Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਇਸਰੋ (ISRO) ਟੀਮ ਨੂੰ ਆਪਣੇ 100ਵੇਂ ਉਪਗ੍ਰਹਿ ਦੇ ਸਫਲਤਾਪੂਰਵਕ ਲਾਂਚ ਲਈ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ (ISRO) ਟੀਮ ਨੂੰ ਆਪਣੇ 100ਵੇਂ ਉਪਗ੍ਰਹਿ ਦੇ ਸਫਲਤਾਪੂਰਵਕ ਲਾਂਚ ਲਈ  ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ, ” ਅੱਜ ਪੀਐੱਸਐਲਵੀ ਦੇ ਸਫ਼ਲ ਲਾਂਚ ਦੇ ਮੌਕੇ ਇਸਰੋ ਅਤੇ ਉਸ ਦੇ ਵਿਗਿਆਨਕਾਂ ਦੀ ਮੈਂ ਦਿਲ ਤੋਂ ਪ੍ਰਸ਼ੰਸਾ ਕਰਦਾ ਹਾਂ। ਨਵੇਂ ਸਾਲ ਵਿੱਚ ਇਹ ਸਫ਼ਲਤਾ ਸਾਡੇ  ਨਾਗਰਿਕਾਂ, ਕਿਸਾਨਾਂ, ਮਛੇਰਿਆਂ ਆਦਿ ਨੂੰ ਪੁਲਾੜ ਟੈਕਨਾਲੋਜੀ ਦੇ ਖੇਤਰ ਵਿੱਚ ਦੇਸ਼ ਨੂੰ ਤੇਜ਼ੀ ਨਾਲ ਵਧਣ ਦਾ ਲਾਭ ਦੇਵੇਗੀ।

ਉਨ੍ਹਾਂ ਨੇ ਕਿਹਾ ਕਿ ਇਸਰੋ ਵੱਲੋਂ 100ਵੇਂ ਉਪਗ੍ਰਹਿ ਦੀ ਸ਼ੁਰੂਆਤ ਆਪਣੀਆਂ  ਸ਼ਾਨਦਾਰ ਪ੍ਰਾਪਤੀਆਂ ਅਤੇ  ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਉੱਜਲ ਭਵਿੱਖ ਨੂੰ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਭਾਰਤ ਦੀਆਂ ਸਫਲਤਾਵਾਂ ਦੇ ਲਾਭ ਸਾਡੇ ਭਾਈਵਾਲਾਂ ਲਈ ਵੀ ਉਪਲੱਬਧ ਹਨ। ਅੱਜ ਸ਼ੁਰੂ ਕੀਤੇ ਗਏ 31 ਉਪਗ੍ਰਹਿਆਂ ਵਿੱਚੋਂ 28, 6 ਦੂਜੇ ਦੇਸ਼ਾਂ ਨਾਲ ਸਬੰਧਤ ਸਨ।

***

ਏਕੇਟੀ/ਏਕੇ