Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਵਿਵਿਧਤਾ ਵਿੱਚ ਏਕਤਾ ਦਾ ਉਤਸਵ ਮਨਾਉਣ ਦਾ ਸੱਦਾ ਦਿੱਤਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੀ ਸਮ੍ਰਿੱਧ (ਖੁਸ਼ਹਾਲ)  ਵਿਵਿਧਤਾ ਅਤੇ ਸਦੀਆਂ ਪੁਰਾਣੀ ਜੀਵਨ ਸ਼ੈਲੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਨੇ ਰਾਸ਼ਟਰੀ ਏਕਤਾ ਅਤੇ ਇਕਜੁੱਟਤਾ ਬਣਾਈ ਰੱਖਣ ਦੇ ਸੰਕਲਪ ਵਿੱਚ ਸਹਾਇਤਾ ਕੀਤੀ ਹੈ ।

ਉਹ ਮੋਦੀ ਅੱਜ ਕੇਵਡੀਆ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਅਵਸਰ ’ਤੇ ਮਨਾਏ ਜਾਣ ਵਾਲੇ ਰਾਸ਼ਟਰੀ ਏਕਤਾ ਦਿਵਸ ’ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ।

ਉਨ੍ਹਾਂ ਕਿਹਾ ਸਾਨੂੰ ਆਪਣੀ ਵਿਵਿਧਤਾ ਵਿੱਚ ਏਕਤਾ ’ਤੇ ਮਾਣ ਹੈ। ਇਸ ਤੋਂ ਸਾਨੂੰ ਪਹਿਚਾਣ ਅਤੇ ਸਨਮਾਨ ਮਿਲਦਾ ਹੈ। ਅਸੀਂ ਵਿਵਿਧਤਾ ਵਿੱਚ ਏਕਤਾ ਦਾ ਉਤਸਵ ਮਨਾਉਂਦੇ ਹਾਂ । ਸਾਨੂੰ ਆਪਣੀ ਵਿਵਿਧਤਾ ਵਿੱਚ ਕੋਈ ਅੰਤਰਵਿਰੋਧ ਨਹੀਂ ਦਿਖਦਾ, ਬਲਕਿ ਇਸ ਵਿੱਚ ਏਕਤਾ ਦਾ ਮਜ਼ਬੂਤ ਨਿਯਮ ਦਿਖਦਾ ਹੈ ।

ਅਸੀਂ ਵਿਵਿਧਤਾ ਵਿੱਚ ਏਕਤਾ ਦਾ ਉਤਸਵ ਮਨਾਉਂਦੇ ਹਾਂ, ਵਿਵਿਧਤਾ ਦਾ ਪਰਵ ਅਸਲ ਵਿੱਚ ਸਾਡੇ ਦਿਲਾਂ ਵਿੱਚ ਏਕਤਾ ਦੇ ਤਾਰ ਨੂੰ ਸਪਰਸ਼ ਕਰਦਾ ਹੈ ।

ਜਦੋਂ ਅਸੀਂ ਅਲੱਗ-ਅਲੱਗ ਜੀਵਨ ਸ਼ੈਲੀ ਅਤੇ ਪਰੰਪਰਾ ਦਾ ਸਨਮਾਨ ਕਰਦੇ ਹਾਂ ਤਾਂ ਸੁਹਾਰਦ (ਸਦਭਾਵਨਾ) ਅਤੇ ਭਾਈਚਾਰਾ ਵਧਦਾ ਹੈ ਅਤੇ ਇਸ ਲਈ ਸਾਨੂੰ ਆਪਣੀ ਵਿਵਿਧਤਾ ਦਾ ਸਮਾਰੋਹ ਮਨਾਉਣਾ ਚਾਹੀਦਾ ਹੈ ਅਤੇ ਇਹ ਰਾਸ਼ਟਰ ਨਿਰਮਾਣ ਹੈ ।

ਭਾਰਤ ਦੀ ਵਿਵਿਧਤਾ ਇੱਕ ਅਜਿਹੀ ਸ਼ਕਤੀ ਹੈ ਜੋ ਦੁਨੀਆ ਵਿੱਚ ਕਿਸੇ ਹੋਰ ਜਗ੍ਹਾ ਨਹੀਂ ਮਿਲਦੀ । ਦੱਖਣ ਭਾਰਤ ਤੋਂ ਆਏ ਸ਼ੰਕਰਾਚਾਰਿਆ ਨੇ ਉੱਤਰ ਵਿੱਚ ਮੰਦਿਰ ਦੀ ਸਥਾਪਨਾ ਕੀਤੀ ਅਤੇ ਬੰਗਾਲ ਦੇ ਸੁਆਮੀ ਵਿਵੇਕਾਨੰਦ ਨੇ ਦੱਖਣ ਦੇ ਕੰਨਿਆਕੁਮਾਰੀ ਵਿੱਚ ਗਿਆਨ ਦੀ ਪ੍ਰਾਪਤੀ ਕੀਤੀ ।

ਪਟਨਾ ਵਿੱਚ ਪ੍ਰਗਟ ਹੋਏ ਗੁਰੂ ਗੋਬਿੰਦ ਸਿੰਘ ਨੇ ਪੰਜਾਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਰਾਮੇਸ਼ਵਰਮ ਵਿੱਚ ਜਨਮੇ ਏ.ਪੀ.ਜੇ. ਅਬਦੁਲ ਕਲਾਮ ਦਿੱਲੀ ਦੇਸ਼ ਵਿੱਚ ਸਭ ਤੋਂ ਉੱਚੇ ਅਹੁਦੇ ’ਤੇ ਪਹੁੰਚੇ ।

ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ “ਵੀ ਦ ਪੀਪੁਲ ਆਵ੍ ਇੰਡੀਆ” ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸੰਵਿਧਾਨ ਦੀ ਸ਼ੁਰੂਆਤ ਵਿੱਚ ਕੇਵਲ ਇੱਕ ਵਾਕ ਨਹੀਂ, ਸਗੋਂ ਭਾਰਤ ਵਿੱਚ ਜੀਵਨ ਦੀ ਹਜ਼ਾਰਾਂ ਸਾਲ ਪੁਰਾਣੀ ਸੰਰਚਨਾ ਦਾ ਪ੍ਰਦਰਸ਼ਨ ਹੈ।

ਜਦੋਂ ਸਰਦਾਰ ਪਟੇਲ ਦੇ ਸਾਹਮਣੇ ਦੇਸ਼ ਭਰ ਵਿੱਚ 500 ਤੋਂ ਜ਼ਿਆਦਾ ਰਿਆਸਤਾਂ ਨੂੰ ਇਕਜੁਟ ਕਰਨ ਦੀ ਵੱਡੀ ਚੁਣੌਤੀ ਸੀ, ਤਾਂ ਇਹ ਉਹ ਚੁੰਬਕੀ ਸ਼ਕਤੀ ਸੀ ਜਿਸ ਨੇ ਉਨ੍ਹਾਂ ਨੂੰ ਭਾਰਤ ਨਾਲ ਜੁੜੇ ਰਹਿਣ ਲਈ ਆਕਰਸ਼ਿਤ ਕੀਤਾ ।

ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਦੀ ਪ੍ਰਸਿੱਧੀ ਅਤੇ ਪ੍ਰਭਾਵ ਵਿਸ਼ਵ ਭਰ ਵਿੱਚ ਵਧ ਰਿਹਾ ਹੈ ।

ਅੱਜ ਸੰਪੂਰਨ ਵਿਸ਼ਵ ਭਾਰਤ ਨੂੰ ਗੰਭੀਰਤਾ ਨਾਲ ਦੇਖਦਾ ਹੈ ਅਤੇ ਇਸ ਦਾ ਕਾਰਨ ਸਾਡੀ ਰਾਸ਼ਟਰੀ  ਏਕਤਾ ਹੈ। ਅਗਰ ਅੱਜ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਤਾਂ ਇਸ ਦੇ ਪਿੱਛੇ ਰਾਸ਼ਟਰੀ ਏਕਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਜੋ ਸਾਡੇ ਤੋਂ ਯੁੱਧ ਨਹੀਂ ਜਿੱਤ ਸਕਦੇ, ਉਹ ਸਾਡੀ ਏਕਤਾ ਨੂੰ ਚੁਣੌਤੀ ਦੇ ਰਹੇ ਹਨ । ਲੇਕਿਨ ਉਹ ਭੁੱਲ ਰਹੇ ਹਨ ਕਿ ਸਦੀਆਂ ਦੀ ਲਲਕ ਦੇ ਬਾਅਦ ਵੀ ਕੋਈ ਵੀ ਸਾਡੇ ਵਿੱਚੋਂ ਏਕਤਾ ਦੀ ਇਸ ਭਾਵਨਾ ਨੂੰ ਪਰਾਸਤ ਨਹੀਂ ਕਰ ਸਕਿਆ ਹੈ ।

ਉਨ੍ਹਾਂ ਕਿਹਾ “ਸਰਦਾਰ ਪਟੇਲ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਦੇਸ਼ ਵਿੱਚ ਕੁਝ ਸਪਤਾਹ ਪਹਿਲਾਂ ਅਜਿਹੀਆਂ ਅਲਗਾਵਵਾਦੀਆਂ (ਵੱਖਵਾਦੀ) ਸ਼ਕਤੀਆਂ ਨੂੰ ਪਰਾਸਤ ਕਰਨ ਲਈ ਧਾਰਾ 370 ਨੂੰ ਹਟਾਉਣ ਦਾ ਵੱਡਾ ਫੈਸਲਾ ਲਿਆ ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੇ ਜੰਮੂ ਤੇ ਕਸ਼ਮੀਰ ਨੂੰ ਸਿਰਫ ਅਲਗਾਵਵਾਦ ਅਤੇ ਆਤੰਕਵਾਦ ਦਿੱਤਾ ਹੈ ।

ਉਨ੍ਹਾਂ ਕਿਹਾ ਕਿ ਵਰ੍ਹਿਆਂ ਤੋਂ ਇਸ ਧਾਰਾ ਨੇ ਦੇਸ਼ ਦੇ ਲੋਕਾਂ ਦਰਮਿਆਨ ਫੁੱਟ ਪੈਦਾ ਕੀਤੀ ਹੈ।

ਪ੍ਰਧਾਨ ਮੰਤਰੀ ਅੱਜ ਕੇਵਡੀਆ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਅਵਸਰ ’ਤੇ ਸ਼ਰਧਾਂਜਲੀ ਸਰੂਪ ਮਨਾਏ ਜਾਣ ਵਾਲੇ ਰਾਸ਼ਟਰੀਯ ਏਕਤਾ ਦਿਵਸ ’ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ।

ਉਨ੍ਹਾਂ ਕਿਹਾ ਕਿ ਧਾਰਾ 370 ਨੇ ਅਲਗਾਵਵਾਦੀ (ਵੱਖਵਾਦੀ) ਵਿਚਾਰ ਅਤੇ ਆਤੰਕਵਾਦ ਨੂੰ ਹੁਲਾਰਾ ਦਿੱਤਾ ਅਤੇ ਸਾਡੇ ਭਾਈ ਅਤੇ ਭੈਣਾਂ ਜੋ ਇਸ ਬਣਾਉਟੀ ਦੀਵਾਰ ਦੇ ਦੂਜੇ ਪਾਸੇ ਸਨ ਉਹ ਇਸ ਤੋਂ ਭਰਮ ਦੀ ਸਥਿਤੀ ਵਿੱਚ ਸਨ ।

ਪ੍ਰਧਾਨ ਮੰਤਰੀ ਨੇ ਕਿਹਾ ਹੁਣ ਇਹ ਦੀਵਾਰ ਨਸ਼ਟ ਹੋ ਚੁੱਕੀ ਹੈ ।

ਉਨ੍ਹਾਂ ਕਿਹਾ, “ਪੂਰੇ ਦੇਸ਼ ਭਰ ਵਿੱਚ ਸਿਰਫ਼ ਜੰਮੂ ਅਤੇ ਕਸ਼ਮੀਰ ਇੱਕ ਅਜਿਹਾ ਸਥਾਨ ਸੀ ਜਿੱਥੇ ਧਾਰਾ 370 ਲਾਗੂ ਸੀ।

ਉਨ੍ਹਾਂ ਕਿਹਾ, “ਪਿਛਲੇ ਤਿੰਨ ਦਹਾਕਿਆਂ ਵਿੱਚ 40 ਹਜ਼ਾਰ ਤੋਂ  ਜ਼ਿਆਦਾ ਲੋਕ ਆਤੰਕਵਾਦੀ ਗਤੀਵਿਧੀਆਂ ਦੇ ਕਾਰਨ ਮਾਰੇ ਗਏ, ਮਾਵਾਂ ਨੇ ਆਪਣੇ ਬੱਚਿਆਂ ਨੂੰ ਗੁਆ ਦਿੱਤਾ, ਭੈਣਾਂ ਨੇ ਭਰਾਵਾਂ ਨੂੰ ਗੁਆਇਆ ਅਤੇ ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਗੁਆਇਆ।”

ਪ੍ਰਧਾਨ ਮੰਤਰੀ ਨੇ ਕਿਹਾ, “ਸਰਦਾਰ ਪਟੇਲ ਨੇ ਕਿਹਾ ਸੀ ਕਿ ਜੇਕਰ ਜੰਮੂ ਤੇ ਕਸ਼ਮੀਰ ਦਾ ਮੁੱਦਾ ਮੇਰੇ ਪਾਸ ਰਹਿੰਦਾ ਤਾਂ ਇਸ ਦਾ ਸਮਾਧਾਨ ਕਰਨ ਵਿੱਚ ਇੰਨਾ ਸਮਾਂ ਨਾ ਲਗਦਾ ।”

ਉਨ੍ਹਾਂ ਕਿਹਾ, “ਮੈਂ ਧਾਰਾ 370 ਨੂੰ ਸਮਾਪਤ ਕਰਨ ਦੇ ਇਸ ਫ਼ੈਸਲੇ ਨੂੰ ਸਰਦਾਰ ਵਲੱਭਭਾਈ ਪਟੇਲ ਦੀ ਜਯੰਤੀ ’ਤੇ ਉਨ੍ਹਾਂ ਨੂੰ ਸਮਰਪਿਤ ਕਰਦਾ ਹਾਂ।”

“ਮੈਨੂੰ ਖੁਸ਼ੀ ਹੈ ਕਿ ਸਾਡਾ ਇਹ ਫ਼ੈਸਲਾ ਜੰਮੂ ਤੇ ਕਸ਼ਮੀਰ  ਨੂੰ ਵਿਕਾਸ ਦੇ ਪਥ ’ਤੇ ਸੁਨਿਹਰੇ ਭਵਿੱਖ  ਵੱਲ ਲੈ ਜਾਵੇਗਾ ।

ਜੰਮੂ-ਕਸ਼ਮੀਰ ਵਿੱਚ ਹਾਲ ਹੀ ਵਿੱਚ ਹੋਈਆਂ ਬਲਾਕ ਵਿਕਾਸ ਪਰਿਸ਼ਦ ਦੀਆਂ ਚੋਣਾਂ ਦਾ ਜਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਇਸ ਵਿੱਚ 98% ਤੋਂ ਜ਼ਿਆਦਾ ਮਤਦਾਨ ਹੋਇਆ । ਮਤਦਾਤਾ ਜੋ ਕਿ ਪੰਚ ਅਤੇ ਸਰਪੰਚ ਸਨ, ਉਨ੍ਹਾਂ ਨੇ ਵੱਡੀ ਸੰਖਿਆ ਵਿੱਚ ਮਤਦਾਨ ਕੀਤਾ ਅਤੇ ਇਸ ਨੇ ਇੱਕ ਵੱਡਾ ਸੰਦੇਸ਼ ਦਿੱਤਾ ।

ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਜੰਮੂ-ਕਸ਼ਮੀਰ ਵਿੱਚ ਰਾਜਨੀਤਕ ਸਥਿਰਤਾ ਦਾ ਦੌਰ ਸ਼ੁਰੂ ਹੋਵੇਗਾ । ਵਿਅਕਤੀਗਤ ਰੁਚੀ ਦੇ ਚਲਦੇ ਸਰਕਾਰ ਬਣਾਉਣ ਦੀ ਖੇਡ ਹੁਣ ਖ਼ਤਮ ਹੋਵੇਗੀ ਅਤੇ ਖੇਤਰੀ ਅਧਾਰ ’ਤੇ ਭੇਦਭਾਵ ਦੀ ਭਾਵਨਾ ਵੀ ਦੂਰ ਹੋਵੇਗੀ।”

ਖੇਤਰ ਵਿੱਚ ਸਹਿਯੋਗੀ ਸੰਘਵਾਦ ਦੀ ਸੱਚੀ ਭਾਵਨਾ ਦੀ ਸ਼ੁਰੂਆਤ ਹੋਵੇਗੀ । ਨਵੇਂ ਰਾਜਮਾਰਗ, ਨਵੀਆਂ ਰੇਲਵੇ ਲਾਈਨਾਂ, ਨਵੇਂ ਸਕੂਲ, ਨਵੇਂ ਕਾਲਜ, ਨਵੇਂ ਹਸਪਤਾਲ ਜੰਮੂ ਤੇ ਕਸ਼ਮੀਰ ਨੂੰ ਵਿਕਾਸ ਦੇ ਨਵੇਂ ਪਥ ’ਤੇ ਲੈ ਜਾਣਗੇ ।

ਪੂਰਬ-ਉੱਤਰ ਰਾਜਾਂ ਵਿੱਚ ਹੋਏ ਵਿਕਾਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਪੂਰਬ-ਉੱਤਰ ਵਿੱਚ ਅਲਗਾਵਵਾਦੀ (ਵੱਖਵਾਦੀ) ਪ੍ਰਵਿਰਤੀ (ਰੁਝਾਨ) ਦਾ ਅਕਸ਼ ਬਦਲ ਕੇ ਵਿਕਾਸ ਅਤੇ ਸਮਾਵੇਸ਼ ਦੇ ਰੂਪ ਵਿੱਚ ਬਦਲ ਰਿਹਾ ਹੈ।  ਸਦੀਆਂ ਪੁਰਾਣੀਆਂ ਸਮੱਸਿਆਵਾਂ ਦਾ ਹੁਣ ਸਮਾਧਾਨ ਹੋ ਰਿਹਾ ਹੈ । ਪੂਰਾ ਪੂਰਬ-ਉੱਤਰ ਹੁਣ ਸਦੀਆਂ ਪੁਰਾਣੀ ਹਿੰਸਾ ਅਤੇ ਨਾਕੇਬੰਦੀ ਤੋਂ ਖ਼ੁਦ ਨੂੰ ਮੁਕਤ ਕਰ ਸਕ ਰਿਹਾ ਹੈ।”

ਉਨ੍ਹਾਂ ਨੇ ਕਿਹਾ, “ਸਰਕਾਰ ਪਟੇਲ ਦੇ ਕਾਰਜ ਤੋਂ ਪ੍ਰੇਰਣਾ ਲੈ ਕੇ ਅੱਜ ਅਸੀਂ ਦੇਸ਼ ਵਿੱਚ ਪੂਰਨ ਆਰਥਿਕ,  ਸੰਵਿਧਾਨਕ ਏਕੀਕਰਨ ’ਤੇ ਜ਼ੋਰ ਦੇ ਰਹੇ ਹਾਂ। ਇਹ ਇੱਕ ਅਜਿਹਾ ਪ੍ਰਯਤਨ ਹੈ ਜਿਸ ਦੇ ਬਿਨਾ ਅਸੀਂ 21ਵੀਂ ਸਦੀ ਵਿੱਚ ਸਸ਼ਕਤ ਭਾਰਤ ਦੀ ਕਲਪਨਾ ਨਹੀਂ ਕਰ ਸਕਦੇ ।

ਸਰਦਾਰ ਪਟੇਲ ਦੇ ਆਦਰਸ਼ਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਦੇਸ਼ ਵਿੱਚ ਸਥਾਈਤਵ ਲਈ ਉਦੇਸ਼ ਵਿੱਚ ਏਕਤਾ, ਪ੍ਰਯਤਨ ਵਿੱਚ ਏਕਤਾ ਅਤੇ ਟੀਚੇ ਵਿੱਚ ਏਕਤਾ ਜ਼ਰੂਰੀ ਹੈ ਅਤੇ ਇਹ ਸਰਦਾਰ ਪਟੇਲ ਦੀ ਵਿਚਾਰਧਾਰਾ ਹੈ ਕਿ ਸਾਨੂੰ ਆਪਣੇ ਉਦੇਸ਼ਾਂ, ਟੀਚਿਆਂ ਅਤੇ ਪ੍ਰਯੋਜਨ ਵਿੱਚ ਸਮਤਾਵਾਦੀ ਭਾਵ ਰੱਖਣੇ ਹੋਣਗੇ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਰਾਸ਼ਟਰੀ ਏਕਤਾ ਦੇ ਇਸ ਪਥ ’ਤੇ ਅੱਗੇ ਵਧਾਂਗੇ ਤਦ ਹੀ ਅਸੀਂ “ਏਕ ਭਾਰਤ-ਸ਼੍ਰੇਸ਼ਠ ਭਾਰਤ” ਦਾ ਟੀਚਾ ਪ੍ਰਾਪਤ ਕਰ ਸਕਾਂਗੇ ।

*******

ਵੀਆਰਆਰਕੇ/ਕੇਪੀ