ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਇੱਕ ਲਾਸਾਨੀ ਕਲਾ ਵਾਲਾ ਤੋਹਫਾ ਦਿੱਤਾ ਗਿਆ ਜਿਹੜਾ ਕਿ ਮੋਤੀਆਂ ਦਾ ਬਣਿਆ ਹੋਇਆ ਸੀ । ਇਸ ਕਲਾਕ੍ਰਿਤੀ ਵਿੱਚ ਭਾਰਤ ਦਾ ਨਕਸ਼ਾ ਅਤੇ ਪ੍ਰਧਾਨ ਮੰਤਰੀ ਦਾ ਚਿੱਤਰ ਉਕਰਿਆ ਹੋਇਆ ਹੈ ।
ਇਸ ਚਿੱਤਰ ਨੂੰ ਘੜਨ ਵਾਲੀ ਸੁਸ਼੍ਰੀ ਖੁਸ਼ਬੂ ਅਕਾਸ਼ ਡਾਵਡਾ ( Ms. Khushboo Akash Davda) ਦੇ ਅਨੁਸਾਰ ਇਸ ਨੂੰ ਬਣਾਉਣ ਲਈ ਪੰਜ ਲੱਖ ਤੋਂ ਵੱਧ ਮੋਤੀ ਵਰਤੇ ਗਏ ਹਨ । ਦਸ ਕਿਲੋਮੀਟਰ ਲੰਮਾ ਧਾਗਾ ਲੱਗਾ ਹੈ। 7 ਫੁੱਟ ਲੰਬੇ ਤੇ 7 ਫੁੱਟ ਚੌੜੇ ਇਸ ਚਿੱਤਰ ਨੂੰ ਬਣਾਉਣ ਵਿੱਚ 850 ਘੰਟੇ ਲੱਗੇ ਹਨ ।
ਇਸ ਮੌਕੇ ’ਤੇ ਰਾਜਕੋਟ ਖੇਤਰ ਦੇ ਸਾਂਸਦ ਸ਼੍ਰੀ ਮੋਹਨਭਾਈ ਕੁੰਡਾਰੀਆ ਹਾਜ਼ਰ ਸਨ ।