Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਕੇਦਾਰਨਾਥ ਮੰਦਰ ‘ਚ ਪ੍ਰਾਰਥਨਾ ਕੀਤੀ; ਪਤੰਜਲੀ ਖੋਜ ਸੰਸਥਾਨ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਜ ਉੱਤਰਾਖੰਡ ਗਏ। ਉਨ੍ਹਾਂ ਕੇਦਾਰਨਾਥ ਮੰਦਰ ‘ਚ ਪ੍ਰਾਰਥਨਾ ਕੀਤੀ ਅਤੇ ਉੱਥੇ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਬਾਅਦ ‘ਚ ਹਰਿਦੁਆਰ ਜ਼ਿਲ੍ਹੇ ‘ਚ ਪਤੰਜਲੀ ਖੋਜ ਸੰਸਥਾਨ (ਪਤੰਜਲੀ ਰਿਸਰਚ ਇੰਸਟੀਚਿਊਟ) ਦਾ ਉਦਘਾਟਨ ਕੀਤਾ। ਉਨ੍ਹਾਂ ਸਵਾਮੀ ਰਾਮਦੇਵ ਅਤੇ ਆਚਾਰਿਆ ਬਾਲਕ੍ਰਿਸ਼ਨਾ ਨਾਲ ਮਿਲ ਕੇ ਕੁਝ ਚਿਰ ਲਈ ਸੰਸਥਾਨ ਦੀ ‘ਡਰੱਗ ਡਿਸਕਵਰੀ ਐਂਡ ਰਿਸਰਚ ਲੈਬਾਰੇਟਰੀ’ (ਔਸ਼ਧੀ ਲੱਭਤ ਅਤੇ ਖੋਜ ਪ੍ਰਯੋਗਸ਼ਾਲਾ) ਨੂੰ ਵੇਖਿਆ।

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਅਸੀਂ ਉਸ ਵਿਰਾਸਤ ਨੂੰ ਅੱਖੋਂ ਪ੍ਰੋਖੇ ਨਹੀਂ ਕਰਾਂਗੇ ਜਾਂ ਭੁੱਲਾਂਗੇ ਨਹੀਂ, ਜਿਸ ਉੱਤੇ ਸਾਨੂੰ ਇਤਿਹਾਸਕ ਤੌਰ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸਾਡੇ ਪੁਰਖਾਂ ਦੀ ਕੁਝ ਨਵਾਂ ਕਰ ਕੇ ਵਿਖਾਉਣ ਦੀ ਭਾਵਨਾ ਸਾਨੂੰ ਹਰ ਹਾਲਤ ਵਿੱਚ ਜਿਊਂਦੀ ਰੱਖਣੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਂਦੇ ਸਮੇਂ ਵੱਧ ਤੋਂ ਵੱਧ ਲੋਕਾਂ ਨੂੰ ਇੱਕਜੁਟ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨਵੀਂ ਸਿਹਤ ਨੀਤੀ ਦਾ ਜ਼ਿਕਰ ਕੀਤਾ, ਜੋ ਸਿਹਤ ਤੇ ਤੰਦਰੁਸਤੀ ਦੇ ਸਾਰੇ ਪੱਖਾਂ ਨੂੰ ਕਵਰ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਫ਼ਾਈ ਜਾਂ ਸਵੱਛਤਾ ਰੋਕਥਾਮ ਵਾਲੀ ਸਿਹਤ-ਸੰਭਾਲ ਦੇ ਸਭ ਤੋਂ ਵੱਧ ਅਹਿਮ ਪੱਖਾਂ ਵਿੱਚੋਂ ਇੱਕ ਹੈ।

ਪ੍ਰਧਾਨ ਮੰਤਰੀ ਨੇ ‘ਵਰਲਡ ਹਰਬਲ ਇਨਸਾਈਕਲੋਪੀਡੀਆ’ (ਵਿਸ਼ਵ ਜੜੀ-ਬੂਟੀ ਮਹਾਨ-ਕੋਸ਼) ਦੀ ਪਹਿਲੀ ਜਿਲਦ ਵੀ ਜਾਰੀ ਕੀਤੀ।

***

AKT/NT