ਪੀਐੱਮਇੰਡੀਆ
27 ਤੋਂ 29 ਜੂਨ, 2026 ਤੱਕ ਸੇਸ਼ੇਲਸ ਦੀ ਆਪਣੀ ਸਰਕਾਰੀ ਯਾਤਰਾ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੇਸ਼ੇਲਸ ਦੇ ਰਾਸ਼ਟਰਪਤੀ ਮਹਾਮਹਿਮ ਡਾ. ਪੈਟ੍ਰਿਕ ਹਰਮੀਨੀ ਨੇ ਅੱਜ ਮਾਹੇ ਟਾਪੂ ਦੇ ਵਿਕਟੋਰੀਆ ਸਥਿਤ ਸਟੇਟ ਹਾਊਸ ਵਿੱਚ ਅਧਿਕਾਰਤ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਚਰਚਾ ਹੋਈ, ਜਿਸ ਵਿੱਚ ਦੋਵੇਂ ਨੇਤਾਵਾਂ ਨੇ ਸਿਹਤ, ਸਿੱਖਿਆ, ਸਮਰੱਥਾ ਵਿਕਾਸ, ਡਿਜੀਟਲ ਤਬਦੀਲੀ, ਟਿਕਾਊ ਵਿਕਾਸ, ਸਮਾਜਿਕ ਬੁਨਿਆਦੀ ਢਾਂਚਾ, ਅਖੁੱਟ ਊਰਜਾ, ਸਮੁੰਦਰੀ ਸੁਰੱਖਿਆ ਅਤੇ ਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਹਿੰਦ ਮਹਾਸਾਗਰ ਖੇਤਰ ਵਿੱਚ ਗੈਰ-ਕਾਨੂੰਨੀ ਮੱਛੀ ਫੜਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸਮੁੰਦਰੀ ਲੁੱਟ ਵਰਗੀਆਂ ਚੁਣੌਤੀਆਂ ਸਮੇਤ ਖੇਤਰੀ ਅਤੇ ਵਿਸ਼ਵ ਪੱਧਰੀ ਘਟਨਾਕ੍ਰਮਾਂ ‘ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਵੇਂ ਨੇਤਾਵਾਂ ਨੇ ਭਾਰਤ ਵੱਲੋਂ ਐਲਾਨੇ ਗਏ ਵਿਸ਼ੇਸ਼ ਆਰਥਿਕ ਪੈਕੇਜ ਦੇ ਤਹਿਤ ਪ੍ਰੋਜੈਕਟਾਂ ਅਤੇ ਪਹਿਲਕਦਮੀਆਂ ਦੇ ਅਮਲ ਵਿੱਚ ਹੋਈ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਸੇਸ਼ੇਲਸ ਦੀਆਂ ਵਿਕਾਸ ਤਰਜੀਹਾਂ ਦੇ ਸਮਰਥਨ ਅਤੇ ਦੋਵੇਂ ਦੇਸ਼ਾਂ ਦਰਮਿਆਨ ਨਜ਼ਦੀਕੀ ਅਤੇ ਸਥਾਈ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।
ਇਸ ਅਧਿਕਾਰਤ ਗੱਲਬਾਤ ਤੋਂ ਬਾਅਦ ਦੋਵੇਂ ਨੇਤਾਵਾਂ ਨੇ ਭਾਰਤ ਅਤੇ ਸੇਸ਼ੇਲਸ ਦਰਮਿਆਨ ਕੂਟਨੀਤਿਕ ਸਬੰਧਾਂ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ ਦੇ ਮੌਕੇ ਇੱਕ ਸਾਂਝਾ ਯਾਦਗਾਰੀ ਲੋਗੋ ਜਾਰੀ ਕੀਤਾ। ਇਸ ਤੋਂ ਬਾਅਦ ਸਮਰੱਥਾ ਵਿਕਾਸ, ਯੂਪੀਆਈ, ਸਿਹਤ, ਖੇਤੀਬਾੜੀ, ਜਹਾਜ਼ਰਾਨੀ, ਪੁਲਾੜ, ਹਵਾਲਗੀ ਅਤੇ ਕਰਜ਼ਾ ਸਹਾਇਤਾ (ਲਾਈਨ ਆਫ਼ ਕ੍ਰੈਡਿਟ) ਦੇ ਖੇਤਰਾਂ ਵਿੱਚ ਕਈ ਸਮਝੌਤਾ ਐੱਮਓਯੂ/ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਰਿਣ ਸਹਾਇਤਾ (ਲਾਈਨ ਆਫ਼ ਕ੍ਰੈਡਿਟ) ਦੀ ਰਕਮ 1,250 ਕਰੋੜ ਰੁਪਏ ਹੈ। ਐੱਮਓਯੂ/ਸਮਝੌਤਿਆਂ ਦੀ ਪੂਰੀ ਸੂਚੀ ਇੱਥੇ [link] ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਸੇਸ਼ੇਲਸ ਦੀਆਂ ਵਿਕਾਸ ਲੋੜਾਂ ਦੇ ਸਮਰਥਨ ਵਿੱਚ ਖੁਰਾਕ ਸੁਰੱਖਿਆ, ਬੁਨਿਆਦੀ ਢਾਂਚਾ, ਸਿਹਤ, ਕਿੱਤਾਮੁਖੀ ਸਿਖਲਾਈ, ਸਮੁੰਦਰੀ ਸੁਰੱਖਿਆ ਅਤੇ ਰੱਖਿਆ ਦੇ ਖੇਤਰਾਂ ਵਿੱਚ ਕਈ ਐਲਾਨ ਵੀ ਕੀਤੇ ਗਏ। ਇਨ੍ਹਾਂ ਐਲਾਨਾਂ ਦਾ ਵੇਰਵਾ ਇੱਥੇ [link] ਵੇਖਿਆ ਜਾ ਸਕਦਾ ਹੈ। ਸੇਸ਼ੇਲਸ ਨੇ ਆਫ਼ਤ-ਰੋਧੀ ਬੁਨਿਆਦੀ ਢਾਂਚਾ ਗਠਜੋੜ (ਸੀਡੀਆਰਆਈ) ਵਿੱਚ ਸ਼ਾਮਲ ਹੋਣ ਦਾ ਵੀ ਐਲਾਨ ਕੀਤਾ।
ਦਿਨ ਦੇ ਬਾਅਦ ਦੇ ਹਿੱਸੇ ਵਿੱਚ ਪ੍ਰਧਾਨ ਮੰਤਰੀ ਨੇ ਸੇਸ਼ੇਲਸ ਦੀ ਰਾਸ਼ਟਰੀ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕੀਤਾ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਭਾਰਤ ਅਤੇ ਸੇਸ਼ੇਲਸ ਦਰਮਿਆਨ ਦੋਸਤੀ ਦੇ ਇਤਿਹਾਸਕ ਸਬੰਧਾਂ ‘ਤੇ ਚਾਨਣਾ ਪਾਇਆ ਅਤੇ ਲੋਕਤੰਤਰ, ਕਾਨੂੰਨ ਦਾ ਰਾਜ ਅਤੇ ਜਨ-ਕੇਂਦਰਿਤ ਸੁਸ਼ਾਸਨ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਰੇਖਾਂਕਿਤ ਕੀਤਾ, ਜੋ ਦੋਵੇਂ ਦੇਸ਼ਾਂ ਦੀ ਅਗਵਾਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਆਪਸੀ ਭਰੋਸੇ ਅਤੇ ਨਜ਼ਦੀਕੀ ਸਹਿਯੋਗ ਨੇ ਵਿਕਾਸ ਸਹਿਯੋਗ, ਸਮੁੰਦਰੀ ਸੁਰੱਖਿਆ, ਤਕਨਾਲੋਜੀ, ਨਵੀਨਤਾ, ਸਿਹਤ ਅਤੇ ਸਮਰੱਥਾ ਵਿਕਾਸ ਵਰਗੇ ਖੇਤਰਾਂ ਵਿੱਚ ਫੈਲੀ ਇੱਕ ਮਜ਼ਬੂਤ ਭਾਈਵਾਲੀ ਨੂੰ ਰੂਪ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੋਵੇਂ ਲੋਕਤੰਤਰਾਂ ਦਰਮਿਆਨ ਸੰਸਦੀ ਆਦਾਨ-ਪ੍ਰਦਾਨ ਨੂੰ ਹੋਰ ਵਧਾਉਣ ਦਾ ਵੀ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦਾ ਪੂਰਾ ਸੰਬੋਧਨ ਇੱਥੇ [link] ਵੇਖਿਆ ਜਾ ਸਕਦਾ ਹੈ।
ਸੇਸ਼ੇਲਸ ਦੇ ਵਿਰੋਧੀ ਧਿਰ ਦੇ ਨੇਤਾ ਮਹਾਮਹਿਮ ਮਿਸਟਰ ਬਰਨਾਰਡ ਜਾਰਜੇਸ ਨੇ ਵੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਦੋਵੇਂ ਨੇਤਾਵਾਂ ਨੇ ਭਾਰਤ-ਸੇਸ਼ੇਲਸ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ ਅਤੇ ਦੋਵੇਂ ਦੇਸ਼ਾਂ ਦਰਮਿਆਨ ਵਿਸ਼ੇਸ਼ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਪ੍ਰਤੀ ਆਪਣਾ ਦ੍ਰਿੜ੍ਹ ਸਮਰਥਨ ਪ੍ਰਗਟ ਕੀਤਾ।
*****
ਐਮਜੇਪੀਐਸ/ਐਸਐਸ/ਵੀਜੇ
There are substantive outcomes in this Seychelles visit. Key MoUs have been signed. These include an MoU for the implementation of UPI in Seychelles, MoU on Jan Aushadhi and more.
— Narendra Modi (@narendramodi) June 29, 2026
We will keep working in futuristic sectors like climate action, green hydrogen, energy, the Blue… https://t.co/moEuVd05At
I annan rezilta konkret dan sa vizit Sesel.
— Narendra Modi (@narendramodi) June 29, 2026
Bann lakor kle in ganny sinyen.
Sa i enkli en lakor pour enplimantasyon UPI (en form peyman nimerik) dan Sesel, lakor lo Jan Aushadhi e lezot ankor.
Nou pou kontinyen travay dan bann sekter inovan parey aksyon klimatik, Idrozenn… https://t.co/moEuVd05At