Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਕੁਆਲਾਲੰਪੁਰ ਵਿੱਚ 21 ਨਵੰਬਰ 2015 ਨੂੰ ਪ੍ਰੋਗਰਾਮ ਅਤੇ ਮੁੱਖ ਬਿੰਦੂ

ਪ੍ਰਧਾਨ ਮੰਤਰੀ ਦੇ ਕੁਆਲਾਲੰਪੁਰ ਵਿੱਚ 21 ਨਵੰਬਰ 2015 ਨੂੰ ਪ੍ਰੋਗਰਾਮ ਅਤੇ ਮੁੱਖ ਬਿੰਦੂ

ਪ੍ਰਧਾਨ ਮੰਤਰੀ ਦੇ ਕੁਆਲਾਲੰਪੁਰ ਵਿੱਚ 21 ਨਵੰਬਰ 2015 ਨੂੰ ਪ੍ਰੋਗਰਾਮ ਅਤੇ ਮੁੱਖ ਬਿੰਦੂ

ਪ੍ਰਧਾਨ ਮੰਤਰੀ ਦੇ ਕੁਆਲਾਲੰਪੁਰ ਵਿੱਚ 21 ਨਵੰਬਰ 2015 ਨੂੰ ਪ੍ਰੋਗਰਾਮ ਅਤੇ ਮੁੱਖ ਬਿੰਦੂ

ਪ੍ਰਧਾਨ ਮੰਤਰੀ ਦੇ ਕੁਆਲਾਲੰਪੁਰ ਵਿੱਚ 21 ਨਵੰਬਰ 2015 ਨੂੰ ਪ੍ਰੋਗਰਾਮ ਅਤੇ ਮੁੱਖ ਬਿੰਦੂ

ਪ੍ਰਧਾਨ ਮੰਤਰੀ ਦੇ ਕੁਆਲਾਲੰਪੁਰ ਵਿੱਚ 21 ਨਵੰਬਰ 2015 ਨੂੰ ਪ੍ਰੋਗਰਾਮ ਅਤੇ ਮੁੱਖ ਬਿੰਦੂ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਕੁਆਲਾਲੰਪੁਰ ਵਿੱਚ ਆਸਿਆਨ-ਭਾਰਤ ਸ਼ਿਖਰ ਸੰਮੇਲਨ ਨੂੰ ਸੰਬੋਧਨ ਕੀਤਾ।

ਸ਼ਿਖਰ ਸੰਮੇਲਨ ਦੇ ਉਦਘਾਟਨੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਆਰਥਿਕ ਅਸਥਿਰਤਾ,ਰਾਜਨੀਤਕ ਅਸ਼ਾਂਤੀ ਅਤੇ ਸੁਰੱਖਿਆ ਨੂੰ ਖਤਰੇ ਵਰਗੀਆਂ ਕਈ ਵਿਸ਼ਵੀ ਚੁਣੌਤੀਆਂ ਦੇ ਸਮੇਂ ਮੀਟਿੰਗ ਕਰ ਰਹੇ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਪਰਿਵਰਤਨਾਂ ਦਾ ਪੈਮਾਨਾ ਵੱਡਾ ਹੈ, ਇਸ ਲਈ ਭਾਰਤ ਵਿੱਚ ਆਰਥਿਕ ਅਵਸਰ ਵੀ ਬਹੁਤ ਜ਼ਿਆਦਾ ਹਨ ਅਤੇ ਹੁਣ ਸਾਡੇ ਇੱਥੇ ਅਜਿਹਾ ਵਾਤਾਵਰਣ ਹੈ ਜਿਹੜਾ ਸਾਰਿਆ ਦੇ ਸਵਾਗਤ ਲਈ ਖੁਲ੍ਹਾ ਹੈ। ਇਹ ਕਾਰੋਬਾਰ ਕਰਨ ਵਿੱਚ ਸੁਗਮਤਾ ਲਿਆਉਣ ਦੀ ਵਿਸ਼ਵ ਬੈਂਕ ਦੀ ਰੈਕਿੰਗ ਵਿੱਚ ਭਾਰਤ ਦੀ ਸਥਿਤੀ ਵਿੱਚ ਉਛਾਲ ਲਿਆਉਣ ਨਾਲ ਪ੍ਰਤੀਬੰਧਿਤ ਹੁੰਦਾ ਹੈ। ਅਸੀਂ ਤੇਜ਼ੀ ਅਤੇ ਪ੍ਰਮੁੱਖਤਾ ਨਾਲ ਆਪਣੇ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਾਂਗੇ। ਆਸਿਆਨ ਦੀ ਅਰਥਵਿਵਸਥਾ ਗਤੀਸ਼ੀਲ ਅਤੇ ਊਰਜਾ ਦੇ ਨਾਲ ਵਧਦੀ ਰਹੇਗੀ। ਮੈਨੂੰ ਇਸ ਵਿੱਚ ਕੋਈ ਸ਼ੰਕਾ ਨਹੀਂ ਹੈ ਕਿ ਸਾਡੇ 1.9 ਬਿਲਿਅਨ ਲੋਕਾਂ ਦੀ ਖੁਸ਼ਹਾਲੀ ਨੂੰ ਅਸੀਂ ਮਜ਼ਬੂਤ ਕਰਾਂਗੇ।”

ਪ੍ਰਧਾਨ ਮੰਤਰੀ ਨੇ ਕਿਹਾ, “ਸਾਂਝੀ ਖੁਸ਼ਹਾਲੀ ਦੇ ਲਈ ਸੰਪਰਕ ਇੱਕ ਮਾਰਗ ਹੈ।ਤਿੰਨ ਧਿਰੀ ਰਾਜਮਾਰਗ ਪ੍ਰਾਜੈਕਟ ਵਿੱਚ ਚੰਗੀ ਪ੍ਰਗਤੀ ਹੋ ਰਹੀ ਹੈ ਅਤੇ 2018 ਤੱਕ ਇਹ ਪੂਰੀ ਹੋ ਜਾਵੇਗੀ।”

ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਆਸਿਆਨ-ਭਾਰਤ ਵਿਗਿਆਨ ਅਤੇ ਟੈਕਨੋਲੋਜੀ ਵਿਕਾਸ ਫੰਡ ਨੂੰ ਵਰਤਮਾਨ ਇੱਕ ਮਿਲਿਅਨ ਅਮਰੀਕੀ ਡਾਲਰ ਤੋਂ ਵਧਾ ਕੇ ਪੰਜ ਮਿਲੀਅਨ ਅਮਰੀਕੀ ਡਾਲਰ ਕਰਾਂਗੇ।ਅਸੀਂ ਘੱਟ ਲਾਗਤ ਦੀ ਟੈਕਨੋਲੋਜੀ,ਟੈਕਨੋਲੋਜੀ ਟਰਾਂਸਫਰ ਅਤੇ ਸਹਿਯੋਗਾਤਮਕ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਵਪਾਰਕ ਰੂਪ ਨਾਲ ਉਪਲੱਬਧ ਕਰਾਉਣ ਦੇ ਲਈ ਆਸਿਅਨ-ਭਾਰਤ ਆਵਿਸ਼ਕਾਰ ਮੰਚ ਦਾ ਗਠਨ ਕਰਨਾ ਚਾਹੁੰਦੇ ਹਾਂ।”

ਆਸਿਅਨ ਸ਼ਿਖਰ ਸੰਮੇਲਨ ਤੋਂ ਅਲੱਗ ਪ੍ਰਧਾਨ ਮੰਤਰੀ ਨੇ ਚੀਨ ਦੇ ਪ੍ਰਧਾਨ ਮੰਤਰੀ ਸ੍ਰੀ ਲੀ ਕੇਕਿਯਾਂਗ (Li Keqiang) ਨਾਲ ਮੁਲਾਕਾਤ ਕੀਤੀ।
ਦੋਨਾਂ ਪੱਖਾਂ ਨੇ ਵਿਸ਼ਵੀ ਪਰਿਪੇਖ ਵਿੱਚ ਆਰਥਿਕ ਮੰਦੀ,ਜਲਵਾਯੂ ਪਰਿਵਰਤਨ ਅਤੇ ਅੰਤਰਰਾਸ਼ਟਰੀ ਦਹਿਸ਼ਤਵਾਦ ਦੇ ਬਾਰੇ ਵਿੱਚ ਸਮੀਖਿਆ ਕੀਤੀ। ਚੀਨ ਦੇ ਪ੍ਰਧਾਨ ਮੰਤਰੀ ਨੇ ਦ੍ਰਿਸ਼ਟੀਗੋਚਰ ਕੀਤਾ ਕਿ ਭਾਰਤ ਨੇ ਆਰਥਿਕ ਮੰਦੀ ਦੇ ਬਾਵਜੂਦ ਵੀ ਆਪਣੀ ਵਾਧਾ ਦਰ ਬਣਾ ਕੇ ਰੱਖੀ ਹੋਈ ਹੈ। ਦੋਨਾਂ ਪੱਖਾਂ ਨੇ ਪੈਰਿਸ ਵਿੱਚ ਹੋਣ ਵਾਲੇ ਸੀਓਪੀ-21 (COP-21) ਸੰਮੇਲਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।ਸ੍ਰੀ ਨਰੇਂਦਰ ਮੋਦੀ ਨੇ ਸੋਲਰ ਅਲਾਇੰਸ ਪਹਿਲ ਦੇ ਬਾਰੇ ਵਿੱਚ ਚੀਨ ਦੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਅਤੇ ਚੀਨ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਦੋਵੇਂ ਪੱਖ ਇਸ ਗੱਲ ‘ਤੇ ਸਹਿਮਤ ਸਨ ਕਿ ਦਹਿਸ਼ਤਵਾਦ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਨਿਪਟਣ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਇੱਕਜੁੱਟ ਹੋਣਾ ਪਵੇਗਾ।

ਉਨ੍ਹਾਂ ਨੇ ਦੁਵੱਲੇ ਪੱਧਰ ‘ਤੇ ਵਪਾਰ ਅਤੇ ਨਿਵੇਸ਼ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫੇਰ ਚੀਨ ਦੇ ਨਾਲ ਭਾਰਤ ਦੇ ਭਾਰੀ ਵਪਾਰ ਘਾਟੇ ‘ਤੇ ਚਿੰਤਾ ਪ੍ਰਗਟਾਈ। ਕੌਸ਼ਲ ਵਿਕਾਸ ਸਹਿਯੋਗ ਦੇ ਖੇਤਰ ਵਿੱਚ ਸਹਿਯੋਗ ‘ਤੇ ਚਰਚਾ ਹੋਈ।

ਜਪਾਨ ਦੇ ਪ੍ਰਧਾਨ ਮੰਤਰੀ ਸ੍ਰੀ ਸ਼ਿੰਜ਼ੋ ਅਬੇ (Shinzo Abe) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲਈ ਭੋਜ ਦਾ ਆਯੋਜਨ ਕੀਤਾ। ਸ੍ਰੀ ਸ਼ਿੰਜ਼ੋ ਅਬੇ ਨੇ ਇੱਕ ਵਾਰ ਫਿਰ ਕਿਹਾ ਕਿ ਵਿਸ਼ਵ ਦੇ ਹੋਰਨਾਂ ਦੁਵੱਲੇ ਸਬੰਧਾਂ ਦੀ ਤੁਲਨਾ ਵਿੱਚ ਭਾਰਤ-ਜਪਾਨ ਦੇ ਵਿਚਕਾਰ ਦੁਵੱਲੇ ਸਬੰਧਾਂ ਵਿੱਚ ਭਾਰੀ ਸੰਭਾਵਨਾਵਾਂ ਹਨ।ਪ੍ਰਧਾਨ ਮੰਤਰੀ ਨੇ ਦੁਵੱਲੇ ਸਬੰਧਾਂ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਮੰਨਿਆ ਅਤੇ ਕਿਹਾ ਕਿ ਉਹ ਸ੍ਰੀ ਸ਼ਿੰਜ਼ੋ ਅਬੇ ਦੀ ਭਾਰਤ ਯਾਤਰਾ ਲਈ ਉਤਸੁੱਕ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਪਾਨ,ਭਾਰਤ ਦੇ ਨਾਲ ਪਰਿਵਰਤਨਕਾਰੀ ਸਮਰੱਥਾ ਦੀ ਦਿੱਲੀ-ਮੁੰਬਈ ਉਦਯੋਗਿਕ ਗਲਿਆਰਾ (DMIC) ਵਰਗੀਆਂ ਪਹਿਲਕਦਮੀਆਂ ਵਿੱਚ ਭਾਗੀਦਾਰ ਹੈ।ਇਸ ਦੌਰਾਨ ਖੇਤਰੀ ਸੰਪਰਕ,ਸਮੁੰਦਰੀ ਸੁਰੱਖਿਆ,ਆਗਾਮੀ ਸੀਓਪੀ-21 ਸੰਮੇਲਨ,ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਅਤੇ ਦਹਿਸ਼ਤਵਾਦ ਦੇ ਮੁੱਦੇ ‘ਤੇ ਚਰਚਾ ਹੋਈ।

***

ਏਕੇਟੀ/ਐੱਚਐੱਸ