Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੁਆਰਾ ਕੀਨੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਤੌਰ ‘ਤੇ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਦੁਆਰਾ ਕੀਨੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਤੌਰ ‘ਤੇ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਦੁਆਰਾ ਕੀਨੀਆ ਦੇ ਰਾਸ਼ਟਰਪਤੀ ਨਾਲ ਸਾਂਝੇ ਤੌਰ ‘ਤੇ ਮੀਡੀਆ ਨੂੰ ਦਿੱਤੇ ਬਿਆਨ ਦਾ ਮੂਲ ਪਾਠ


ਮਹਾਮਹਿਮ,ਰਾਸ਼ਟਰਪਤੀ, ਉਹੁਰੂ ਕੇਨਿਯਾਟਾ (Uhuru Kenyatta)
ਵਿਸ਼ਿਸਟ ਪ੍ਰਤੀਨਿਧੀ,
ਮੀਡੀਆ ਦੇ ਮੈਂਬਰ,
ਮਿੱਤਰੋ,

ਠੀਕ ਛੇ ਮਹੀਨੇ ਪਹਿਲਾ, ਮੈਨੂੰ ਕੀਨੀਆ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਰਾਸ਼ਟਰਪਤੀ ਕੇਨਿਯਾਟਾ ਅਤੇ ਕੀਨੀਆ ਦੇ ਲੋਕਾਂ ਨੇ ਮੇਰਾ ਬਹੁਤ ਗਰਮਜ਼ੋਸੀ ਅਤੇ ਵਾਸਤਵਿਕ ਸਨੇਹ ਨਾਲ ਮੇਰਾ ਸਵਾਗਤ ਕੀਤਾ।ਅਤੇ, ਅੱਜ ਮੈਨੂੰ ਰਾਸ਼ਟਰਪਤੀ ਕੇਨਿਯਾਟਾ ਅਤੇ ਭਾਰਤ ਵਿੱਚ ਉਨਾਂ ਦੇ ਪ੍ਰਤੀਨਿਧੀ ਮੰਡਲ ਦਾ ਸਵਾਗਤ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ। ਸਾਡੇ ਦੋਵੇਂ ਦੇਸ਼ਾਂ ਦੇ ਦਰਮਿਆਨ ਨਿਕਟ ਸਹਿਯੋਗ,ਜ਼ਾਹਰ ਹੈ, ਬਹੁਤ ਪੁਰਾਣਾ ਹੈ।ਭਾਰਤ ਤੇ ਕੀਨੀਆ ਨੇ ਬਸਤੀਵਾਦ ਦੇ ਖਿਲ਼ਾਫ ਇਕੱਠੇ ਲੜਾਈ ਲੜੀ।ਹੁਣੇ ਪਿਛਲੇ ਮਹੀਨੇ ਰਾਸ਼ਟਰਪਤੀ ਕੇਨਿਯਾਟਾ ਨੇ,ਕੀਨੀਆਈ ਭਰਾਵਾਂ ਨਾਲ ਹੱਥ ਮਿਲਾਕੇ ਕੀਨੀਆ ਵਿੱਚ  ਬਸਤੀਵਾਦੀ ਵਿਵਸਥਾ ਨੂੰ ਜੜਾਂ ਉਖਾੜਨ ਦੀ ਮੱਦਦ ਦੇ ਲਈ,ਭਾਰਤ ਵਿੱਚ ਜਨਮੇ ਇੱਕ ਟਰੇਡ ਯੂਨੀਅਨ ਨੇਤਾ ਮੱਖਣ ਸਿੰਘ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਲੋਕਤਾਂਤਰਿਕ ਕਦਰਾਂ ਕੀਮਤਾਂ ,ਸਾਡੇ ਸਾਂਝੇ ਵਿਕਾਸ ਸਬੰਧੀ ਪਹਿਲ ਕਦਮੀਆਂ ਅਤੇ ਹਿੰਦ ਮਹਾਂਸਾਗਰ ਦੇ ਗਰਮ ਧਾਰਾਵਾਂ ਦੇ ਸਾਂਝੇ ਵਿਸ਼ਵਾਸ ਨੇ ਸਾਡੇ ਸਮਾਜਾਂ ਨੂੰ ਜੋੜਿਆ ਹੋਇਆ ਹੈ।
ਮਿੱਤਰੋ,
ਸਾਡੀ ਵਿਚਾਰ ਚਰਚਾ ਵਿੱਚ ਅੱਜ,ਰਾਸ਼ਟਰਪਤੀ ਅਤੇ ਮੈਂ ਆਪਣਿਆਂ ਰਿਸ਼ਤਿਆਂ ਦੀ ਸੀਮਾ ਦੀ ਪੂਰੀ ਸਮੀਖਿਆ ਕੀਤੀ।ਪਿਛਲੇ ਸਾਲ ਦੀ ਮੇਰੀ ਕੀਨੀਆ ਯਾਤਰਾ ਦੌਰਾਨ,ਅਸੀਂ ਆਪਣੇ ਯਤਨਾਂ ਦੇ ਮੁੱਖ ਫੋਕਸ ਖੇਤਰਾਂ ਵਿੱਚੋਂ ਇੱਕ  ਆਰਥਿਕ ਸਹਿਯੋਗ ਨੂੰ ਮਜ਼ਬੂਤ ਬਣਾਉਣ ਦੀ ਪਹਿਚਾਣ ਕੀਤੀ ਸੀ।ਇਸ ਸੰਦਰਭ ਵਿੱਚ ਦੁਵੱਲੇ ਵਪਾਰ,ਦੋਨਾਂ ਅਰਥਵਿਵਸਥਾਵਾਂ ਦਰਮਿਆਨ ਪੂੰਜੀ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਵਾਹ,ਅਤੇ ਮਜ਼ਬੂਤ ਵਿਕਾਸ ਸਾਂਝੇਦਾਰੀ ਦੇ ਵਿਕਾਸ ਲਈ ਇੱਕ ਪਹਿਲ ਹੈ। ਕੱਲ੍ਹ ਰਾਸ਼ਟਰਪਤੀ ਕੇਨਿਯਾਟਾ ਨੇ ਅੱਠਵੇਂ ਗੁਜਰਾਤ ਉਤੇਜਿਤ ਵਿਸ਼ਵ ਸੰਮੇਲਨ () ਦੇ ਲਈ ਇੱਕ ਮਜ਼ਬੂਤ ਤੇ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕੀਤੀ।ਉਤੇਜਿਤ ਗੁਜਰਾਤ ਵਿੱਚ ਤੁਹਾਡੀ ਭਾਗੀਦਾਰੀ ਨੇ ਕੀਨੀਆ ਵਿੱਚ ਵਿਓਪਾਰ ਅਤੇ ਨਿਵੇਸ਼ ਦੇ ਮੌਕਿਆਂ ਦੇ ਨਾਲ ਜੋੜਨ ਦੇ ਲਈ ਭਾਰਤੀ ਕਾਰੋਬਾਰ ਵਿੱਚ ਇੱਕ ਮਜ਼ਬੂਤ ਦਿਲਚਸਪੀ ਉਤਪੰਨ ਕੀਤੀ ਹੈ।ਅਸੀਂ ਚਾਹੁੰਦੇ ਹਾਂ,ਅਤੇ  ਸਿਹਤ,ਸੈਰ ਸਪਾਟਾ,ਸੂਚਨਾ ਟੈਕਨੋਲੋਜੀ,ਖੇਤੀ,ਨੀਲੀ ਆਰਥਿਕਤਾ ਅਤੇ ਊਰਜਾ ਵਿੱਚ ਮੌਕਿਆ ਦਾ ਵਿਸਥਾਰ ਕਰਨ ਲਈ ਦੋਵੇਂ ਦੇਸ਼ਾਂ ਵਿੱਚ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕਰਾਂਗੇ। ਸੰਯੁਕਤ ਵਪਾਰ ਕੌਸਲ ਦੀ ਮੀਟਿੰਗ ਵਿੱਚ ਕੱਲ੍ਹ ਇਨ੍ਹਾਂ ਖੇਤਰਾਂ ਵਿੱਚ ਵਿਸ਼ਿਸਟ ਪ੍ਰਾਜੈਕਟਾਂ ਦੇ ਮਾਧਿਅਮ ਰਾਹੀਂ ਨਾਲ ਵਪਾਰਕ ਇਕਰਾਰ ਦੇ ਨਿਰਮਾਣ ਲਈ ਕੰਮ ਕਰਾਂਗੇ।ਵਪਾਰ ਨੂੰ ਹੁਲਾਰਾ ਦੇਣ ਦੇ ਲਈ,ਅਸੀਂ ਵੀ ਮਿਆਰੀਕਰਨ ਅਤੇ ਸੰਬੰਧਿਤ ਖੇਤਰਾਂ ਸਹਿਤ ਵਪਾਰ ਸੁਵਿਧਾ ਕਦਮਾਂ ‘ਤੇ ਸਹਿਯੋਗ ਕਰ ਰਹੇ ਹਾਂ।ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿੱਚ ਵਿਆਪਕ ਆਧਾਰ ਅਤੇ ਵਿਆਪਕ ਸਹਿਯੋਗ ਸਾਡੀ ਸਾਂਝੀ ਪਹਿਲ ਹੈ।ਅਸੀਂ ਕੀਨੀਆ ਵਿੱਚ ਖੇਤੀ ਉਤਪਾਦਕਤਾ ਨੂੰ ਵਧਾਉਣ ਲਈ ਸਹਿਯੋਗ ਕਰ ਰਹੇ ਹਾਂ।ਖੇਤੀਬਾੜੀ ਮਸ਼ੀਨੀਕਰਨ ਲਈ ਅਸੀਂ 100 ਮਿਲੀਅਨ ਡਾਲਰ ਦੇ ਕਰਜ਼ ਕਰਾਰ ਦੀ ਲਾਈਨ ‘ਤੇ ਅੱਜ ਦਸਤਖਤ ਕੀਤੇ ਹਨ, ਇਸ ਨਾਲ  ਸਾਡੇ ਇਕਰਾਰ ਦੇ ਨਵੇਂ ਆਯਾਮ ਖੁਲਣਗੇ।ਉਤਪਾਦਨ ਅਤੇ ਦਾਲਾਂ ਦੀ ਦਰਾਮਦ ਦੇ ਲਈ ਕੀਨੀਆ ਦੇ ਨਾਲ ਲੰਮੇ ਸਮੇਂ ਦੇ ਲਈ ਵਿਵਸਥਾ ਦਾ ਪਤਾ ਲਗਾਇਆ ਅਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਅਸੀਂ ਖੁਸ਼ੀ ਨਾਲ ਜੈਵਿਕ ਖੇਤੀ ਦੀਆਂ ਸਰਵੋਤਮ ਅਭਿਆਸ ਨੂੰ ਕੀਨੀਆ ਦੇ ਕਿਸਾਨਾਂ ਨਾਲ ਸਾਂਝਾ ਕਰਨ ਲਈ ਤਿਆਰ ਹਾਂ।ਸਿਹਤ ਦੇ ਖੇਤਰ ਵਿੱਚ, ਕੈਂਸਰ ਦੇ ਇਲਾਜ ਲਈ Bhabhatron ਮਸ਼ੀਨ ਕੇਨਿਯਾਟਾ ਨੈਸ਼ਨਲ ਹਸਪਤਾਲ ਨੂੰ ਦਿੱਤੀ ਹੈ।ਸਾਡੀ ਭਾਰਤ-ਅਫਰੀਕਾ ਸਿਖਰ ਸੰਮੇਲਨ ਪਹਿਲ ਦੇ ਤਹਿਤ ਕੀਨੀਆਈ ਡਾਕਟਰਾਂ ਦੀ ਸਬੰਧਿਤ ਸਮਰੱਥਾ ਨਿਰਮਾਣ ਕੀਤਾ ਜਾ ਰਿਹਾ ਹੈ।ਸਿੱਖਿਆ ਦੇ ਖੇਤਰ ਵਿੱਚ ਭਾਗੀਦਾਰੀ ਸਾਡੇ ਲੋਕਾਂ ਦੇ ਦਰਮਿਆਨ ਨਵੀਆਂ ਕੜੀਆਂ ਪੈਦਾ ਕਰ ਰਹੀ ਹੈ।ਸਾਡਾ ਨੈਰੋਬੀ ਯੂਨੀਵਰਸਿਟੀ ਦੇ ਨਾਲ ਮਜ਼ਬੂਤ ਰਿਸ਼ਤਾ ਹੈ,ਜਿੱਥੇ ਆਈਸੀਸੀਆਰ (ICCR) ਦੁਆਰਾ ਭਾਰਤੀ ਅਧਿਐਨ ਦੀ ਚੇਅਰ ਸਥਾਪਤ ਕੀਤੀ ਗਈ ਹੈ, ਅਤੇ ਇਸ ਦੀ ਲਾਇਬਰੇਰੀ ਦਾ ਨਵੀਨੀਕਰਨ ਵੀ ਭਾਰਤ ਦੀ ਸਹਾਇਤਾ ਨਾਲ ਕੀਤਾ ਜਾ ਰਿਹਾ ਹੈ।ਊਰਜਾ ‘ਤੇ ਅਸੀਂ ਅੰਤਰਰਾਸ਼ਟਰਰੀ ਸੋਲਰ ਅਲਾਇੰਸ ਨੂੰ ਕੀਨੀਆ ਦੇ ਸਮਰਥਨ, ਅਤੇ ਸਾਡੇ ਆਰਥਿਕ ਵਿਕਾਸ ਵਿੱਚ ਸੂਰਜ ਦੀ ਊਰਜਾ ਤੋਂ ਬਿਜਲੀ ਪੈਦਾ ਕਰਨ ਦੇ ਯਤਨਾਂ ਨੂੰ ਸਾਂਝਾ ਮਹੱਤਵ ਦਿੰਦੇ ਹਾਂ।
ਮਿਤੱਰੋਂ,
ਸਮੁੰਦਰੀ ਖੇਤਰ ਦੀਆ ਚੁਣੌਤੀਆਂ ਚਿੰਤਾ ਦਾ ਇੱਕ ਸਾਂਝਾ ਵਿਸ਼ਾ ਹੈ।ਲੇਕਿਨ ਅਸੀਂ ਨੀਲੀ ਅਰਥ ਵਿਵਸਥਾ ਵਿੱਚ ਵਿੱਚ ਵੀ ਮੌਕਿਆਂ ਦੀ ਤਲਾਸ਼ ਕਰਾਂਗੇ। ਅਸੀਂ ਆਪਣੇ ਰੱਖਿਆ ਸਹਿਯੋਗ ਦੇ ਸੰਚਾਲਨ ‘ਤੇ ਵੀ ਤੁਰੰਤ ਧਿਆਨ ਕੇਂਦਰਿਤ ਕਰ ਰਹੇ ਹਾਂ। ਹਾਈਡਰੋਗ੍ਰਾਫੀ,ਸੰਚਾਰ ਨੈੱਟਵਰਕ,ਐਂਟੀ-ਪਾਇਰੇਸੀ,ਸਮਰੱਥਾ ਨਿਰਮਾਣ,ਅਦਾਨ-ਪ੍ਰਦਾਨ ਅਤੇ ਰੱਖਿਆ ਮੈਡੀਕਲ ਸਹਿਯੋਗ ਸਾਡੇ ਤਰਜੀਹ ਦੇ ਖਾਸ ਖੇਤਰ ਹੋਣਗੇ।ਅਸੀਂ ਆਪਣੇ ਸੁਰੱਖਿਆ ਸਹਿਯੋਗ  ਅਤੇ ਸਮਰੱਥਾਵਾਂ ਨੂੰ ਮਜ਼ਬੂਤ ਬਨਾਉਣ ਲਈ ਵੀ ਸਾਂਝੇਦਾਰੀ ਕਰ ਰਹੇ ਹਾਂ।ਇਸ ਸੰਦਰਭ ਵਿੱਚ, ਅਸੀਂ ਸੰਯੁਕਤ ਕਾਰਜ ਗਰੁੱਪ ਨੂੰ,ਜਲਦੀ ਮਿਲਣ ਦੇ ਲਈ ਨਿਰਦੇਸ਼ ਦਿੱਤੇ ਹਨ।ਇਹ ਸਾਈਬਰ ਸੁਰੱਖਿਆ, ਦਹਿਸ਼ਤਵਾਦ ਦਾ ਮੁਕਾਬਲਾ,ਨਸ਼ਾ ਖਾਤਮਾ,ਨਸ਼ੀਲੇ ਪਦਾਰਥਾਂ,ਮਾਨਵ ਤਸਕਰੀ ਅਤੇ ਕਾਲੇ ਧਨ ਨੂੰ ਸਫੈਦ ਬਣਾਉਣ ‘ਤੇ ਧਿਆਨ ਕੇਂਦਰਿਤ ਕਰੇਗਾ।
ਮਿੱਤਰੋ,
ਕੀਨੀਆ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦਾ ਭਾਈਚਾਰਾ ਸਾਡੇ ਦੋਵਾਂ ਦੇ ਦਰਮਿਆਨ ਇੱਕ ਮਹੱਤਵਪੂਰਨ ਅਤੇ ਊਰਜਾਵਾਨ ਕੜੀ ਹੈ।ਮੈਂ ਉਨ੍ਹਾਂ ਨੂੰ ਸਾਡੇ ਵਪਾਰ,ਨਿਵੇਸ਼ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੇ ਤਰੀਕੇ ਨਾਲ  ਸ਼ਾਮਲ ਕਰਨ ਦੇ ਲਈ ਰਾਸ਼ਟਰਪਤੀ ਕੇਨਿਯਾਟਾ ਨਾਲ ਵਿਚਾਰ ਚਰਚਾ ਕੀਤੀ ਹੈ।ਪਿਛਲੇ ਸਾਲ ਸਾਡੀ ਮੀਟਿੰਗ ਵਿੱਚ, ਰਾਸ਼ਟਰਪਤੀ ਅਤੇ ਮੈਂ ਵੀ ਆਪਣੇ ਫੈਸਲਿਆਂ ਨੂੰ ਲਾਗੂ ਕਰਨ ਲਈ ਗਹੁ ਨਾਲ ਅਤੇ ਨਿਜੀ ਨਿਗਰਾਨੀ ਕਰਨ ਲਈ ਸਹਿਮਤ ਹੋਏ ਸਨ ।
ਮਹਾਮਹਿਮ, 
ਇੱਕ ਵਾਰ ਫੇਰ, ਭਾਰਤ ਦੇ ਲੋਕਾਂ ਦੇ ਵੱਲੋਂ ਅਤੇ ਮੇਰੇ ਆਪਣੇ ਵੱਲੋਂ, ਮੈਂ ਸਾਡਾ ਸੱਦਾ ਪ੍ਰਵਾਨ ਕਰਨ ਅਤੇ ਦਿੱਲੀ ਤੇ ਗੁਜਰਾਤ ਦੋਵੇਂ  ਥਾਵਾਂ ‘ਤੇ ਆਪਣੀ ਹਾਜ਼ਰੀ ਨਾਲ ਸਾਨੂੰ ਨਿਵਾਜਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ।

ਧੰਨਵਾਦ
ਬਹੁਤ ਧੰਨਵਾਦ 
****
ਏਕੇਟੀ/ਏਕੇ