Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇਕਨਾਮਿਕ ਟਾਈਮਜ਼ ਗਲੋਬਲ ਬਿਜ਼ਨਸ ਸਮਿਟ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ‘ਨਵੀਂ ਆਰਥਿਕਤਾ-ਨਵੇਂ ਨਿਯਮ’ ਸਿਰਲੇਖ ਹੇਠ ਇਕਨਾਮਕ ਟਾਈਮਜ਼ ਵੱਲੋਂ ਆਯੋਜਿਤ ਇਕਨਾਮਿਕ ਟਾਈਮਜ਼ ਗਲੋਬਲ ਬਿਜ਼ਨਸ ਸਮਿਟ ਸੰਬੋਧਨ ਕੀਤਾ।

ਇਹ ਨੋਟ ਕਰਦਿਆਂ ਕਿ ਕੁਝ ਹੀ ਮਹੀਨਿਆਂ ਵਿੱਚ ਕੇਂਦਰ ਸਰਕਾਰ ਆਪਣੀ ਸੱਤਾ ਦੇ ਚਾਰ ਸਾਲ ਪੂਰੇ ਕਰਨ ਵਾਲੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਪਸ਼ਟ ਤਬਦੀਲੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਆਰਥਿਕ ਅਤੇ ਸਮਾਜਿਕ ਵਿਸ਼ਾ-ਵਸਤੂ ਦੀ ਹੈ , ਜੋ ਕਿ ਨਿਊ ਇੰਡੀਆ ਅਤੇ ਨਵੀਂ ਆਰਥਿਕਤਾ ਦੀ ਨੁਮਾਇੰਦਗੀ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 4 ਸਾਲ ਵਿੱਚ ਸਥਿਤੀ ਵਿੱਚ ਤਬਦੀਲੀ ਹੈ ਅਤੇ ਭਾਰਤ ਜੋ ‘ਕਮਜ਼ੋਰ ਪੰਜ’ ਵਿੱਚ ਗਿਣਿਆ ਜਾਂਦਾ ਸੀ ਹੁਣ ‘ਪੰਜ ਟ੍ਰਿਲੀਅਨ ਡਾਲਰ ‘ ਦੀ ਆਰਥਿਕਤਾ ਦਾ ਟੀਚਾ ਲੈ ਕੇ ਚਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਸੰਕੇਤ ਦੇਣ ਲਈ ਤੱਥ ਅਤੇ ਅੰਕੜੇ ਪੇਸ਼ ਕੀਤੇ ਕਿ ਭਾਰਤ ਕਿਵੇਂ ਪੂਰੀ ਦੁਨੀਆ ਦੀ ਆਰਥਿਕਤਾ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਸ਼ਬਦਾਂ ਵਿੱਚ ਵਿਸ਼ਵ ਜੀ ਡੀ ਪੀ ਵਿੱਚ ਭਾਰਤ ਦਾ ਹਿੱਸਾ 2013 ਵਿੱਚ ਜਿੱਥੇ 2.4% ਸੀ ਹੁਣ 2017 ਵਿੱਚ ਵਧ ਕੇ 3.1 ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਆਰਥਿਕ ਪੈਮਾਨਿਆਂ ਉੱਤੇ ਵਧੀਆ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਤਬਦੀਲੀ ਨਵੀਂ ਪਹੁੰਚ ਅਤੇ ਨਵਾਂ ਕੰਮਕਾਜੀ ਸੱਭਿਆਚਾਰ ਅਪਣਾਉਣ ਕਾਰਨ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਵਿਸ਼ਵ ਵੱਲੋਂ ਵੀ ਮਾਨਤਾ ਦਿੱਤੀ ਜਾ ਰਹੀ ਹੈ।

ਸ੍ਰੀ ਨਰੇਂਦਰ ਮੋਦੀ ਨੇ ਯਾਦ ਕੀਤਾ ਕਿ ਉਨ੍ਹਾਂ ਨੇ ਪਿਛਲੇ ਵਿਸ਼ਵ ਵਪਾਰ ਆਰਥਿਕ ਸੰਮੇਲਨ ਵਿੱਚ ਵੀ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਜੀਐੱਸਟੀ ਸਿਰਫ ਇੱਕ ਸੰਭਾਵਨਾ ਹੀ ਸੀ। ਅੱਜ ਇਹ ਸਚਾਈ ਵਿੱਚ ਤਬਦੀਲ ਹੋ ਚੁੱਕਾ ਹੈ, ਜਿਸ ਨੇ ਇੱਕ ਵਧੀਆ ਟੈਕਸ ਢਾਂਚਾ ਅਤੇ ਚੰਗਾ ਰੈਵੇਨਿਊ ਸਿਸਟਮ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਹੋਰ ਸੁਧਾਰਾਂ, ਜਿਵੇਂ ਕਿ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਪਹਿਲਕਦਮੀਆਂ ਦੀ ਸਫ਼ਲਤਾ ਯਕੀਨੀ ਬਣਾਉਣ ਵਿੱਚ ਸਪੀਡ, ਸਕੇਲ ਅਤੇ ਨਾਜ਼ੁਕਤਾ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਢਾਂਚਾ ਖੇਤਰ ਦੀ ਗਤੀ ਵਧਣ ਦੀਆਂ ਕੁਝ ਉਦਾਹਰਣਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਢਾਂਚਾ, ਖੇਤੀ, ਟੈਕਨੋਲੋਜੀ, ਸਿਹਤ ਖੇਤਰ ਅਤੇ ਵਿੱਦਿਅਕ ਖੇਤਰ ਵਿੱਚ ਨਿਵੇਸ਼ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਸਿਹਤ ਖੇਤਰ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਦੀਆਂ ਉਦਾਹਰਣਾਂ ਦਿੱਤੀਆਂ ਜਿਵੇਂ ਕਿ ਮਿਸ਼ਨ ਇੰਦਰਧਨੁਸ਼, ਜਨ ਔਸ਼ਧੀ ਸਟੋਰਜ਼ ਅਤੇ ਆਯੁਸ਼ਮਾਨ ਭਾਰਤ ਸਕੀਮ।

ਡਿਜੀਟਲ ਇੰਡੀਆ ਮਿਸ਼ਨ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 100 ਕਰੋੜ ਬੈਂਕ ਖਾਤਿਆਂ, 100 ਕਰੋੜ ਆਧਾਰ ਕਾਰਡਾਂ ਅਤੇ 100 ਕਰੋੜ ਮੋਬਾਈਲ ਫੋਨਾਂ ਦੀ ਤ੍ਰਿਮੂਰਤੀ ਇੱਕ ਅਨੋਖਾ ਈਕੋ ਸਿਸਟਮ ਕਾਇਮ ਕਰੇਗੀ ਜਿਸ ਤਰ੍ਹਾਂ ਦਾ ਦੁਨੀਆ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਹੋਵੇਗਾ। ਉਨ੍ਹਾਂ ਨੇ ਐੱਮਐੱਸਐੱਮਈ ਖੇਤਰ ਲਈ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਪਿਛਲੇ ਇਕਨਾਮਿਕ ਟਾਈਮਜ਼ ਵਿਸ਼ਵ ਵਪਾਰ ਸਿਖਰ ਸੰਮੇਲਨ ਵਿੱਚ ਉਨ੍ਹਾਂ ਨੇ ਸਭ ਲਈ ਮਕਾਨ, ਸਭ ਲਈ ਬਿਜਲੀ, ਸਭ ਲਈ ਸਵੱਛ ਕੁਕਿੰਗ, ਸਭ ਲਈ ਸਿਹਤ, ਅਤੇ ਸਭ ਲਈ ਬੀਮੇ ਬਾਰੇ ਵਿਚਾਰ ਪ੍ਰਗਟਾਏ ਸਨ। ਉਨ੍ਹਾਂ ਨੇ ਇਸ ਸਬੰਧ ਵਿੱਚ ਚੁੱਕੇ ਜਾ ਰਹੇ ਕਦਮਾਂ, ਜਿਵੇਂ ਕਿ ਮਕਾਨ ਉਸਾਰੀ, ਸੌਭਾਗਯ ਯੋਜਨਾ, ਉੱਜਵਲਾ ਯੋਜਨਾ ਅਤੇ ਬੀਮੇ ਦਾ ਜ਼ਿਕਰ ਕੀਤਾ। ਇਹ ਕਹਿੰਦਿਆਂ ਕਿ ਸਰਕਾਰ ਦੀਆਂ ਪ੍ਰਾਪਤੀਆਂ ਦਾ ਉਦੇਸ਼ ਗ਼ਰੀਬਾਂ ਨੂੰ ਮਜ਼ਬੂਤ ਕਰਨਾ ਹੈ, ਪ੍ਰਧਾਨ ਮੰਤਰੀ ਨੇ ਪਖਾਨਿਆਂ ਦੀ ਉਸਾਰੀ, ਮੁਦਰਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਭੂਮੀ ਸਿਹਤ ਕਾਰਡਾਂ ਦੀ ਵੰਡ ਦਾ ਜ਼ਿਕਰ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਤਾਜ਼ਾ ਬਜਟ ਵਿੱਚ ਐੱਮਐੱਸਪੀ ਸਬੰਧੀ ਐਲਾਨ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੂੰ ਵੱਖ-ਵੱਖ ਵਿੱਤੀ ਸੰਸਥਾਵਾਂ ਵਿੱਚ ਨਿਯਮ ਅਤੇ ਨੈਤਿਕਤਾ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਖਾਸ ਤੌਰ ‘ਤੇ ਉਹ ਜਿਨ੍ਹਾਂ ਨੂੰ ਸੁਪਰਵੀਜ਼ਨ ਅਤੇ ਮਾਨੀਟਰਿੰਗ ਲਈ ਕਿਹਾ ਗਿਆ ਹੈ, ਉਹ ਪੂਰੇ ਸਮਰਪਣ ਨਾਲ ਕੰਮ ਕਰਨ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਸਰਕਾਰ ਵਿੱਤੀ ਮਾਮਲਿਆਂ ਵਿੱਚ ਬੇਨਿਯਮੀਆਂ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੈਸੇ ਨੂੰ ਨਾਜਾਇਜ਼ ਢੰਗ ਨਾਲ ਇਕੱਠਾ ਕਰਨਾ ਬਰਦਾਸ਼ਤ ਨਹੀਂ ਹੋਵੇਗਾ, ਅਤੇ ਇਹੋ ਹੀ ‘ਨਵੀਂ ਆਰਥਿਕਤਾ-ਨਵੇਂ ਨਿਯਮਾਂ’ ਦਾ ਮੁੱਢਲਾ ਮੰਤਰ ਹੈ।

****

ਏਕੇਟੀ/ਵੀਜੇ/ਐੱਸਕੇ