ਪੀਐੱਮਇੰਡੀਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਤੀ ਆਯੋਗ ਵੱਲੋਂ ਆਯੋਜਿਤ ‘ਇਕਨੌਮਿਕ ਪੌਲਿਸੀ-ਦ ਰੋਡ ਅਹੈੱਡ‘ (ਆਰਥਿਕ ਨੀਤੀ – ਅਗਲਾ ਰਾਹ) ਦੇ ਵਿਸ਼ੇ ‘ਤੇ 40 ਤੋਂ ਜ਼ਿਆਦਾ ਅਰਥਸ਼ਾਸਤਰੀਆਂ ਅਤੇ ਮਾਹਿਰਾਂ ਨਾਲ ਆਯੋਜਿਤ ਇੱਕ ਇੰਟਰੈਕਟਿਵ ਸ਼ੈਸ਼ਨ ਵਿੱਚ ਹਿੱਸਾ ਲਿਆ।
ਸੈਸ਼ਨ ਦੌਰਾਨ, ਪ੍ਰਤੀਭਾਗੀਆਂ ਨੇ ਵਿਸ਼ਾਲ ਅਰਥਵਿਵਸਥਾ ਅਤੇ ਰੋਜ਼ਗਾਰ, ਖੇਤੀਬਾੜੀ ਅਤੇ ਜਲ ਸੰਸਾਧਨ, ਨਿਰਯਾਤ, ਸਿੱਖਿਆ ਅਤੇ ਸਿਹਤ ਦੇ ਆਰਥਿਕ ਵਿਸ਼ਿਆਂ ‘ਤੇ ਪੰਜ ਨਿਵੇਕਲੇ ਗਰੁੱਪਾਂ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ।
ਆਪਣੀ ਅੰਤਰਵਰਤਨ (intervention) ਵਿੱਚ, ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਦੇ ਕਈ ਪਹਿਲੂਆਂ ‘ਤੇ ਆਪਣੇ ਸੁਝਾਵਾਂ ਅਤੇ ਟਿੱਪਣੀਆਂ ਲਈ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਸ਼੍ਰੀ ਰਾਓ ਇੰਦਰਜੀਤ ਸਿੰਘ ਵੀ ਮੀਟਿੰਗ ਵਿੱਚ ਹਿੱਸਾ ਲਿਆ। ਨੀਤੀ ਆਯੋਗ ਦੇ ਵਾਈਸ ਚੇਅਰਮੈਨ ਸ਼੍ਰੀ ਰਾਜੀਵ ਕੁਮਾਰ ਅਤੇ ਕੇਂਦਰ ਸਰਕਾਰ ਤੇ ਨੀਤੀ ਆਯੋਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
*****
ਏਕੇਟੀ/ਵੀਜੇ
Had a fruitful interaction with economists and other experts on the themes of macro-economy and employment, agriculture and water resources, exports, education, and health.
— Narendra Modi (@narendramodi) June 22, 2019
The inputs received were insightful and will benefit our growth trajectory. pic.twitter.com/AXW7oXCHlm