ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਚ ਹਾਜ਼ੀਰਾ (Hazira) ਵਿੱਚ ਐੱਲ ਐਂਡ ਟੀ ਬਖ਼ਤਰਬੰਦ ਪ੍ਰਣਾਲੀ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕੰਪਲੈਕਸ ਦਾ ਦੌਰਾ ਵੀ ਕੀਤਾ ਅਤੇ ਪ੍ਰੋਜੈਕਟ ਦੇ ਪਿੱਛੇ ਇਨੋਵੇਟਿਵ ਭਾਵਨਾ ਵਿੱਚ ਗਹਿਰੀ ਦਿਲਚਸਪੀ ਦਿਖਾਈ। ਪ੍ਰਧਾਨ ਮੰਤਰੀ ਨੇ ਨਵਸਾਰੀ ਵਿੱਚ ਨਿਰਾਲੀ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ। ਇਹ ਕੈਂਸਰ ਦੇ ਇਲਾਜ ਦੇ ਨਿਵਾਰਕ ਅਤੇ ਇਲਾਜ ਨਾਲ ਸਬੰਧਤ ਪਹਿਲੂਆਂ ਦੀ ਸੁਵਿਧਾ ਉਪਲੱਬਧ ਕਰਵਾਉਣ ਜ਼ਰੀਏ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ।
ਇਸ ਦੇ ਨਾਲ ਹੀ, ਪ੍ਰਧਾਨ ਮੰਤਰੀ ਨੇ ਸਿਲਵਾਸਾ ਨਾਲ ਆਪਣੇ ਗੁਜਰਾਤ ਦੌਰੇ ਦੀ ਸਮਾਪਤੀ ਕੀਤੀ ਅਤੇ ਉਨ੍ਹਾਂ ਦੇ ਤਿੰਨ ਦਿਨਾ ਦੌਰੇ ਦੀ ਅਗਲੀ ਮੰਜ਼ਲ ਹੁਣ ਮੁੰਬਈ ਹੋਵੇਗੀ।
ਪ੍ਰਧਾਨ ਮੰਤਰੀ ਦੀ ਗੁਜਰਾਤ ਯਾਤਰਾ ਦੀ ਪਹਿਲੇ ਦਿਨ ਦੀ ਸ਼ੁਰੂਆਤ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ ਦੀ ਤਿਆਰੀ ਲਈ ਪ੍ਰਦਰਸ਼ਨੀ ਕੇਂਦਰ ਵਿੱਚ ਉਸ ਦੇ ਪ੍ਰਮੁੱਖ ਗਲੋਬਲ ਟ੍ਰੇਡ ਸ਼ੋਅ ਦੇ ਉਦਘਾਟਨ ਹੋਈ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਸੁਪਰ ਸਪੈਸ਼ਲਿਟੀ ਜਨਤਕ ਹਸਪਤਾਲ ਸਰਦਾਰ ਵੱਲਭ ਭਾਈ ਪਟੇਲ ਮੈਡੀਕਲ ਵਿਗਿਆਨ ਅਤੇ ਖੋਜ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰਿਆਂ ਲਈ ਵਿਕਾਸ ਦੇ ਸਮਾਨ ਮੌਕਿਆਂ ਦੀ ਦਿਸ਼ਾ ਵਿੱਚ ਆਪਣੀ ਪ੍ਰਤੀਬੱਧਤਾ ਨੂੰ ਬਣਾਈ ਰੱਖਦਿਆਂ- ਸਬਕਾ ਸਾਥ, ਸਬਕਾ ਵਿਕਾਸ ਨਵੀਨ ਭਾਰਤ ਲਈ ਮਾਰਗ ਤਿਆਰ ਕਰਦਾ ਹੈ।
ਪ੍ਰਧਾਨ ਮੰਤਰੀ ਵੱਲੋਂ ਸਾਬਰਮਤੀ ਰਿਵਰਫਰੰਟ ਵਿੱਚ ਅਹਿਮਦਾਬਾਦ ਸ਼ਾਪਿੰਗ ਫੈਸਟੀਵਲ – 2019 ਦਾ ਉਦਘਾਟਨ ਇੱਕ ਹੋਰ ਵੱਡਾ ਆਕਰਸ਼ਣ ਸੀ। ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਵਪਾਰ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਪ੍ਰਧਾਨ ਮੰਤਰੀ ਦੀ ਗੁਜਰਾਤ ਯਾਤਰਾ ਦੇ ਦੂਜੇ ਦਿਨ ਦੀ ਸ਼ੁਰੂਆਤ ਤਿੰਨ ਦਿਨਾ ਗੁਜਰਾਤ ਸ਼ਿਖਰ ਸੰਮੇਲਨ 2019 ਦੀ ਸ਼ੁਰੂਆਤ ਨਾਲ ਹੋਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਗਾਂਧੀਨਗਰ ਵਿੱਚ ਮਹਾਤਮਾ ਮੰਦਰ ਪ੍ਰਦਰਸ਼ਨੀ ਕਨਵੈਨਸ਼ਨ ਸੈਂਟਰ ਵਿੱਚ ਸਿਖਰ ਸੰਮੇਲਨ ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਨਾਲ ਕਾਰੋਬਾਰ ਕਰਨਾ ਇੱਕ ਮਹਾਨ ਮੌਕਾ ਹੈ।
ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਦੀ ਉਜਬੇਕਿਸਤਾਨ ਦੇ ਭਾਰਤ ਦੌਰੇ ’ਤੇ ਆਏ ਹੋਏ ਰਾਸ਼ਟਰਪਤੀ, ਸ਼੍ਰੀ ਸ਼ਵਕਤ ਮਿਰਜ਼ੀਯੋਯੇਵ (Shavkat Mirziyoyev) ਚੈਕ ਗਣਰਾਜ ਦੇ ਪ੍ਰਧਾਨ ਮੰਤਰੀ, ਸ਼੍ਰੀ ਅੰਦਰੇਜ ਬਬਿਸ (Mr. Andrej Babis,) ਮਾਲਟਾ ਦੇ ਪ੍ਰਧਾਨ ਮੰਤਰੀ ਡਾ. ਜੋਸਫ ਮਸਕਟ (Dr. Joseph Muscat) ਅਤੇ ਡੈੱਨਮਾਰਕ ਦੇ ਪ੍ਰਧਾਨ ਮੰਤਰੀ, ਸ਼੍ਰੀ ਲਾਰਸ ਲੋਕ ਰਾਸਮੁਸੇਨ (Mr Lars Løkke Rasmussen)ਦੇ ਨਾਲ ਦੁਵੱਲੇ ਸੰਵਾਦ 18 ਜਨਵਰੀ 2019 ਦੀਆਂ ਸੁਰਖੀਆਂ ’ਚ ਰਹੇ।
ਉਦਯੋਗ ਜਗਤ ਦੀਆਂ ਪ੍ਰਮੁੱਖ ਹਸਤੀਆਂ ਨੇ ਵਾਈਬ੍ਰੈਂਟ ਗੁਜਰਾਤ ਸ਼ਿਖਰ ਸੰਮੇਲਨ ਦੇ ਮੌਕੇ ’ਤੇ ਨਿਵੇਸ਼ ਪ੍ਰੋਜੈਕਟਾਂ ਦੀ ਇੱਕ ਲੜੀ ਦਾ ਐਲਾਨ ਕੀਤਾ।
***
ਏਕੇਟੀ/ਕੇਪੀ
Checking out the tanks at L&T’s Armoured Systems Complex in Hazira. pic.twitter.com/zf7wRrbX7Y
— Narendra Modi (@narendramodi) January 19, 2019
I congratulate the entire team of Larsen & Toubro for building the state-of-the-art K-9 Vajra Self Propelled Howitzer.
— Narendra Modi (@narendramodi) January 19, 2019
This is a significant contribution towards India’s defence sector and protecting the country. pic.twitter.com/9YLRjHYdFE
Had the privilege of inaugurating the Larsen and Toubro Armoured Systems Complex in Hazira, Gujarat.
— Narendra Modi (@narendramodi) January 19, 2019
Boosting ‘Make in India’ in the defence sector is our endeavour. I am glad that the private sector too is supporting this pursuit and making a valuable contribution. pic.twitter.com/2zJynr5aCw