Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਇੰਡੀਆ ਪੋਸਟ ਪੇਮੈਂਟਸ ਬੈਂਕ’ ਲਾਂਚ ਕੀਤਾ – ਵਿੱਤੀ ਸਮਾਵੇਸ਼ ਵੱਲ ਇੱਕ ਵੱਡਾ ਉਪਰਾਲਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਤਾਲਕਟੋਰਾ ਸਟੇਡੀਅਮ ਵਿੱਚ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਲਾਂਚ ਕੀਤਾ । ਇਹ ਸਮਾਰੋਹ ਦੇਸ਼ ਭਰ ਵਿੱਚ 3000 ਤੋਂ ਵੀ ਜ਼ਿਆਦਾ, ਉਨ੍ਹਾਂ ਸਥਾਨਾਂ ਤੇ ਦੇਖਿਆ ਗਿਆ ਜੋ ਦਿੱਲੀ ਵਿੱਚ ਆਯੋਜਿਤ ਮੁੱਖ ਪ੍ਰੋਗਰਾਮ ਨਾਲ ਜੁੜੇ ਹੋਏ ਸਨ ।

ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਰਾਹੀਂ ਬੈਂਕਿੰਗ ਸੇਵਾਵਾਂ ਦੇਸ਼ ਭਰ ਵਿੱਚ, ਸਭ ਤੋਂ ਦੂਰ-ਦਰਾਜ ਦੇ ਸਥਾਨਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਤੱਕ ਬਹੁਤ ਅਸਾਨੀ ਨਾਲ ਪਹੁੰਚ ਜਾਣਗੀਆਂ

ਉਨ੍ਹਾਂ ਨੇ ਯਾਦ ਕੀਤਾ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਵਿੱਤੀ ਸਮਾਵੇਸ਼ ਸੁਨਿਸ਼ਚਿਤ ਕਰਨ ਲਈ ਜਨ ਧਨ ਯੋਜਨਾਸ਼ੁਰੂ ਕੀਤੀ ਸੀ । ਉਨ੍ਹਾਂ ਕਿਹਾ ਕਿ ਅੱਜ ਆਈਪੀਪੀਬੀਲਾਂਚ ਕਰਨਾ, ਇਸ ਉਦੇਸ਼ ਦੀ ਪੂਰਤੀ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਆਈਪੀਪੀਬੀ ਦੀਆਂ ਸ਼ਾਖਾਵਾਂ ਅੱਜ 650 ਜ਼ਿਲ੍ਹਿਆਂ ਵਿੱਚ ਖੋਲ੍ਹੀਆਂ ਗਈਆਂ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕੀਆ ਲੰਮੇ ਸਮੇਂ ਤੋਂ ਪਿੰਡਾਂ ਵਿੱਚ ਇੱਕ ਸਨਮਾਨਿਤ ਅਤੇ ਮਾਨਤਾ ਪ੍ਰਾਪਤ ਵਿਅਕਤੀ ਰਿਹਾ ਹੈਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕਾਂ ਵੱਲੋਂ ਦਸਤਕ ਦੇਣ ਦੇ ਬਾਵਜੂਦ ਡਾਕੀਏ ’ਤੇ ਭਰੋਸਾ ਹੁਣ ਵੀ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦਾ ਦ੍ਰਿਸ਼ਟੀਕੋਣ ਮੌਜੂਦਾ ਢਾਂਚਿਆਂ ਅਤੇ ਸੰਰਚਨਾਵਾਂ ਵਿੱਚ ਸੁਧਾਰ ਸੁਨਿਸ਼ਚਿਤ ਕਰਨਾ ਹੈ, ਇਸ ਲਈ ਬਦਲਦੇ ਸਮੇਂ ਅਨੁਸਾਰ ਉਨ੍ਹਾਂ ਵਿੱਚ ਬਦਲਾਅ ਲਿਆਉਣਾ ਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ 1.5 ਲੱਖ ਤੋਂ ਵੀ ਜ਼ਿਆਦਾ ਡਾਕਖ਼ਾਨੇ ਅਤੇ ਤਿੰਨ ਲੱਖ ਤੋਂ ਵੀ ਜ਼ਿਆਦਾ ਡਾਕੀਏ ਜਾਂ ਗ੍ਰਾਮੀਣ ਡਾਕ ਸੇਵਕਹਨ ਜੋ ਦੇਸ਼  ਦੇ ਲੋਕਾਂ ਨਾਲ ਜੁੜੇ ਹੋਏ ਹਨ । ਹੁਣ ਲੋਕਾਂ ਨੂੰ ਵਿੱਤੀ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਸਮਾਰਟ ਫੋਨ ਅਤੇ ਡਿਜੀਟਲ ਉਪਕਰਨਾਂ ਦੇ ਮਾਧਿਅਮ ਨਾਲ ਸਸ਼ਕਤ ਬਣਾਇਆ ਜਾਵੇਗਾ ।

ਆਈਪੀਪੀਬੀ ਦੇ ਲਾਭਾਂ ਨੂੰ ਗਿਣਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਧਨ ਤਬਾਦਲਾ, ਸਰਕਾਰੀ ਲਾਭਾਂ ਦੇ ਤਬਾਦਲੇ ਅਤੇ ਬਿਲ ਭੁਗਤਾਨ ਦੇ ਨਾਲ-ਨਾਲ ਨਿਵੇਸ਼ ਅਤੇ ਬੀਮੇ ਵਰਗੀਆਂ ਹੋਰ ਸੇਵਾਵਾਂ ਵੀ ਉਪਲੱਬਧ ਕਰਵਾਏਗਾ। ਉਨ੍ਹਾਂ ਨੇ ਕਿਹਾ ਕਿ ਡਾਕੀਏ ਲੋਕਾਂ ਦੇ ਘਰਾਂ ਦੇ ਦਰਵਾਜ਼ੇ ’ਤੇ ਇਹ ਸੇਵਾਵਾਂ ਉਪਲੱਬਧ ਕਰਵਾਉਣਗੇ । ਉਨ੍ਹਾਂ ਕਿਹਾ ਕਿ ਆਈਪੀਪੀਬੀ ਡਿਜੀਟਲ ਲੈਣ-ਦੇਣ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ ਅਤੇ ਇਸ ਦੇ ਨਾਲ ਹੀ ਵੱਖ-ਵੱਖ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਲਾਭ ਪ੍ਰਦਾਨ ਕਰਨ ਵਿੱਚ ਵੀ ਮਦਦ ਕਰੇਗਾ, ਜਿਸ ਦੇ ਤਹਿਤ ਕਿਸਾਨਾਂ ਨੂੰ ਸਹਾਇਤਾ ਉਪਲੱਬਧ ਕਰਵਾਈ ਜਾਂਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2014 ਤੋਂ ਹੀ ਕੇਂਦਰ ਸਰਕਾਰ ਬੇਰੋਕ-ਟੋਕ ਕਰਜਾ ਦਿੱਤੇ ਜਾਣ ਦੇ ਕਾਰਣ ਭਾਰਤ ਦੇ ਬੈਂਕਿੰਗ ਖੇਤਰ ਵਿੱਚ ਉਤਪੰਨ ਹੋਏ ਵਿਵਾਦ ਅਤੇ ਸਮੱਸਿਆਵਾਂ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਜਿੱਠ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਕਰਜ਼ਿਆਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਬੈਂਕਿੰਗ ਖੇਤਰ ਦੇ ਸਬੰਧ ਵਿੱਚ ਪ੍ਰੋਫੈਸ਼ਨਲ ਨਜ਼ਰੀਆ ਅਪਣਾਇਆ ਗਿਆ ਹੈ। ਉਨ੍ਹਾਂ ਨੇ ਭਗੌੜਾ ਆਰਥਕ ਅਪਰਾਧੀ ਬਿਲਜਿਹੇ ਹੋਰ ਕਦਮਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਚੁੱਕਿਆ ਗਿਆ ਹੈ ਕਿ ਦੋਸ਼ੀ ਲੋਕਾਂ ਨੂੰ ਦੰਡਿਤ ਕੀਤਾ ਜਾ ਸਕੇ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਵੈ-ਰੋਜ਼ਗਾਰ ਦੇ ਮੌਕੇ ਸਿਰਜਣ ਲਈ ਗ਼ਰੀਬ ਅਤੇ ਮੱਧ ਵਰਗ ਨੂੰ 13 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਮੁਦਰਾਕਰਜ਼ੇ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ਏਸ਼ੀਅਨ ਗੇਮਜ਼ਵਿੱਚ ਹੁਣ ਤੱਕ ਦਾ ਆਪਣਾ ਸਰਬ ਸ੍ਰੇਸ਼ਠ ਪ੍ਰਦਰਸ਼ਨ ਕਰਨ ਅਤੇ ਅਰਥਵਿਵਸਥਾ ਵਿੱਚ ਵਿਕਾਸ ਦੇ ਆਂਕੜੇ ਅਤਿਅੰਤ ਉਤਕ੍ਰਿਸ਼ਟ ਰਹਿਣ ਨਾਲ ਅੱਜ ਪੂਰਾ ਦੇਸ਼ ਨਵੇਂ ‍ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਸਾਮੂਹਿਕ ਯਤਨਾਂ ਨਾਲ ਹੀ ਸੰਭਵ ਹੋ ਸਕਿਆ ਹੈ । ਉਨ੍ਹਾਂ ਨੇ ਕਿਹਾ ਕਿ ਅੱਜ ਭਾਰਤ ਨਾ ਕੇਵਲ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ, ਬਲਕਿ ਉਹ ਇੱਕ ਅਜਿਹਾ ਦੇਸ਼ ਵੀ ਬਣ ਕੇ ਉਭਰਿਆ ਹੈ ਜੋ ਸਭ ਤੋਂ ਤੇਜ਼ੀ ਨਾਲ ਗ਼ਰੀਬੀ ਦਾ ਸਫ਼ਾਇਆ ਕਰ ਰਿਹਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ 3 ਲੱਖ ਡਾਕ ਸੇਵਕਹਰ ਘਰ ਅਤੇ ਹਰ ਕਿਸਾਨ ਦੇ ਨਾਲ-ਨਾਲ ਪਿੰਡਾਂ ਵਿੱਚ ਹਰ ਛੋਟੇ ਉੱਦਮ ਨੂੰ ਵੀ ਵਿੱਤੀ ਸੇਵਾਵਾਂ ਉਪਲੱਬਧ ਕਰਵਾਉਣ ਵਿੱਚ ਅਤਿਅੰਤ ਅਹਿਮ ਸਿੱਧ ਹੋਣਗੇਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਹਾਲ ਦੇ ਮਹੀਨਿਆਂ ਵਿੱਚ ਡਾਕ ਸੇਵਕਾਂਦੀ ਭਲਾਈ ਅਤੇ ਉਨ੍ਹਾਂ ਦੀਆਂ ਲੰਬਿਤ ਮੰਗਾਂ ਨੂੰ ਪੂਰਾ ਕਰਨ ਲਈ ਕਈ ਕਦਮ ਚੁੱਕੇ ਗਏ ਹਨ । ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਦਮਾਂ ਦੀ ਬਦੌਲਤ ਡਾਕ ਸੇਵਕਾਂ ਦੀ ਤਨਖ਼ਾਹ ਵਿੱਚ ਕਾਫ਼ੀ ਵਾਧਾ ਹੋਇਆ ਹੈ ।  ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਆਈਪੀਪੀਬੀ ਅਗਲੇ ਕੁਝ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਫੈਲੇ 1.5 ਲੱਖ ਤੋਂ ਵੀ ਜ਼ਿਆਦਾ ਡਾਕਘਰਾਂ ਤੱਕ ਪਹੁੰਚ ਜਾਵੇਗਾ ।

***

ਏਕੇਟੀ/ਕੇਪੀ/ਐੱਸਐੱਚ