
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਯੁਸ਼ਮਾਨ ਭਾਰਤ ਤਹਿਤ ਸਿਹਤ ਬੀਮਾ ਪ੍ਰੋਗਰਾਮ ਦੇ ਲਾਂਚ ਦੀਆਂ ਤਿਆਰੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ।
ਸਕੀਮ ਹਰ ਪਰਿਵਾਰ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਪ੍ਰਦਾਨ ਕਰੇਗੀ। ਇਸ ਨਾਲ 10 ਕਰੋੜ ਤੋਂ ਵੱਧ ਗ਼ਰੀਬ ਅਤੇ ਕਮਜ਼ੋਰ ਪਰਿਵਾਰਾਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਜਾਵੇਗਾ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਨੀਤੀ ਆਯੋਗ ਅਤੇ ਪੀਐੱਮਓ ਦੇ ਪ੍ਰਮੁੱਖ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਰਾਜਾਂ ਵਿੱਚ ਤਿਆਰੀਆਂ ਅਤੇ ਸਕੀਮ ਨਾਲ ਸਬੰਧਤ ਟੈਕਨੋਲੋਜੀ ਦੇ ਬੁਨੀਆਦੀ ਢਾਂਚੇ ਸਮੇਤ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦਿੱਤੀ।
ਅਪ੍ਰੈਲ ਵਿੱਚ, ਪ੍ਰਧਾਨ ਮੰਤਰੀ ਨੇ ਅੰਬੇਡਕਰ ਜਯੰਤੀ ਦੇ ਅਵਸਰ ’ਤੇ ਛੱਤੀਸਗੜ੍ਹ ਦੇ ਖਾਹਿਸ਼ੀ ਜ਼ਿਲ੍ਹੇ ਬੀਜਾਪੁਰ ਵਿੱਚ ਆਯੁਸ਼ਮਾਨ ਭਾਰਤ ਤਹਿਤ ਪਹਿਲੇ ਸਿਹਤ ਤੇ ਤੰਦੁਰਸਤੀ ਕੇਂਦਰ (Health and Wellness Centre) ਦਾ ਉਦਘਾਟਨ ਕੀਤਾ ਸੀ।
***
ਏਕੇਟੀ/ਐੱਚਐੱਸ