Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉਦੈ, ਖਣਿਜ ਬਲਾਕ ਨਿਲਾਮੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਜਵਲ ਡਿਸਕੌਮ ਅਸ਼ਿਓਰੈਂਸ ਯੋਜਨਾ (ਉਦੈ – UDAY) ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਰਜ਼ੇ ਨਾਲ ਨਜਿੱਠਣ, ਮੌਨੀਟਰਿੰਗ ਫਰੇਮਵਰਕਸ, ਵਿੱਤੀ ਮਿਆਰਾਂ ਵਿੱਚ ਸੁਧਾਰ, ਓਪਰੇਸ਼ਨਲ ਉਪਲੱਬਧੀਆਂ, ਅਤੇ ਉਪਭੋਗਤਾ ਸਸ਼ਕਤੀਕਰਨ ਜਿਹੇ ਪੱਖਾਂ ਬਾਰੇ ਜਾਣੂ ਕਰਵਾਇਆ।

ਸੀਨੀਅਰ ਸਰਕਾਰੀ ਅਧਿਕਾਰੀਆਂ ਵੱਲੋਂ ਕੋਲਾ ਖਾਨਾਂ ਅਤੇ ਖਣਿਜ ਬਲਾਕਾਂ ਦੀ ਨਿਲਾਮੀ ਬਾਰੇ ਦਿੱਤੀ ਪੇਸ਼ਕਾਰੀ ਦੌਰਾਨ, ਪ੍ਰਧਾਨ ਮੰਤਰੀ ਨੇ ਨਿਲਾਮੀ ਬਾਅਦ, ਖਾਨਾਂ ਦੇ ਤੇਜ਼ ਸੰਚਾਲਨ ਲਈ ਇੱਕ ਖਾਕਾ ਤਿਆਰ ਕਰਨ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਰਵੇਖਣ ਅਤੇ ਭੂਗੋਲਕ ਸੰਭਾਵਿਤ ਖੇਤਰਾਂ ਦੀ ਮੈਪਿੰਗ ਦੌਰਾਨ ਖਣਿਜਾਂ ਨਾਲ ਸਬੰਧਤ ਵਿਭਾਗਾਂ ਦਰਮਿਆਨ ਵੱਧ ਤੋਂ ਵੱਧ ਤਾਲਮੇਲ ਲਈ ਵੀ ਸੱਦਾ ਦਿੱਤਾ।

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਪ੍ਰਧਾਨ ਮੰਤਰੀ ਦਫ਼ਤਰ, ਨੀਤੀ ਆਯੋਗ ਅਤੇ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਹਾਜ਼ਰ ਸਨ।

****

AKT/AK