Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨਾਵਿਕਾ ਸਾਗਰ ਪਰਿਕਰਮਾ ਦੀਆਂ ਮਹਿਲਾ ਅਧਿਕਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ; ਲੋਕਾਂ ਨੂੰ ਐੱਨਐੱਮ ਐਪ `ਤੇ ਸ਼ੁਭਇੱਛਾਵਾਂ ਸਾਂਝੀਆਂ ਕਰਨ ਦੀ ਤਾਕੀਦ ਕੀਤੀ ।


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਵਿਕਾ ਸਾਗਰ ਪਰਿਕਰਮਾ ਦੀਆਂ ਉਨ੍ਹਾਂ 6 ਮਹਿਲਾ ਅਧਿਕਾਰੀਆਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ ਜਿਹੜੀਆਂ ਅੱਜ ਆਈਐੱਨਐੱਸਵੀ ਤਾਰਿਣੀ ਉੱਤੇ ਸਵਾਰ ਹੋ ਕੇ ਗਲੋਬ ਦਾ ਚੱਕਰ ਲਾਉਣ ਦੀ ਆਪਣੀ ਯਾਤਰਾ ਸ਼ੁਰੂ ਕਰਨਗੀਆਂ।

ਪ੍ਰਧਾਨ ਮੰਤਰੀ ਨੇ ਸਾਰਿਆ ਨੂੰ ਨਰੇਂਦਰ ਮੋਦੀ ਐਪ `ਤੇ ਨਾਵਿਕਾ ਸਾਗਰ ਪਰਿਕਰਮਾ ਦੀ ਟੀਮ ਲਈ ਆਪਣੀਆਂ ਸ਼ੁਭ ਇੱਛਾਵਾਂ ਅਤੇ ਹੌਸਲਾਂ ਅਫਜਾਈ ਦੇ ਸ਼ਬਦ ਸਾਂਝੇ ਕਰਨ ਦੀ ਤਾਕੀਦ ਵੀ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ “ਅੱਜ ਇਕ ਖ਼ਾਸ ਦਿਨ ਹੈ ! ਨੇਵੀ ਦੀਆਂ 6 ਮਹਿਲਾ ਅਫਸਰ ਆਈਐੱਨਐੱਸਵੀ ਤਾਰਿਣੀ ਉੱਤੇ ਸਵਾਰ ਹੋ ਕੇ ਗਲੋਬ ਦਾ ਚੱਕਰ ਲਾਉਣ ਦੀ ਆਪਣੀ ਯਾਤਰਾ ਸ਼ੁਰੂ ਕਰਨਗੀਆਂ।

ਪੂਰਾ ਰਾਸ਼ਟਰ ਨਾਵਿਕਾ ਸਾਗਰ ਪਰਿਕਰਮਾ ਦੀ ਮਹਿਲਾ ਟੀਮ ਨੂੰ ਉਨ੍ਹਾਂ ਦੇ ਵਿਲੱਖਣ ਉੱਦਮ ਲਈ ਸ਼ੁਭ ਇੱਛਾਵਾਂ ਦੇਣ ਲਈ ਇੱਕ ਹੈ।
ਨਰੇਂਦਰ ਮੋਦੀ ਐਪ `ਤੇ ਨਾਵਿਕਾ ਸਾਗਰ ਪਰਿਕਰਮਾ ਦੀ ਟੀਮ ਲਈ ਆਪਣੀਆਂ ਸ਼ੁਭ ਇੱਛਾਵਾਂ ਅਤੇ ਹੱਲਾਸ਼ੇਰੀ ਦੇ ਸ਼ਬਦ ਸਾਂਝੇ ਕਰੋ।”

ਮਹਿਲਾ ਨਾਵਿਕਾ ਦਲ ਵੱਲ਼ੋਂ ਇਹ ਭਾਰਤ ਦਾ ਪਹਿਲਾ ਅਜਿਹਾ ਗਲੋਬ ਦਾ ਚੱਕਰ ਲਾਉਣ ਦਾ ਪ੍ਰੋਗਰਾਮ ਹੈ। ਉਹ ਆਪਣੀ ਯਾਤਰਾ ਅੱਜ ਗੋਆ ਤੋਂ ਸ਼ੁਰੂ ਕਰਨਗੀਆਂ ਅਤੇ ਚੱਕਰ ਪੂਰਾ ਕਰਨ ਤੋਂ ਬਾਅਦ ਮਾਰਚ 2018 `ਚ ਗੋਆ ਵਾਪਸ ਪਰਤਣਗੀਆਂ। ਇਸ ਮੁਹਿੰਮ ਦਾ ਨਾਮ ਨਾਵਿਕਾ ਸਾਗਰ ਪਰਿਕਰਮਾ ਰੱਖਿਆ ਗਿਆ ਹੈ। ਚਾਰ ਬੰਦਰਗਾਹਾਂ ਫਰੀਮੈਂਟਲ (ਆਸਟ੍ਰੇਲੀਆ), ਲੈਟਲਟਨ (ਨਿਊਜ਼ੀਲੈਂਡ), ਪੋਰਟ ਸਟੈਨਲੀ (ਫਾਕਲੈਂਡਜ਼) ਅਤੇ ਕੇਪ ਟਾਊਨ (ਦੱਖਣੀ ਅਫਰੀਕਾ) `ਤੇ ਠਹਿਰਾਅ ਸਮੇਤ, ਪਰਿਕਰਮਾ ਪੰਜ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ।

*****

AKT/NT