Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਐਮਰਜੈਂਸੀ ਦੌਰਾਨ ਲੋਕਾਂ ਦੀ ਆਜ਼ਾਦੀ ਅਤੇ ਇੱਛਾਵਾਂ ‘ਤੇ ਪਏ ਪ੍ਰਭਾਵਾਂ ਬਾਰੇ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਐਮਰਜੈਂਸੀ ਦੌਰਾਨ ਲੋਕਾਂ ਦੀ ਆਜ਼ਾਦੀ ਅਤੇ ਇੱਛਾਵਾਂ ਕਿਵੇਂ ਪ੍ਰਭਾਵਿਤ ਹੋਈਆਂ, ਇਸ ਦਾ ਜ਼ਿਕਰ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਲੇਖ ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਸੇਵਾ ਪਰਵ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਰਗੀਆਂ ਸਰਕਾਰ ਦੀਆਂ ਪਹਿਲਕਦਮੀਆਂ ਇਤਿਹਾਸਕ ਜਾਗਰੂਕਤਾ ਵਧਾ ਕੇ, ਸੱਭਿਆਚਾਰਕ ਯਾਦਾਂ ਨੂੰ ਸੰਭਾਲ ਕੇ ਅਤੇ ਰਾਸ਼ਟਰੀ ਪਛਾਣ ਦੀ ਭਾਵਨਾ ਨੂੰ ਡੂੰਘਾ ਕਰਕੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ।

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:

ਦੇਸ਼ ਵੱਲੋਂ #SamvidhanHatyaDiwas ਮਨਾਉਣ ਦੇ ਮੌਕੇ ’ਤੇ, ਕੇਂਦਰੀ ਮੰਤਰੀ ਸ਼੍ਰੀ @gssjodhpur ਨੇ ਐਮਰਜੈਂਸੀ ਅਤੇ ਇਸ ਨਾਲ ਲੋਕਾਂ ਦੀ ਆਜ਼ਾਦੀ ਅਤੇ ਇੱਛਾਵਾਂ ਕਿਵੇਂ ਪ੍ਰਭਾਵਿਤ ਹੋਈਆਂ, ਇਸ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਸ਼ੇਖਾਵਤ ਦੇ ਲੇਖ ਵਿੱਚ ਸਰਕਾਰ ਦੀਆਂ ਸੇਵਾ ਪਰਵ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਹੈ, ਜੋ ਇਤਿਹਾਸਕ ਜਾਗਰੂਕਤਾ ਨੂੰ ਹੁਲਾਰਾ ਦੇ ਕੇ, ਸੱਭਿਆਚਾਰਕ ਯਾਦਾਂ ਨੂੰ ਸੰਭਾਲ ਕੇ ਅਤੇ ਰਾਸ਼ਟਰੀ ਸਾਂਝ ਦੀ ਭਾਵਨਾ ਨੂੰ ਡੂੰਘਾ ਕਰਕੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ।

 

************

ਐੱਮਜੇਪੀਐੱਸ/ਐੱਸਐੱਸ/ਵੀਜੇ