Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ


ਪਿਆਰੇ ਭਾਈਓ ਅਤੇ ਭੈਣੋਂ,

ਕਾਵੇਰੀ ਨਦੀ ਦੇ ਪਾਣੀ ਦੀ ਵੰਡ ਨੂੰ ਲੈ ਕੇ ਕਰਨਾਟਕ ਅਤੇ ਤਮਿਲਨਾਡੂ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਬਣ ਰਹੇ ਹਨ, ਉਹ ਬਹੁਤ ਦੁਖਦ ਹਨ। ਮੈਂ ਨਿਜੀ ਤੌਰ ‘ਤੇ ਇਸਤੋਂ ਬਹੁਤ ਦੁਖੀ ਹਾਂ। ਕਿਸੇ ਵੀ ਸਮੱਸਿਆ ਦਾ ਹੱਲ ਹਿੰਸਾ ਨਾਲ ਨਹੀਂ ਕੱਢਿਆ ਜਾ ਸਕਦਾ। ਲੋਕਤੰਤਰ ਵਿੱਚ ਸੰਜਮ ਅਤੇ ਆਪਸੀ ਗੱਲਬਾਤ ਨਾਲ ਹੀ ਹੱਲ ਨਿਕਲਦੇ ਹਨ।

ਇਸ ਵਿਵਾਦ ਦਾ ਹੱਲ ਕਾਨੂੰਨੀ ਦਾਇਰੇ ਵਿੱਚ ਹੀ ਸੰਭਵ ਹੈ। ਕਾਨੂੰਨ ਤੋੜਨਾ ਇਸਦਾ ਬਦਲ ਨਹੀਂ ਹੈ। ਪਿਛਲੇ ਦੋ ਦਿਨ ਤੋਂ ਜਿਸ ਪ੍ਰਕਾਰ ਦੀ ਹਿੰਸਾ ਅਤੇ ਅੱਗ ਲਾਉਣ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਸ ਨਾਲ ਨੁਕਸਾਨ ਗ਼ਰੀਬ ਦਾ ਹੋ ਰਿਹਾ ਹੈ ਅਤੇ ਸਾਡੇ ਦੇਸ਼ ਦੀ ਸੰਪਤੀ ਦਾ ਹੋ ਰਿਹਾ ਹੈ।

ਦੇਸ਼ ਦੇ ਸਾਹਮਣੇ ਆਏ ਵਿਰੋਧੀ ਹਾਲਾਤ ਵਿੱਚ ਪੂਰੇ ਦੇਸ਼ ਦੇ ਲੋਕਾਂ ਦੀ ਤਰ੍ਹਾਂ ਹੀ ਕਰਨਾਟਕ ਅਤੇ ਤਮਿਲਨਾਡੂ ਦੇ ਲੋਕਾਂ ਨੇ ਹਮੇਸ਼ਾ ਪੂਰੀ ਸੰਵੇਦਨਸ਼ੀਲਤਾ ਨਾਲ ਸਥਿਤੀ ਨੂੰ ਕਾਬੂ ਕੀਤਾ ਹੈ। ਮੇਰੀ ਦੋਨੋਂ ਰਾਜਾਂ ਦੀ ਜਨਤਾ ਨੂੰ ਅਪੀਲ ਹੈ ਕਿ ਉਹ ਸੰਵੇਦਨਸ਼ੀਲਤਾ ਦਿਖਾਉਣ ਦੇ ਨਾਲ ਹੀ ਆਪਣੀਆਂ ਨਾਗਰਿਕ ਜ਼ਿੰਮਵਾਰੀਆਂ ਨੂੰ ਵੀ ਯਾਦ ਰੱਖਣ।

ਮੈਨੂੰ ਭਰੋਸਾ ਹੈ ਕਿ ਤੁਸੀਂ ਰਾਸ਼ਟਰ ਹਿਤ ਅਤੇ ਰਾਸ਼ਟਰ ਨਿਰਮਾਣ ਨੂੰ ਸਰਬਉੱਚ ਸਮਝੋਗੇ ਅਤੇ ਹਿੰਸਾ, ਤਬਾਹੀ ਤੇ ਸਾੜਫੂਕ ਦੀ ਬਜਾਏ ਸੰਜਮ, ਸਦਭਾਵਨਾ ਅਤੇ ਹੱਲ ਨੂੰ ਪਹਿਲ ਦਿਓਗੇ।

***

ਏਕੇਟੀ/ਐੱਚਐੱਸ