ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17 ਮਾਰਚ ਨੂੰ ਭਾਰਤੀ ਖੇਤੀਬਾੜੀ ਖੋਜ ਸੰਸਥਾਨ, ਆਈਏਆਰਆਈ ਪੂਸਾ ਕੈਂਪ ਵਿੱਚ ਸਲਾਨਾ ‘ਕ੍ਰਿਸ਼ੀ ਉੱਨਤੀ ਮੇਲੇ’ ਨੂੰ ਸੰਬੋਧਨ ਕਰਨਗੇ। ਉਹ ਕਿਸਾਨਾਂ ਨੂੰ ਸੰਬੋਧਨ ਕਰਨਗੇ, ਜੈਵਿਕ ਖੇਤੀ ਬਾਰੇ ਇੱਕ ਪੋਰਟਲ ਤੋਂ ਪਰਦਾ ਹਟਾਉਣਗੇ ਅਤੇ 25 ਕ੍ਰਿਸ਼ੀ ਵਿਗਿਆਨ ਦੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਇਸ ਮੌਕੇ ‘ਕ੍ਰਿਸ਼ੀ ਕਰਮਨ’ ਅਤੇ “ਦੀਨ ਦਿਆਲ ਉਪਾਧਿਆਇ ਕ੍ਰਿਸ਼ੀ ਵਿਗਿਆਨ ਪ੍ਰੋਤਸਾਹਨ” ਪੁਰਸਕਾਰ ਵੀ ਪ੍ਰਦਾਨ ਕਰਨਗੇ।
ਮੇਲੇ ਦਾ ਥੀਮ 2020 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਹੈ। ‘ਕ੍ਰਿਸ਼ੀ ਉੱਨਤੀ ਮੇਲੇ’ ਦਾ ਉਦੇਸ਼ ਕਿਸਾਨਾਂ ’ਚ ਖੇਤੀਬਾੜੀ ਅਤੇ ਸਬੰਧਤ ਖੇਤਰਾਂ ਵਿੱਚ ਨਵੀਨਤਮ ਤਕਨੀਕੀ ਖ਼ਬਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ, ਮਾਈਕ੍ਰੋ ਸਿੰਚਾਈ, ਗੰਦੇ ਪਾਣੀ ਦੀ ਵਰਤੋਂ, ਪਸ਼ੂ ਪਾਲਣ ਅਤੇ ਮੱਛੀ ਪਾਲਣ ਬਾਰੇ ਥੀਮ ਪੈਵੀਲੀਅਨ ਮੇਲੇ ਦੇ ਮੁੱਖ ਆਕਰਸ਼ਣ ਹਨ। ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਬਾਰੇ ਵੀ ਮੇਲੇ ਵਿੱਚ ਪੈਵੀਲੀਅਨ ਲਗਾਏ ਜਾਣਗੇ।
***
ਏਕੇਟੀ/ਕੇਪੀ