦੇ Cadet ਦੇ ਰੂਪ ਵਿੱਚ ਸਿਰਫ਼ ਯੂਨੀਫ਼ਾਰਮ ਨਹੀਂ ਹੁੰਦੀ ਹੈ, ਸਿਰਫ਼ ਪਰੇਡ ਨਹੀਂ ਹੁੰਦੀ ਹੈ, ਸਿਰਫ਼ ਕੈਂਪ ਨਹੀਂ ਹੁੰਦੇ ਹਨ, NCC ਦੇ ਮਾਧਿਅਮ ਰਾਹੀਂ ਇੱਕ sense of mission ਦਾ ਬੀਜ ਬੀਜਿਆ ਜਾਂਦਾ ਹੈ। ਸਾਡੇ ਅੰਦਰ ਇੱਕ ਜੀਵਨ ਜਿਊਣ ਦਾ ਮੰਤਵ, ਉਸ ਦੇ ਸੰਸਕਾਰ ਦਾ ਅਤੇ ਉਹ ਵੀ ਸਮੂਹਕ ਸੰਸਕਾਰ ਦਾ ਇਹ ਸਮਾਂ ਹੁੰਦਾ ਹੈ। NCC ਕਾਰਨ ਆਪਣੀ ਪੜ੍ਹਾਈ-ਲਿਖਾਈ ਤੋਂ ਇਲਾਵਾ, ਭਾਰਤ ਦੀ ਵਿਭਿੰਨਤਾ ਦੇ, ਭਾਰਤ ਦੀ ਅੰਤਰ-ਊਰਜਾ ਦੇ, ਭਾਰਤ ਦੀ ਵਿਸ਼ਾਲ ਸਮਰੱਥਾ ਦੇ ਸਾਨੂੰ ਦਰਸ਼ਨ ਹੁੰਦੇ ਹਨ। ਦੁਨੀਆ ਦੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਕਿਹੋ ਜਿਹਾ ਦੇਸ਼ ਹੈ, 1500 ਤੋਂ ਵੱਧ ਬੋਲੀਆਂ ਹੋਣ, 100 ਤੋਂ ਵੱਧ ਭਾਸ਼ਾਵਾਂ ਹੋਣ, ਹਰ 20 ਕੋਹ ਤੋਂ ਬਾਅਦ ਹੋਲੀ ਬਦਲਦੀ ਹੋਵੇ, ਪਹਿਰਾਵਾ ਵੱਖਰਾ ਹੋਵੇ, ਖਾਣ-ਪੀਣ ਵੱਖਰਾ ਹੋਵੇ, ਉਸ ਦੇ ਬਾਵਜੂਦ ਏਕਤਾ ਦੇ ਸੂਤਰ ਵਿੱਚ ਬੱਝੇ ਹੋਏ ਰਹਿੰਦੇ ਹਨ ਅਤੇ ਸੱਟ ਹਿਮਾਲਾ ‘ਚ ਵੱਜੇ, ਹੰਝੂ ਕੰਨਿਆਕੁਮਾਰੀ ‘ਚ ਟਪਕ ਕੇ ਨਿੱਕਲ ਆਉਂਦੇ ਹਨ। ਇਹ ਭਾਵ, ਰਾਸ਼ਟਰੀ ਏਕਤਾਮਕਤਾ ਦਾ ਭਾਵ। ਭਾਰਤ ਦੇ ਕਿਸੇ ਵੀ ਕੋਣੇ ਵਿੱਚ ਵਧੀਆ ਹੋਵੇ ਅਤੇ ਦੇਸ਼ ਵਾਸੀ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਉਂਦਾ ਅਤੇ ਭਾਰਤ ਦੇ ਕਿਸੇ ਵੀ ਕੋਣੇ ਵਿੱਚ ਜਾਂ ਭਾਰਤੀ ਵੱਲੋਂ ਕਿਤੇ ਵੀ ਕੁਝ ਗ਼ਲਤ ਹੋ ਜਾਵੇ, ਤਾਂ ਸਾਨੂੰ ਓਨਾ ਹੀ ਦਰਦ ਹੁੰਦਾ ਹੈ, ਜਿਵੇਂ ਸਾਡੇ ਸਾਹਮਣੇ ਕੋਈ ਘਟਨਾ ਵਾਪਰੀ ਹੋਵੇ। ਦੇਸ਼ ਦੇ ਕਿਸੇ ਵੀ ਕੋਣੇ ਵਿੱਚ ਕੁਦਰਤੀ ਆਫ਼ਤ ਆਈ ਹੋਵੇ, ਦੇਸ਼ ਨੇ ਏਕਤਾ ਦੇ ਰੂਪ ਵਿੱਚ ਉਸ ਸੰਵੇਦਨਾ ਨੂੰ ਸਾਂਝਾ ਕੀਤਾ ਹੈ, ਦਰਦ ਵੰਡਣ ਦਾ ਜਤਨ ਕੀਤਾ ਹੈ। ਦੇਸ਼ ਸਾਹਮਣੇ ਕੋਈ ਚੁਣੌਤੀ ਆਈ ਹੋਵੇ, ਤਾਂ ਸਵਾ ਸੌ ਕਰੋੜ ਦੇਸ਼ ਵਾਸੀਆਂ ਨੇ ਉਸ ਚੁਣੌਤੀ ਨੂੰ ਆਪਣਾ ਮੰਨਿਆ ਹੈ । ਆਪਣੇ ਪੁਰਸ਼ਾਰਥ ਨਾਲ ਅਤੇ ਬਹਾਦਰੀ ਨਾਲ ਉਸ ਨੂੰ ਪੂਰਾ ਕਰਨ ਦਾ ਅਣਥੱਕ ਜਤਨ ਕੀਤਾ ਹੈ।

ਇਹ ਸਾਡੇ ਦੇਸ਼ ਦੀ ਆਪਣੀ ਤਾਕਤ ਹੈ। ਕੋਈ ਦੇਸ਼ ਰਾਜਿਆਂ-ਮਹਾਰਾਜਿਆਂ ਨਾਲ ਨਹੀਂ ਬਣਦੇ ਹਨ। ਦੇਸ਼ ਹਾਕਮਾਂ ਨਾਲ ਨਹੀਂ ਬਣਦੇ ਹਨ। ਦੇਸ਼ ਸਰਕਾਰਾਂ ਨਾਲ ਨਹੀਂ ਬਣਦੇ ਹਨ। ਦੇਸ਼ ਬਣਦੇ ਹਨ ਆਮ ਨਾਗਰਿਕਾਂ ਨਾਲ, ਅਧਿਆਪਕਾਂ ਨਾਲ, ਕਿਸਾਨ ਨਾਲ, ਮਜ਼ਦੂਰ ਨਾਲ, ਵਿਗਿਆਨੀਆਂ ਨਾਲ, ਗਿਆਨੀਆਂ ਨਾਲ, ਆਚਾਰੀਆਂ ਨਾਲ, ਭਗਵੰਤਾਂ ਨਾਲ। ਇੱਕ ਅਖੰਡ ਤਪੱਸਿਆ ਹੁੰਦੀ ਹੈ, ਜੋ ਰਾਸ਼ਟਰ ਦਾ ਇਹ ਵਿਸ਼ਾਲ ਰੂਪ ਹਾਸਲ ਕਰਦੀ ਹੈ ਅਤੇ ਅਸੀਂ ਖ਼ੁਸ਼ਕਿਸਮਤ ਲੋਕ ਹਾਂ ਕਿ ਹਜ਼ਾਰਾਂ ਸਾਲਾਂ ਦੀ ਇਸ ਮਹਾਨ ਵਿਰਾਸਤ ਦੇ ਅਸੀਂ ਵੀ ਇੱਕ ਜੀਵਨ-ਅੰਸ਼ ਹਾਂ ਅਤੇ ਸਾਡੇ ਜ਼ਿੰਮੇ ਵੀ ਉਸ ਵਿੱਚ ਕੁਝ ਨਾ ਕੁਝ ਜੋੜ ਦੀ ਜ਼ਿੰਮੇਵਾਰੀ ਆਈ ਹੈ। ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਜੋ ਸੰਸਕਾਰ ਚਾਹੀਦਾ ਹੈ, ਜੋ training ਚਾਹੀਦੀ ਹੈ, ਜੋ ਅਨੁਭਵ ਚਾਹੀਦਾ ਹੈ, ਉਹ NCC ਦੇ ਮਾਧਿਅਮ ਰਾਹੀਂ ਸਾਨੂੰ ਹਾਸਲ ਹੋਇਆ ਹੈ।

ਮੇਰਾ ਵੀ ਸੁਭਾਗ ਰਿਹਾ ਹੈ। ਬਚਪਨ ਵਿੱਚ NCC ਦੇ Cadet ਦੇ ਰੂਪ ਵਿੱਚ ਇਹ sense of mission, ਇਹ ਅਹਿਸਾਸ, ਇਸ ਦੀ ਸਮਝ ਵਿਕਸਤ ਹੋਈ। ਮੈਂ ਤੁਹਾਡੇ ਜਿਹਾ ਹੋਣਹਾਰ ਨਹੀਂ ਸਾਂ, ਓਨਾ ਤੇਜੱਸਵੀ Cadet ਨਹੀਂ ਸਾਂ ਅਤੇ ਇਸ ਲਈ ਦਿੱਲੀ ਦੀ ਪਰੇਡ ਵਿੱਚ ਕਦੇ ਮੇਰੀ selection ਨਹੀਂ ਹੋਈ। ਪਰ ਤੁਹਾਨੂੰ ਵੇਖ ਕੇ ਮੈਨੂੰ ਮਾਣ ਹੁੰਦਾ ਹੈ ਕਿ ਬਚਪਨ ਵਿੱਚ ਮੇਰੇ ਕੋਲ ਜੋ ਸ਼ਕਤੀ ਸੀ, ਅਹਿਸਾਸ ਸੀ, ਅਨੁਭਵ ਸੀ, ਉਸ ਤੋਂ ਤੁਸੀਂ ਕਈ ਗੁਣਾ ਅੱਗੇ ਹੋ, ਇਹ ਵੇਖ ਕੇ ਮੈਨੂੰ ਹੋਰ ਖ਼ੁਸ਼ੀ ਹੁੰਦੀ ਹੈ। ਇਸ ਲਈ ਇਹ ਵੀ ਭਰੋਸਾ ਬੈਠਦਾ ਹੈ ਕਿ ਤੁਹਾਡੇ ਵਿੱਚ ਅੱਗੇ ਜਾਣ ਦੀ ਸਮਰੱਥਾ ਵੀ ਮੈਥੋਂ ਕਈ ਗੁਣਾ ਵੱਧ ਹੈ। ਇਸ ਨੌਜਵਾਨ ਸ਼ਕਤੀ ਵਿੱਚ ਦੇਸ਼ ਨੂੰ ਅੱਗੇ ਲਿਜਾਣ ਦੀ ਸਮਰੱਥਾ ਮੇਰੇ ਨਾਲੋਂ ਵੀ ਕਈ ਗੁਣਾ ਵੱਧ ਹੈ ਅਤੇ ਤਦ ਜਾ ਕੇ ਦੇਸ਼ ਦੇ ਉੱਜਲ ਭਵਿੱਖ ਲਈ ਬੇਫ਼ਿਕਰ ਹੋ ਜਾਂਦੇ ਹਾਂ, ਨਿਸ਼ਚਿੰਤ ਹੋ ਜਾਂਦੇ ਹਾਂ।

NCC ਨੇ, ਉਸ ਦੇ Cadets ਨੇ ਸਵੱਛਤਾ ਦੀ ਮੁਹਿੰਮ ਨੂੰ ਆਪਣਾ ਬਣਾ ਲਿਆ। ਦੇਸ਼ ਵਿੱਚ ਜਿੱਥੇ ਵੀ ਜਾਣ ਦਾ ਮੌਕਾ ਮਿਲਿਆ, NCC ਵੱਲੋਂ ਯੋਜਨਾਬੱਧ ਤਰੀਕੇ ਸਵੱਛਤਾ ਅਭਿਆਨ ਨੂੰ ਚਲਾਇਆ ਗਿਆ ਹੈ। ਜਿਸ ਸੰਗਠਨ ਕੋਲ 13 ਲੱਖ ਤੋਂ ਵੱਧ Cadets ਹੋਣ, ਉਹ Cadets ਖ਼ੁਦ organized way ਵਿੱਚ ਸਵੱਛਤਾ ਦਾ ਅਭਿਆਨ ਚਲਾਉਣ, ਤਾਂ ਹੋਰਨਾਂ ਨੂੰ ਪ੍ਰੇਰਨਾ ਦਿੰਦੇ ਹਨ। ਪਰ ਇੱਕ ਨਾਗਰਿਕ ਵਜੋਂ, ਖ਼ੁਦ ਦੇ ਜੀਵਨ ਵਿੱਚ, ਆਪਣੇ ਪਰਿਵਾਰ ਦੇ ਜੀਵਨ ਵਿੱਚ, ਆਪਣੇ ਆਲੇ-ਦੁਆਲੇ ਦੇ ਪਰਿਸਰ ਵਿੱਚ, ਆਪਣੇ ਦੋਸਤਾਂ ਵਿੱਚ, ਦੋਸਤਾਂ ਦੇ ਪਰਿਵਾਰਾਂ ਵਿੱਚ; ਸਵੱਛਤਾ ਇਹ ਸੁਭਾਅ ਬਣੇ, ਉਸ ਵਿੱਚ catalytic agent ਦੇ ਰੂਪ ਵਿੱਚ NCC ਦਾ ਹਰ Cadet ਕੰਮ ਕਰ ਸਕਦਾ ਹੈ। NCC ਦੀ ਵਿਵਸਥਾ ਅਧੀਨ ਸਵੱਛਤਾ ਇੱਕ ਪ੍ਰੇਰਕ ਹੈ, ਪਰ ਇੱਕ Cadet ਨਾਗਰਿਕ ਦੇ ਰੂਪ ਵਿੱਚ ਸਮਾਜ ਵਿੱਚ ਸਵੱਛਤਾ ਨੂੰ ਸੁਭਾਅ ਬਣਾਉਣ ਲਈ, ਭਾਰਤ ਦਾ ਸਵੱਛਤਾ ਇੱਕ ਚਰਿੱਤਰ ਬਣ ਜਾਵੇ, ਅਤੇ 2019 ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਜਦੋਂ ਮਨਾਈਏ, ਤਦ ਦੇਸ਼ ਵਿੱਚ ਗੰਦਗੀ ਪ੍ਰਤੀ ਭਰਪੂਰ ਨਫ਼ਰਤ ਹੋਵੇ, ਸਵੱਛਤਾ ਪ੍ਰਤੀ ਪ੍ਰੇਮ ਹੋਵੇ, ਸਵੱਛਤਾ ਹਰ ਵਿਅਕਤੀ ਦੇ ਜੀਵਨ ਦੀ ਆਪਣੀ ਜ਼ਿੰਮੇਵਾਰੀ ਬਣ ਜਾਵੇ, ਉਸ ਗੱਲ ਨੂੰ ਅੱਗੇ ਵਧਾਉਣ ਲਈ ਹਰੇਕ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। NCC ਦੇ Cadet ਇੰਨੀ ਵੱਡੀ ਗਿਣਤੀ ਵਿੱਚ ਹਨ ਅਤੇ ਦੇਸ਼ ਦੇ ਹਰ ਕੋਣੇ-ਕੋਣੇ ਵਿੱਚ ਫੈਲੇ ਹੋਏ ਨੌਜਵਾਨ ਹਨ, ਊਰਜਾ ਹੈ, ਉਮੰਗ ਹੈ, ਉਤਸ਼ਾਹ ਹੈ, training ਹੈ, ਉਹ ਤਾਂ ਸ਼ਾਇਦ ਸਭ ਤੋਂ ਵੱਡੀ ਤਾਕਤ ਦੇ ਰੂਪ ਵਿੱਚ ਇਸ ਸਵੱਛਤਾ ਦੇ ਅੰਦੋਲਨ ਨੂੰ ਅੱਗੇ ਵਧਾ ਸਕਦੇ ਹਨ।

ਨੌਜਵਾਨ ਮਨ ਅਤੇ ਉਂਝ ਵੀ ਭਾਰਤੀ ਮਨ technology ਨੂੰ ਬਹੁਤ ਛੇਤੀ adopt ਕਰ ਲੈਂਦਾ ਹੈ। ਇਸ ਦੇਸ਼ ਦੇ ਅੰਦਰ 18 ਦੀ ਉਮਰ ਤੋਂ ਉੱਪਰ ਦੇ ਲਪਗਭਗ ਸਾਰੇ ਨਾਗਰਕਿਾਂ ਦਾ ‘ਆਧਾਰ’ ਕਾਰਡ ਹੋਵੇ, ‘ਆਧਾਰ’ ਨੰਬਰ ਹੋਵੇ, ਬਾਇਓਮੀਟ੍ਰਿਕ ਨਾਲ ਉਸ ਦੀ ਪਛਾਣ ਹੋਵੇ, ਇਹ ਕਿਸੇ ਵੀ ਦੇਸ਼ ਦੀ ਬਹੁਤ ਵੱਡੀ ਸੰਪਤੀ ਹੈ, ਜੋ ਅੱਜ ਭਾਰਤ ਕੋਲ ਹੈ। ਇਹ ਵਿਸ਼ੇਸ਼ ਪਛਾਣ ਸਾਡੀਆਂ ਸਾਰੀਆਂ ਯੋਜਨਾਵਾਂ ਦਾ ਆਧਾਰ ਬਣ ਸਕਦੀ ਹੈ।

ਇਨ੍ਹੀਂ ਦਿਨੀਂ ਲੋਕ Digital Currency ਵੱਲ ਕਿਵੇਂ ਜਾਈਏ, ਉਸ ਦੀ ਇੱਕ ਮੁਹਿੰਮ ਚੱਲ ਰਹੀ ਹੈ। NCC ਦੇ Cadets ਨੇ ਉਸ ਨੂੰ ਅੱਗੇ ਵਧਾਇਆ ਹੈ। ਨੋਟ, ਨੋਟ ਦੀ ਛਪਾਈ, ਛਪਾਈ ਕਰਨ ਤੋਂ ਬਾਅਦ ਨੋਟ ਨੂੰ ਪਿੰਡ-ਪਿੰਡ ਪਹੁੰਚਾਉਣਾ, ਅਰਬਾਂ ਰੁਪਏ ਦਾ ਖ਼ਰਚਾ ਹੁੰਦਾ ਹੈ। ਇੱਕ-ਇੱਕ ATM ਨੂੰ ਸੰਭਾਲਣ ਲਈ ਪੰਜ-ਪੰਜ ਪੁਲਿਸ ਵਾਲੇ ਲੱਗਦੇ ਹਨ। ਜੇ ਅਸੀਂ ਡਿਜੀਟਲ ਵੱਲ ਚਲੇ ਜਾਈਏ, ਤਾਂ ਦੇਸ਼ ਦੇ ਕਿੰਨੇ ਪੈਸੇ ਬਚਾ ਸਕਦੇ ਹਾਂ ਅਤੇ ਉਹ ਪੈਸੇ ਗ਼ਰੀਬ ਨੂੰ ਘਰ ਦੇਣ ਲਈ, ਗ਼ਰੀਬ ਨੂੰ ਸਿੱਖਿਆ ਦੇਣ ਲਈ, ਗ਼ਰੀਬ ਨੂੰ ਦਵਾਈ ਦੇਣ ਲਈ, ਗ਼ਰੀਬ ਦੇ ਬੱਚਿਆਂ ਨੂੰ ਵਧੀਆ ਸੰਸਕਾਰ ਦੇਣ ਲਈ ਉਹ ਧਨ ਕੰਮ ਆ ਸਕਦਾ ਹੈ। ਸਾਡੀ ਜੇਬ ‘ਚੋਂ ਕੁਝ ਵੀ ਦਿੱਤੇ ਬਗ਼ੈਰ, ਖ਼ੁਦ ਦੀ ਪਾਕੇਟ ‘ਚੋਂ ਕੋਈ ਵੱਖਰਾ ਖ਼ਰਚਾ ਕੀਤੇ ਬਿਨਾ, ਜੇ ਅਸੀਂ ਦੇਸ਼ ਵਿੱਚ Digital Payment ਦੀ ਆਦਤ ਪਾ ਦੇਈਏ।

BHIM App, ਬਾਬਾ ਸਾਹੇਬ ਅੰਬੇਡਕਰ ਨੂੰ ਚੇਤੇ ਕਰਦਿਆਂ BHIM App ਆਪਣੇ ਮੋਬਾਇਲ ਫੋਨ ‘ਤੇ ਡਾਊਨਲੋਡ ਕਰੋ ਅਤੇ BHIM App ਨਾਲ ਲੋਕਾਂ ਨੂੰ ਕਾਰੋਬਾਰ ਕਰਨ ਦੀ ਆਦਤ ਪਾਓ, ਆਪਣੇ ਪਰਿਵਾਰ ਦੇ ਹਰ ਵਿਅਕਤੀ ਨੂੰ ਆਦਤ ਪਾਓ, ਜਿੱਥੇ ਅਸੀਂ ਖ਼ਰੀਦ-ਵਿਕਰੀ ਕਰਦੇ ਹਾਂ, ਉਸ ਦੁਕਾਨਦਾਰ ਨੂੰ ਆਦਤ ਪਾਓ, ਤੁਹਾਨੂੰ ਕਲਪਨਾ ਨਹੀਂ ਹੋਵੇਗੀ, ਓਨੀ ਵੱਡੀ ਸੇਵਾ ਦੇਸ਼ ਦੀ ਕਰ ਸਕਾਂਗੇ ਅਤੇ ਹਿੰਦੁਸਤਾਨ ਦਾ ਹਰ ਨਾਗਰਿਕ ਇਹ ਕੰਮ ਕਰ ਸਕਦਾ ਹੈ।

ਬਦਲਦੇ ਹੋਏ ਜੁੱਗ ਵਿੱਚ ਬਦਲਦੀਆਂ ਹੋਈਆਂ ਵਿਵਸਥਾਵਾਂ ਨੂੰ ਅਤੇ ਜਦੋਂ technology driven society ਹੈ, ਤਦ ਭਾਰਤ ਵਿਸ਼ਵ ‘ਚ ਕਦੇ ਪਿੱਛੇ ਨਹੀਂ ਰਹਿ ਸਕਦਾ ਹੈ। ਜਿਸ ਦੇਸ਼ ਕੋਲ 65 ਫ਼ੀ ਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੋਵੇ, Demographic Dividend ਦੇ ਨਾਂਅ ‘ਤੇ ਦੁਨੀਆ ਵਿੱਚ, ਅਸੀਂ ਸੀਨਾ ਤਾਣ ਕੇ, ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦੇ ਹਾਂ, ਉਸ ਦੇਸ਼ ਦੇ 800 million youth ਜੇ ਇੱਕ ਵਾਰ ਠਾਣ ਲਈਏ ਕਿ ਅਰਥ ਵਿਵਸਥਾ ਵਿੱਚ ਇੰਨੀ ਵੱਡੀ ਤਬਦੀਲੀ ਲਿਆਉਣ ਲਈ ਅਸੀਂ ਯੋਗਦਾਨ ਪਾਉਣਾ ਹੈ, ਕੋਈ ਕਲਪਨਾ ਵੀ ਨਹੀਂ ਕਰ ਸਕਦਾ ਹੈ ਕਿ ਪ੍ਰਧਾਨ ਮੰਤਰੀ ਤੋਂ ਵੱਧ ਜਾਂ ਵਿੱਤ ਮੰਤਰੀ ਤੋਂ ਵੀ ਵੱਧ ਬਹੁਤ ਵੱਡਾ ਕੰਮ ਹਿੰਦੁਸਤਾਨ ਦਾ ਨੌਜਵਾਨ ਕਰ ਸਕਦਾ ਹੈ। ਤਬਦੀਲੀ ਲਿਆ ਸਕਦਾ ਹੈ। NCC ਨੇ ਵੀ ਇਸ ਜ਼ਿੰਮੇਵਾਰੀ ਨੂੰ ਉਠਾਇਆ ਹੈ। ਮੈਨੂੰ ਯਕੀਨ ਹੈ ਕਿ ਉਹ ਇਸ ਨੂੰ ਪੂਰਨ ਕਰਦੇ ਰਹਿਣਗੇ।

NCC ਦੇ Cadet ਦੇਸ਼ ਭਗਤੀ ਨਾਲ ਭਰੇ ਹੋਏ ਹੁੰਦੇ ਹਨ। ਅਨੁਸ਼ਾਸਨ ਇਨ੍ਹਾਂ ਦੀ ਵਿਸ਼ੇਸ਼ਤਾ ਹੁੰਦੀ ਹੈ। ਮਿਲ ਕੇ ਕੰਮ ਕਰਨਾ ਇਨ੍ਹਾਂ ਦਾ ਸੁਭਾਅ ਹੁੰਦਾ ਹੈ। ਕਦਮ ਨਾਲ ਕਦਮ ਮਿਲਾ ਕੇ ਚੱਲਣਾ, ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਪਰ ਨਾਲ-ਨਾਲ ਮਿਲ ਕੇ ਸੋਚਣਾ, ਸੋਚ ਕੇ ਚੱਲਣਾ, ਚੱਲ ਕੇ ਹਾਸਲ ਕਰਨਾ, ਇਹ NCC ਦੀ ਵਿਸ਼ੇਸ਼ਤਾ ਹੁੰਦੀ ਹੈ। ਇਸ ਲਈ ਅੱਜ ਜਦੋਂ ਵਿਸ਼ਵ ਅੱਤਵਾਦ ਦੀ ਚੁਣੌਤੀ ਨੂੰ ਝੱਲ ਰਿਹਾ ਹੈ, ਤਦ ਸਾਡੀ ਨੌਜਵਾਨ ਪੀੜ੍ਹੀ ਵਿੱਚ ਸਮਾਜ ਪ੍ਰਤੀ, ਦੇਸ਼ ਪ੍ਰਤੀ ਆਪਣੇਪਣ ਦਾ ਭਾਵ ਨਿਰੰਤਰ ਜਗਾਉਂਦੇ ਰਹਿਣਾ ਪੈਂਦਾ ਹ। ਸਾਡੇ ਇੱਥੇ ਕਹਾਵਤ ਹੈ,”ਰਾਸ਼ਟਰਮ ਜਾਗ੍ਰਯਮ ਵਯੰ” (‘राष्‍ट्रम जाग्रयाम व्‍यं’)। ਨਿਰੰਤਰ ਜਾਗਰੂਕ। ਇਸ ਲਈ ਚੌਕੰਨੇ ਰਹਿਣਾ ਹੁੰਦਾ ਹੈ। ਸਾਡੇ ਆਲੇ-ਦੁਆਲੇ ਦਾ ਕੋਈ ਨੌਜਵਾਨ ਕਿਤੇ ਗ਼ਲਤ ਰਾਹ ਉੱਤੇ ਤਾਂ ਨਹੀਂ ਚੱਲ ਪਿਆ ਹੈ, ਉਸ ਨੂੰ ਰੋਕਣਾ ਹੋਵੇਗਾ। ਜੀਵਨ ਵਿੱਚ ਕੋਈ ਅਜਿਹੀਆਂ ਬੁਰਾਈਆਂ ਤਾਂ ਨਹੀਂ ਆ ਰਹੀਆਂ ਹਨ, ਜੋ ਉਸ ਨੂੰ ਤਾਂ ਤਬਾਹ ਕਰਨ ਹੀ, ਉਸ ਦੇ ਪਰਿਵਾਰ ਨੂੰ ਤਬਾਹ ਕਰ ਦੇਣ ਅਤੇ ਸਮਾਜ ਲਈ ਉਹ ਬੋਝ ਬਣ ਜਾਵੇਗਾ। ਜੇ ਅਸੀਂ ਜਾਗਰੂਕ ਹੋਵਾਂਗੇ ਤਾਂ ਆਪਣੇ ਆਲੇ-ਦੁਆਲੇ ਦੇ ਪਰਿਸਰ ਨੂੰ, ਆਪਣੇ ਸਾਥੀਆਂ ਨੂੰ ਵੀ, ਭਾਵੇਂ ਉਹ NCC ਵਿੱਚ ਹੋਣ ਜਾਂ ਨਾ ਹੋਣ, ਉਸ ਨੂੰ ਵੀ, ਜਿਸ sense of mission ਨੂੰ ਅਸੀਂ ਹਾਸਲ ਕੀਤਾ ਹੈ, ਜਿਸ ਜੀਵਨ ਦੇ ਮਕਸਦ ਨੂੰ ਅਸੀਂ ਜਾਣਿਆ ਹੈ, ਉਸ ਨੂੰ ਵੀ ਉਸ ਦਾ ਪਸਾਰ ਹਾਸਲ ਹੋ ਸਕਦਾ ਹੈ ਅਤੇ ਉਹ ਵੀ ਸਾਡੇ  ਰਾਹ ਉੱਤੇ ਚਲ ਸਕਦਾ ਹੈ।

ਅੱਜ ਗਣਤੰਤਰ ਦੀ ਇਸ ਪਰੇਡ ਵਿੱਚ ਇੰਨੇ ਦਿਨ ਤੁਸੀਂ ਲੋਕਾਂ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਹਨ, ਬਹੁਤ ਸਾਰੇ ਨਵੇਂ ਦੋਸਤ ਪਾਏ ਹਨ, ਭਾਰਤ ਦੇ ਕੋਣੇ-ਕੋਣੇ ਨੰ ਜਾਣਨ-ਸਮਝਣ ਦਾ ਮੌਕਾ ਮਿਲਿਆ ਹੈ। ਬਹੁਤ ਹੀ ਵਧੀਆ ਯਾਦਾਂ ਦੇ ਨਾਲ ਤੁਸੀਂ ਆਪਣੇ ਘਰ ਪਰਤਣ ਵਾਲੇ ਹੋ। ਤੁਹਾਡੇ ਸਕੂਲ-ਕਾਲਜ ਦੇ students, ਤੁਹਾਡੇ ਸਾਥੀ ਇਸ ਗੱਲ ਦੀ ਉਡੀਕ ਕਰਦੇ ਹਨ ਕਿ ਤੁਸੀਂ ਕਦ ਪੁੱਜੋਂ ਅਤੇ ਆਪਣੇ ਅਨੁਭਵ ਦੱਸੋਂ। ਤੁਸੀਂ ਉਨ੍ਹਾਂ ਨੂੰ ਆਪਣੀ ਤਸਵੀਰ ਵੀ ਮੋਬਾਇਲ ਫੋਨ ਨਾਲ ਭੇਜ ਦਿੱਤੀ ਹੋਵੇਗੀ, share ਕੀਤਾ ਹੋਵੇਗਾ ਕਿ ਮੈਂ ਪਰੇਡ ਵਿੱਚ ਇੱਥੇ ਸਾਂ ਅਤੇ ਤੁਹਾਡੇ ਸਾਥੀਆਂ ਨੇ ਵੀ ਪਰੇਡ ਨੂੰ ਬਹੁਤ ਬਾਰੀਕੀ ਨਾਲ ਵੇਖਿਆ ਹੋਵੇਗਾ ਕਿ ਪੂਰੀ ਪਰੇਡ ਦਿਸੇ ਜਾਂ ਨਾ ਦਿਸੇ, ਆਪਣੇ ਪਿੰਡ ਵਾਲਾ ਲੜਕਾ ਦਿਸਦਾ ਹੈ ਕਿ ਨਹੀਂ ਦਿਸਦਾ ਹੈ। ਆਪਣੇ ਸਕੂਲ ਦਾ ਬੱਚਾ ਦਿਸਦਾ ਹੈ ਕਿ ਨਹੀਂ ਦਿਸਦਾ ਹੈ। ਸਮੁੱਚੇ ਹਿੰਦੁਸਤਾਨ ਦੇ ਹਰ ਕੋਣੇ ਵਿੱਚ ਹਰੇਕ ਦੀ ਨਜ਼ਰ ਤੁਹਾਡੇ ਉੱਤੇ ਸੀ। ਇਹ ਕੋਈ ਛੋਟਾ ਗੌਰਵ ਨਹੀਂ ਹੈ। ਇਹ ਕਿੰਨੇ ਵੱਡੇ ਆਨੰਦ ਦਾ ਛਿਣ ਹੁੰਦਾ ਹੈ। ਉਨ੍ਹਾਂ ਯਾਦਾਂ ਨੂੰ ਲੈ ਕੇ ਜਦੋਂ ਤੁਸੀਂ ਪਰਤ ਰਹੇ ਹੋ, ਤਦ ਇਹ ਇੱਕ ਅਨਮੋਲ ਖ਼ਜ਼ਾਨਾ ਤੁਹਾਡੇ ਕੋਲ ਹੈ। ਇਸ ਨੂੰ ਕਦੇ ਖਿੰਡਣ ਨਾ ਦੇਣਾ, ਵਿੱਸਰਨ ਨਾ ਦੇਣਾ, ਇਸ ਨੂੰ ਸੰਭਾਲ ਕੇ ਰੱਖਣਾ ਅਤੇ ਉਸ ਨੂੰ ਪਣਪਾਉਣ ਦਾ ਜਤਨ ਕਰਨਾ। ਇਹ ਚੰਗੀਆਂ ਚੀਜ਼ਾਂ ਜਿੰਨੀਆਂ ਅਪਣਾਓਗੇ, ਜੀਵਨ ਵੀ ਓਨਾ ਖਿੜ ਉੱਠੇਗਾ। ਉਹ ਪੂਰੀ ਦੀ ਪੂਰੀ ਮਹਿਕ ਤੁਹਾਡੇ ਜੀਵਨ ਦੇ ਅੰਦਰ ਤੋਂ ਪ੍ਰਗਟ ਹੁੰਦੀ ਰਹੇਗੀ ਜੋ ਆਲੇ-ਦੁਆਲੇ ਦੇ ਸਮੁੱਚੇ ਪਰਿਸਰ ਨੂੰ ਮਹਿਕਾਉਂਦੀ ਰਹੇਗੀ।

ਮੇਰੀਆਂ ਤੁਹਾਨੂੰ ਦਿਲੋਂ ਬਹੁਤ-ਬਹੁਤ ਸ਼ੁਭ-ਕਾਮਨਾਵਾਂ ਹਨ। ਅੱਜ ਜੇਤੂ ਹੋਏ Cadets ਨੂੰ ਵੀ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ। NCC ਨੂੰ ਬਹੁਤ-ਬਹੁਤ ਸ਼ੁਭ-ਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਧੰਨਵਾਦ।

——-

ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਮਨੀਸ਼ਾ