Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ’ਤੇ ਨਵੀਨ ਸ਼ਿਵਕੁਮਾਰ ਅਤੇ ਸੂਰਿਆ ਕਾਂਤ ਯਾਦਵ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਡਬਲਜ਼ ਐੱਸਐੱਲ3-ਐੱਸਯੂ5 ਵਰਗ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕਰਨ ਲਈ ਨਵੀਨ ਸ਼ਿਵਕੁਮਾਰ ਅਤੇ ਸੂਰਿਆ ਕਾਂਤ ਯਾਦਵ ਨੂੰ ਵਧਾਈ ਦਿੱਤੀ ਹੈ, ਜੋ ਇਸ ਵਰਗ ਵਿੱਚ ਭਾਰਤ ਦਾ ਪਹਿਲਾ ਇਤਿਹਾਸਕ ਤਗ਼ਮਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਆਪਣੇ ਪਹਿਲੇ ਪ੍ਰਦਰਸ਼ਨ ਵਿੱਚ ਹੀ ਇਹ ਪ੍ਰਾਪਤੀ ਦੋਵਾਂ ਖਿਡਾਰੀਆਂ ਲਈ ਇੱਕ ਖ਼ਾਸ ਮੀਲ ਪੱਥਰ ਹੈ। ਉਨ੍ਹਾਂ ਦਾ ਤਾਲਮੇਲ, ਲਗਨ ਅਤੇ ਸਮਰਪਣ ਸ਼ਲਾਘਾ ਦੇ ਹੱਕਦਾਰ ਹਨ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:

“ਭਾਰਤੀ ਪੈਰਾ ਬੈਡਮਿੰਟਨ ਲਈ ਇੱਕ ਇਤਿਹਾਸਕ ਕਾਂਸੇ ਦਾ ਤਗ਼ਮਾ!

ਨਵੀਨ ਸ਼ਿਵਕੁਮਾਰ ਅਤੇ ਸੂਰਿਆ ਕਾਂਤ ਯਾਦਵ ਨੇ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਪੁਰਸ਼ਾਂ ਦੇ ਡਬਲਜ਼ ਐੱਸਐੱਲ3-ਐੱਸਯੂ5 ਵਰਗ ਵਿੱਚ ਭਾਰਤ ਦਾ ਪਹਿਲਾ ਤਗ਼ਮਾ ਪੱਕਾ ਕੀਤਾ ਹੈ। ਆਪਣੇ ਪਹਿਲੇ ਪ੍ਰਦਰਸ਼ਨ ਵਿੱਚ ਹੀ ਇਹ ਪ੍ਰਾਪਤੀ ਦੋਵਾਂ ਖਿਡਾਰੀਆਂ ਲਈ ਇੱਕ ਖ਼ਾਸ ਮੀਲ ਪੱਥਰ ਹੈ। ਉਨ੍ਹਾਂ ਦਾ ਤਾਲਮੇਲ, ਲਗਨ ਅਤੇ ਸਮਰਪਣ ਸ਼ਲਾਘਾ ਦੇ ਹੱਕਦਾਰ ਹਨ। ਉਨ੍ਹਾਂ ਨੂੰ ਵਧਾਈਆਂ: ਪ੍ਰਧਾਨ ਮੰਤਰੀ @narendramodi”

*******

ਐੱਮਜੇਪੀਐੱਸ/ਐੱਸਐੱਸ/ਪੀਆਰਕੇ