Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਣੰਦ ਵਿਖੇ ਆਧੁਨਿਕ ਫੂਡ ਪ੍ਰੋਸੈੱਸਿੰਗ ਸੁਵਿਧਾਵਾਂ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਣੰਦ ਵਿਖੇ ਅਮੁਲ ਦੇ ਅਤਿ ਆਧੁਨਿਕ ਚੌਕਲੇਟ ਪਲਾਂਟ ਸਮੇਤ ਆਧੁਨਿਕ ਫੂਡ ਪ੍ਰੋਸੈਸਿੰਗ ਸਹੂਲਤਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਚੌਕਲੇਟ ਪਲਾਂਟ ਦਾ ਦੌਰਾ ਕੀਤਾ ਅਤੇ ਉੱਥੇ ਵਰਤੀਆਂ ਜਾਂਦੀਆਂ ਕਈ ਟੈਕਨੋਲੋਜੀਆਂ ਅਤੇ ਤਿਆਰ ਹੁੰਦੇ ਉਤਪਾਦਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ।

ਇਸ ਮੌਕੇ ’ਤੇ ਬੋਲਦਿਆਂ, ਉਨ੍ਹਾਂ ਨੇ ਆਣੰਦ ਦੇ ਲੋਕਾਂ ਦਾ ਵੱਡੀ ਗਿਣਤੀ ਵਿੱਚ ਆਉਣ ਉੱਤੇ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਅੱਜ ਉਦਘਾਟਨ ਕੀਤੇ ਜਾ ਰਿਹੇ ਵਿਕਾਸ ਪ੍ਰੋਜੈਕਟ ਖੇਤਰ ਲਈ ਇੱਕ ਚੰਗਾ ਸ਼ਗਨ ਹਨ। ਉਨ੍ਹਾਂ ਕਿਹਾ ਕਿ ਅਮੁਲ ਬਰਾਂਡ ਗਲੋਬਲ ਪੱਧਰ ’ਤੇ ਜਾਣਿਆ ਜਾਂਦਾ ਹੈ ਅਤੇ ਦੁਨੀਆ ਲਈ ਇੱਕ ਪ੍ਰੇਰਨਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਮੁਲ ਸਿਰਫ ਮਿਲਕ (ਦੁੱਧ) ਪ੍ਰੋਸੈਸਿੰਗ ਬਾਰੇ ਹੀ ਨਹੀਂ ਬਲਕਿ ਸਸ਼ਕਤੀਕਰਨ ਦਾ ਇੱਕ ਸ਼ਾਨਦਾਰ ਮਾਡਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਰਾਹੀਂ ਸਰਦਾਰ ਪਟੇਲ ਨੇ ਅਜਿਹਾ ਰਾਹ ਦਿਖਾਇਆ ਜਿੱਥੇ ਨਾ ਸਰਕਾਰ ਅਤੇ ਨਾ ਹੀ ਉਦਯੋਗਪਤੀਆਂ ਦੀ ਕੋਈ ਵਿਸ਼ੇਸ਼ ਭੂਮਿਕਾ ਹੈ। ਉਨ੍ਹਾਂ ਕਿਹਾ ਇਹ ਇੱਕ ਵਿਲੱਖਣ ਮਾਡਲ ਹੈ, ਜਿੱਥੇ ਲੋਕ ਹੀ ਕਰਤਾ-ਧਰਤਾ ਹਨ । ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤਰ ਵਿੱਚ ਗੁਜਰਾਤ ਵਿੱਚ ਜੋ ਯਤਨ ਕੀਤੇ ਗਏ ਹਨ, ਉਨ੍ਹਾਂ ਨਾਲ ਗੁਜਰਾਤ ਦੇ ਲੋਕਾਂ, ਖਾਸ ਤੌਰ ’ਤੇ ਕਿਸਾਨਾਂ ਦੀ ਮਦਦ ਹੋਈ ਹੈ। ਉਨ੍ਹਾਂ ਯਾਦ ਕਰਵਾਇਆ ਕਿ ਸਰਦਾਰ ਪਟੇਲ ਸ਼ਹਿਰੀ ਵਿਕਾਸ ਉੱਤੇ ਜ਼ੋਰ ਦਿੰਦੇ ਸਨ।

ਭਾਰਤ ਦੀ ਅਜ਼ਾਦੀ ਦੀ ਸੰਨ 2022 ਵਿੱਚ ਆ ਰਹੀ 75ਵੀਂ ਵਰ੍ਹੇਗੰਢ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁੱਧ ਦੀ ਪ੍ਰੋਸੈੱਸਿੰਗ ਵਿੱਚ ਚੰਗਾ ਕੰਮ ਕਰ ਰਿਹਾ ਹੈ ਪਰ ਹੋਰ ਵੀ ਬਿਹਤਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਇਨੋਵੇਸ਼ਨ ਨੂੰ ਮਹੱਤਵ ਦਿੱਤਾ ਜਾਵੇ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸ਼ਹਿਦ ਦੇ ਉਤਪਾਦਨ ਬਾਰੇ ਵੀ ਗੱਲ ਕੀਤੀ।

****

ਏਕੇਟੀ/ ਐੱਸਐੱਚ