Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐਡਵਾਂਟੇਜ ਅਸਾਮ – ਗਲੋਬਲ ਨਿਵੇਸ਼ਕ ਸਿਖਰ ਸੰਮੇਲਨ 2018 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਗੁਵਾਹਾਟੀ ਵਿੱਚ ਐਡਵਾਂਟੇਜ ਅਸਾਮ – ਗਲੋਬਲ ਨਿਵੇਸ਼ਕ ਸਿਖਰ ਸੰਮੇਲਨ 2018 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ।

ਇਹ ਦੋ ਦਿਨਾ ਸਿਖਰ ਸੰਮੇਲਨ ਅਸਾਮ ਸਰਕਾਰ ਵੱਲੋਂ ਸਭ ਤੋਂ ਵੱਡਾ ਨਿਵੇਸ਼ ਪ੍ਰੋਤਸਾਹਨ ਅਤੇ ਸੁਵਿਧਾ ਪਹਿਲ ਹੋਵੇਗਾ। ਇਸ ਸੰਮੇਲਨ ਦਾ ਟੀਚਾ ਅਸਾਮਵੱਲੋਂ ਨਿਵੇਸ਼ਕਾਂ ਨੂੰ ਦਿੱਤੇ ਜਾਣ ਵਾਲੇ ਭੂ-ਰਣਨੀਤਕ ਲਾਭਾਂ ਨੂੰ ਉਜਾਗਰ ਕਰਨਾ ਹੈ। ਇਹ ਸਮਾਗਮ ਨਿਰਮਾਣ ਸਮਰੱਥਾ ਅਤੇ ਦੱਖਣ ਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵਧਦੀਆਂ ਅਰਥਵਿਵਸਥਾਵਾਂ ਨੂੰ ਨਿਰਯਾਤ ਨਿਰਮਾਣ ਅਤੇ ਸੇਵਾਵਾਂ ਵਜੋਂ ਰਾਜ ਵੱਲੋਂ ਪੇਸ਼ ਕੀਤੇ ਗਏ ਅਵਸਰਾਂ ਦਾ ਪ੍ਰਦਰਸ਼ਨ ਕਰੇਗਾ।

ਇਹ ਸਿਖਰ ਸੰਮੇਲਨ ਰਾਜ ਵਿੱਚ ਨਿਵੇਸ਼ ਅਵਸਰਾਂ, ਵਿਸ਼ੇਸ਼ ਕਰਕੇ ਬਿਜਲੀ, ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ, ਆਈਟੀ ਅਤੇ ਆਈਟੀਈਐੱਸ (ITeS), ਰਿਵਰ ਟਰਾਂਸਪੋਰਟ ਅਤੇ ਪੋਰਟ ਟਾਊਨਸ਼ਿਪਸ, ਪਲਾਸਟਿਕਸ ਅਤੇ ਪੈਟਰੋਕੈਮੀਕਲਜ਼, ਫਰਮਾਸਿਊਟੀਕਲਜ਼ ਅਤੇ ਮੈਡੀਕਲ ਉਪਕਰਣ, ਹੈਂਡਲੂਮ, ਟੈਕਸਟਾਈਲਜ਼ ਐਂਡ ਹੈਂਡੀਕਰਾਫਟਸ, ਸੈਰ-ਸਪਾਟੇ, ਪ੍ਰਾਹੁਣਚਾਰੀ ਅਤੇ ਤੰਦਰੁਸਤੀ, ਸ਼ਹਿਰੀ ਹਵਾਬਾਜ਼ੀ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਆਦਿ ‘ਤੇ ਕੇਂਦਰਿਤ ਨਿਵੇਸ਼ ਅਵਸਰਾਂ ਨੂੰ ਉਜਾਗਰ ਕਰੇਗਾ।

***

ਏਕੇਟੀ/ਐੱਸਐੱਚ