Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਘੇ ਸੂਫ਼ੀ ਗਾਇਕ ਸ਼੍ਰੀ ਪਿਆਰੇਲਾਲ ਵਡਾਲੀ ਦੇ ਅਕਾਲ ਚਲਾਣੇ ’ਤੇ ਸੰਵੇਦਨਾ ਪ੍ਰਗਟਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉੱਘੇ ਸੂਫ਼ੀ ਗਾਇਕ ਸ਼੍ਰੀ ਪਿਆਰੇਲਾਲ ਵਡਾਲੀ ਦੇ ਅਕਾਲ ਚਲਾਣੇ ’ਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸ਼੍ਰੀ ਪਿਆਰੇਲਾਲ ਵਡਾਲੀ ਦੇ ਅਕਾਲ ਚਲਾਣੇ ’ਤੇ ਦੁਖੀ ਹਾਂ। ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿਸ਼ਵ ਪੱਧਰ ’ਤੇ ਬੜੀਆਂ ਮਕਬੂਲ ਰਹੀਆਂ। ਉਨ੍ਹਾਂ ਦੀ ਗਾਇਕੀ (ਕਾਰਜ) ਲੋਕਾਂ ਨੂੰ ਸੂਫ਼ੀ ਸੰਗੀਤ ਦੇ ਅਨੰਦਾਂ ਵੱਲ ਖਿੱਚਦੇ ਰਹਿਣਗੇ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”

***

ਏਕੇਟੀ/ਐੱਸਐੱਚ