ਪੀਐੱਮਇੰਡੀਆ
ਸਵਾਮੀ ਚਿੰਦਾਨੰਦ ਸਰਸਵਤੀ ਜੀ,
ਸ਼ੰਕਰਾਚਾਰੀਆ ਵਿਦਿਆਨੰਦ ਤੀਰਥ ਜੀ ਮਹਾਰਾਜ,
ਸਵਾਮੀ ਅਸੰਗਨੰਦ ਸਰਸਵਤੀ ਜੀ,
ਸਾਧਵੀ ਭਗਵਤੀ ਸਰਸਵਤੀ ਜੀ,
ਸ੍ਰੇਸ਼ਠ ਸੰਤ, ਅਚਾਰੀਆਂ, ਮਿੱਤਰੋਂ
ਮੈਨੂੰ ਅੱਜ ਸਾਲਾਨਾ ਅੰਤਰਰਾਸ਼ਟਰੀ ਯੋਗਾ ਫੈਸਟੀਵਲ ਮੌਕੇ ਤੁਹਾਡੇ ਨਾਲ ਵੀਡੀਓ ਕਾਰਫਰੰਸ ਰਾਹੀਂ ਜੁੜਨ ਦੀ ਖੁਸ਼ੀ ਹੋ ਰਹੀ ਹੈ।
ਮੈਂ ਅੱਗੇ ਸ਼ੁਰੂ ਕਰਨ ਤੋਂ ਪਹਿਲਾ ਹਾਲ ਵਿੱਚ ਹੀ ਸਾਡੇ ਵਿਗਿਆਨੀਆਂ ਦੀਆਂ ਕਮਾਲ ਦੀਆਂ ਪ੍ਰਾਪਤੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ।
ਪਿਛਲੇ ਮਹੀਨੇ ਸਾਡੇ ਪੁਲਾੜ ਵਿਗਿਆਨੀਆਂ ਨੇ ਇੱਕ ਵਿਲੱਖਣ ਰਿਕਾਰਡ ਬਣਾਇਆ ਹੈ।
ਉਨ੍ਹਾਂ ਨੇ ਸਿੰਗਲ ਰਾਕਟ ਲਾਂਚ ਕਰਕੇ 104 ਸੈਟੇਲਾਈਟ ਪੁਲਾੜ ਵਿੱਚ ਭੇਜੇ ਹਨ।
ਇਨ੍ਹਾਂ ਵਿੱਚ 101 ਸੈਟੇਲਾਈਟ ਅਮਰੀਕਾ,ਇਜ਼ਰਾਈਲ,ਸਵਿਟਜ਼ਰਲੈਂਡ,ਨੀਰਦਲੈਂਡ ਕਜ਼ਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਦੇਸ਼ਾਂ ਦੀ ਮਲਕੀਅਤ ਵਾਲੇ ਹਨ।
ਸਾਡੇ ਰੱਖਿਆ ਵਿਗਿਆਨੀਆਂ ਨੇ ਵੀ ਭਾਰਤ ਦਾ ਮਾਣ ਵਧਾਇਆ ਹੈ।
11 ਫਰਵਰੀ ਨੂੰ ਇੱਕ ਉਚ ਉਚਾਈ ਵਾਲੀ ਬੈਲਿਸਟਿਕ ਮਿਜ਼ਾਇਲ ਢਾਲ ਦਾ ਸਫਲਤਾਪੂਰਬਕ ਨਰੀਖਣ ਕੀਤਾ ਗਿਆ ਜਿਹੜੀ ਕਿ ਮਿਜ਼ਾਇਲ ਹਮਲਿਆਂ ਦੇ ਖਿਲਾਫ ਸਾਡੇ ਸ਼ਹਿਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਏਗੀ।
ਕੱਲ ਉਨ੍ਹਾਂ ਨੇ ਇੱਕ ਘੱਟ ਉਚਾਈ ਵਾਲੀ ਇੰਟਰਸੈਪਟਰ (interceptor) ਮਿਜ਼ਾਇਲ ਦਾ ਸਫਲਤਾਪੂਰਬਕ ਨਰੀਖਣ ਕਰਕੇ ਆਪਣੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰ ਲਿਆ।
ਇਹ ਸਮਰੱਥਾ ਵਰਤਮਾਨ ਵਿੱਚ ਸਿਰਫ ਚਾਰ ਹੋਰ ਦੇਸ਼ਾਂ ਕੋਲ ਹੈ।
ਮੈਂ ਆਪਣੇ ਪੁਲਾੜ ਤੇ ਰੱਖਿਆ ਵਿਗਿਆਨੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦਾ ਹਾਂ।
ਸਾਡੇ ਪੁਲਾੜ ਤੇ ਰੱਖਿਆ ਵਿਗਿਆਨੀਆਂ ਦੀਆਂ ਉਪਲੱਬਧੀਆਂ ਨੇ ਭਾਰਤ ਦੇ ਵਕਾਰ ਨੂੰ ਪੂਰੇ ਵਿਸ਼ਵ ਵਿੱਚ ਉੱਚਾ ਕੀਤਾ ਹੈ।
ਦੇਵੀਓ ਅਤੇ ਸੱਜਣੋਂ,
ਅਸੀਂ ਭਾਰਤ ਵਿੱਚ ਵਿਗਿਆਨ ਤੇ ਟੈਕਨਾਲੋਜੀ ਦੋਨਾਂ ਦੇ ਹੱਦ ਤੱਕ ਖੋਜ ਕਰਨ, ਵਿਗਿਆਨ ਤੇ ਯੋਗਾ ਦੋਨੇ ਸਾਡੀ ਆਤਮਾ ਦੇ ਅੰਦਰ ਡੂੰਘਾਈ ਤੱਕ ਖੋਜ ਕਰਨ ਵਿੱਚ ਵਿਸ਼ਵਾਸ ਕਰਦੇ ਹਾਂ।
ਅੰਤਰਰਾਸ਼ਟਰੀ ਯੋਗਾ ਫੈਸਟੀਵਲ ਦੀ ਮੇਜ਼ਬਾਨੀ ਲਈ ਸ਼ਾਇਦ ਰਿਸ਼ੀਕੇਸ ਤੋਂ ਬੇਹਤਰ ਕੋਈ ਜਗ੍ਹਾ ਨਹੀਂ ਹੋ ਸਕਦੀ।
ਇਹ ਵਾਸਤਵ ਵਿੱਚ ਇੱਕ ਜਗ੍ਹਾ ਹੈ ਜੋ ਕਿ ਸੰਤਾਂ,ਤੀਰਥ ਯਾਤਰੀਆਂ,ਆਮ ਆਦਮੀ ਅਤੇ ਹਸਤੀਆਂ ਨੂੰ ਸਮਾਨ ਰੂਪ ਨਾਲ ਸਦੀਆਂ ਤੋਂ ਯੋਗ ਦਾ ਅਸਲੀ ਸਾਰ ਦੇ ਲਈ ਅਤੇ ਸ਼ਾਂਤੀ ਦੇ ਲਈ ਖੋਜ ਤਿਆਰ ਕੀਤੀ ਗਈ ਹੋਵੇ।
ਜਿਵੇਂ ਮੈਂ ਵਿਸ਼ਵ ਦੇ ਵੱਖ ਵੱਖ ਭਾਗਾਂ ਤੋਂ ਰਿਸ਼ੀਕੇਸ਼ ਵਿੱਚ ਪਵਿੱਤਰ ਗੰਗਾ ਨਦੀ ਦੇ ਕਿਨਾਰੇ ਵੱਡੇ ਅਤੇ ਅਨੇਕ ਇਕੱਠ ਦੇਖੇ ਹਨ, ਮੇਰੇ ਵਿਚਾਰ ਮਹਾਨ ਜਰਮਨ ਵਿਦਵਾਨ ਮੈਕਸ ਮੁਲਰ (Max Müller) ਵੱਲ ਜਾਂਦੇ ਹਨ ਜਿਨ੍ਹਾਂ ਨੇ ਕਿਹਾ ਅਤੇ ਮੈਂ ਹਵਾਲਾ ਦਿੰਦਾ ਹਾਂ:
ਅਗਰ ਮੈਨੂੰ ਪੁੱਛਿਆ ਜਾਵੇ ਕੀ ਅਸਮਾਨ ਦੇ ਥੱਲੇ ਮਨੁੱਖੀ ਮਨ ਸਭ ਤੋਂ ਪੂਰੀ ਤਰ੍ਹਾਂ ਆਪਣੇ ਉੱਤਮ ਤੋਹਫੇ ਦੇ ਲਈ ਕੁਝ ਵਿਕਸਿਤ ਕੀਤਾ ਗਿਆ ਹੈ, ਸਭ ਤੋਂ ਡੂੰਘਾ ਜੀਵਨ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਬਾਰੇ ਸੋਚਿਆ ਗਿਆ ਅਤੇ ਹੱਲ ਮਿਲ ਗਿਆ, ਮੈਂ ਭਾਰਤ ਵੱਲ ਇਸ਼ਾਰਾ ਕਰਾਂਗਾ।
(“If I were asked under what sky the human mind has most fully developed some of its choicest gifts, has most deeply pondered on the greatest problems of life, and has found solutions, I should point to India.”)
ਮੈਕਸ ਮੁਲਰ ਤੋਂ, ਤੁਹਾਡੇ ਵਿੱਚੋਂ ਕਈ ਜੋ ਅੱਜ ਰਿਸ਼ੀਕੇਸ਼ ਵਿੱਚ ਹਾਜ਼ਰ ਹਨ, ਆਪਣੇ ਆਪ ਵਿੱਚ ਸਭ ਤੋਂ ਬੇਹੱਦ ਸਫਲ ਲੋਕ-ਜਦੋਂ ਵੀ ਵਾਸਤਵਿਕ ਸਵੈ ਖੋਜ ਵਿੱਚ ਪਤਾ ਕਰਨ ਲਈ ਬੁਲਾਇਆ, ਉਨ੍ਹਾਂ ਆਪਣੀ ਮੰਜ਼ਲ ਭਾਰਤ ਨੂੰ ਦੱਸਿਆ
ਅਤੇ ਜ਼ਿਆਦਾਤਰ ਮਾਮਲਿਆ ਵਿੱਚ ਖੋਜ ਨੇ ਉਨ੍ਹਾਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਹੈ।
ਯੋਗਾ ਜੀਵਨ ਦੇ ਨਾਲ ਲੋਕਾਂ ਨੂੰ ਜੋੜਨ ਦੇ ਲਈ ਪ੍ਰਕਿਰਤੀ ਦੇ ਨਾਲ ਮਾਨਵ ਜਾਤੀ ਨੂੰ ਦੋਬਾਰਾ ਜੋੜਨ ਲਈ ਇੱਕ ਕੋਡ ਹੈ।
ਇਹ ਖੁਦ ਦੇ ਸਾਡੀ ਸੀਮਤ ਸਮਝ,ਆਪਣੇ ਪਰਿਵਾਰ,ਸਮਾਜ ਅਤੇ ਮਾਨਵਤਾ ਨੂੰ ਦੇਖਣ ਦੇ ਬਾਰੇ ਖੁਦ ਦੇ ਵਿਸਥਾਰ ਵਿੱਚ ਵਾਧਾ ਕਰਦਾ ਹੈ।
ਇਹੀ ਕਾਰਣ ਹੈ ਕਿ ਸਵਾਮੀ ਵਿਵੇਕਾਨੰਦ ਨੇ ਕਿਹਾ ਕਿ ਵਿਸਥਾਰ ਜੀਵਨ ਹੈ, ਸੁੰਗੜਾਅ ਮੌਤ ਹੈ।
ਯੋਗਾ ਦਾ ਅਭਿਆਸ ਏਕਤਾ ਦੀ ਭਾਵਨਾ ਪੈਦਾ ਕਰਦਾ ਹੈ- ਮਨ, ਸਰੀਰ ਅਤੇ ਬੁੱਧੀ ਦੀ ਏਕਤਾ।
ਸਾਡੇ ਪਰਿਵਾਰਾਂ ਦੇ ਨਾਲ, ਸਮਾਜ ਜਿਸ ਵਿੱਚ ਅਸੀਂ ਰਹਿੰਦੇ ਹਾਂ,ਸਾਥੀ ਮਨੁਖਾਂ ਦੇ ਨਾਲ,ਜਾਨਵਰਾਂ ਅਤੇ ਦਰੱਖਤਾਂ ਜਿਨ੍ਹਾਂ ਨਾਲ ਅਸੀਂ ਆਪਣੇ ਖੂਬਸੂਰਤ ਗ੍ਰਹਿ ਸਾਂਝਾ ਹੈ ਨਾਲ ਏਕਤਾ…. ਇਹ ਯੋਗਾ ਹੈ।
ਯੋਗਾ ‘ਮੈਂ’ ਤੋਂ ‘ਅਸੀਂ’ ਤੱਕ ਦਾ ਸਫਰ ਹੈ।
ਵਿਅਕਤੀ ਤੋਂ ਸਮਿਸ਼ਟੀ ਤੱਕ ਇਹ ਯਾਤਰਾ ਹੈ। ਮੈਂ ਤੋਂ ਅਸੀਂ ਤੱਕ ਦੀ ਇਹ ਭਾਵਨਾ,ਅਹਮ ਤੋਂ ਵਯਮ (वयम) ਤੱਕ ਇਹ ਭਾਵ ਵਿਸਥਾਰ,ਇਹੀ ਤਾਂ ਯੋਗਾ ਹੈ।
ਇਹ ਸਫਰ ,ਇੱਕ ਪ੍ਰਕ੍ਰਿਤਿਕ ਉਪ-ਉਤਪਾਦ ਦੇ ਰੂਪ ਵਿੱਚ,ਚੰਗੀ ਸਿਹਤ,ਮਨ ਦੀ ਸ਼ਾਂਤੀ,ਅਤੇ ਇੱਥੋਂ ਤੱਕ ਕਿ ਜੀਵਨ ਵਿੱਚ ਖੁਸ਼ਹਾਲੀ ਦੇ ਲਾਭ ਲਿਆਉਂਦਾ ਹੈ।
ਯੋਗ ਵਿਅਕਤੀ ਨੂੰ ਵਿਚਾਰ,ਕਾਰਜ,ਗਿਆਨ ਅਤੇ ਭਗਤੀ ਨਾਲ ਇੱਕ ਬੇਹਤਰ ਇਨਸਾਨ ਬਣਾਉਂਦਾ ਹੈ।
ਇਹ ਸਿਰਫ ਇੱਕ ਕਸਰਤ ਦਾ ਇੱਕ ਸੈੱਟ ਹੈ, ਜੋ ਕਿ ਸਰੀਰ ਨੂੰ ਫਿੱਟ ਰੱਖਦਾ ਹੈ,ਦੇ ਰੂਪ ਵਿੱਚ ਯੋਗਾ ਨੂੰ ਦੇਖਣਾ ਬਹੁਤ ਹੀ ਅਣਉਚਿਤ ਹੋਵੇਗਾ।
ਯੋਗਾ ਸਰੀਰਕ ਅਭਿਆਸ ਤੋਂ ਬਹੁਤ ਜ਼ਿਆਦਾ ਅੱਗੇ ਵੀ ਹੈ।
ਆਧੁਨਿਕ ਜੀਵਨ ਦੇ ਤਣਾਅ ਤੋਂ ਰਾਹਤ ਲਈ ਖੋਜ, ਅਕਸਰ ਤੰਬਾਕੂ,ਸ਼ਰਾਬ ਜਾਂ ਇੱਥੋਂ ਤੱਕ ਦਵਾਈਆਂ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।
ਯੋਗਾ ਇੱਕ ਸਦੀਵੀਂ,ਸਰਲ ਅਤੇ ਸਿਹਤ ਬਦਲ ਪ੍ਰਦਾਨ ਕਰਦਾ ਹੈ।ਇਸ ਗੱਲ ਦੇ ਚੋਖੇ ਸਬੂਤ ਹਨ ਕਿ ਯੋਗਾ ਦਾ ਅਭਿਆਸ ਮੁਕਾਬਲਾ ਤਣਾਓ ਅਤੇ ਪੁਰਾਣੀ ਜੀਵਨ ਸ਼ੈਲੀ ਨਾਲ ਸਬੰਧਿਤ ਸਥਿਤੀਆਂ ਵਿੱਚ ਮੱਦਦ ਕਰਦਾ ਹੈ।
ਵਿਸ਼ਵ ਨੂੰ ਅੱਜ ਦਹਿਸ਼ਤਵਾਦ ਅਤੇ ਜਲਵਾਯੂ ਪਰਿਵਰਤਨ ਦੋਹਰੀਆਂ ਚੁਣੌਤੀਆਂ ਤੋਂ ਖਤਰਾ ਹੈ।
ਦੁਨੀਆ ਇਨ੍ਹਾ ਸਮੱਸਿਆਵਾਂ ਦੇ ਲਈ ਟਿਕਾਊ ਅਤੇ ਸਥਿਰ ਜਵਾਬ ਲਈ ਭਾਰਤ ਵੱਲ ਅਤੇ ਯੋਗਾ ਵੱਲ ਵੇਖ ਰਹੀ ਹੈ।
ਅਸੀਂ ਵਿਸ਼ਵ ਸ਼ਾਂਤੀ ਦੀ ਗੱਲ ਕਰਦੇ ਹਾਂ,ਦੇਸ਼ਾਂ ਦੇ ਦਰਮਿਆਨ ਸ਼ਾਂਤੀ ਹੋਣੀ ਚਾਹੀਦੀ ਹੈ।ਇਹ ਤਾਂ ਹੀ ਸੰਭਵ ਹੈ ਜਦੋਂ ਉੱਥੇ ਸਮਾਜ ਦੇ ਅੰਦਰ ਸਾਂਤੀ ਹੋਵੇ।ਸਿਰਫ ਸ਼ਾਂਤੀਪੂਰਨ ਪਰਿਵਾਰ ਹੀ ਸ਼ਾਤੀਪੂਰਨ ਸਮਾਜ ਦਾ ਗਠਨ ਕਰ ਸਕਦੇ ਹਨ।ਸਿਰਫ ਸ਼ਾਂਤੀਪੂਰਨ ਵਿਅਕਤੀ ਸ਼ਾਂਤੀਪੂਰਨ ਪਰਿਵਾਰ ਬਣਾ ਸਕਦੇ ਹਨ।ਯੋਗਾ ਹੀ ਵਿਅਕਤੀਆਂ ,ਪਰਿਵਾਰ,ਸਮਾਜ ਦੇਸ਼ ਅਤੇ ਆਖਰ ਦੁਨੀਆਂ ਵਿੱਚ ਸ਼ਾਂਤੀ ਤੇ ਏਕਤਾ ਨਿਰਮਾਣ ਕਰਨ ਦਾ ਇੱਕ ਰਾਸਤਾ ਹੈ।
ਯੋਗਾ ਦੇ ਮਾਧਿਅਮ ਰਾਹੀਂ ਅਸੀਂ ਇੱਕ ਨਵੇਂ ਯੁੱਗ ਦਾ ਨਿਰਮਾਣ ਕਰ ਸਕਦੇ ਹਾਂ-ਇੱਕਜੁੱਟਤਾ ਅਤੇ ਏਕਤਾ ਯੁੱਗ।
ਜਦੋਂ ਅਸੀਂ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਖਪਤ ਦੀ ਜੀਵਨਸ਼ੈਲੀ ਤੋਂ ਦੂਰ ਹੋਣਾ ਲੱਭਣਾ ਹੋਵੇਗਾ ਜਾਂ “ਭੋਗਾ” ਤੋਂ ਇੱਕ ਯੋਗਾ।
ਯੋਗਾ ਸਾਬਿਤ ਅਨੁਸ਼ਾਸਨ ਅਤੇ ਵਿਕਾਸ ਦਾ ਜੀਵਨ ਬਤੀਤ ਕਰਨ ਦੇ ਲਈ ਮਜ਼ਬੂਤ ਥੰਮ ਹੋ ਸਕਦਾ ਹੈ।
ਇੱਕ ਸਮਾਂ ਸੀ ਜਦ ਵਿਅਕਤੀਗਤ ਲਾਭ ‘ਤੇ ਜ਼ੋਰ ਦਿੱਤਾ ਜਾਂਦਾ ਸੀ,ਅਤੇ ਕੀ ਇੱਕ ਵੀ ਯਤਨ ਨਾਲ ਪ੍ਰਾਪਤ ਕਰ ਸਕਦਾ ਹੈ,ਯੋਗਾ ਇੱਕ ਤਾਜ਼ਾ ਅਲੱਗ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ।
ਯੋਗਾ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਇੱਕ ਇਸ ਵਿੱਚੋਂ ਪ੍ਰਾਪਤ ਕਰੇ। ਇਹ ਇੱਕ ਨੂੰ ਕੀ ਦੇ ਸਕਦਾ ਹੈ, ਇੱਕ ਨੂੰ ਕੀ ਛੁੱਟਕਾਰਾ ਮਿਲ ਸਕਦਾ ਹੈ।
ਇਸ ਲਈ ਪ੍ਰਾਪਤੀ ਦੀ ਬਜਾਏ,ਯੋਗਾ ਸਾਨੂੰ ਮੁਕਤੀ ਜਾਂ ਮੁਕਤੀ ਦੇ ਰਾਸਤੇ ਦਿਖਾਉਂਦਾ ਹੈ ਜਿਸ ਨੂੰ ਅਸੀਂ ਦੁਨੀਆ ਦਾ ਇਹ ਹਿੱਸਾ ਕਹਿ ਸਕਦੇ ਹਾਂ।
ਸਵਾਮੀ ਚਿੰਦਾਨੰਦ ਸਰਸਵਤੀ ਜੀ, ਨੇ ਪਰਮਾਰਥ ਨਿਕੇਤਨ ਵਿੱਚ ਆਪਣੇ ਕਾਰਜ ਦੇ ਮਾਧਿਅਮ ਰਾਹੀਂ ਮਹਾਨ ਆਦਰਸ਼ ਦੇ ਜੀਓਣ ਦਾ ਰਾਸਤਾ ਦਿਖਾਇਆ ਹੈ।
ਮੈਂ ਦੁਨੀਆ ਭਰ ਦੇ ਲੋਕਾਂ ਦੇ ਲਈ ਯੋਗਾ ਵਿੱਚ ਲਿਆਉਣ ਲਈ ਪਰਮਾਰਥ ਨਿਕੇਤਨ ਦੁਆਰਾ ਕੀਤੇ ਜਾ ਰਹੇ ਕਾਰਜ ਦੀ ਸਰਾਹਨਾ ਕਰਦਾ ਹੈ ।
ਮੈਂ ਸਵਾਮੀ ਜੀ ਦੁਆਰਾ ਹਿੰਦੂ ਧਰਮ ਦੇ ਵਿਸ਼ਵਕੋਸ਼ ਦੇ 11 ਭਾਗਾਂ ਦੇ ਸੰਕਲਨ ਲਈ ਨਿਭਾਈ ਗਈ ਸਰਗਰਮ ਭੂਮਿਕਾ ਨੂੰ ਯਾਦ ਕਰਦਾ ਹਾਂ।
ਜ਼ਿਕਰਯੋਗ ਹੈ ਸਵਾਮੀ ਜੀ ਅਤੇ ਉਨ੍ਹਾਂ ਦੀ ਟੀਮ ਨੇ ਇੱਕ ਸਦੀ ਦੇ ਇੱਕ ਚੌਥਾਈ ਤੋਂ ਘੱਟ ਸਮੇਂ ਵਿੱਚ ਇਸ ਮਿਸ਼ਨ ਨੂੰ ਪੂਰਾ ਕੀਤਾ ਹੈ। ਅਤੇ ਉਨ੍ਹਾਂ ਦੇ ਕੰਮ ਦੀ ਡੂੰਘਾਈ ਚਮਤਕਾਰੀ ਹੈ।
ਉਹ ਸਿਰਫ 11 ਭਾਗਾਂ ਵਿੱਚ ਹਿੰਦੂ ਧਰਮ ਦੇ ਲਗਭਗ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਨ ਵਿੱਚ ਸਮਰੱਥ ਸਨ।
ਇਹ ਵਾਸਤਵ ਵਿੱਚ,ਇੱਕ ਅਧਿਕਾਰ ਹੈ ਕਿ ਹਰ ਅਧਿਆਤਮਕ ਸਾਧਕ,ਯੋਗੀ ਅਤੇ ਇੱਥੋਂ ਤੱਕ ਕਿ ਇੱਕ ਆਮ ਵਿਅਕਤੀ ਨੂੰ ਲਾਭ ਹੋ ਸਕਦਾ ਹੈ।
ਹਿੰਦੂ ਧਰਮ ਦਾ ਵਿਸ਼ਵਕੋਸ਼,ਜਦੋਂ ਵੱਖ ਵੱਖ ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗਾ,ਸਮਝ-ਬੂਝ ਵਿੱਚ ਵਾਧਾ ਕਰੇਗਾ ਅਤੇ ਦੇਸ਼ ਦੇ ਅੰਦਰ ਹੋਰਨਾਂ ਪ੍ਰੰਪਰਾਵਾਂ ਅਤੇ ਸੰਸਕ੍ਰਿਤੀਆਂ ਦੇ ਬਾਰੇ ਵਿੱਚ ਜਾਗਰੂਕਤਾ ਵਿੱਚ ਵਾਧਾ ਹੋਵੇਗਾ।
ਇਹ ਸਮਝ-ਬੂਝ ਵਿੱਚ ਵਾਧਾ ਕਰੇਗਾ,ਨਫਰਤ ਅਤੇ ਗਲਤ ਫਹਿਮੀਆਂ ਨੂੰ ਘਟਾਏਗਾ ਅਤੇ ਸਹਿਯੋਗ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵਧਾਏਗਾ।
ਸਵੱਛ ਭਾਰਤ ਦੀ ਦਿਸ਼ਾ ਵਿੱਚ ਇੱਕ ਜਨ ਅੰਦੋਲਨ-ਸਵੱਛ ਭਾਰਤ ਮਿਸ਼ਨ ਵਿੱਚ ਨਿਭਾਈ ਗਈ ਸਰਗਰਮ ਭੂਮਿਕਾ ਲਈ ਪਰਮਾਰਥ ਨਿਕੇਤਨ ਦੀ ਤਾਰੀਫ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਹੈ।ਭਾਰਤੀ ਪ੍ਰੰਪਰਾਵਾਂ ਵਿਅਕਤੀਗਤ ਸਵੱਛਤਾ ‘ਤੇ ਮਜ਼ਬੂਤ ਜ਼ੋਰ ਦਿੰਦੀਆਂ ਹਨ।ਨਾ ਸਿਰਫ ਕਿਸੇ ਇੱਕ ਦੇ ਸਰੀਰ ਨੂੰ ਸਾਫ ਅਤੇ ਸ਼ੁੱਧ ਰੱਖਣ ਤੇ ਜ਼ੋਰ ਬਲਕਿ ਇਹ ਇੱਕ ਦੇ ਘਰ,ਕੰਮ ਅਤੇ ਪੂਜਾ ਦੇ ਸਥਾਨ ਦੀ ਸਫਾਈ ਨੂੰ ਬਹੁਤ ਤਰਜੀਹ ਦਿੰਦੀਆਂ ਹਨ।
ਰਹਿੰਦ ਜਾਂ ਗੰਦਗੀ ਇਨ੍ਹਾਂ ਸਥਾਨਾਂ ਦੀ ਚਾਰਦੀਵਾਰੀ ਦੇ ਅੰਦਰ ਦੇ ਕਿਸੇ ਵੀ ਰੂਪ ਵਿੱਚ ਜਮ੍ਹਾ ਹੋਣਾ ਅਸ਼ੁੱਧ ਮੰਨਿਆ ਜਾਂਦਾ ਹੈ।
ਇੱਥੋਂ ਤੱਕ ਕਿ ਸਾਡੇ ਪ੍ਰਾਚੀਨ ਗਰੰਥਾਂ ਵਿੱਚ,ਵਿਅਕਤੀਗਤ ਸਵੱਛਤਾ ਦੇ ਇਸ ਮਹੱਤਵ ਨੂੰ ਦਰਸਾਇਆ ਗਿਆ ਹੈ।
ਲੇਕਿਨ ਇੱਥੇ ਖੁਲ੍ਹੀ ਥਾਂ ਤੇ ਗੰਦਗੀ ਦਾ ਢੇਰ ਲਗਾਉਣ ਦੀ ਇੱਕ ਬਿਰਤੀ ਹੈ।
ਇਹ ਸੱਚ ਨਹੀਂ ਹੈ ਕਿ ਪੱਛਮੀ ਅਤੇ ਹੋਰਨਾਂ ਵਿਕਸਿਤ ਦੇਸ਼ਾਂ ਵਿੱਚ ਜਿੱਥੇ ਭਾਈਚਾਰਕ ਸਵੱਛਤਾ ਅਤੇ ਜਨਤਕ ਸਿਹਤ ਦੇ ਵਿਚਕਾਰ ਦੀ ਕੜੀ ਜ਼ਿਆਦਾ ਸਪੱਸ਼ਟ ਰੂਪ ਨਾਲ ਸਮਝਿਆ ਜਾਂਦਾ ਹੈ।ਪਾਣੀ ਦੇ ਭੰਡਾਰ,ਭੂਮੀ ਅਤੇ ਹਵਾ ਵਰਗੇ ਜਨਤਕ ਮਾਲ ਵਿੱਚ ਸਵੱਛਤਾ ਦਾ ਪਾਲਣ ਅਤੇ ਜਾਗਰੂਕਤਾ ਬਹੁਤ ਅਹਿਮ ਹੈ।
ਇਸ ਲਈ ਚੰਗੀ ਸਿਹਤ ਵਿਅਕਤੀਗਤ ਭਲਾਈ ਅਤੇ ਵਾਤਾਵਰਣ ਭਲਾਈ ਦਾ ਇੱਕ ਸਮੂਹਿਕ ਯਤਨ ਹੈ।
ਸਵੱਛ ਭਾਰਤ ਮਿਸ਼ਨ ਦੇ ਮਾਧਿਅਮ ਨਾਲ,ਅਸੀਂ ਭਾਈਚਾਰਕ ਸਵੱਛਤਾ ਅਤੇ ਵਿਅਕਤੀਗਤ ਸਿਹਤ ਦੇ ਵਿਚਕਾਰ ਲਿੰਕ ਸਥਾਪਿਤ ਕਰਨ ਦੇ ਯਤਨ ਕਰ ਰਹੇ ਹਾਂ।
ਇਤਿਹਾਸਕ ਮੰਦਰਾਂ ਨੇ ਸਾਡੇ ਸਮਾਜ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਆਮ ਤੌਰ ਇਨ੍ਹਾਂ ਦਾ ਨਿਰਮਾਣ ਵਿਸ਼ਾਲ ਖੇਤਰ ਵਿੱਚ ਅਤੇ ਅਕਸਰ ਰਿਹਾਇਸ਼ੀ ਇਲਾਕੇ ਤੋਂ ਦੂਰ ਕੀਤਾ ਗਿਆ।
ਹਾਲਾਂਕਿ, ਸਮਾਂ ਬੀਤਣ ਦੇ ਨਾਲ ,ਇਹ ਬਜ਼ਾਰਾਂ ਅਤੇ ਰਿਹਾਇਸ਼ੀ ਕਾਲੋਨੀਆਂ ਵਿੱਚ ਘਿਰ ਗਏ।ਅਤੇ ਇਸ ਲਈ ਉਨ੍ਹਾਂ ਨੂੰ ਅਸ਼ੁਧ ਆਲੇ ਦੁਆਲੇ ਦਾ ਸਾਹਮਣਾ ਕਰਨਾ ਵੱਡੀ ਚੁਣੌਤੀ ਹੈ।
ਇਸ ਮੁੱਦੇ ਦੇ ਹੱਲ ਲਈ ਹੁਣ ਸਵੱਛ ਭਾਰਤ ਮਿਸ਼ਨ ਵਿੱਚ “ਸਵੱਛ ਕਲਾਮਈ ਸਥਾਨ” (Swachh Iconic Places) ਪ੍ਰੋਜੈਕਟ ਸ਼ਾਮਲ ਕੀਤਾ ਗਿਆ ਹੈ।
ਪਹਿਲੇ ਪੜਾਅ ਵਿੱਚ ਅਸੀਂ ਕਾਮਾਖਿਆ ਮੰਦਰ,ਜਗਨਨਾਥ ਪੁਰੀ,ਮੀਨਾਕਸ਼ੀ ਮੰਦਰ ਤਿਰੁਪਤੀ, ਦਰਬਾਰ ਸਾਹਿਬ ਅਤੇ ਵੈਸ਼ਨੋ ਦੇਵੀਂ ਮੰਦਰ ਨੂੰ ਅਤੇ ਇਨ੍ਹਾਂ ਦੇ ਆਲੇ ਦੁਆਲੇ ਨੂੰ ਸਾਫ ਕਰਨ ਦਾ ਕਾਰਜ ਲਿਆ ਹੈ।
ਅਤੇ ਇਸ ਲਈ,ਸਵੱਛ ਭਾਰਤ ਮਿਸ਼ਨ- ਸਵੱਛ ਭਾਰਤ ਦੀ ਖੋਜ- ਦੇਸ਼ ਵਿੱਚ ਵਿਸਵਾਸ਼ ਅਤੇ ਅਧਿਆਤਮ ਨਾਲ ਜੁੜਿਆ ਹੋਇਆ ਹੈ।
ਅਸੀਂ ਸਾਰੇ ਯੋਗਾ ਦੇ ਮਹਾਨ ਊਭਾਰ ਦੇ ਗਵਾਹ ਹਨ ਜਦ ਸਤੰਬਰ 2014 ਵਿੱਚ ਇੱਕ ਅੰਤਰਰਾਸ਼ਟਰੀ ਦਿਵਸ ਯੋਗਾ ਦੇ ਲਈ ਸੰਯੁਕਤ ਰਾਸ਼ਟਰ ਆਮ ਸਭਾ ਦੇ ਸ਼ੈਸਨ ਮੈਂ ਪ੍ਰਸਤਾਵ ਰੱਖਿਆ ਸੀ।
ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਇਸਦੇ ਸਮਰਥਨ ਦੀ ਸੁਭਾਵਿਕ ਦਿਲ ਤੋਂ ਕਲਪਨਾ ਵੀ ਨਹੀਂ ਕੀਤੀ ਸੀ।
ਦੁਨੀਆਂ ਭਰ ਦੇ ਬੇਮਿਸਾਲ ਦੇਸ਼ਾਂ ਨੇ ਸਾਡੇ ਨਾਲ ਹੱਥ ਮਿਲਾਇਆ।
ਅਤੇ ਹੁਣ ਹਰ ਸਾਲ ਗਰਮੀਆਂ ਦੀ ਸੰਗਰਾਂਦ ਦੇ ਮੌਕੇ ਤੇ 21 ਜੂਨ ਨੂੰ ਵਿਸ਼ਵ ਯੋਗਾ ਲਈ ਇਕੱਠੇ ਆਉਂਦਾ ਹੈ।
ਇੱਕਜੁੱਟਤਾ-ਯੋਗਾ ਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ‘ਤੇ ਇੰਨੇ ਸਾਰੇ ਦੇਸ਼ਾਂ ਦਾ ਇਕੱਠੇ ਆਉਣਾ ਯੋਗਾ ਦੇ ਅਸਲੀ ਨਿਚੋੜ ਨੂੰ ਦਿਖਾਉਂਦਾ ਹੈ ।
ਸ਼ਾਂਤੀ,ਰਹਿਮਦਿਲੀ,ਭਾਈਚਾਰਾ ਅਤੇ ਮਾਨਵ ਜਾਤੀ ਦੇ ਸਾਰੇ ਦੌਰ ਦੀ ਪ੍ਰਗਤੀ ਦਾ ਯੁੱਗ-ਯੋਗਾ ਵਿੱਚ ਇੱਕ ਨਵਾਂ ਯੁੱਗ ਲਿਆਉਣ ਲਈ ਸੰਭਾਵੀ ਸਮਰੱਥਾ ਹੈ।
ਦੇਵੀਓ ਅਤੇ ਸੱਜਣੋਂ,।
ਸ਼ਕਤੀਸ਼ਾਲੀ ਹਿਮਾਲਿਆ ਦਾ ਆਸ਼ੀਰਵਾਦ ਤੁਹਾਡੇ ਨਾਲ ਹੋਵੇ।
ਗੰਗਾ ਨਦੀ ਦੇ ਕਿਨਾਰੇ,ਜਿੱਥੇ ਸਾਡੇ ਸੰਤਾਂ ਤੇ ਰਿਸ਼ੀਆਂ ਨੇ ਸਦੀਆਂ ਤੋਂ ਧਿਆਨ ਸਾਧਨਾ ਕੀਤੀ ਹੈ, ਯੋਗਾ ਦੇ ਇਸ ਮਹਾਨ ਫੈਸਟੀਵਲ ਵਿੱਚ ਤੁਹਾਨੂੰ ਪੂਰਨਤਾ ਅਤੇ ਆਨੰਦ ਮਿਲੇ।
ਤੁਹਾਨੂੰ ਅਧਿਆਤਮਕ ਸ਼ਹਿਰ ਰਿਸ਼ੀਕੇਸ਼ ਅਤੇ ਪਰਮਾਰਥ ਨਿਕੇਤਨ ਦੇ ਦੈਵੀ ਵਾਤਾਵਰਣ ਦਾ ਆਪਣੀ ਠਹਿਰ ਦੌਰਾਨ ਅਨੰਦ ਮਿਲੇ।
ਯੋਗਾ ਇਕੱਲੇ ਅਤੇ ਸਾਰਿਆਂ ਲਾਭਕਾਰੀ ਹੋਵੇ।
ਮੈਂ ਅੰਤਰਰਾਸ਼ਟਰੀ ਯੋਗਾ ਫੈਸਟੀਵਲ ਦੀ ਸ਼ਾਨਦਾਰ ਸਫਲਤਾ ਦੀ ਕਾਮਨਾ ਕਰਦਾ ਹਾਂ।
ਧੰਨਵਾਦ।ਤੁਹਾਡਾ ਬਹੁਤ ਧੰਨਵਾਦ।
***
ਏਕੇਟੀ/ਏਕੇ
There can be no better place than Rishikesh to host the @IntlYogaFest : PM @narendramodi
— PMO India (@PMOIndia) March 2, 2017
There is ample evidence that practicing Yoga helps fight stress and life-style related issues: PM @narendramodi
— PMO India (@PMOIndia) March 2, 2017
Through Yoga, we will create a new Yuga of togetherness & harmony: PM @narendramodi
— PMO India (@PMOIndia) March 2, 2017
I appreciate the work being done by @ParmarthNiketan in bringing Yoga closer to people across the world: PM @narendramodi
— PMO India (@PMOIndia) March 2, 2017
I wish that the @IntlYogaFest becomes a grand success: PM @narendramodi
— PMO India (@PMOIndia) March 2, 2017