ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਪੇਨ ਸਰਕਾਰ ਦੇ ਰਾਸ਼ਟਰਪਤੀ ਸ਼੍ਰੀ ਮਰੀਆਨੋ ਰਜੌਏ( Mariano Rajoy) ਨਾਲ ਮੈਡਰਿਡ ਵਿਖੇ ਗੱਲਬਾਤ ਕੀਤੀ ।
ਆਪਣੀ ਪ੍ਰਾਰੰਭਕ ਟਿੱਪਣੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਗੱਲਬਾਤ ਦੋਹਾਂ ਦੇਸ਼ਾਂ ਵਿਚਲੇ ਸੰਬੰਧਾਂ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋਵੇਗੀ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਅੰਤਰ-ਸੰਬੰਧਤ ਅਤੇ ਅੰਤਰ-ਨਿਰਭਰ ਸੰਸਾਰ ਵਿੱਚ ਸਪੇਨ ਅਤੇ ਭਾਰਤ ਆਪਣੇ ਆਪਸੀ ਸਾਂਝੇ ਫਾਇਦਿਆਂ ਲਈ ਅਤੇ ਦੁਨੀਆਂ ਦੇ ਭਲੇ ਲਈ ਇਕੱਠੇ ਕੰਮ ਕਰ ਸਕਦੇ ਹਨ । ਉਹਨਾਂ ਵਰਣਨ ਕੀਤਾ ਕਿ ਰਾਸ਼ਟਰਪਤੀ ਰਜੌਏ ਇੱਕ ਦੂਰ-ਅੰਦੇਸ਼ੀ ਨੇਤਾ ਦੱਸਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਪੇਨ ਦੋਹਾਂ ਨੇ ਹੀ ਆਤੰਕ ਦੇ ਅੱਤਿਆਚਾਰ ਦਾ ਸਾਹਮਣਾ ਕੀਤਾ ਹੈ ਅਤੇ ਦੋਵੇਂ ਇਸ ਨਾਲ ਲੜਨ ਤੇ ਫੋਕਸ ਕਰਨਗੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸਪੇਨ ਦੋਵੇ ਪ੍ਰਭਾਵਸ਼ਾਲੀ ਆਰਥਕ ਵਿਕਾਸ ਵਿੱਚ ਰੁਝੇ ਹੋਏ ਹਨ । ਉਹਨਾਂ ਕਿਹਾ ਕਿ ਮੂਲ ਢਾਂਚੇ, ਰੇਲਵੇ ਅਤੇ ਸਮਾਰਟ ਸਿਟੀਜ਼ ਸ਼ਹਿਰਾਂ (smart cities) ਵਿੱਚ ਸਹਿਯੋਗ ਦੀ ਬਹੁਤ ਗੁੰਜਾਇਸ਼ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਨਵੇਂ ਭਾਰਤ’ ਦੇ ਸੁਪਨੇ ਨੂੰ ਭਾਰਤ ਅਤੇ ਸਪੇਨ ਵਿਚਕਾਰ ਰਿਸ਼ਤਿਆਂ ਵਿੱਚ ‘ਨਵੇਂ ਸੰਵੇਗ’ ਵੱਲੋਂ ਅੱਗੇ ਵਧਾਇਆ ਜਾਵੇਗਾ ।
ਦੋਹਾਂ ਮੁਲਕਾਂ ਵਿਚਕਾਰ ਸੱਤ ਸਮਝੌਤਿਆਂ ਦਾ ਅਦਾਨ -ਪ੍ਰਦਾਨ ਹੋਇਆ ਜਿਸ ਵਿੱਚ ਊਰਜਾ, ਸੁਰੱਖਿਆ ਅਤੇ ਸਥਾਨਕ ਹਵਾਬਾਜ਼ੀ ਆਦਿ ਸ਼ਾਮਲ ਹਨ ।
ਬਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਸਪੇਨ ਦੇ ਮੁੱਖ ਕਾਰਜਕਾਰੀ ਅਧਿਕਾਰੀ (CEOs) ਨੂੰ ਵੀ ਮਿਲੇ । ਮੀਟਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਹੋਰ ਅਗਾਂਹ ਵਧਣ ਵਾਸਤੇ ਭਾਰਤ ਵਿੱਚ ਸਪੇਨੀ ਨਿਵੇਸ਼ ਦੇ ਹੋਰ ਤਰੱਕੀ ਕਰਨ ਦੀ ਬਹੁਤ ਸੰਭਾਵਨਾ ਹੈ । ਉਹਨਾਂ ਨੇ ਮੂਲ-ਢਾਂਚਾ, ਅਖੁੱਟ ਯੋਗ ਊਰਜਾ, ਫੂਡ, ਆਟੋ, ਰਸਾਇਣ ਅਤੇ ਕੱਪੜੇ ਆਦਿ ਸੈਕਟਰਾਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ । ਉਹਨਾਂ ਸਮਾਰਟ ਸਿਟੀਜ਼ ਸ਼ਹਿਰਾਂ ਦੀ ਪਹਿਲਕਦਮੀ ਵਿੱਚ ਹਿੱਸਾ ਲੈਣ ਲਈ ਸਪੇਨ ਨੂੰ ਸੱਦਾ ਦਿੱਤਾ । ਉਹਨਾਂ ਨੇ ਭਾਰਤ ਵਿੱਚ ਕੀਤੇ ਜਾ ਰਹੇ ਜੀ.ਐਸ.ਟੀ ਸਮੇਤ ਹੋਰ ਸਾਰੇ ਆਰਥਕ ਸੁਧਾਰਾਂ ਬਾਰੇ ਵਿਸ਼ਾਲ ਜਾਣਕਾਰੀ ਦਿੱਤੀ । ਉਹਨਾਂ ਦਾਅਵਾ ਕੀਤਾ ਕਿ ਉਹਨਾਂ ਵੱਲੋਂ ਸ਼ੁਰੂ ਕੀਤੀਆਂ ‘ਮੇਕ ਇਨ ਇੰਡੀਆ’ ‘ਡਿਜੀਟਲ ਇੰਡੀਆਂ ਅਤੇ ਸਟਾਰਟ ਅੱਪ ਇੰਡੀਆਂ’ ਜਿਹੀਆਂ ਪਹਿਲਕਦਮੀਆਂ ਅੰਤਰਰਾਸ਼ਟਰੀ ਨਿਵੇਸ਼ ਵਾਸਤੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ।
ਪ੍ਰਧਾਨ ਮੰਤਰੀ, ਬਾਦਸ਼ਾਹ ਫੇਲਿਪ ਛੇਵੇਂ (King Felipe VI) ਨੂੰ ਵੀ ਮਿਲਣ ਗਏ ।
AKT/SH
We are in favour of making ties with Spain even more productive in the coming years: PM @narendramodi in Madrid
— PMO India (@PMOIndia) May 31, 2017
I am sure the discussions with President @marianorajoy will lead to enhancement of India-Spain bilateral ties: PM @narendramodi
— PMO India (@PMOIndia) May 31, 2017
PM @narendramodi meets President @marianorajoy. @desdelamoncloa pic.twitter.com/aEPTc9lcrA
— PMO India (@PMOIndia) May 31, 2017
India and Spain can cooperate in so many areas, including infrastructure. We must have even closer economic ties: PM @narendramodi pic.twitter.com/q8Hzv4wuGV
— PMO India (@PMOIndia) May 31, 2017
Glad to have met President @marianorajoy & held wide-ranging talks with him on further cementing India-Spain relations. pic.twitter.com/wEeTskefbX
— Narendra Modi (@narendramodi) May 31, 2017
Sharing my remarks on the talks with President @marianorajoy. https://t.co/t7w3AVXSaP pic.twitter.com/f5BLul57jJ
— Narendra Modi (@narendramodi) May 31, 2017
Es nuestro deseo trabajar estrechamente con España en el ámbito económico pic.twitter.com/HeKNKjks38
— Narendra Modi (@narendramodi) May 31, 2017
la lucha contra la amenaza del terrorismo y el fomento de lazos culturales más profundos. pic.twitter.com/3Pt1zqXLu6
— Narendra Modi (@narendramodi) May 31, 2017
India seeks to work closely with Spain in the economic sphere, combating the menace of terror & promoting deeper cultural ties. pic.twitter.com/VGEi7twtdw
— Narendra Modi (@narendramodi) May 31, 2017
He tenido el honor de tener una audiencia con S.M. el Rey Felipe VI. Ha sido una reunión excelente. pic.twitter.com/1e6utD9EFb
— Narendra Modi (@narendramodi) May 31, 2017
Had the honour to call on His Majesty King Felipe VI. We had a wonderful meeting. pic.twitter.com/zpHaT9eiPT
— Narendra Modi (@narendramodi) May 31, 2017