ਪੀਐੱਮਇੰਡੀਆ
ਅੱਜ ਸ਼ਾਮ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਸ਼੍ਰੀ ਜਸਟਿਨ ਟਰੂਡੋ(Justin Trudeau)ਦਾ ਟੈਲੀਫੋਨ ਆਇਆ।
ਦੋਵਾਂ ਨੇਤਾਵਾਂ ਨੇ ਆਪਸੀ ਹਿਤ ਦੇ ਘਟਨਾਕ੍ਰਮ,ਖਾਸ ਕਰਕੇ ਜਲਵਾਯੂ ਪਰਿਵਰਤਨ ’ਤੇ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਪੈਰਿਸ ਸਮਝੌਤੇ ਨੂੰ ਅਗਾਂਹ ਲਾਗੂ ਕਰਨ ਸਬੰਧੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਰਹਾਇਆ।
ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਕੈਨੇਡੀਅਨ ਫੈਡਰੇਸ਼ਨ ਦੀ 150ਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਵਧਾਈ ਦਿੱਤੀਆ। ਉਨ੍ਹਾਂ ਨੇ ਕੈਨੇਡਾ ਨਾਲ ਦੁਵੱਲੀ ਭਾਈਵਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਸਥਿਰ ਸਮੁੱਚੀ ਪ੍ਰਗਤੀ ਦੀ ਪ੍ਰਸੰਸਾ ਕੀਤੀ।
ਦੋਵਾਂ ਨੇਤਾਵਾਂ ਨੇ ਮਜ਼ਬੂਤ ਸਬੰਧਾਂ ਦੀ ਪ੍ਰਫੁਲੱਤਾ ਲਈ ਸੰਚਾਰ ਤੇ ਸਹਿਯੋਗ ਜਾਰੀ ਰੱਖਣ ਵਾਸਤੇ ਸਹਿਮਤ ਹੋਏ।
AK
PM’s telephonic conversation with Prime Minister @JustinTrudeau of Canada. https://t.co/lgGyGwDrIf
— PMO India (@PMOIndia) June 19, 2017
via NMApp