Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਦੇ ਨੇਪਾਲ ਦੌਰੇ ਦੌਰਾਨ ਪ੍ਰੈੱਸ ਬਿਆਨ (11 ਮਈ, 2018)

ਪ੍ਰਧਾਨ ਮੰਤਰੀ ਦੇ ਨੇਪਾਲ ਦੌਰੇ ਦੌਰਾਨ ਪ੍ਰੈੱਸ ਬਿਆਨ (11 ਮਈ, 2018)

ਪ੍ਰਧਾਨ ਮੰਤਰੀ ਦੇ ਨੇਪਾਲ ਦੌਰੇ ਦੌਰਾਨ ਪ੍ਰੈੱਸ ਬਿਆਨ (11 ਮਈ, 2018)

ਪ੍ਰਧਾਨ ਮੰਤਰੀ ਦੇ ਨੇਪਾਲ ਦੌਰੇ ਦੌਰਾਨ ਪ੍ਰੈੱਸ ਬਿਆਨ (11 ਮਈ, 2018)


Your Excellency, ਰਾਈਟ ਆਨਰੇਬਲ ਪ੍ਰਧਾਨ ਮੰਤਰੀ

ਸ਼੍ਰੀ ਕੇ ਪੀ ਸ਼ਰਮਾ

ਓਲੀ ਜੀ,

ਵਿਸ਼ੇਸ਼ ਅਤਿਥੀਗਣ

ਹਾਜ਼ਰ media ਦੇ ਸਾਥੀਓ,

ਨਮਸਕਾਰ।

ਪ੍ਰਧਾਨ ਮੰਤਰੀ ਜਯੂ,

तपाई ले मेरो हार्दिक स्वागत र सत्कार गर्नुभयो।

ਤਪਾਈ ਲੇ ਮੇਰੋ ਹਾਰਦਿਕ ਸਵਾਗਤ ਰ ਸਤਕਾਰ ਗਨੁਰਭਯੋ।

यस लाई म हार्दिक आभार व्यक्त गर्द छूँ।

ਯਸ ਲਾਈ ਮ ਹਾਰਦਿਕ ਆਭਾਰ ਵਿਅਕਤ ਗਰਦ ਛੂੰ।

 

ਸਾਥੀਓ,
ਵੈਸੇ ਤਾਂ ਨੇਪਾਲ ਨਾਲ ਮੇਰਾ ਬਹੁਤ ਪੁਰਾਣਾ ਨਾਤਾ ਰਿਹਾ ਹੈ, ਲੇਕਿਨ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨੇਪਾਲ ਦੀ ਇਹ ਮੇਰੀ ਤੀਸਰੀ ਯਾਤਰਾ ਹੈ। ਇਸ ਨਾਲ ਇਹ ਸਪਸ਼ਟ ਹੈ ਕਿ ਨੇਪਾਲ ਦੇ ਪ੍ਰਤੀ, ਅਤੇ ਭਾਰਤ-ਨੇਪਾਲ ਸਬੰਧਾਂ ਦੇ ਪ੍ਰਤੀ, ਮੇਰੀ ਅਤੇ ਮੇਰੀ ਸਰਕਾਰ ਦੀ ਪ੍ਰਤੀਬੱਧਤਾ ਕਿੰਨੀ ਗਹਿਰੀ ਹੈ। ਅਤੇ ਚਾਹੇ ਮੈਂ ਪ੍ਰਧਾਨ ਮੰਤਰੀ ਦੇ ਰੂਪ ‘ਚ ਆਇਆ ਹਾਂ, ਜਾਂ ਫਿਰ ਇੱਕ ਆਮ ਨਾਗਰਿਕ ਦੇ ਰੂਪ ‘ਚ, ਨੇਪਾਲ ਦੇ ਲੋਕਾਂ ਨੇ ਮੈਨੂੰ ਹਮੇਸ਼ਾ ਆਪਣਾ ਮੰਨਿਆ ਹੈ, ਅਤੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਮੇਰਾ ਸੁਆਗਤ ਕੀਤਾ ਹੈ। ਇਸ ਆਪਣੇਪਨ ਲਈ, ਗਰਮਜੋਸ਼ੀ ਭਰੇ ਸੁਆਗਤ-ਸਤਿਕਾਰ ਅਤੇ ਸਨਮਾਨ ਲਈ, ਮੈਂ ਪ੍ਰਧਾਨ ਮੰਤਰੀ ਸ਼੍ਰੀ ਓਲੀ ਜੀ ਦਾ ਉਨ੍ਹਾਂ ਦੀ ਸਰਕਾਰ ਦਾ, ਅਤੇ ਨੇਪਾਲ ਦੇ ਲੋਕਾਂ ਦਾ, ਦਿਲੋਂ ਆਭਾਰ ਪ੍ਰਗਟ ਕਰਦਾ ਹਾਂ। ਨੇਪਾਲ ਨਾਲ ਭਾਰਤ ਦੇ ਸਬੰਧ ਵੀ, ਦੋ ਸਰਕਾਰਾਂ ਦੇ ਸਬੰਧਾਂ ਤੋਂ ਕਿਤੇ ਉੱਪਰ, ਇਸੇ ਪ੍ਰਕਾਰ ਪਰਿਵਾਰਕ ਹਨ, ਮਿੱਤਰਤਾਪੂਰਨ ਹਨ, ਅਤੇ ਜਨ-ਸਧਾਰਣ ਦਰਮਿਆਨ ਆਪਸੀ ਮਧੁਰ ਅਤੇ ਗਹਿਰ ਰਿਸ਼ਤਿਆਂ ਦੀ ਮਜ਼ਬੂਤ ਨੀਂਹ ‘ਤੇ ਖੜ੍ਹੇ ਹਨ।

 

Friends, 

ਮੇਰੀ ਇਹ ਨੇਪਾਲ – ਯਾਤਰਾ ਇੱਕ ਅਜਿਹੇ ਇਤਿਹਾਸਕ ਸਮੇਂ ਹੋ ਰਹੀ ਹੈ, ਜਦੋਂ ਨੇਪਾਲ ਵਿੱਚ federal, (ਪ੍ਰੋਵਿੰਸੀਅਲ), ਅਤੇ local, ਤਿੰਨਾਂ ਪੱਧਰਾਂ ‘ਤੇ ਚੋਣਾਂ ਦਾ ਸਫ਼ਲ ਆਯੋਜਨ ਹੋ ਚੁੱਕਾ ਹੈ। ਨੇਪਾਲ ਦੇ ਇਤਿਹਾਸ ਵਿੱਚ ਇਹ ਕਾਲਖੰਡ ਸੁਨਿਹਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਨੇਪਾਲ ਦੀ ਜਨਤਾ ਨੇ ਆਰਥਿਕ ਅਤੇ ਸਮਾਜਿਕ ਪ੍ਰਗਤੀ ਅਤੇ ਪਰਿਵਰਤਨ ਲਈ, ਰਾਸ਼ਟਰ ਨਿਰਮਾਣ ਲਈ, ਪ੍ਰਧਾਨ ਮੰਤਰੀ ਓਲੀ ਜੀ ਦੀ ਅਗਵਾਈ ਅਤੇ vision ਵਿੱਚ ਆਪਣਾ ਭਰੋਸਾ ਜਤਾਇਆ ਹੈ। ਨੇਪਾਲ ਦੇ ਲੋਕਾਂ ਵੱਲੋਂ ਸੰਘੀ, ਲੋਕਤਾਂਤਰਿਕ framework  ਵਿੱਚ ਰਾਸ਼ਟਰ ਨਿਰਮਾਣ ਅਤੇ ਵਿਕਾਸ ਯਾਤਰਾ ਦੇ ਫੈਸਲੇ ਦਾ ਮੈਂ ਅਭਿਨੰਦਨ ਕਰਦਾ ਹਾਂ। ਇੱਕ ਅਖੰਡ, ਸਮ੍ਰਿੱਧ ਅਤੇ ਸਸ਼ਕਤ ਨੇਪਾਲ ਲਈ ਸਾਰੇ ਨੇਪਾਲੀ ਲੋਕਾਂ ਦੀਆਂ ਅਕਾਖਿਆਵ ਦ ਭਾਰਤ ਸਮਰਥਨ ਕਰਦਾ ਹੈ ਸਮਾਵੇਸ਼ੀ ਵਿਕਾਸ ਤੇ ਆਰਥਿਕ ਸਮ੍ਰਿੱਧੀ ਦੇ ਤੁਹਾਡੇ ਪ੍ਰਯਤਨਾਂ ਦੀ ਸਫ਼ਲਤਾ ਲਈ ਭਾਰਤ ਦੇ ਸਵਾ ਸੌ ਕਰੋੜ ਲੋਕਾਂ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।

 

Friends, 

ਪਿਛਲੇ ਮਹੀਨੇ ਸਾਨੂੰ ਭਾਰਤ ਵਿੱਚ ਪ੍ਰਧਾਨ ਮੰਤਰੀ ਓਲੀ ਜੀ ਦਾ ਸੁਆਗਤ ਕਰਨ ਦਾ ਅਵਸਰ ਮਿਲਿਆ ਸੀ। ਅਸੀਂ ਦੋਹਾਂ ਦੇਸ਼ਾਂ ਦੇ ਵਿਕਾਸ ਲਈ ਸਾਡੇ visions ‘ਤੇ ਕਾਫੀ ਬਾਤਚੀਤ ਕੀਤੀ ਸੀ। ਅੱਜ, ਇਹ ਮੇਰਾ ਸੁਭਾਗ ਹੈ ਕਿ ਮੈਂ ਉਨ੍ਹਾਂ ਦੇ ਨਾਲ ਨੇਪਾਲ ਦੀ ਰਾਜਧਾਨੀ ਵਿੱਚ ਖੜ੍ਹਾਂ ਹਾਂ। ਪੜੌਸ ਵਿੱਚ, ਸੰਪਰਕ ਅਤੇ ਮਿੱਤਰਤਾ ਲਈ ਭਾਰਤ ਦੇ ਵਿਜ਼ਨ ਦੀ ਝਲਕ ਮੇਰੀ ਇਸ ਯਾਤਰਾ ਵਿੱਚ ਮਿਲਦੀ ਹੈ।

 

ਸਾਥੀਓ,

ਭਾਰਤ ਲਈ ਸਾਡਾ ‘‘ ਸਬਕਾ ਸਾਥ, ਸਬਕਾ ਵਿਕਾਸ’’ ਦਾ vision, ਅਤੇ ਨੇਪਾਲ ਲਈ ਓਲੀ ਜੀ ਦਾ ‘‘ ਸਮ੍ਰਿੱਧ ਨੇਪਾਲ, ਸੁਖੀ ਨੇਪਾਲੀ’’ ਦਾ ਨਾਰਾ ਇੱਕ ਦੂਜੇ ਦੇ ਪੂਰਕ ਹਨ। ਅੱਜ ਅਸੀਂ ਇੱਕ ਵਾਰ ਫਿਰ ਭਾਰਤ ਅਤੇ ਨੇਪਾਲ ਦੀ ਸਾਂਝੇਦਾਰੀ ਦੇ ਸਾਰੇ ਆਯਾਮਾਂ ਦੀ ਸਮੀਖਿਆ ਕੀਤੀ। ਲਗਭਗ ਪੰਜ ਹਫਤੇ ਪਹਿਲਾਂ ਪ੍ਰਧਾਨ ਮੰਤਰੀ ਓਲੀ ਜੀ ਭਾਰਤ ਆਏ ਸਨ, ਤਾਂ ਉਨ੍ਹਾਂ ਨੇ ਮੇਰੇ ਨਾਲ ਕਈ ਵਿਸ਼ਿਆ ਦਾ ਉਲੇਖ ਕੀਤਾ ਸੀ। ਮੈਨੂੰ ਪ੍ਰਸੰਨਤਾ ਹੈ ਕਿ ਇੰਨ੍ਹੇ ਘੱਟ ਸਮੇਂ ਵਿੱਚ ਹੀ, ਦੋਹਾਂ ਦੇਸ਼ਾਂ ਦੀਆਂ teams ਨੇ ਮਿਲ ਕੇ ਸਾਰੇ ਮੁੱਦਿਆ ‘ਤੇ ਕੰਮ ਕੀਤਾ ਹੈ ਅਤੇ ਕਈ ਮੁੱਦਿਆ ਨੂੰ ਤਾਂ ਸੁਲਝਾਅ ਵੀ ਲਿਆ ਹੈ। ਅੱਜ ਦੀ ਸਾਡੀ ਬਾਤਚੀਤ ਵਿੱਚ ਮੈਂ ਇਸ ਪ੍ਰਗਤੀ ਬਾਰੇ ਪ੍ਰਧਾਨ ਮੰਤਰੀ ਓਲੀ ਜੀ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਅਸੀਂ ਖੇਤੀਬਾੜੀ, inland waterways ਅਤੇ railways ਵਿੱਚ ਕਈ ਪਰਿਵਰਤਨਕਾਰੀ ਪਹਿਲਾਂ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਅਤੇ ਕਾਰੋਬਾਰਾਂ ਦੀ ਆਪਸੀ connectivity  ਵਧੇਗੀ। ਮੈਂ inland waterways ਵਿੱਚ ਸਾਡੇ ਸਹਿਯੋਗ ਨੂੰ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਮੰਨਦਾ ਹਾਂ। ਨੇਪਾਲ land-locked ਨਾ ਰਹੇ, ਬਲਕਿ land-linked ਅਤੇ water-linked ਹੋਵੇ, ਅਸੀਂ ਪ੍ਰਧਾਨ ਮੰਤਰੀ ਓਲੀ ਜੀ ਦੇ ਇਸ vision ਨੂੰ ਸਾਕਾਰ ਕਰਨ ਵਿੱਚ ਹਰ ਸੰਭਵ ਸਹਾਇਤਾ ਅਤੇ ਪ੍ਰਯਤਨ ਕਰਨ ਲਈ ਪ੍ਰਤੀਬੱਧ ਹਾਂ। ਸਾਡੇ ਖੇਤੀਬਾੜੀ ਮੰਤਰੀ ਛੇਤੀ ਹੀ ਮਿਲਣਗੇ। ਅਤੇ ਖੇਤੀਬਾੜੀ ਖੋਜ, ਖੇਤੀਬਾੜੀ ਸਿੱਖਿਆ ਅਤੇ ਖੇਤੀਬਾੜੀ ਵਿਕਾਸ ਵਿੱਚ ਸਹਿਯੋਗ ਲਈ roadmap ਤਿਆਰ ਕਰਨ ‘ਤੇ ਕੰਮ ਕਰਨਗੇ। ਰਕਸੌਲ ਅਤੇ ਕਾਠਮਾਂਡੂ ਦਰਮਿਆਨ ਨਵੇਂ railway link  ਲਈ survey ਦਾ ਕੰਮ ਜਲਦੀ ਹੀ ਸ਼ੁਰੂ ਹੋਵੇਗਾ। ਅਤੇ trade and investment ਵਿੱਚ ਸਾਡੇ ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਅਸੀਂ ਛੇਤੀ ਹੀ Treaty of Trade ਦਾ comprehnsive review ਵੀ ਕਰਾਂਗੇ। ਸਿਹਤ ਸਹਿਯੋਗ ਵਿੱਚ ਅਸੀਂ ਇੱਕ ਨਵਾਂ ਕਦਮ ਉਠਾ ਰਹੇ ਹਾਂ। ਕਾਠਮਾਂਡੂ ਵਿੱਚ ਸਥਿਤ ਭਗਤਪੁਰ ਕੈਂਸਰ ਅਸਪਤਾਲ ਵਿੱਚ ਕੈਂਸਰ ਰੋਗੀਆਂ ਦੇ ਇਲਾਜ ਲਈ ਅਸੀਂ ਛੇਤੀ ਹੀ ਭਾਰਤ ਵਿੱਚ ਵਿਕਸਿਤ ਭਾਭਾਟ੍ਰੋਨ ਰੇਡੀਓ-ਥੈਰੇਪੀ ਮਸ਼ੀਨ install ਕਰਾਂਗੇ।

 

 

 

Friends, 

ਸਾਡੇ ਜਲ ਸੰਸਾਧਨ ਅਤੇ ਊਰਜਾ ਸਹਿਯੋਗ ਵਿੱਚ ਅੱਜ ਇੱਕ ਨਵਾਂ  ਅਧਿਆਇ ਜੁੜਿਆ ਹੈ। ਪ੍ਰਧਾਨ ਮੰਤਰੀ ਓਲੀ ਜੀ ਨਾਲ ਮਿਲ ਕੇ ਅੱਜ ਮੈਨੂੰ 900 ਮੈਗਾਵਾਟ ਦੇ ਅਰੁਣ-ਥ੍ਰੀ ਬਿਜਲੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਮਿਲਿਆ। ਲਗਭਗ 6000 ਕਰੋੜ ਭਾਰਤੀ ਰੁਪਏ ਦੇ ਨਿਵੇਸ਼ ਦਾ ਇਹ ਪ੍ਰੋਜੈਕਟ, ਨੇਪਾਲ ਵਿੱਚ ਹੋਣ (ਬਣਨ) ਵਾਲੇ ਸਭ ਤੋਂ ਵੱਡੇ projects ਵਿੱਚੋਂ ਇੱਕ ਹੈ। ਨੇਪਾਲ ਵਿੱਚ ਰੋਜ਼ਗਾਰ ਦੇ ਅਵਸਰਾਂ ਦੇ ਨਾਲ, ਇਸ project ਨਾਲ ਨੇਪਾਲ ਵਿੱਚ ਆਰਥਿਕ ਅਤੇ ਕਾਰੋਬਾਰੀ ਅਵਸਰ ਵੀ ਬਣਨਗੇ। ਪੰਚੇਸ਼ਵਰ project, ਅਤੇ hydropower, ਜਲ-ਸੰਸਾਧਨ ਅਤੇ ਊਰਜਾ ਦੇ ਖੇਤਰਾਂ ਵਿੱਚ ਆਪਣੇ ਸਹਿਯੋਗ ਦੇ ਹੋਰ projects  ‘ਤੇ ਵੀ ਅਸੀਂ ਆਪਣੀ ਬਾਤਚੀਤ ਅੱਗੇ ਵਧਾ ਰਹੇ ਹਾਂ। ਅਸੀਂ ਦੋਹੇਂ ਇਸ ਗੱਲ ‘ਤੇ ਵੀ ਸਹਿਮਤ ਹਾਂ ਕਿ connectivity ਸਾਡੇ ਲੋਕਾਂ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ factor ਹੈ। ਅਸੀਂ ਆਦਿ ਕਾਲ ਤੋਂ ਹਿਮਾਲਿਆ ਪਰਬਤਮਾਲਾ ਅਤੇ ਨਦੀਆਂ ਆਦਿ ਰਾਹੀਂ ਜੁੜੇ ਹੋਏ ਹਾਂ। ਅਤੇ ਹੁਣ ਅਸੀਂ , railways, power transmission lines, oil pipeline ਆਦਿ ਰਾਹੀਂ ਆਪਣੀ ਇਸ connectivity ਨੂੰ ਹੋਰ ਅਧਿਕ ਬਲ ਦੇਣਾ ਚਾਹੁੰਦੇ ਹਾਂ।

 

Friends, 

ਭਾਰਤ ਅਤੇ ਨੇਪਾਲ ਦੇ ਮਜ਼ਬੂਤ ਸਬੰਧਾਂ ਵਿੱਚ ਸਾਡਾ open border ਇੱਕ ਵਿਸ਼ੇਸ਼ ਭੂਮਿਕਾ ਨਿਭਾਉਦਾ ਹੈ। ਅਸੀਂ ਕਿਸੇ ਵੀ ਅਣਚਾਹੇ ਤੱਤ ਵੱਲੋਂ ਇਸ open border  ਦਾ ਦਰਉਪਯੋਗ ਨਹੀਂ ਹੋਣ ਦੇਵਾਂਗੇ। ਪ੍ਰਧਾਨ ਮੰਤਰੀ ਓਲੀ ਜੀ ਅਤੇ ਮੈਂ ਸਾਡੇ ਦੁਵੱਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਅਧਿਕ ਮਜ਼ਬੂਤ ਕਰਨ ਲਈ ਵੀ ਪ੍ਰਤੀਬੱਧ ਹਾਂ। open border  ਦੇ ਨਾਲ ਸਾਡੇ ਸਬੰਧਾਂ ਦੀ ਇੱਕ ਹੋਰ ਵਿਸ਼ੇਸ਼ਤਾ ਹੈ – ਸਾਡੇ ਗਹਿਰੇ ਅਧਿਆਤਮਿਕ ਸਬੰਧ। 2014 ਵਿੱਚ ਜਦੋਂ ਮੈਂ ਨੇਪਾਲ ਆਇਆ ਸੀ, ਤਾਂ ਭਗਵਾਨ ਪਸ਼ੂਪਤੀਨਾਥ ਦਾ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ ਸੀ। ਅੱਜ ਸਵੇਰੇ ਮੈਨੂੰ ਜਾਨਕੀ ਮੰਦਰ ਵਿੱਚ ਮਾਤਾ ਸੀਤਾ ਦੇ ਦਰਸ਼ਨ ਦਾ ਸੁਭਾਗ ਮਿਲਿਆ। ਅਤੇ ਮੈਂ ਆਸ਼ਾ ਕਰਦਾ ਹਾਂ ਕਿ ਕੱਲ ਸਵੇਰੇ ਮੁਕਤੀਨਾਥ ਅਤੇ ਪਸ਼ੂਪਤੀਨਾਥ ਜੀ ਦੇ ਪ੍ਰਾਂਗਣਾਂ ਵਿੱਚ ਉਨ੍ਹਾਂ ਦੀ ਪ੍ਰਾਰਥਨਾ ਕਰਨ ਦਾ ਵੀ ਸੁਭਾਗ ਮਿਲੇਗਾ। ਹਰ ਸਾਲ ਮੇਰੇ ਵਰਗੇ ਲੱਖਾਂ ਭਾਰਤੀ ਸ਼ਰਧਾਲੂ ਨੇਪਾਲ ਆਉਂਦੇ ਹਨ। ਅਤੇ ਇਸ ਲਈ, ਪ੍ਰਧਾਨ ਮੰਤਰੀ ਓਲੀ ਜੀ ਅਤੇ ਮੈਂ ਭਾਰਤ ਅਤੇ ਨੇਪਾਲ ਦਰਮਿਆਨ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਇਕੱਠੇ ਮਿਲਕੇ ਰਾਮਾਇਣ ਅਤੇ ਬੁੱਧ circuits ਦੇ ਵਿਕਾਸ ‘ਤੇ ਵੀ ਅੱਜ ਚਰਚਾ ਕੀਤੀ। ਨਾਲ ਹੀ ਅਸੀਂ ਠੋਸ ਕਦਮ ਵੀ ਚੁੱਕੇ ਹਨ।

 

 

Friends, 

ਪਿਛਲੇ ਮਹੀਨੇ ਦਿੱਲੀ ਵਿੱਚ, ਅਤੇ ਅੱਜ ਇੱਥੇ ਕਾਠਮਾਂਡੂ ਵਿੱਚ, ਸਾਡੀ ਬਾਤਚੀਤ ਵਿੱਚ ਲਏ ਗਏ ਫੈਸਲਿਆਂ ਨਾਲ ਅਸੀਂ ਭਾਰਤ-ਨੇਪਾਲ ਸਬੰਧਾਂ ਵਿੱਚ ਇੱਕ ਨਵੀਂ ਊਰਜਾ ਦਾ, ਇੱਕ ਨਵੇਂ momentum ਦਾ ਸੰਚਾਰ ਕੀਤਾ ਹੈ। ਅੱਜ ਜਦੋਂ ਮੈਂ ਭਾਰਤ-ਨੇਪਾਲ ਸਬੰਧਾਂ ਦੇ ਭਵਿੱਖ ਬਾਰੇ ਸੋਚਦਾ ਹਾਂ, ਤਾਂ ਬਹੁਤ ਹੀ ਆਸ਼ਾਵਾਦੀ ਵਿਚਾਰਾਂ ਨਾਲ ਸੋਚਦਾ ਹਾਂ। ਇਸੇ ਆਸ਼ਾ, ਵਿਸ਼ਵਾਸ, ਭਰੋਸੇ ਅਤੇ ਆਪਸੀ ਮਿੱਤਰਤਾ ਦੀ ਭਾਵਨਾ ਦੇ ਨਾਲ, ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਓਲੀ ਜੀ ਦਾ, ਉਨ੍ਹਾਂ ਦੀ ਸਰਕਾਰ ਦਾ, ਅਤੇ ਨੇਪਾਲ ਦੇ ਲੋਕਾਂ ਦਾ ਦਿਲ ਤੋਂ ਆਭਾਰ ਪ੍ਰਗਟ ਕਰਦਾ ਹਾਂ।

 

ਭਾਰਤ-ਨੇਪਾਲ ਮੈਤ੍ਰੀ

ਅਮਰ ਰਹੋਸ।

ਧੰਨਵਾਦ।

***

ਏਕੇਟੀ/ਐੱਸਐੱਚ/ਵੀਕੇ