ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ 4×400 ਮੀਟਰ ਰਿਲੇਅ ਵਿੱਚ ਕਿਰਨ ਪਹਿਲ, ਪੂਵੰਮਾ ਐੱਮਆਰ, ਪ੍ਰਾਚੀ ਅਤੇ ਵਿਥਿਆ ਰਾਮਰਾਜ ਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਰਫ਼ਤਾਰ ਅਤੇ ਦ੍ਰਿੜ੍ਹਤਾ ਨੇ ਭਾਰਤ ਨੂੰ ਪੋਡੀਅਮ ’ਤੇ ਸਿਖਰਲੇ ਸਥਾਨ ਤੱਕ ਪਹੁੰਚਾਇਆ ਅਤੇ ਇਸ ਪ੍ਰਾਪਤੀ ਨੂੰ ਭਾਰਤੀ ਅਥਲੈਟਿਕਸ ਲਈ ਮਾਣ ਦਾ ਪਲ ਦੱਸਿਆ।
ਸ਼੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਇਸ ਗੱਲ ਦਾ ਸ਼ਾਨਦਾਰ ਉਦਾਹਰਣ ਸੀ ਕਿ ਟੀਮ ਵਰਕ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ;
“ਏਸ਼ਿਆਈ ਖੇਡਾਂ ਵਿੱਚ ਮਹਿਲਾ 4×400 ਮੀਟਰ ਰਿਲੇਅ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਕਿਰਨ ਪਹਿਲ, ਪੂਵੰਮਾ ਐੱਮਆਰ, ਪ੍ਰਾਚੀ ਅਤੇ ਵਿਥਿਆ ਰਾਮਰਾਜ ਨੂੰ ਵਧਾਈਆਂ। ਉਨ੍ਹਾਂ ਦੀ ਰਫ਼ਤਾਰ ਅਤੇ ਦ੍ਰਿੜ੍ਹਤਾ ਨੇ ਭਾਰਤ ਨੂੰ ਪੋਡੀਅਮ ’ਤੇ ਸਿਖਰਲੇ ਸਥਾਨ ਤੱਕ ਪਹੁੰਚਾਇਆ। ਇਹ ਭਾਰਤੀ ਅਥਲੈਟਿਕਸ ਲਈ ਮਾਣ ਦਾ ਪਲ ਹੈ ਅਤੇ ਟੀਮ ਭਾਵਨਾ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ, ਇਸ ਦਾ ਸ਼ਾਨਦਾਰ ਉਦਾਹਰਣ ਹੈ! ਖਿਡਾਰੀਆਂ ਨੂੰ ਅੱਗੇ ਦੇ ਯਤਨਾਂ ਲਈ ਸ਼ੁਭਕਾਮਨਾਵਾਂ: PM @narendramodi”
Congratulations to Kiran Pahal, Poovamma MR, Prachi and Vithya Ramraj on a magnificent performance in the Women’s 4×400m Relay at the Asian Games. Their speed and determination powered India to the top of the podium. This is a proud moment for Indian athletics and a wonderful example of what teamwork can achieve! Best wishes to the athletes for the endeavours ahead: PM @narendramodi
— PMO India (@PMOIndia) September 29, 2026
**********
ਐੱਮਜੇਪੀਐੱਸ/ਐੱਸਐੱਸ/ਐੱਸਟੀ
Congratulations to Kiran Pahal, Poovamma MR, Prachi and Vithya Ramraj on a magnificent performance in the Women’s 4×400m Relay at the Asian Games. Their speed and determination powered India to the top of the podium. This is a proud moment for Indian athletics and a wonderful…
— PMO India (@PMOIndia) September 29, 2026