Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੀ ਕੇਂਦਰ ਸਰਕਾਰ ਦੇ ਸਕੱਤਰਾਂ ਨਾਲ ਖਾਸ ਮੁਲਾਕਾਤ

ਪ੍ਰਧਾਨ ਮੰਤਰੀ ਦੀ ਕੇਂਦਰ ਸਰਕਾਰ ਦੇ ਸਕੱਤਰਾਂ ਨਾਲ ਖਾਸ ਮੁਲਾਕਾਤ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਸਾਰੇ ਸਕੱਤਰਾਂ ਨਾਲ ਖਾਸ ਮੁਲਾਕਾਤ ਕੀਤੀ ਜਿਹੜੇ ਕਿ ਭਾਰਤੀ ਸਰਕਾਰ ਦੀਆਂ ਵਜ਼ਾਰਤਾਂ ਦੇ ਸਭ ਤੋਂ ਉਚਤਮ ਅਧਿਕਾਰੀ ਹੁੰਦੇ ਹਨ। ਉਨ੍ਹਾਂ ਨੂੰ ਪਿਛਲੀਆਂ ਸਦੀਆਂ ਦੇ ਪ੍ਰਬੰਧਕੀ ਢਾਂਚੇ ਵਿੱਚੋਂ ਉਪਰ ਉੱਠਣ ਵਾਸਤੇ ਜ਼ੋਰ ਦਿੰਦਿਆਂ ਹੋਇਆਂ ਦੱਸਿਆ ਕਿ ਸਕੱਤਰਾਂ ਕੋਲ ਮਨੁੱਖਤਾ ਦੇ ਛੇਵੇਂ ਹਿੱਸੇ ਦਾ ਜੀਵਨ ਬਦਲਣ ਦਾ ਇੱਕ ਮੌਕਾ ਹੈ ਉਨ੍ਹਾਂ ਨੇ ਉਨ੍ਹਾਂ ਨੂੰ 2022 ਤੱਕ ਜੋ ਕਿ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਹੈ, ਕੁਝ ਖਾਸ ਫੋਸ ਟੀਚੇ ਮਿਥਣ ਬਾਰੇ ਪੁੱਛਿਆ, ਉਨ੍ਹਾਂ ਦੇਸ਼ ਦੇ ਵਿਕਾਸ ਵਾਸਤੇ ਸਕੱਤਰਾਂ ਨੂੰ ਆਪਣੀ ਵਜ਼ਾਰਤ ਤੋਂ ਅੱਗੇ ਵਧਕੇ ਕੰਮ ਕਰਨ ਦੀ ਹਿਦਾਇਤ ਕੀਤੀ ਵਿੱਤੀ ਸਮਾਵੇਸ਼ (ਜਨਧਨ ਯੋਜਨਾ) ਅਤੇ ਸਰਵਵਿਆਪੀ ਟੀਕਾਕਰਨ (ਮਿਸ਼ਨ ਇੰਦਰਾਧਨੁਸ਼) ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਸਭ ਤੋਂ ਵਧੀਆ ਸਿਟਿਆਂ ਵਿੱਚੋਂ ਕੁਝ ਸਿੱਟੇ ਪਿਛਲੇ ਤਿੰਨਾਂ ਸਾਲਾਂ ਵਿੱਚ ਪ੍ਰਾਪਤ ਹੋਏ ਹਨ ਜਦੋਂ ਸਾਰੀ ਸਰਕਾਰੀ ਮਸ਼ੀਨਰੀ ਇੱਕ ਟੀਮ ਦੇ ਰੂਪ ’ਚ ਆਪਸ ਵਿੱਚ ਰਲ ਕੇ ਕੰਮ ਕਰਦੀ ਸੀ। ਉਨ੍ਹਾਂ ਕਿਹਾ ਕਿ ਸੰਸਥਾਵਾਂ ਨੂੰ ਸਿੱਟਮੁਖੀ ਬਣਾਉਣਾ ਚਾਹੀਦਾ ਹੈ।

ਸਵੱਛਤਾ ਅਭਿਆਨ ਸਬੰਧੀ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਭ ਤੋਂ ਵਧ ਸਹਾਇਤਾ ਦਾ ਸੋਮਾ ਲੋਕ ਸ਼ਕਤੀ ਹੈ ਅਤੇ ਇਸ ਦੇ ਨਾਲ ਪ੍ਰਬੰਧਕੀ ਪੱਧਰ ਤੇ ਇੱਕ ਪਰਿਵਰਤਨ ਆ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਹਿਲੀ ਜੁਲਾਈ ਤੋਂ ਜੀ.ਐੱਸ.ਟੀ ਦਾ ਲਾਗੂ ਕਰਨਾ ਦੇਸ਼ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮੀਲ ਪੱਥਰ ਹੋਏਗਾ। ਉਨ੍ਹਾਂ ਸਕੱਤਰਾਂ ਨੂੰ ਕਿਹਾ ਕਿ ਉਹ ਇਸ ਪਰਿਵਰਤਨ ਦੇ ਅਰਾਮ ਨਾਲ ਵਾਪਰ ਜਾਣ ਨੂੰ ਯਕੀਨੀ ਬਣਾਉਣ ਲਈ ਆਪਣੇ ਤਹਿ ਦਿਲੋਂ ਤਿਆਰੀ ਕਰਨ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੁਨੀਆ ਭਾਰਤ ਵਲ ਵੱਖਰੇ ਅੰਦਾਜ਼ ਨਾਲ ਦੇਖ ਰਹੀ ਹੈ ਅਤੇ ਇਹ ਕੀਮਤੀ ਮੌਕਾ ਗੁਆਉਦਾ ਨਹੀਂ ਚਾਹੀਦਾ। ਉਨ੍ਹਾਂ ਸਕੱਤਰਾਂ ਨੂੰ ਕਿਹਾ ਕਿ ਅਸੀਂ ਹੁਣ ਅਜਿਹਾ ਢਾਂਚਾ ਬਣਾਈਏ ਜਿਹੜਾ ਕਿ ਦੁਨਿਆਵੀ ਉਮੀਦਾਂ ਤੇ ਖਰਾ ਉਤਰ ਸਕੇ।

ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਭ ਤੋਂ ਵੱਧ ਪਿਛੜੇ  100 ਜ਼ਿਲ੍ਹਿਆਂ ਨੂੰ ਇੱਕ ਮਿਸ਼ਨ ਵਾਲੇ ਨਜ਼ਰੀਏ ਨਾਲ ਵੇਖਣ ਵਾਸਤੇ ਕਿਹਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਖਾਸ ਮੁੱਦਿਆਂ ਦੇ ਟੀਚੇ ਇੱਕ ਛੋਟੇ ਅਤੇ ਸਮਾਬੱਧ ਅਧਾਰ ਤੇ ਨਿਯਤ ਕੀਤੇ ਜਾਣ।

ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸ਼੍ਰੀ ਅਰੁਣ ਜੇਟਲੀ ਸ਼੍ਰੀਮਤੀ ਸੁਸ਼ਮਾ ਸਵਰਾਜ ਅਤੇ ਸ਼੍ਰੀ ਨਿਤਿਨ ਗਡਕਰੀ ਨੇ ਵੀ ਸਕੱਤਰਾਂ ਨੂੰ ਸੰਬੋਧਨ ਕੀਤਾ।

ਇਸ ਤੋਂ ਪਹਿਲਾਂ ਸਕੱਤਰਾਂ ਨੇ ਗਵਰਨੈਂਸ ਦੇ ਵੱਖ-ਵੱਖ ਖੇਤਰਾਂ ਬਾਰੇ ਆਪਣੇ ਕੁਝ ਸੁਝਾਅ ਵੀ ਦਿੱਤੇ । ।

 

AKT/NT