ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ-ਯੂਰਪੀਅਨ ਯੂਨੀਅਨ ਬਿਜ਼ਨਸ ਫੋਰਮ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਭਾਰਤ-ਯੂਰਪੀਅਨ ਯੂਨੀਅਨ (ਈਯੂ) ਬਿਜ਼ਨਸ ਫੋਰਮ ਵਿੱਚ ਹਿੱਸਾ ਲੈਣ ‘ਤੇ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਯੂਰਪੀਅਨ ਯੂਨੀਅਨ ਕੌਂਸਲ ਅਤੇ ਕਮਿਸ਼ਨ ਦੇ ਪ੍ਰਧਾਨਾਂ ਦਾ ਭਾਰਤ ਦੌਰਾ ਕੋਈ ਆਮ ਕੂਟਨੀਤਕ ਦੌਰਾ ਨਹੀਂ ਹੈ, ਸਗੋਂ ਭਾਰਤ-ਈਯੂ ਸਬੰਧਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਹਿਲੀ ਵਾਰ, ਯੂਰਪੀਅਨ ਯੂਨੀਅਨ ਦੇ ਨੇਤਾ ਭਾਰਤ ਦੇ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਭਾਰਤ ਅਤੇ ਯੂਰਪੀਅਨ ਯੂਨੀਅਨ ਨੇ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਕੀਤਾ ਅਤੇ ਅੱਜ ਕਈ ਸੀਈਓਜ਼ ਦੀ ਮੌਜੂਦਗੀ ਨਾਲ, ਭਾਰਤ-ਈਯੂ ਬਿਜ਼ਨਸ ਫੋਰਮ ਇੰਨੇ ਵੱਡੇ ਪੱਧਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਾਪਤੀਆਂ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਸ਼ਕਤੀਆਂ ਦਰਮਿਆਨ ਬੇਮਿਸਾਲ ਤਾਲਮੇਲ ਦਾ ਪ੍ਰਤੀਕ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਇਕਸਾਰਤਾ ਇਤਫ਼ਾਕ ਨਹੀਂ ਹੈ; ਬਾਜ਼ਾਰ ਅਰਥ-ਵਿਵਸਥਾਵਾਂ ਦੇ ਰੂਪ ਵਿੱਚ ਭਾਰਤ ਅਤੇ ਯੂਰਪੀ ਸੰਘ ਸਾਂਝੀਆਂ ਕਦਰਾਂ-ਕੀਮਤਾਂ, ਵਿਸ਼ਵ ਸਥਿਰਤਾ ਲਈ ਸਾਂਝੀਆਂ ਤਰਜੀਹ ਅਤੇ ਖੁੱਲ੍ਹੇ ਸਮਾਜਾਂ ਦੇ ਰੂਪ ਵਿੱਚ ਆਪਣੇ ਲੋਕਾਂ ਦਰਮਿਆਨ ਕੁਦਰਤੀ ਸਬੰਧ ਸਾਂਝੇ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਜ਼ਬੂਤ ਨੀਂਹ ‘ਤੇ ਭਾਈਵਾਲੀ ਨਵੀਂਆਂ ਉਚਾਈਆਂ ‘ਤੇ ਪਹੁੰਚ ਰਹੀ ਹੈ ਅਤੇ ਦੁਨੀਆ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਭਾਈਵਾਲੀ ਵਿੱਚੋਂ ਇੱਕ ਵਜੋਂ ਸਥਾਪਿਤ ਹੋ ਰਹੀ ਹੈ, ਜਿਸ ਦੇ ਸਪਸ਼ਟ ਨਤੀਜੇ ਦਿਖਾਈ ਦੇ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਵਪਾਰ ਦੁੱਗਣਾ ਹੋ ਕੇ 180 ਬਿਲੀਅਨ ਯੂਰੋ ਹੋ ਗਿਆ ਹੈ, 6,000 ਤੋਂ ਵੱਧ ਯੂਰਪੀ ਕੰਪਨੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ ਅਤੇ ਭਾਰਤ ਵਿੱਚ ਯੂਰਪੀ ਸੰਘ ਦਾ ਨਿਵੇਸ਼ 120 ਬਿਲੀਅਨ ਯੂਰੋ ਤੋਂ ਵੱਧ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 1,500 ਭਾਰਤੀ ਕੰਪਨੀਆਂ ਯੂਰਪੀ ਸੰਘ ਵਿੱਚ ਮੌਜੂਦ ਹਨ, ਉੱਥੇ ਭਾਰਤੀ ਨਿਵੇਸ਼ ਲਗਭਗ 40 ਬਿਲੀਅਨ ਯੂਰੋ ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅੱਜ ਭਾਰਤ ਅਤੇ ਯੂਰਪੀ ਕੰਪਨੀਆਂ ਖੋਜ ਅਤੇ ਵਿਕਾਸ, ਨਿਰਮਾਣ ਅਤੇ ਸੇਵਾਵਾਂ ਵਿੱਚ ਡੂੰਘਾ ਸਹਿਯੋਗ ਕਰ ਰਹੀਆਂ ਹਨ ਅਤੇ ਵਪਾਰਕ ਆਗੂ ਦੋਵੇਂ ਇਸ ਸਹਿਯੋਗ ਦੇ ਚਾਲਕ ਅਤੇ ਲਾਭਪਾਤਰੀ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਸਾਂਝੇਦਾਰੀ ਨੂੰ ‘ਸਮੁੱਚੇ ਸਮਾਜ ਦੀ ਭਾਈਵਾਲੀ’ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨਾਲ ਅੱਜ ਇੱਕ ਵਿਆਪਕ ਮੁਕਤ ਵਪਾਰ ਸਮਝੌਤਾ ਪੂਰਾ ਹੋ ਗਿਆ ਹੈ, ਜੋ ਭਾਰਤ ਦੇ ਕਿਰਤ-ਅਧਾਰਤ ਉਤਪਾਦਾਂ ਨੂੰ ਯੂਰਪੀਅਨ ਯੂਨੀਅਨ ਦੇ ਬਾਜ਼ਾਰ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਟੈਕਸਟਾਈਲ, ਰਤਨ ਅਤੇ ਗਹਿਣੇ, ਆਟੋ ਪਾਰਟਸ ਅਤੇ ਇੰਜੀਨੀਅਰਿੰਗ ਸਾਮਾਨ ਨੂੰ ਲਾਭ ਹੋਵੇਗਾ ਜਦੋਂ ਕਿ ਫਲ਼, ਸਬਜ਼ੀਆਂ, ਪ੍ਰੋਸੈੱਸਡ ਫੂਡ ਅਤੇ ਸਮੁੰਦਰੀ ਉਤਪਾਦ ਨਵੇਂ ਮੌਕੇ ਪੈਦਾ ਕਰਨਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਕਿਸਾਨਾਂ, ਮਛੇਰਿਆਂ ਅਤੇ ਸੇਵਾਵਾਂ ਦੇ ਖੇਤਰ, ਖ਼ਾਸ ਕਰਕੇ ਆਈਟੀ, ਸਿੱਖਿਆ, ਰਵਾਇਤੀ ਦਵਾਈ ਅਤੇ ਵਪਾਰਕ ਸੇਵਾਵਾਂ ਨੂੰ ਸਿੱਧੇ ਤੌਰ ‘ਤੇ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਦੇਖਿਆ ਕਿ ਵਿਸ਼ਵ-ਵਿਆਪੀ ਵਪਾਰ ਵੱਡੀ ਉਥੱਲ-ਪੁਥਲ ਵਿੱਚੋਂ ਗੁਜ਼ਰ ਰਿਹਾ ਹੈ, ਕੰਪਨੀਆਂ ਆਪਣੀਆਂ ਮਾਰਕਿਟ ਰਣਨੀਤੀਆਂ ਅਤੇ ਭਾਈਵਾਲੀ ‘ਤੇ ਮੁੜ ਵਿਚਾਰ ਕਰ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਸਮੇਂ ਵਿੱਚ, ਇਹ ਮੁਕਤ ਵਪਾਰ ਸਮਝੌਤੇ ਵਪਾਰਕ ਜਗਤ ਨੂੰ ਇੱਕ ਸਪਸ਼ਟ ਅਤੇ ਸਕਾਰਾਤਮਕ ਸੰਦੇਸ਼ ਭੇਜਦਾ ਹੈ, ਜੋ ਦੋਵਾਂ ਧਿਰਾਂ ਦੇ ਵਪਾਰਕ ਭਾਈਚਾਰਿਆਂ ਨੂੰ ਸਮਰੱਥ, ਭਰੋਸੇਮੰਦ ਅਤੇ ਭਵਿੱਖ-ਮੁਖੀ ਭਾਈਵਾਲੀ ਬਣਾਉਣ ਲਈ ਸੱਦਾ ਦਿੰਦਾ ਹੈ। ਸ਼੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਪਾਰਕ ਆਗੂ ਇਸ ਮੁਕਤ ਵਪਾਰ ਸਮਝੌਤੇ ਤੋਂ ਪੈਦਾ ਹੋਣ ਵਾਲੇ ਮੌਕਿਆਂ ਦੀ ਪੂਰੀ ਵਰਤੋਂ ਕਰਨਗੇ।
ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਕਈ ਤਰਜੀਹਾਂ ਸਾਂਝੀਆਂ ਕਰਦੇ ਹਨ ਜੋ ਵਪਾਰਕ ਭਾਈਵਾਲੀ ਨੂੰ ਲਾਭ ਪਹੁੰਚਾ ਸਕਦੀਆਂ ਹਨ। ਉਨ੍ਹਾਂ ਨੇ ਤਿੰਨ ਮੁੱਖ ਤਰਜੀਹਾਂ ਦੱਸੀਆਂ: ਪਹਿਲਾ, ਇੱਕ ਅਜਿਹੀ ਦੁਨੀਆ ਵਿੱਚ ਜਿੱਥੇ ਵਪਾਰ, ਤਕਨਾਲੋਜੀ ਅਤੇ ਮਹੱਤਵਪੂਰਨ ਖਣਿਜਾਂ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ, ਸਾਂਝੇ ਤੌਰ ‘ਤੇ ਜੋਖ਼ਮ ਨਿਰਭਰਤਾ ਨੂੰ ਘਟਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਵਪਾਰਕ ਭਾਈਚਾਰਾ ਈਵੀ, ਬੈਟਰੀਆਂ, ਚਿਪਸ ਅਤੇ ਏਪੀਆਈ ਵਿੱਚ ਬਾਹਰੀ ਨਿਰਭਰਤਾ ਨੂੰ ਘਟਾ ਸਕਦਾ ਹੈ ਅਤੇ ਭਰੋਸੇਯੋਗ ਸਪਲਾਈ ਲੜੀ ਲਈ ਇੱਕ ਸਾਂਝਾ ਵਿਕਲਪ ਬਣਾ ਸਕਦਾ ਹੈ। ਦੂਜਾ, ਉਨ੍ਹਾਂ ਨੇ ਨੋਟ ਕੀਤਾ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਦੋਵੇਂ ਰੱਖਿਆ ਉਦਯੋਗਾਂ ਅਤੇ ਸਰਹੱਦੀ ਤਕਨਾਲੋਜੀਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਰੱਖਿਆ, ਪੁਲਾੜ, ਦੂਰਸੰਚਾਰ ਅਤੇ ਏਆਈ ਵਿੱਚ ਵਧੇਰੇ ਸਹਿਯੋਗ ਦੀ ਅਪੀਲ ਕਰਦੇ ਹਨ। ਤੀਜਾ, ਉਨ੍ਹਾਂ ਨੇ ਹਰੇ ਹਾਈਡ੍ਰੋਜਨ, ਸੂਰਜੀ ਊਰਜਾ ਅਤੇ ਸਮਾਰਟ ਗਰਿੱਡਾਂ ਵਿੱਚ ਸਾਂਝੇ ਖੋਜ ਅਤੇ ਨਿਵੇਸ਼ ਦੀ ਮੰਗ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਕਿ ਇੱਕ ਸਾਫ਼ ਅਤੇ ਟਿਕਾਊ ਭਵਿੱਖ ਦੋਵਾਂ ਧਿਰਾਂ ਲਈ ਇੱਕ ਤਰਜੀਹ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਉਦਯੋਗਾਂ ਨੂੰ ਪਾਣੀ ਪ੍ਰਬੰਧਨ, ਸਰਕੁਲਰ ਅਰਥ-ਵਿਵਸਥਾ ਅਤੇ ਟਿਕਾਊ ਖੇਤੀਬਾੜੀ ਵਿੱਚ ਹੱਲ ਵਿਕਸਿਤ ਕਰਦੇ ਹੋਏ, ਛੋਟੇ ਮਾਡਿਊਲਰ ਰਿਐਕਟਰਾਂ ਅਤੇ ਟਿਕਾਊ ਗਤੀਸ਼ੀਲਤਾ ‘ਤੇ ਵੀ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਦੇ ਇਤਿਹਾਸਕ ਫ਼ੈਸਲਿਆਂ ਤੋਂ ਬਾਅਦ, ਹੁਣ ਇੱਕ ਵਿਸ਼ੇਸ਼ ਜ਼ਿੰਮੇਵਾਰੀ ਵਪਾਰਕ ਭਾਈਚਾਰੇ ‘ਤੇ ਹੈ। ਉਨ੍ਹਾਂ ਨੇ ਇਹ ਕਹਿੰਦੇ ਹੋਏ ਕਿ “ਗੇਂਦ ਤੁਹਾਡੇ ਪਾਲੇ ਵਿੱਚ ਹੈ” ਨੂੰ ਜ਼ੋਰ ਦੇ ਕੇ ਕਿਹਾ ਕਿ ਅਗਲਾ ਕਦਮ ਵਪਾਰਕ ਭਾਈਚਾਰੇ ਨੂੰ ਚੁੱਕਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿਰਫ਼ ਆਪਸੀ ਸਹਿਯੋਗ ਨਾਲ ਹੀ ਭਾਈਵਾਲੀ ਵਿਸ਼ਵਾਸ, ਪਹੁੰਚ ਅਤੇ ਪੈਮਾਨਾ ਪ੍ਰਾਪਤ ਕਰੇਗੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮੂਹਿਕ ਯਤਨਾਂ ਨਾਲ ਸਾਂਝੀ ਖ਼ੁਸ਼ਹਾਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਸਾਰਿਆਂ ਨੂੰ ਆਪਣੀਆਂ-ਆਪਣੀਆਂ ਤਾਕਤਾਂ ਨੂੰ ਜੋੜਨ ਅਤੇ ਪੂਰੀ ਦੁਨੀਆ ਲਈ ਵਿਕਾਸ ਦਾ ਦੋਹਰਾ ਇੰਜਣ ਬਣਨ ਦੀ ਅਪੀਲ ਕਰਦੇ ਹੋਏ ਕੀਤੀ।
ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਸ਼੍ਰੀਮਤੀ ਉਰਸੁਲਾ ਵਾਨ ਡੇਰ ਲੇਅਨ, ਭਾਰਤੀ ਅਤੇ ਯੂਰਪੀਅਨ ਵਪਾਰਕ ਆਗੂ ਇਸ ਸਮਾਗਮ ਵਿੱਚ ਮੌਜੂਦ ਸਨ।
Sharing my remarks during the India-EU Business Forum. https://t.co/MXJIaE7eE4
— Narendra Modi (@narendramodi) January 27, 2026
***************
ਐੱਮਜੇਪੀਐੱਸ/ਐੱਸਆਰ
Sharing my remarks during the India-EU Business Forum. https://t.co/MXJIaE7eE4
— Narendra Modi (@narendramodi) January 27, 2026
Co-chaired the 16th India-EU Summit with European Council President António Costa and European Commission President Ursula von der Leyen.
— Narendra Modi (@narendramodi) January 27, 2026
Held productive discussions to take our Strategic Partnership to a higher level based on our shared values and a comprehensive bilateral… pic.twitter.com/CowD7DifA6
The India-EU Business Forum was a great platform to discuss the wide-ranging economic linkages between India and Europe. The Free Trade Agreement signed today brings innumerable benefits for businesses, MSMEs and innovators. It is a new blueprint for shared prosperity.… pic.twitter.com/MFqhIgqQH7
— Narendra Modi (@narendramodi) January 27, 2026