ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਲੌਂਗ ਜੰਪ ਟੀ42/ਟੀ61/ਟੀ63 ਮੁਕਾਬਲੇ ਵਿੱਚ 5.57 ਮੀਟਰ ਦੀ ਸ਼ਾਨਦਾਰ ਛਾਲ ਨਾਲ ਕਾਂਸੇ ਦਾ ਤਗ਼ਮਾ ਹਾਸਲ ਕਰਨ ’ਤੇ ਸ਼ੈਲੇਸ਼ ਕੁਮਾਰ ਨੂੰ ਵਧਾਈ ਦਿੱਤੀ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਖੇਡ ਉੱਤਮਤਾ ਪ੍ਰਤੀ ਉਨ੍ਹਾਂ ਦਾ ਦ੍ਰਿੜ੍ਹ ਇਰਾਦਾ, ਸਮਰਪਣ ਅਤੇ ਵਚਨਬੱਧਤਾ ਵਾਕਈ ਸ਼ਲਾਘਾਯੋਗ ਹੈ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਐੱਕਸ ’ਤੇ ਪੋਸਟ ਕਰਦਿਆਂ ਲਿਖਿਆ ਗਿਆ:
“ਸ਼ੈਲੇਸ਼ ਕੁਮਾਰ ਲਈ ਇੱਕ ਖਾਸ ਕਾਂਸੇ ਦਾ ਤਗ਼ਮਾ!
ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਲੌਂਗ ਜੰਪ ਟੀ42/ਟੀ61/ਟੀ63 ਮੁਕਾਬਲੇ ਵਿੱਚ 5.57 ਮੀਟਰ ਦੀ ਸ਼ਾਨਦਾਰ ਛਾਲ ਨਾਲ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਸ਼ੈਲੇਸ਼ ਨੂੰ ਵਧਾਈਆਂ। ਖੇਡ ਉੱਤਮਤਾ ਪ੍ਰਤੀ ਉਨ੍ਹਾਂ ਦਾ ਦ੍ਰਿੜ੍ਹ ਇਰਾਦਾ, ਸਮਰਪਣ ਅਤੇ ਵਚਨਬੱਧਤਾ ਵਾਕਈ ਸ਼ਲਾਘਾਯੋਗ ਹੈ: PM @narendramodi”
https://x.com/PMOIndia/status/2112948379596783649
*************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
A special Bronze for Shailesh Kumar! Congratulations to Shailesh on securing the Bronze Medal in the Men’s Long Jump T42/T61/T63 event at the Asian Para Games 2026 with a fine jump of 5.57m. His determination, dedication and commitment to sporting excellence are truly admirable: PM @narendramodi
— PMO India (@PMOIndia) October 21, 2026