ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਭਿਜੀਤ ਬੈਨਰਜੀ ਨੂੰ ਅਲਫਰੈੱਡ ਨੋਬਲ ਦੀ ਯਾਦ ਵਿੱਚ ਆਰਥਕ ਵਿਗਿਆਨ ਦੇ ਖੇਤਰ ਵਿੱਚ 2019 ਦੇ ਸਵੇਰਿਗਸ ਰਿਕਸਬੈਂਕ (Sveriges Riksbank) ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਅਭਿਜੀਤ ਬੈਨਰਜੀ ਨੂੰ ਅਲਫਰੈੱਡ ਨੋਬਲ ਦੀ ਯਾਦ ਵਿੱਚ ਆਰਥਕ ਵਿਗਿਆਨ ਵਿੱਚ 2019 ਦੇ ਸਵੇਰਿਗਸ ਰਿਕਸਬੈਂਕ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ’ਤੇ ਵਧਾਈ । ਉਨ੍ਹਾਂ ਨੇ ਗਰੀਬੀ ਘਟਾਉਣ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ। ਮੈਂ ਪ੍ਰਤਿਸ਼ਠਿਤ ਨੋਬਲ ਪ੍ਰਾਪਤ ਕਰਨ ਲਈ ਐਸਥਰ ਡੁਫ਼ਲੋ (Esther Duflo) ਅਤੇ ਮਾਈਕਲ ਕਰੇਮਰ (Michael Kremer) ਨੂੰ ਵੀ ਵਧਾਈ ਦਿੰਦਾ ਹਾਂ । ”
*****
ਵੀਆਰਆਰਕੇ/ਐੱਸਐੱਚ
Congratulations to Abhijit Banerjee on being conferred the 2019 Sveriges Riksbank Prize in Economic Sciences in Memory of Alfred Nobel. He has made notable contributions in the field of poverty alleviation.
— Narendra Modi (@narendramodi) October 14, 2019