Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੂੰ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਸ਼ੀਅਲ ਅਵਾਰਡ ਨਾਲ ਨਿਵਾਜਿਆ ਗਿਆ

ਪ੍ਰਧਾਨ ਮੰਤਰੀ ਨੂੰ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਸ਼ੀਅਲ ਅਵਾਰਡ ਨਾਲ ਨਿਵਾਜਿਆ ਗਿਆ

ਪ੍ਰਧਾਨ ਮੰਤਰੀ ਨੂੰ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਸ਼ੀਅਲ ਅਵਾਰਡ ਨਾਲ ਨਿਵਾਜਿਆ ਗਿਆ

ਪ੍ਰਧਾਨ ਮੰਤਰੀ ਨੂੰ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਸ਼ੀਅਲ ਅਵਾਰਡ ਨਾਲ ਨਿਵਾਜਿਆ ਗਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਵਾਸ ‘ਤੇ ਪਹਿਲੇ ਫਿਲਿਪ ਕੋਟਲਰ ਪ੍ਰੈਜ਼ੀਡੈਂਸ਼ੀਅਲ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਤੀਹਰੀ ਅਧਾਰ-ਰੇਖਾ ਪੀਪਲ, ਪ੍ਰੌਫਿਟ ਅਤੇ ਪਲੈਨਟ ‘ਤੇ ਕੇਂਦਰਿਤ ਹੈ। ਇਹ ਪੁਰਸਕਾਰ ਹਰੇਕ ਸਾਲ ਕਿਸੇ ਦੇਸ਼ ਦੇ ਨੇਤਾ ਨੂੰ ਪ੍ਰਦਾਨ ਕੀਤਾ ਜਾਵੇਗਾ।

ਅਵਾਰਡ ਸਾਈਟੇਸ਼ਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਨਰੇਂਦਰ ਮੋਦੀ ਨੂੰ ਦੇਸ਼ ਦੀ ਸ਼ਾਨਦਾਰ ਅਗਵਾਈ ਕਰਕੇ ਚੁਣਿਆ ਗਿਆ ਹੈ। ਦੇਸ਼ ਦੇ ਲਈ ਅਣਥੱਕ ਊਰਜਾ ਦੇ ਨਾਲ ਉਨ੍ਹਾਂ ਦੀ ਨਿਸ਼ਕਾਮ ਸੇਵਾ ਦੇ ਕਾਰਨ ਦੇਸ਼ ਨੇ ਬਿਹਤਰੀਨ ਆਰਥਕ, ਸਮਾਜਕ ਅਤੇ ਟੈਕਨੋਲੋਜੀ ਵਿਕਾਸ ਹਾਸਲ ਕੀਤਾ ਹੈ। ਅਵਾਰਡ ਸਾਈਟੇਸ਼ਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਸ਼੍ਰੀ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਪਹਿਚਾਣ ਹੁਣ ਇਨੋਵੇਸ਼ਨ ਅਤੇ ਕੀਮਤ-ਵਰਧਿਤ ਉਤਪਾਦਨ ਕੇਂਦਰ (ਮੇਕ ਇਨ ਇੰਡੀਆ) ਦੇ ਨਾਲ ਹੀ ਸੂਚਨਾ ਟੈਕਨੋਲੋਜੀ, ਅਕਾਊਂਟਿੰਗ ਅਤੇ ਵਿੱਤ ਜਿਹੀਆਂ ਪ੍ਰੋਫੈਸ਼ਨਲ ਸੇਵਾਵਾਂ ਦੇ ਕੇਂਦਰ ਵਜੋਂ ਹੋਈ ਹੈ।

ਸਾਈਟੇਸ਼ਨ ਵਿੱਚ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਸਦਕਾ ਸਮਾਜਕ ਲਾਭ ਅਤੇ ਵਿੱਤੀ ਸਮਾਵੇਸ਼ਨ ਲਈ ਵਿਲੱਖਣ ਪਹਿਚਾਣ ਸੰਖਿਆ, ਆਧਾਰ ਸਹਿਤ ਡਿਜੀਟਲ ਕ੍ਰਾਂਤੀ (ਡਿਜੀਟਲ ਇੰਡੀਆ) ਹੋ ਸਕੀ। ਇਸ ਨਾਲ ਉੱਦਮਤਾ, ਵਪਾਰ ਸੁਗਮਤਾ ਅਤੇ ਦੇਸ਼ ਲਈ 21ਵੀਂ ਸਦੀ ਦਾ ਢਾਂਚਾਗਤ ਵਿਕਾਸ ਕਰਨ ਵਿੱਚ ਮਦਦ ਮਿਲੀ ਹੈ।

ਇਸ ਵਿੱਚ ਮੇਕ ਇੰਨ ਇੰਡੀਆ, ਸਟਾਰਟਅੱਪ ਇੰਡੀਆ, ਡਿਜੀਟਲ ਇੰਡੀਆ ਅਤੇ ਸਵੱਛ ਭਾਰਤ ਜਿਹੇ ਪਹਿਲੂਆਂ ਦੀ ਚਰਚਾ ਕੀਤੀ ਗਈ ਹੈ ਜਿਸ ਨਾਲ ਭਾਰਤ ਪੂਰੀ ਦੁਨੀਆ ਵਿੱਚ ਸਭ ਤੋਂ ਅਧਿਕ ਆਕਰਸ਼ਕ ਉਤਪਾਦਨ ਅਤੇ ਵਪਾਰ ਕੇਂਦਰ ਵਜੋਂ ਉੱਭਰਿਆ ਹੈ।
ਪ੍ਰੋਫੈਸਰ ਫਿਲਿਪ ਕੋਟਲਰ ਨੌਰਥਵੇਸਟਰਨ ਯੂਨੀਵਰਸਿਟੀ, ਕੇਲੌਗ ਸਕੂਲ ਆਵ੍ ਮੈਨੇਜਮੈਂਟ ਵਿੱਚ ਮਾਰਕੀਟਿੰਗ ਦੇ ਵਿਸ਼ਵ ਪ੍ਰਸਿੱਧ ਪ੍ਰੋਫੈਸਰ ਹਨ। ਬਿਮਾਰੀ ਦੇ ਕਾਰਨ ਪ੍ਰੋਫੈਸਰ ਕੋਟਲਰ ਨੇ ਅਮਰੀਕਾ ਦੇ ਜੌਰਜੀਆ ਵਿੱਚ ਇਮੋਰੀ ਯੂਨੀਵਰਸਿਟੀ ਦੇ ਡਾ ਜਗਦੀਸ਼ ਸੇਠ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੁਰਸਕਾਰ ਪ੍ਰਦਾਨ ਕਰਨ ਦੇ ਲਈ ਭੇਜਿਆ ਸੀ।

***

ਏਕੇਟੀ/ਕੇਪੀ